ਨੋਟਬੰਦੀ, ਜੀਐੱਸਟੀ ਨਾਲ ਕਾਰੋਬਾਰ ਠੱਪ ਹੋਣ ਦੀ ਪੁਸ਼ਟੀ : ਕਾਂਗਰਸ
ਨਵੀਂ ਦਿੱਲੀ, ਏਜੰਸੀ
ਕਾਂਗਰਸ ਨੇ ਕਿਹਾ ਕਿ ਨੋਟਬੰਦੀ ਤੇ ਵਸਤੂ ਤੇ ਸੇਵਾ ਟੈਕਸ (ਜੀਐੱਸਟੀ) ਦੇ ਕਾਰਨ ਛੋਟੇ ਦਰਮਿਆਨੇ ਕਾਰੋਬਾਰ ਠੱਪ ਹੋਣ ਸਬੰਧੀ ਉਸ ਦੀ ਗੱਲ ਦੀ ਪੁਸ਼ਟੀ ਭਾਰਤੀ ਰਿਜ਼ਰਵ ਬੈਂਕ ਦੀ ਹਾਲ ‘ਚ ਜਾਰੀ ਰਿਪੋਰਟ ਨੇ ਵੀ ਕਰ ਦਿੱਤੀ ਹੈ ਪਰ ਸਰਕਾਰ ਇਸ ਸਬੰਧੀ ਜਵਾਬ ਦੇਣ ਲਈ ਤਿਆਰ ਨਹੀਂ ਹੈ। ਕਾਂਗਰਸ ਨੇ ਆਪਣੇ ਅਧਿਕਾਰਿਕ ਪੇਜ਼ ‘ਤੇ ਅੱਜ ਟਵੀਟ ਕੀਤਾ, ‘ਹੁਣ ਤਾਂ ਸਾਬਤ ਹੋ ਗਿਆ ਹੈ ਕਿ ਨੋਟਬੰਦੀ ਤੇ ਜੀਐੱਸਟੀ ਨੇ ਛੋਟੇ ਤੇ ਦਰਮਿਆਨੇ ਉਦਯੋਗਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਹੈ, ਕੀ ਮੋਦੀ ਸਰਕਾਰ ਇਸ ਦਾ ਕੋਈ ਜਵਾਬ ਦੇਵੇਗੀ।
ਇਸ ਦੇ ਨਾਲ ਹੀ ਪਾਰਟੀ ਨੇ ਇੱਕ ਰੋਜ਼ਾਨਾ ਅਖਬਾਰ ‘ਚ ਛਪੀ ਖਬਰ ਨੂੰ ਵੀ ਪੋਸਟ ਕੀਤਾ ਹੈ, ਜਿਸ ‘ਚ ਦਾਅਵਾ ਕੀਤਾ ਗਿਆ ਹੈ ਕਿ ਸੂਚਨਾ ਅਧਿਕਾਰ ਤਹਿਤ ਉਸ ਨੂੰ ਮਿਲੀ। ਜਾਣਕਾਰੀ ਅਨੁਸਾਰ ਮਾਰਚ 2018 ‘ਚ ਛੋਟੇ ਤੇ ਦਰਮਿਆਨੇ ਕਾਰੋਬਾਰੀਆਂ ਨੇ ਬੈਂਕਾਂ ਦਾ 16118 ਕਰੋੜ ਰੁਪਏ ਨਹੀਂ ਮੋੜਿਆ ਜੋ ਮਾਰਚ 2017 ਦੇ 8249 ਕਰੋੜ ਰੁਪਏ ਦੇ ਮੁਕਾਬਲੇ ਲਗਭਗ ਦੁੱਗਣਾ ਹੈ। ਅਖਬਾਰ ਨੇ ਕਿਹਾ ਕਿ ਇਸ ਦੌਰਾਨ ਬੈਂਕਾਂ ‘ਚ ਇਸ ਖੇਤਰ ਦੀ ਗੈਰ ਨਿਕਾਸੀ ਰਾਸ਼ੀ (ਐਨਪੀਏ) ਵੀ ਪਹਿਲੇ ਸਾਲ ਦੇ 82325 ਕਰੋੜ ਰੁਪਏ ਤੋਂ ਵਧ ਕੇ 98500 ਕਰੋੜ ਰੁਪਏ ਪਹੁੰਚ ਗਈ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।