ਕੋਰੋਨਾ ਮਹਾਂਮਾਰੀ ਅਤੇ ਰੁਜ਼ਗਾਰ ਦਾ ਸੰਕਟ

Employment Crisis Sachkahoon

ਕੋਰੋਨਾ ਮਹਾਂਮਾਰੀ ਅਤੇ ਰੁਜ਼ਗਾਰ ਦਾ ਸੰਕਟ

ਸੈਂਟਰ ਫ਼ਾਰ ਮਾਨੀਟਰਿੰਗ ਇੰਡੀਅਨ ਇਕੋਨਾਮੀ (ਸੀਐਮਆਈਈ) ਦੀ ਤਾਜ਼ਾ ਰਿਪੋਰਟ ਅਨੁਸਾਰ ਦੇਸ਼ ਬੇਰੁਜ਼ਗਾਰੀ ਦੇ ਭਿਆਨਕ ਦੌਰ ’ਚੋਂ ਲੰਘ ਰਿਹਾ ਹੈ ਮਈ ਮਹੀਨੇ ’ਚ ਦੇਸ਼ ’ਚ ਬੇਰੁਜ਼ਗਾਰੀ ਦਰ 12 ਫੀਸਦੀ ਰਹੀ, ਜੋ ਪਿਛਲੇ ਇੱਕ ਸਾਲ ’ਚ ਸਭ ਤੋਂ ਜ਼ਿਆਦਾ ਅਤੇ ਅਪਰੈਲ ਮਹੀਨੇ ਦੀ ਤੁਲਨਾ ’ਚ 4 ਫੀਸਦੀ ਜ਼ਿਆਦਾ ਹੈ ਮਹਾਂਮਾਰੀ ਦੀ ਵਜ੍ਹਾ ਨਾਲ ਨਾ ਸਿਰਫ਼ ਸ਼ਹਿਰੀ ਸਗੋਂ ਇੱਕ ਵੱਡੀ ਪੇਂਡੂ ਆਬਾਦੀ ਨੂੰ ਵੀ ਬੇਰੁਜ਼ਗਾਰੀ ਦਾ ਡੰਗ ਝੱਲਣਾ ਪਿਆ ਹੈ ਪਿਛਲੇ ਇੱਕ ਮਹੀਨੇ ’ਚ ਸ਼ਹਿਰੀ ਅਤੇ ਪੇਂਡੂ ਬੇਰੁਜ਼ਗਾਰੀ ਦਰ ’ਚ ਲੜੀਵਾਰ 5 ਅਤੇ 3 ਫੀਸਦੀ ਦਾ ਵਾਧਾ ਹੋਇਆ ਹੈ ਵਧਦੀ ਬੇਰੁਜ਼ਗਾਰੀ ਨੇ ਸਰਕਾਰ ਅਤੇ ਸਮਾਜ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।

ਦੇਸ਼ ’ਚ ਬੇਰੁਜ਼ਗਾਰੀ ਦਾ ਇਹ ਹਾਲ ਉਦੋਂ ਹੈ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਲਾਕਡਾਊਨ ਤੋਂ ਬਚਾਉਣ ਅਤੇ ਸੂਬਿਆਂ ਨੂੰ ਇਸ ਨੂੰ ‘ਆਖਰੀ ਬਦਲ’ ਦੇ ਰੂਪ ’ਚ ਇਸਤੇਮਾਲ ਕਰਨ ਦੀ ਨਸੀਹਤ ਦਿੱਤੀ ਸੀ ਜਿਸ ਤੋਂ ਬਾਅਦ ਕਈ ਸੂਬਿਆਂ ਨੇ ਪੂਰਨ ਤੇ ਕਈਆਂ ਨੇ ਅੰਸ਼ਿਕ ਰੂਪ ਨਾਲ ਲਾਕਡਾਊਨ ਲਾਏ ਉੱਤਰ ਪ੍ਰਦੇਸ਼ ਨੇ ‘ਅੰਸ਼ਿਕ ਕੋਰੋਨਾ ਕਰਫ਼ਿਊ’ ਜਦੋਂਕਿ ਝਾਰਖੰਡ ਸਰਕਾਰ ਨੇ ਇਸ ਨੂੰ ‘ਸਿਹਤ ਸੁਰੱਖਿਆ ਹਫ਼ਤਾ’ ਨਾਂਅ ਦੇ ਕੇ ਆਰਥਿਕ ਸੰਤੁਲਨ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਲਾਕਡਾਊਨ ਦੀ ਵਜ੍ਹਾ ਨਾਲ ਅਰਥਵਿਵਸਥਾ ਨੂੰ ਡੂੰਘੀ ਸੱਟ ਵੱਜਦੀ ਹੈ ਅਤੇ ਇਸ ਦੌਰਾਨ ਬੇਰੁਜ਼ਗਾਰੀ ਦਰ ਬੜੀ ਤੇਜ਼ੀ ਨਾਲ ਵਧਦੀ ਹੈ।

ਪਿਛਲੇ ਸਾਲ ਤਾਲਾਬੰਦੀ ਅਤੇ ਆਰਥਿਕ ਗਤੀਵਿਧੀਆਂ ਦੇ ਠੱਪ ਹੋ ਜਾਣ ਨਾਲ ਮਈ ਮਹੀਨੇ ’ਚ ਹੀ ਬੇਰੁਜ਼ਗਾਰੀ ਦਰ ਅਣਉਮੀਦੇ ਰੂਪ ਨਾਲ 23.5 ਫੀਸਦੀ ਤੱਕ ਪਹੁੰਚ ਗਈ ਸੀ ਪਰ ਕੇਂਦਰ ਦੀ ਸਕਾਰਾਤਮਕ ਪਹਿਲ ਅਤੇ ਸੂਬਿਆਂ ਵੱਲੋਂ ਸਮਝਦਾਰੀ ਨਾਲ ਇਸ ਔਖੀ ਘੜੀ ਨੂੰ ਸੰਭਾਲਣ ਦੀਆਂ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ ਕਿ ਬੀਤੇ ਸਾਲ ਦੀ ਤੁਲਨਾ ’ਚ ਮਈ ਮਹੀਨੇ ’ਚ ਬੇਰੁਜ਼ਗਾਰੀ ਦਰ ਉਸ ਦੀ ਅੱਧੀ ਰਹੀ ਹਾਲਾਂਕਿ ਸਾਲ ਭਰ ਬਾਅਦ ਵੀ ਲੋਕਾਂ ਦੀ ਨੌਕਰੀ ਗੁਆਚਣ ਦੇ ਮਾਮਲਿਆਂ ’ਚ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਆਈ ਹੈ।

ਇੱਕ ਸਰਵੇ ਅਨੁਸਾਰ, ਦੇਸ਼ ਦੇ 97 ਫੀਸਦੀ ਘਰਾਂ ’ਚ ਆਮਦਨ ਪ੍ਰਭਾਵਿਤ ਹੋਈ ਹੈ ਉੱਥੇ ਆਮਦਨ ਦੇ ਖ਼ਤਮ ਹੁੰਦੇ ਸਰੋਤ ਨੇ ਤਣਾਅ, ਟੈਨਸ਼ਨ ਅਤੇ ਖੁਦਕੁਸ਼ੀ ਵਰਗੇ ਹਾਲਾਤਾਂ ਨੂੰ ਹੱਲਾਸ਼ੇਰੀ ਦਿੱਤੀ ਹੈ 45.6 ਫੀਸਦੀ ਬੇਰੁਜ਼ਗਾਰੀ ਦਰ ਦੇ ਨਾਲ ਦਿੱਲੀ ਪਹਿਲੇ, ਜਦੋਂਕਿ ਹਰਿਆਣਾ 29.1 ਫੀਸਦੀ ਦੇ ਨਾਲ ਦੂਜੇ ਸਥਾਨ ’ਤੇ ਹੈ ਬੇਰੁਜ਼ਗਾਰੀ ਦੇ ਮੋਰਚਿਆਂ ’ਤੇ ਲਗਭਗ ਸਾਰੇ ਸੂਬਿਆਂ ਦਾ ਹਾਲ ਬੁਰਾ ਹੈ ਪਿਛਲੇ ਸਾਲ ਕੋਰੋਨਾ ਦੀ ਵਜ੍ਹਾ ਨਾਲ ਡੁੱਬੀ ਅਰਥਵਿਵਸਥਾ ਨੂੰ ਉਭਾਰਨ ਦੀਆਂ ਕੋਸ਼ਿਸ਼ਾਂ ’ਤੇ ਦੂਜੀ ਲਹਿਰ ਨੇ ਪਾਣੀ ਫੇਰਨ ਦਾ ਕੰਮ ਕੀਤਾ ਹੈ।

ਇੱਕ ਅਦਿੱਖ ਵਿਸ਼ਾਣੂ ਨੇ ਸਮਾਜਿਕ ਅਤੇ ਆਰਥਿਕ ਢਾਂਚੇ ਨੂੰ ਤਹਿਸ-ਨਹਿਸ ਕਰ ਦਿੱਤਾ ਹੈ ਵਧਦੀ ਬੇਰੁਜ਼ਗਾਰੀ ਨਾਲ ਗਰੀਬੀ ਦੀ ਸਮੱਸਿਆ ਨੇ ਹੋਰ ਭਿਆਨਕ ਰੂਪ ਧਾਰਨ ਕਰ ਲਿਆ ਹੈ ਅਜੀਮ ਪ੍ਰੇਮਜੀ ਯੂਨੀਵਰਸਿਟੀ ਦੀ ਇੱਕ ਰਿਪੋਰਟ ਅਨੁਸਾਰ ਪਿਛਲੇ ਸਾਲ 23 ਕਰੋੜ ਲੋਕ ਗਰੀਬੀ ਦੀ ਦਲਦਲ ’ਚ ਫਸੇ ਸਨ ਉੱਥੇ ਅੰਤਰਰਾਸ਼ਟਰੀ ਕਿਰਤ ਸੰਗਠਨ ਦੀ ਮੰਨੀਏ ਤਾਂ ਸੰਸਾਰਿਕ ਬੇਰੁਜ਼ਗਾਰੀ ਨੇ ਕੰਮਕਾਜ਼ੀ ਗਰੀਬੀ ਖਾਤਮੇ ’ਚ ਪਿਛਲੇ ਪੰਜ ਸਾਲ ਦੀ ਤਰੱਕੀ ਨੂੰ ਵਿਅਰਥ ਕਰ ਦਿੱਤਾ ਹੈ ਕੰਮਕਾਜੀ ਗਰੀਬੀ 2015 ਦੇ ਪੱਧਰ ’ਤੇ ਪਰਤ ਗਈ ਹੈ।  ਉਸੇ ਸਾਲ 2030 ਦਾ ਟਿਕਾਊ ਵਿਕਾਸ ਏਜੰਡਾ ਵੀ ਤੈਅ ਹੋਇਆ ਸੀ।

ਨਤੀਜਾ ਇਹ ਹੈ ਕਿ ਜਿੱਥੋਂ ਸ਼ੁਰੂਆਤ ਕੀਤੀ ਸੀ, ਮਹਾਂਮਾਰੀ ਦੀ ਵਜ੍ਹਾ ਨਾਲ ਪੰਜ ਸਾਲ ਬਾਅਦ ਫ਼ਿਰ ਉੱਥੇ ਪਹੁੰਚ ਗਏ ਅੰਤਰਰਾਸ਼ਟਰੀ ਕਿਰਤ ਸੰਗਠਨ ਨੇ ਅੰਦਾਜ਼ਾ ਲਾਇਆ ਕਿ ਜੇਕਰ ਦੁਨੀਆ ’ਚ ਮਹਾਂਮਾਰੀ ਨਾ ਆਉਂਦੀ ਤਾਂ ਕਰੀਬ ਤਿੰਨ ਕਰੋੜ ਨਵੀਆਂ ਨੌਕਰੀਆਂ ਪੈਦਾ ਹੋ ਸਕਦੀਆਂ ਸਨ ਹਾਲਾਂਕਿ ਅਜਿਹਾ ਨਹੀਂ ਹੈ ਕਿ ਦੇਸ਼ ’ਚ ਬੇਰੁਜ਼ਗਾਰੀ ਅਤੇ ਨੌਕਰੀ ਗੁਆਚਣ ਦੇ ਮਾਮਲੇ ਕੋਰੋਨਾ ਕਾਲ ’ਚ ਹੀ ਵਧੇ ਹਨ ਅਸਲ ਵਿਚ ਦੇਸ਼ ’ਚ ਗਰੀਬੀ ਅਤੇ ਬੇਰੁਜ਼ਗਾਰੀ ਦੀ ਸਮੱਸਿਆ ਸ਼ੁਰੂ ਤੋਂ ਹੀ ਵਿਕਾਸ ਲਈ ਸਮੱਸਿਆ ਬਣੀ ਹੋਈ ਹੈ।

ਆਮ ਤੌਰ ’ਤੇ ਪ੍ਰਚੱਲਿਤ ਮਜ਼ਦੂਰੀ ਦਰ ’ਤੇ ਯੋਗਤਾ ਅਨੁਸਾਰ ਕੰਮ ਨਾ ਮਿਲਣ ਦੀ ਦਸ਼ਾ ਨੂੰ ਬੇਰੁਜ਼ਗਾਰੀ ਕਿਹਾ ਜਾਂਦਾ ਹੈ ਪ੍ਰਚਛੰਨ, ਖੁੱਲ੍ਹੀ, ਚੱਕਰੀ, ਮੌਸਮੀ ਅਤੇ ਸਿੱਖਿਅਤ ਆਦਿ ਬੇਰੁਜ਼ਗਾਰੀ ਦੇ ਪ੍ਰਕਾਰ ਹਨ ਇਨ੍ਹਾਂ ’ਚੋਂ ਸਿੱਖਿਅਤ ਬੇਰੁਜ਼ਗਾਰੀ ਰਾਸ਼ਟਰ ਦੀ ਤਰੱਕੀ ’ਚ ਸਭ ਤੋਂ ਵੱਡਾ ਅੜਿੱਕਾ ਸਾਬਤ ਹੰੁਦੀ ਹੈ ਸਮਰੱਥਤਾਵਾਂ ਨਾਲ ਪਰਿਪੂਰਨ ਯੁਵਾ ਜਦੋਂ ਨੌਕਰੀ ਲਈ ਬਹਾਲੀ ਦਾ ਰਸਤਾ ਦੇਖਦਾ ਹੈ ਜਾਂ ਫ਼ਿਰ ਆਪਣੀ ਯੋਗਤਾ ਤੋਂ ਹੇਠਾਂ ਦੀ ਨੌਕਰੀ ਲਈ ਲਾਚਾਰ ਹੁੰਦਾ ਹੈ, ਤਾਂ ਇਸ ਤਰ੍ਹਾਂ ਉਹ ਦੁਖੀ ਮਨ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ।

ਬਿਡੰਬਨਾ ਇਹ ਹੈ ਕਿ ਇੱਕ ਪਾਸੇ ਦੇਸ਼ ’ਚ ਰੁਜ਼ਗਾਰ ਦੇ ਮੌਕਿਆਂ ਦੀ ਭਾਰੀ ਕਮੀ ਹੈ, ਤਾਂ ਦੂਜੇ ਪਾਸੇ ਬੇਰੁਜ਼ਗਾਰੀ ਦਾ ਡੰਗ ਝੱਲ ਰਹੇ ਭੁਗਤਭੋਗੀਆਂ ਨੂੰ ਉਚਿਤ ਮਾਰਗਦਰਸ਼ਨ ਨਹੀਂ ਮਿਲ ਪਾਉਂਦਾ ਹੈ, ਨਤੀਜੇ ਵਜੋਂ ਬੇਰੁਜ਼ਗਾਰੀ ਦੀ ਦਲਦਲ ’ਚ ਫਸੇ ਰਹਿਣਾ ਉਨ੍ਹਾਂ ਦੀ ਮਜ਼ਬੂਰੀ ਹੋ ਜਾਂਦੀ ਹੈ ਇਸ ਮਜ਼ਬੂਰੀ ਦੀ ਆੜ ’ਚ ਕਈ ਯੁਵਾ ਨਕਾਰਾਤਮਕ ਰਸਤਾ ਅਖਤਿਆਰ ਕਰ ਲੈਂਦੇ ਹਨ ਅਤੇ ਰਾਸ਼ਟਰਵਿਰੋਧੀ ਗਤੀਵਿਧੀਆਂ ’ਚ ਆਪਣੀ ਹਾਜ਼ਰੀ ਦਰਜ ਕਰਾਉਣਾ ਸ਼ੁਰੂ ਦਿੰਦੇ ਹਨ।

ਵਿਸ਼ਵ ਦੇ ਸਭ ਤੋਂ ਵੱਡੇ ਯੁਵਾ ਰਾਸ਼ਟਰ ’ਚ ਪੜ੍ਹੇ-ਲਿਖੇ ਅਤੇ ਡਿਗਰੀਧਾਰੀ ਬੇਰੁਜ਼ਗਾਰ ਨੌਜਵਾਨਾਂ ਦੀ ਫੌਜ ਭਵਿੱਖ ਲਈ ਸ਼ੁੱਭ ਸੰਕੇਤ ਨਹੀਂ ਹੈ ਇਹ ਚਿੰਤਨ ਕਰਨ ਦਾ ਸਮਾਂ ਹੈ ਕਿ ਕਿਤੇ ਸਾਡੀ ਮੌਜੂਦਾ ਸਿੱਖਿਆ ਵਿਵਸਥਾ ’ਚ ਖੋਟ ਤਾਂ ਨਹੀਂ, ਕਿਉਂਕਿ ਅਜਿਹੀ ਸਿੱਖਿਆ ਗ੍ਰਹਿਣ ਕਰਨ ਨਾਲ ਕੀ ਫ਼ਾਇਦਾ, ਜੋ ਕੱਲ੍ਹ ਨੌਜਵਾਨਾਂ ਨੂੰ ਜਿਊਣ ਜੋਗੀ ਆਮਦਨ ਲਈ ਦਰ-ਦਰ ਭਟਕਣ ਨੂੰ ਮਜ਼ਬੂਰ ਕਰੇ ਜਦੋਂ ਅਜਿਹੀ ਵਿਕਟ ਸਥਿਤੀ ਪੜ੍ਹੇ-ਲਿਖੇ ਨੌਜਵਾਨਾਂ ਦੇ ਜੀਵਨ ’ਚ ਆਵੇਗੀ ਤਾਂ ਜਾਂ ਉਹ ਆਪਣੀ ਰੂਚੀ ਅਤੇ ਸਮਝ ਦੇ ਨਾਲ ਸਵੈ-ਰੁਜ਼ਗਾਰ ਅਪਣਾਉਣਗੇ ਜਾਂ ਨਕਾਰਾਤਮਕ ਰੁਖ ਅਪਣਾ ਕੇ ਸਰਕਾਰੀ ਵਿਵਸਥਾ ਦੇ ਖਿਲਾਫ਼ ਹਿੰਸਕ ਜਾਂ ਅਹਿੰਸਕ ਤੌਰ ’ਤੇ ਗੁੱਸਾ ਪ੍ਰਗਟ ਕਰਨਗੇ।

ਹਾਲਾਂਕਿ ਦੇਸ਼ ’ਚ ਸਰਕਾਰ ਚਾਹੇ ਕਿਸੇ ਵੀ ਪਾਰਟੀ ਦੀ ਰਹੀ ਹੋਵੇ, ਬੇਰੁਜ਼ਗਾਰੀ ਦੀ ਸਮੱਸਿਆ ਸਦਾ ਬਰਕਰਾਰ ਹੀ ਰਹੀ ਹੈ ਕਿਉਂਕਿ ਐਨੀ ਵੱਡੀ ਅਬਾਦੀ ਨੂੰ ਰੁਜ਼ਗਾਰ ਮੁਹੱਈਆ ਕਰਾਉਣਾ ਕਿਸੇ ਵੀ ਸਰਕਾਰ ਲਈ ਮੁਸ਼ਕਲ ਭਰਿਆ ਕੰਮ ਰਿਹਾ ਹੈ ਫ਼ਿਲਹਾਲ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਨਜਿੱਠਣ ਲਈ ਸਰਕਾਰ ਨੂੰ ਜਿੱਥੇ ਠੋਸ ਨੀਤੀ ਜਰੀਏ ਬੇਕਾਰੀ ਖ਼ਾਤਮਾ ਅਤੇ ਮੌਕੇ ਪੈਦਾ ਕਰਨ ਪ੍ਰਤੀ ਸੰਜੀਦਾ ਹੋਣਾ ਚਾਹੀਦਾ ਹੈ, ਉੱਥੇ ਨੌਕਰੀ ਲਈ ਸਿਰਫ਼ ਸਰਕਾਰ ’ਤੇ ਆਸ਼ਰਿਤ ਨਾ ਹੋ ਕੇ ਸਵੈ-ਰੁਜ਼ਗਾਰ ਵੱਲ ਕਦਮ ਵਧਾਉਣਾ ਵੀ ਨੌਜਵਾਨਾਂ ਲਈ ਫ਼ਾਇਦੇਮੰਦ ਹੋ ਸਕਦਾ ਹੈ ਕੋਰੋਨਾ ਨਾਲ ਪੈਦਾ ਹੋਇਆ ਰੁਜ਼ਗਾਰ ਦਾ ਇਹ ਸੰਕਟ ਕਦੋਂ ਖ਼ਤਮ ਹੋਵੇਗਾ, ਇਹ ਕਹਿਣਾ ਹਾਲੇ ਮੁਸ਼ਕਲ ਹੈ, ਪਰ ਫੌਰੀ ਤੌਰ ’ਤੇ ਲੋਕਾਂ ’ਚ ਪ੍ਰਗਟ ਆਰਥਿਕ ਅਸੁਰੱਖਿਆ ਦੇ ਭਾਵ ਨੂੰ ਖ਼ਤਮ ਕਰਨ ਦੀ ਦਿਸ਼ਾ ’ਚ ਸਰਕਾਰ ਨੂੰ ਸਖ਼ਤ ਤੋਂ ਸਖ਼ਤ ਕਦਮ ਚੁੱਕਣੇ ਹੋਣਗੇ।

ਸੁਧੀਰ ਕੁਮਾਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।