ਨਵੀਂ ਦਿੱਲੀ| ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਕਿਹਾ ਕਿ ਜੇਕਰ ਅਗਲੇ ਸਾਲ ਕੇਂਦਰ ‘ਚ ਕਾਂਗਰਸ ਦੀ ਸਰਕਾਰ ਬਣਦੀ ਹੈ ਤਾਂ ਉਹ ਵਸਤੂ ਤੇ ਸੇਵਾ ਟੈਕਸ (ਜੀਐੱਸਟੀ) ਦਾ ਨਵਾਂ ਫਾਰਮੇਂਟ ਜੀਐੱਸਟੀ-2 ਲਿਆਵੇਗੀ ਬਦਾਲ ਨੇ ਕਾਂਗਰਸ ਦਫ਼ਤਰ ‘ਚ ਇੱਕ ਪ੍ਰੈੱਸ ਕਾਨਫਰੰਸ ‘ਚ ਕਿਹਾ ਕਿ ਸਰਕਾਰ ਨੂੰ ਪਹਿਲਾਂ ਟੈਕਸ ਦੇ ਸਲੈਬਾਂ ਨੂੰ ਤਾਰਕਿਕ ਬਣਾਉਣ, ਸੂਬਿਆਂ ਦਾ ਮਾਲਿਆ ਵਧਾਉਣ, ਟੈਕਸ ਢਾਂਚਾ ਸਰਲ ਬਣਾਉਣ ਤੇ ਅਰਥਵਿਵਸਥਾ ਨੂੰ ਮਜ਼ਬੂਤ ਕਰਨ ਸਬੰਧੀ ਸੋਚਣਾ ਚਾਹੀਦਾ ਹੈ ਉਨ੍ਹਾਂ ਕਿਹਾ ‘ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਜ਼ਿਆਦਾਤਰ ਜੀਐੱਸਟੀ ਨੂੰ ਗੱਬਰ ਸਿੰਘ ਟੈਕਸ ਕਹਿੰਦੇ ਹਨ ਕਿਉਂਕਿ ਮੌਜ਼ੂਦਾ ਜੀਐੱਸਟੀ ਨਿਰਦਈ ਹੈ ਪੰਜਾਬ ਦੇ ਵਿੱਤ ਮੰਤਰੀ ਨੇ ਕਿਹਾ ਕਿ ਕਾਂਗਰਸ ਨੇ ਜੀਐੱਸਟੀ ਦੇ ਮੌਜ਼ੂਦਾ ਫਾਰਮੇਂਟ ‘ਚ ਤਿੰਨ ਜਾਣੀਆਂ ਹਨ ਇਸ ‘ਚ ਸਪੱਸ਼ਟਤਾ ਦੀ ਘਾਟ ਹੈ ਤੇ ਉਦਯੋਗਿਕੀ ਸਬੰਧੀ ਕਈ ਖਾਮੀਆਂ ਵੀ ਹਨ ਨਾਲ ਹੀ ਇਸ ‘ਚ ਵਪਾਰੀਆਂ ਤੇ ਉਦਯੋਗ ਦਰਮਿਆਨ ਵਿਚਾਰ-ਵਟਾਂਦਰੇ ਲਈ ਕੋਈ ਜਗ੍ਹਾ ਨਹੀਂ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।