ਕਰੋਨਾ ਬੜੀ ਭਿਆਨਕ ਜਿਹੀ ਬਿਮਾਰੀ ਹੈ ਸੱਜਣੋ ਗੀਤ ਫ਼ਿਰੋਜ਼ਪੁਰ ਪੁਲਿਸ ਕੱਲ੍ਹ ਕਰੇਗੀ ਜਾਰੀ

ਕਰੋਨਾ ਬੜੀ ਭਿਆਨਕ ਜਿਹੀ ਬਿਮਾਰੀ ਹੈ ਸੱਜਣੋ ਗੀਤ ਫ਼ਿਰੋਜ਼ਪੁਰ ਪੁਲਿਸ ਕੱਲ੍ਹ ਕਰੇਗੀ ਜਾਰੀ

ਫਿਰੋਜ਼ਪੁਰ (ਸਤਪਾਲ ਥਿੰਦ )ਵਿਸ਼ਵ ਪੱਧਰ ਤੇ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਕਰੋਨਾ ਬਿਮਾਰੀ ਦੇ ਖਿਲਾਫ਼ ਜਿੱਥੇ ਪਹਿਲਾਂ ਹੀ ਪੰਜਾਬ ਪੁਲੀਸ ਵੱਲੋਂ ਇੱਕ ਗੀਤ ਸੋਸ਼ਲ ਮੀਡੀਆ ਅਤੇ ਵੱਖ ਵੱਖ ਵੈੱਬ ਚੈਨਲਾਂ ਤੇ ਚੱਲ ਰਿਹਾ ਹੈ ਉੱਥੇ ਹੀ ਹੁਣ ਜ਼ਿਲ੍ਹਾ ਫਿਰੋਜ਼ਪੁਰ ਦੇ ਥਾਣਾ ਗੁਰੂਹਰ ਸਾਹਾਏ ਦੇ ਏਐਸਆਈ ਦਰਸ਼ਨ ਲਾਲ ਦੁਆਰਾ ਇੱਕ ਗੀਤ ਕਰੋਨਾ ਬੜੀ ਭਿਆਨਕ ਜਿਹੀ ਬਿਮਾਰੀ ਹੈ ਸੱਜਣੋ ਜਿਸ ਦੀ ਅੱਜ ਸ਼ੂਟਿੰਗ ਪੂਰੀ ਕਰ ਲਈ ਗਈ ਹੈ ।

ਸ਼ੂਟਿੰਗ ਦੌਰਾਨ ਸਾਡੇ ਪਤਰਕਾਰ ਨਾਲ ਗੱਲਬਾਤ ਦੌਰਾਨ ਦਰਸ਼ਨ ਲਾਲ ਨੇ ਦੱਸਿਆ ਕਿ ਇਹ ਗੀਤ ਕੱਲ੍ਹ ਨੂੰ ਲਾਂਚ ਕਰ ਦਿੱਤਾ ਜਾਵੇਗਾ ਜਿਸ ਵਿਚਲੇ ਬੋਲ ਲੋਕਾਂ ਨੂੰ ਨਸੀਹਤ ਦਿੱਤੀ ਗਈ ਹੈ ਕਿ ਇਸ ਬੀਮਾਰੀ ਤੋਂ ਬਚ ਕੇ ਰਹੋ ਤਾਂ ਜੋ ਇਸ ਤੇ ਕਾਬੂ ਪਾਇਆ ਜਾ ਸਕੇ ਨਹੀਂ ਤਾਂ ਸਾਡਾ ਹਾਲ ਇਟਲੀ ਵਰਗਾ ਹੋਵੇਗਾ ਉਨ੍ਹਾਂ ਕਿਹਾ ਕਿ ਇਸ ਗੀਤ ਨੂੰ ਲੋਕ ਅਰਪਣ ਕੱਲ ਕੀਤਾ ਜਾਵੇਗਾ ਇਸ ਮੌਕੇ ਵੱਲੋਂ ਨਾਲ ਮਿਊਜ਼ਿਕ ਡਾਇਰੈਕਟਰ ਵੀਡੀਓ ਆਡਿਟਰ ਅਤੇ ਕੈਮਰਾਮੈਨ ਤੇ ਪੂਰੀ ਟੀਮ ਨਾਲ ਹਾਜ਼ਰ ਸੀ।ਇਸ ਗੀਤ ਨੂੰ ਖੁਦ ਦਰਸ਼ਨ ਲਾਲ ਨੇ ਲਿਖਿਆ ਹੈ । ਪ੍ਰੇਮ ਕੰਬੋਜ ਨੇ ਮਿਊਜ਼ਿਕ ਦੇ ਵਿੱਚ ਸ਼ਿੰਗਾਰਿਆ ਗਿਆ ਹੈ ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here