ਭਾਰਤ ‘ਚ ਕੋਰੋਨਾ ਵੈਕਸੀਨ
ਮੈਡੀਕਲ ਖੇਤਰ ‘ਚ ਭਾਰਤ ਇੱਕ ਹੋਰ ਕੀਰਤੀਮਾਨ ਸਥਾਪਤ ਕਰਨ ਦੇ ਨੇੜੇ ਪਹੁੰਚ ਗਿਆ ਹੈ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਹੈ ਕਿ ਅਗਲੇ ਕੁਝ ਹਫ਼ਤਿਆਂ ‘ਚ ਦੇਸ਼ ਅੰਦਰ ਕੋਰੋਨਾ ਦਾ ਟੀਕਾ ਮੁਹੱਈਆ ਹੋ ਜਾਵੇਗਾ ਉਹਨਾਂ ਅਨੁਸਾਰ ਵਿਗਿਆਨ ਸਫ਼ਲਤਾ ਦੇ ਬਿਲਕੁਲ ਕਰੀਬ ਹੈ ਤੇ ਮਨਜ਼ੂਰੀ ਤੋਂ ਬਾਅਦ ਟੀਕਾਕਰਨ ਸ਼ੁਰੂ ਹੋ ਜਾਵੇਗਾ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ (ਏਮਜ਼) ਦੇ ਡਾਇਰੈਕਟਰ ਨੇ ਵੀ ਅਜਿਹੀ ਜਾਣਕਾਰੀ ਦਿੱਤੀ ਹੈ ਅਜੇ ਤੱਕ ਪੂਰੀ ਦੁਨੀਆ ‘ਚ ਸਿਰਫ਼ ਬ੍ਰਿਟੇਨ ਹੀ ਅਜਿਹਾ ਮੁਲਕ ਹੈ ਜਿੱਥੇ ਟੀਕਾਕਰਨ ਸ਼ੁਰੂ ਹੋ ਰਿਹਾ ਹੈ ਬ੍ਰਿਟੇਨ ਦੀ ਵੈਕਸੀਨ ਬਿਲਕੁਲ ਤਿਆਰ ਦੱਸੀ ਜਾ ਰਹੀ ਹੈ ਇੱਧਰ ਭਾਰਤ ਦੀ ਇਸ ਸਫ਼ਲਤਾ ਦਾ ਸਿਹਰਾ ਵਿਗਿਆਨੀਆਂ ਦੇ ਨਾਲ-ਨਾਲ ਸਿਆਸੀ ਆਗੂਆਂ ਤੇ ਲੱਖਾਂ ਵਲੰਟੀਅਰਾਂ ਨੂੰ ਵੀ ਜਾਂਦਾ ਹੈ ਜਿਨ੍ਹਾਂ ਦੇਸ਼ ਤੇ ਮਨੁੱਖਤਾ ਦੀ ਸੇਵਾ ਦਾ ਭਰਪੂਰ ਜ਼ਜ਼ਬਾ ਵਿਖਾਇਆ ਟੀਕੇ ਦੀ ਪਰਖ਼ ‘ਚ ਸ਼ਾਮਲ ਹੋਣਾ ਬਹੁਤ ਵੱਡੀ ਸੇਵਾ ਹੈ
ਹਰਿਆਣਾ ਸਰਕਾਰ ਦੇ ਕੈਬਨਿਟ ਮੰਤਰੀ ਅਨਿਲ ਵਿੱਜ ਪਹਿਲੇ ਸਿਆਸੀ ਆਗੂ ਹਨ ਜਿਨ੍ਹਾਂ ਨੇ ਟੀਕੇ ਦੀ ਤੀਜੇ ਗੇੜ ਦੀ ਪਰਖ਼ ‘ਚ ਖੁਦ ਟੀਕਾ ਲਵਾਇਆ ਹੈ ਇਸੇ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੈਕਸੀਨ ਆਉਣ ‘ਤੇ ਸੂਬੇ ‘ਚ ਪਹਿਲਾ ਟੀਕਾ ਖੁਦ ਲੁਆਉਣ ਦਾ ਐਲਾਨ ਕੀਤਾ ਹੈ ਦਰਅਸਲ ਲੱਖਾਂ ਵਲੰਟੀਅਰ ਦੀ ਸੇਵਾ ਭਾਵਨਾ ਤੇ ਸਦਭਾਵਨਾ ਨੂੰ ਸਲਾਮ ਹੈ ਜਿਨ੍ਹਾਂ ਨੇ ਆਪਣੀ ਜਾਨ ਜੋਖ਼ਿਮ ‘ਚ ਪਾ ਕੇ ਟੀਕੇ ਦੇ ਨਿਰਮਾਣ ਲਈ ਯੋਗਦਾਨ ਪਾਇਆ ਹੈ ਇਹ ਵੀ ਚੰਗੀ ਗੱਲ ਹੈ ਕਿ ਸਰਕਾਰ ਨੇ ਸਭ ਤੋਂ ਪਹਿਲਾਂ ਕੋਰੋਨਾ ਨਾਲ ਲੜ ਰਹੇ ਸਿਹਤ ਕਰਮੀਆਂ, ਫਰੰਟ ਲਾਈਨ ਵਰਕਰਾਂ, ਬਜ਼ੁਰਗਾਂ ਤੇ ਗੰਭੀਰ ਬਿਮਾਰੀਆਂ ਤੋਂ ਪੀੜਤ ਵਿਅਕਤੀਆਂ ਨੂੰ ਟੀਕਾ ਲਾਉਣ ਦਾ ਫੈਸਲਾ ਕੀਤਾ ਹੈ
ਇਹ ਫੈਸਲਾ ਵਿਗਿਆਨਕ ਤੇ ਮਨੁੱਖੀ ਨਜ਼ਰੀਏ ਤੋਂ ਸਹੀ ਹੈ ਸਾਡੇ ਦੇਸ਼ ਦੀ ਅਬਾਦੀ ਦੁਨੀਆ ‘ਚ ਦੂਜੇ ਨੰਬਰ ‘ਤੇ ਹੈ ਅਜਿਹੀ ਸਥਿਤੀ ‘ਚ ਸਾਰਿਆਂ ਨੂੰ ਟੀਕਾ ਲਾਉਣ ਦੀ ਬਜਾਇ ਜ਼ਰੂਰਤ ਦੇ ਆਧਾਰ ‘ਤੇ ਲਾਉਣਾ ਜਾਇਜ਼ ਹੈ ਉਂਜ ਵੀ ਮੌਤ ਦਰ ਦੇ ਮਾਮਲੇ ‘ਚ ਭਾਰਤ ਦਾ ਪ੍ਰਦਰਸ਼ਨ ਅਮਰੀਕਾ ਵਰਗੇ ਅਤਿ ਤਰੱਕੀ ਵਾਲੇ ਮੁਲਕਾਂ ਨਾਲੋਂ ਕਿਤੇ ਵਧੀਆ ਹੈ ਭੇਡ ਚਾਲ ਦੀ ਬਜਾਇ ਕੋਈ ਵੀ ਫੈਸਲਾ ਆਪਣੇ ਦੇਸ਼ ਦੀਆਂ ਸਥਿਤੀਆਂ ਸੰਸਕ੍ਰਿਤੀ ਅਨੁਸਾਰ ਹੀ ਹੋਣਾ ਚਾਹੀਦਾ ਹੈ ਸਿਆਸੀ ਪਾਰਟੀਆਂ ਨੂੰ ਇਸ ਮਾਮਲੇ ‘ਚ ਕਿਸੇ ਵੀ ਤਰ੍ਹਾਂ ਸਵਾਰਥੀ ਭਾਵਨਾ ਨਾਲ ਬਿਆਨਬਾਜੀ ਕਰਨ ਤੋਂ ਸੰਕੋਚ ਕਰਨਾ ਚਾਹੀਦਾ ਹੈ
ਘੱਟੋ-ਘੱਟ ਇਹ ਗੱਲ ਤਾਂ ਤਸੱਲੀ ਵਾਲੀ ਹੈ ਕਿ ਦੇਸ਼ ਨੇ ਵਿਕਸਿਤ ਦੇਸ਼ਾਂ ਦੇ ਬਰਾਬਰ ਟੀਕਾ ਹਾਸਲ ਕਰਨ ‘ਚ ਸਫ਼ਲਤਾ ਪ੍ਰਾਪਤ ਕੀਤੀ ਹੈ ਉਨੀਵੀਂ ਸਦੀ ਦੇ ਪਹਿਲੇ ਅੱਧ ‘ਚ ਆਈ ਮਹਾਂਮਾਰੀ ਵੇਲੇ ਟੀਕਾ 20 ਸਾਲਾਂ ਬਾਅਦ ਆਇਆ ਸੀ ਜੋ ਹੁਣ 12-14 ਮਹੀਨਿਆਂ ‘ਚ ਮਿਲ ਰਿਹਾ ਹੈ ਇੱਥੇ ਇਹ ਵੀ ਜ਼ਰੂਰੀ ਹੈ ਕਿ ਟੀਕਾ ਗਰੀਬਾਂ ਤੇ ਜ਼ਰੂਰਤਮੰਦਾਂ ਦੀ ਪਹੁੰਚ ‘ਚ ਜ਼ਰੂਰ ਹੋਵੇ ਹਾਲਾਂਕਿ ਸਰਕਾਰ ਨੇ ਟੀਕੇ ਦੀ ਕੀਮਤ ਤੈਅ ਨਹੀਂ ਕੀਤੀ ਪਰ ਸਰਕਾਰ ਨੂੰ ਇਹ ਗੱਲ ਆਪਣੇ ਏਜੰਡੇ ‘ਚ ਜ਼ਰੂਰ ਸ਼ਾਮਲ ਕਰਨੀ ਚਾਹੀਦੀ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.