ਪਟਿਆਲਾ ‘ਵਰਸਿਟੀ ‘ਚ ਕਿਤਾਬਾਂ ਦੀ ਸਟਾਲ ਬਣੀ ਹੋਈ ਐ ਨੌਜਵਾਨਾਂ ਲਈ ਖਿੱਚ ਦਾ ਕੇਂਦਰ
ਖੁਸ਼ਵੀਰ ਸਿੰਘ ਤੂਰ/ਪਟਿਆਲਾ। ਪੰਜਾਬੀ ਯੂਨੀਵਰਸਿਟੀ ਵਿਖੇ ਲੱਗੇ ਪੁਸਤਕ ਮੇਲੇ ਵਿੱਚ ‘ਠੇਕਾ ਕਿਤਾਬ ਦੇਸੀ ਅਤੇ ਅੰਗਰੇਜ਼ੀ’ ਪੁਸਤਕ ਪ੍ਰੇਮੀਆਂ ਦਾ ਧਿਆਨ ਖਿੱਚ ਰਹੀ ਹੈ। ਇਹ ‘ਠੇਕਾ ਕਿਤਾਬਾਂ ਦਾ’ ਨਸ਼ੇ ਤੇ ਕਰਾਰੀ ਚੋਟ ਕਰ ਰਿਹਾ ਹੈ। ਠੇਕੇ ਦਾ ਨਾਮ ਲੈਂਦਿਆਂ ਹੀ ਸ਼ਰਾਬ ਸਾਹਮਣੇ ਆਉਂਦੀ ਹੈ, ਪਰ ਇਸ ਸਟਾਲ ਨੇ ਠੇਕੇ ਸ਼ਬਦ ਨੂੰ ਵੱਖਰਾ ਨਾਂਅ ਦਿੰਦਿਆਂ ਕਿਤਾਬਾਂ ਨਾਲ ਜੋੜ ਦਿੱਤਾ ਹੈ। ਇਸ ਕਿਤਾਬਾਂ ਦੇ ਠੇਕੇ ‘ਤੇ ਆਪ-ਮੁਹਾਰੇ ਨੌਜਵਾਨ ਆ ਰਹੇ ਹਨ ਅਤੇ ਇੱਥੋਂ ਮਨ-ਭਾਉਂਦੀਆਂ ਕਿਤਾਬਾਂ ਖਰੀਦ ਕੇ ਸਾਹਿਤ ਦੇ ਨਸ਼ੇ ਨਾਲ ਜੁੜ ਰਹੇ ਹਨ। Young People
ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਵਿਖੇ 21 ਅਕਤੂਬਰ ਤੋਂ ਪੁਸਤਕ ਮੇਲਾ ਲੱਗਿਆ ਹੋਇਆ ਹੈ ਅਤੇ ਇੱਥੇ ਪੁਸਤਕਾਂ ਦੀਆਂ 86 ਸਟਾਲਾਂ ਸਜੀਆਂ ਹੋਈਆਂ ਹਨ। ਇਸ ਮੇਲੇ ਵਿੱਚ ਦੂਰੋਂ-ਦੂਰੋਂ ਸਾਹਿਤਕ ਪ੍ਰੇਮੀ ਆਪਣੀਆਂ ਪਸੰਦੀਦਾ ਕਿਤਾਬਾਂ ਖਰੀਦ ਰਹੇ ਹਨ। ਇਸ ਮੇਲੇ ਵਿੱਚ ਠੇਕਾ ਕਿਤਾਬ ਦੇਸੀ ਅਤੇ ਅੰਗਰੇਜ਼ੀ ਸਭ ਤੋਂ ਵੱਧ ਤੋਂ ਧਿਆਨ ਖਿੱਚ ਰਹੀ ਹੈ ਅਤੇ ਇਸ ਠੇਕੇ ਵਿੱਚ ਕਿਤਾਬਾਂ ਦੇ ਅਨੇਕਾਂ ਬਰਾਂਡ ਮਿਲ ਰਹੇ ਹਨ, ਜਿਨ੍ਹਾਂ ਵਿੱਚ ਕਵਿਤਾ ਅਤੇ ਕਹਾਣੀਆਂ ਵਾਲੀਆਂ ਕਿਤਾਬਾਂ ਤੋਂ ਇਲਾਵਾ ਨਾਵਲ, ਨਾਟਕ, ਗਜ਼ਲ, ਵਾਰਤਕ, ਸਫਰਨਾਮਾ, ਜੀਵਨੀ ਅਤੇ ਆਲੋਚਨਾ ਵਾਲੇ ਬਰਾਂਡ ਸ਼ਾਮਲ ਹਨ। Young People
ਪਿਛਲੇ ਤਿੰਨ ਦਿਨਾਂ ਤੋਂ ਇਸ ਸਟਾਂਲ ਤੇ ਵੱਡੀ ਗਿਣਤੀ ਨੌਜਵਾਨਾਂ ਅਤੇ ਕਿਤਾਬ ਪ੍ਰੇਮੀ ਪੁੱਜ ਰਹੇ ਹਨ। ਠੇਕਾ ਕਿਤਾਬ ਦੇਸੀ ਅਤੇ ਅੰਗਰੇਜੀ ਦੇ ਕਰਤਾ ਧਰਤਾ ਪਗਰਟ ਸਿੰਘ ਡੱਲੇਵਾਲ ਅਤੇ ਲਵਪ੍ਰੀਤ ਸਿੰਘ ਫੇਰੋਕੇ ਦਾ ਕਹਿਣਾ ਹੈ ਕਿ ਉਹ ਪਹਿਲੀ ਵਾਰ ਪੰਜਾਬ ਯੂਨੀਵਰਸਿਟੀ ਵਿਖੇ ਠੇਕਾਂ ਕਿਤਾਬਾਂ ਦਾ ਲੈ ਕੇ ਪੁੱਜੇ ਹਨ। ਉਂਜ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਬਾਬਾ ਫਰੀਦ ਮੇਲੇ ਤੇ ਵੀ ਅਜਿਹੀ ਸਟਾਲ ਦੀ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਉਹ ਕਾਲਜ਼ਾਂ ਅਤੇ ਪਿੰਡਾਂ ਵਿੱਚ ਵੀ ਆਪਣਾ ਠੇਕਾ ਕਿਤਾਬ ਦੇਸੀ ਅਤੇ ਅੰਗਰੇਜ਼ੀ ਨੂੰ ਲਗਾ ਰਹੇ ਹਨ। ਠੇਕੇ ਸਬਦ ਸਬੰਧੀ ਪਰਗਟ ਸਿੰਘ ਦਾ ਕਹਿਣਾ ਹੈ ਕਿ ਜਦੋਂ ਅਸੀਂ ਠੇਕੇ ਦਾ ਨਾਮ ਲੈਂਦੇ ਹਨ ਤਾ ਸਾਡੀਆਂ ਅੱਖਾਂ ਸਾਹਮਣੇ ਸ਼ਰਾਬ ਆ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਅਸੀਂ ਇਸ ਠੇਕੇ ਸ਼ਬਦ ਨੂੰ ਕਿਤਾਬਾਂ ਨਾਲ ਜੋੜ ਰਹੇ ਹਾਂ ਤਾ ਜੋਂ ਸਾਡੀ ਨੌਜਵਾਨ ਪੀੜੀ ਸ਼ਰਾਬ ਦੇ ਠੇਕੇ ਦੀ ਥਾਂ ਕਿਤਾਬਾਂ ਦੇ ਠੇਕੇ ਨਾਲ ਜੁੜ ਸਕੇ। ਉਨ੍ਹਾਂ ਕਿਹਾ ਕਿ ਨੌਜਵਾਨ ਪੀੜੀ ਸ਼ਰਾਬ ਦੇ ਨਸ਼ੇ ਦੀ ਥਾਂ ਕਿਤਾਬਾਂ ਦੇ ਨਸ਼ੇ ਨਾਲ ਜੁੜਨ। ਆਉਣ ਵਾਲੇ ਸਮੇਂ ਵਿੱਚ ਇਸ ਕਿਤਾਬਾਂ ਦੇ ਠੇਕੇ ਦੀ ਮੁਹਿੰਮ ਨੂੰ ਹੋਰ ਜੰਗੀ ਪੱਧਰ ਤੇ ਵਿੱਢਾਗੇ। ਇੱਧਰ ਇਸ ਸਟਾਲ ਤੇ ਪੁੱਜੇ ਪੁਸਤਕ ਪ੍ਰੇਮੀ ਗੁਰਵਿੰਦਰ ਸਿੰਘ ਅਤੇ ਮਨਜੋਤ ਕੌਰ ਦਾ ਕਹਿਣਾ ਸੀ ਕਿ ਇਸ ਠੇਕੇ ਚੋਂ ਉਨ੍ਹਾਂ ਨੇ ਆਪਣੀਆਂ ਮਨ ਭਾਉਂਦੇ ਬਰਾਂਡ ਖਰੀਦੇ ਹਨ ਅਤੇ ਇਹ ਸਟਾਲ ਨਸ਼ੇ ਤੇ ਕਰਾਰੀ ਚੋਟ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨੌਜਾਵਨ ਇਸ ਠੇਕੇ ਨਾਲ ਜੁੜਨ ਤਾ ਉਨ੍ਹਾਂ ਦਾ ਜੀਵਨ ਰੋਸ਼ਨ ਹੋ ਸਕਦਾ ਹੈ। ਉਨ੍ਹਾਂ ਇਸ ਸਟਾਲ ਦੇ ਪ੍ਰਬੰਧਕਾਂ ਦੀ ਪ੍ਰਸੰਸਾ ਕਰਦਿਆ ਪੁਸਤਕਾਂ ਦੇ ਠੇਕੇ ਨੂੰ ਚੰਗਾਂ ਕਦਮ ਦੱਸਿਆ। ਦੱਸਣਯੋਗ ਹੈ ਕਿ 24 ਅਕਤੂਬਰ ਤੱਕ ਚੱਲਣ ਵਾਲੇ ਇਸ ਪੁਸਤਕ ਮੇਲੇ ਵਿੱਚ 30 ਲੱਖ ਤੋਂ ਵੱਧ ਦੀਆਂ ਕਿਤਾਬਾਂ ਵਿਕ ਚੁੱਕੀਆਂ ਹਨ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।