ਕਾਂਗਰਸ ਇੰਚਾਰਜ ਆਸ਼ਾ ਕੁਮਾਰੀ ਨੇ ਲਈ ਮੀਟਿੰਗ, ਸੁਨੀਲ ਜਾਖੜ ਵੀ ਰਹੇ ਮੌਜੂਦ | Lok Sabha
ਚੰਡੀਗੜ, (ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ਼)। ਕਾਂਗਰਸ ਨੇ ਲੋਕ ਸਭਾ ਚੋਣਾਂ ਦੀ ਤਿਆਰੀ ਦਾ ਬਿਗਲ ਵਜਾ ਦਿੱਤਾ ਹੈ, ਜਿਸ ਨੂੰ ਦੇਖਦੇ ਹੋਏ ਕਾਂਗਰਸ ਨੇ ਪੰਜਾਬ ਵਿੱਚ ਨਾ ਸਿਰਫ਼ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ, ਸਗੋਂ ਸੰਭਾਵੀ ਉਮੀਦਵਾਰਾਂ ਬਾਰੇ ਵੀ ਚਰਚਾ ਕਰਨੀ ਸ਼ੁਰੂ ਕਰ ਦਿੱਤੀ ਹੈ ਤਾਂ ਕਿ ਸਮਾਂ ਰਹਿੰਦੇ ਹੋਏ ਚੰਗੇ ਅਤੇ ਜਿੱਤ ਹਾਸਲ ਕਰਨ ਵਾਲੇ ਉਮੀਦਵਾਰਾਂ ਲੋਕ ਸਭਾ ਚੋਣਾ ਵਿੱਚ ਉਤਾਰੇ ਜਾ ਸਕਣ। ਚੰਡੀਗੜ ਵਿਖੇ ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਪ੍ਰਧਾਨ ਸੁਨੀਲ ਜਾਖੜ ਨੇ ਕਈ ਹਲਕਿਆਂ ਦੇ ਵਿਧਾਇਕਾਂ ਅਤੇ ਜਿਲਾ ਪ੍ਰਧਾਨਾ ਨਾਲ ਮੀਟਿੰਗ ਕਰਦੇ ਹੋਏ ਕਾਫ਼ੀ ਦੇਰ ਤੱਕ ਚਰਚਾ ਕੀਤੀ। (Lok Sabha)
ਆਸ਼ਾ ਕੁਮਾਰੀ ਨੇ ਮੀਟਿੰਗ ਤੋਂ ਬਾਅਦ ਕਿਹਾ ਕਿ ਲੋਕ ਸਭਾ ਚੋਣਾਂ 2019 ਦੀ ਤਿਆਰੀ ਵਿੱਚ ਉਹ ਜੁਟ ਗਏ ਹਨ, ਜਿਸ ਕਾਰਨ ਇਹ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ ਗਿਆ ਹੈ। ਉਨਾਂ ਕਿਹਾ ਕਿ ਪਾਰਟੀ ਹਰ ਪੱਧਰ ‘ਤੇ ਵਰਕਰਾਂ ਅਤੇ ਲੀਡਰਾਂ ਦਾ ਫੀਡਬੈਕ ਲੈਣਾ ਚਾਹੁੰਦੀ ਹੈ ਤਾਂ ਕਿ ਸਿਰਫ਼ ਉਹ ਉਮੀਦਵਾਰ ਹੀ ਚੋਣ ਮੈਦਾਨ ਵਿੱਚ ਉਤਾਰੇ ਜਾਣ, ਜਿਹੜੇ ਕਿ ਜਿੱਤ ਪ੍ਰਾਪਤ ਕਰਨ ਦੇ ਕਾਬਿਲ ਹੋਣ। ਉਨਾਂ ਕਿਹਾ ਕਿ ਜਿੱਤ ਦਾ ਹੀ ਮਾਪ-ਦੰਡ ਲਿਆ ਜਾ ਰਿਹਾ ਹੈ, ਉਸ ਵਿੱਚ ਉੱਘੇ ਚੇਹਰਿਆਂ ਸਣੇ ਯੂਥ ਵੀ ਸ਼ਾਮਲ ਹੈ। ਜੇਕਰ ਕੋਈ ਉੱਘਾ ਲੀਡਰ ਉਮੀਦਵਾਰ ਬੰਨਣਾ ਚਾਹੁੰਦਾ ਹੈ ਪਰ ਉਸ ਦੇ ਜਿੱਤਣ ਦੀ ਆਸ ਘੱਟ ਹੈ ਤਾਂ ਉਸ ਦੇ ਸਾਹਮਣੇ ਜਿੱਤ ਪ੍ਰਾਪਤ ਕਰਨ ਵਾਲੇ ਨੂੰ ਹੀ ਟਿਕਟ ਦਿੱਤੀ ਜਾਏਗੀ, ਉਹ ਭਾਵੇਂ ਯੂਥ ਹੋਵੇ ਜਾਂ ਫਿਰ ਮਹਿਲਾ ਉਮੀਦਵਾਰ ਹੋਵੇ। (Lok Sabha)
ਇਹ ਵੀ ਪੜ੍ਹੋ : ਪੁਲਿਸ ਨੇ ਤੀਹਰੇ ਕਤਲ ਕਾਂਡ 12 ਘੰਟਿਆਂ ਚ ਹੱਲ
ਇਥੇ ਆਸਾ ਕੁਮਾਰੀ ਨਹੀਂ ਕਿਹਾ ਕਿ ਕਾਂਗਰਸ ਪਾਰਟੀ ਨੇ ਇੱਕ ਪਰਿਵਾਰ ਇੱਕ ਟਿਕਟ ਦਾ ਨਿਯਮ ਪੰਜਾਬ ਵਿੱਚ ਲਾਗੂ ਕੀਤਾ ਹੋਇਆ ਹੈ ਅਤੇ ਇਸ ਨਿਯਮ ਇਨਾਂ ਲੋਕਾਂ ਸਭਾ ਚੋਣਾਂ ਵਿੱਚ ਵੀ ਲਾਗੂ ਰਹੇਗਾ। ਇਸ ਨਾਲ ਹੀ ਪਾਰਟੀ ਹਾਈ ਕਮਾਨ ਕਿਹੜੀ ਪਾਰਟੀ ਨਾਲ ਗਠਜੋੜ ਕਰਦੀ ਹੈ ਜਾਂ ਫਿਰ ਨਹੀਂ ਕਰਦੀ ਹੈ, ਇਸ ਬਾਰੇ ਹਰ ਤਰਾਂ ਦਾ ਫੈਸਲਾ ਲੈਣਾ ਪਾਰਟੀ ਹਾਈ ਕਮਾਨ ਦਾ ਹੀ ਅਧਿਕਾਰ ਖੇਤਰ ਹੈ। ਇਥੇ ਹੀ ਕਾਂਗਰਸ ਪਾਰਟੀ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਦੇਸ਼ ਵਿੱਚ ਇਹੋ ਜਿਹਾ ਮਾਹੌਲ ਬਣ ਗਿਆ ਹੈ, ਜਿਸ ਵਿੱਚ ਭਾਜਪਾ ਸ਼ਾਇਦ ਘਬਰਾਹਟ ਵਿੱਚ ਆਉਂਦੇ ਹੋਏ ਪਹਿਲਾਂ ਚੋਣਾਂ ਕਰਵਾ ਦੇਵੇ, ਇਸ ਲਈ ਕਾਂਗਰਸ ਪਾਰਟੀ ਇਨਾਂ ਗੱਲਾ ਨੂੰ ਧਿਆਨ ਵਿੱਚ ਰੱਖਦੇ ਹੋਏ ਹੁਣ ਤੋਂ ਹੀ 13 ਲੋਕ ਸਭਾ ਸੀਟਾਂ ਦੇ ਉਮੀਦਵਾਰਾਂ ਦੀ ਖੋਜ ਵਿੱਚ ਲਗ ਗਈ ਹੈ, ਜਿਸ ਨੂੰ ਲੈ ਕੇ ਮੀਟਿੰਗ ਕੀਤੀ ਗਈ ਸੀ।