ਲੋਕ ਸਭਾ ਚੋਣਾਂ ‘ਚ ਕਰਾਰੀ ਹਾਰ ਤੋਂ ਬਾਦ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਅਸਤੀਫ਼ੇ ਦੀ ਪੇਸ਼ਕਸ਼ ਨਾਲ ਜਿੱਥੇ ਪਾਰਟੀ ‘ਚ ਦੁਵਿਧਾ ਵਾਲੀ ਸਥਿਤੀ ਬਣੀ ਹੋਈ ਹੈ, ਉੱਥੇ ਪੰਜਾਬ, ਹਰਿਆਣਾ ਤੇ ਰਾਜਸਥਾਨ ‘ਚ ਵੀ ਧੜੇਬਾਜੀ ਨੇ ਪਾਰਟੀ ਸੰਗਠਨ ਲਈ ਪ੍ਰੇਸ਼ਨੀਆਂ ਖੜ੍ਹੀਆਂ ਕੀਤੀਆਂ ਹੋਈਆਂ ਹਨ ਪੰਜਾਬ ‘ਚ ਮੁੱਖ ਮੰਤਰੀ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਦੀ ਲੜਾਈ ਦਿੱਲੀ ਦਰਬਾਰ ਤੱਕ ਪੁੱਜ ਗਈ ਹੈ ਮੌਜ਼ੂਦਾ ਵਿਵਾਦ ਭਾਵੇਂ ਸਿੱਧੂ ਦਾ ਮਹਿਕਮਾ ਬਦਲਣ ਕਰਕੇ ਪੈਦਾ ਹੋਇਆ ਹੈ ਪਰ ਅਸਲ ‘ਚ ਇਸ ਲੜਾਈ ਦੀ ਸ਼ੁਰੂਆਤ ਇੱਕ ਸਾਲ ਪਹਿਲਾਂ ਹੀ ਹੋ ਗਈ ਸੀ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਕਾਰੀਡੋਰ ਮਾਮਲੇ ‘ਚ ਸਿੱਧੂ ਨੇ ਮੁੱਖ ਮੰਤਰੀ ਦੀ ਸਲਾਹ ਨੂੰ ਨਕਾਰਦਿਆਂ ਕੁਝ ਫੈਸਲੇ ਆਪਣੇ ਤੌਰ ‘ਤੇ ਲਏ ਅਸਲ ‘ਚ ਦੋਵਾਂ ਆਗੂਆਂ ਦਰਮਿਆਨ ਇਹ ਵੱਕਾਰ ਦੀ ਲੜਾਈ ਸੀ ਸਿੱਧੂ ਵੱਲੋਂ ਵਾਰ-ਵਾਰ ਅਮਰਿੰਦਰ ਸਿੰਘ ਨੂੰ ਨੀਵਾਂ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਦੂਜੇ ਪਾਸੇ ਅਮਰਿੰਦਰ ਸਿੰਘ ਨੇ ਤਰੀਕਿਆਂ ਨਾਲ ਸਿੱਧੂ ਨੂੰ ਹਾਸ਼ੀਏ ਵੱਲ ਧੱਕਣ ‘ਚ ਕਾਮਯਾਬੀ ਹਾਸਲ ਕੀਤੀ ਸਿੱਧੂ ਵਾਰ-ਵਾਰ ਇਹ ਕਹਿੰਦੇ ਰਹੇ ਕਿ ਉਹਨਾਂ ਦਾ ਕੈਪਟਨ ਰਾਹੁਲ ਗਾਂਧੀ ਹੈ ਕਾਂਗਰਸ ਹਾਈ ਕਮਾਨ ਨੇ ਇਸ ਵਿਵਾਦ ਨੂੰ ਸਮੇਂ ਸਿਰ ਨਹੀਂ ਸੁਲਝਾਇਆ ਤੇ ਲੋਕ ਸਭਾ ਚੋਣਾਂ ਤੱਕ ਇਹ ਮਾਮਲਾ ਪੂਰੀ ਤਰ੍ਹਾਂ ਹੀ ਗਰਮਾ ਗਿਆ ਹੁਣ?ਸੂਬਿਆਂ ਤੋਂ ਸਰਕਾਰ ਦੀ ਤਰੱਕੀ ਦੀ ਰਿਪੋਰਟ ਮੰਗਣ ਨਾਲੋਂ ਜਿਆਦਾ ਆਪਣੇ ਆਗੂਆਂ ਦੇ ਵਿਵਾਦ ਸੁਲਝਾਉਣ ‘ਚ ਉਲਝੀ ਹੋਈ ਹੈ ਇਹੀ ਹਾਲ ਰਾਜਸਥਾਨ ਦਾ ਹੈ ਜਿੱਥੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਆਪਣੇ ਬੇਟੇ ਦੀ ਹਾਰ ਦਾ ਠੀਕਰਾ ਕਾਂਗਰਸੀ ਆਗੂ ਸਚਿਨ ਪਾਇਲਟ ਸਿਰ ਭੰਨ੍ਹ ਰਹੇ ਹਨ ਦੋਵਾਂ ਧੜਿਆਂ ‘ਚ ਇੱਕ-ਦੂਜੇ ਖਿਲਾਫ਼ ਸ਼ਬਦੀ ਜੰਗ ਜਾਰੀ ਹੈ ਇੱਧਰ ਹਰਿਆਣਾ ‘ਚ ਸੂਬਾ ਪ੍ਰਧਾਨ ਅਸ਼ੋਕ ਤੰਵਰ ਤੇ ਸਾਬਕਾ ਭੁਪਿੰਦਰ ਸਿੰਘ ਹੁੱਡਾ ਇੱਕ-ਦੂਜੇ ਖਿਲਾਫ਼ ਡਟੇ ਹੋਏ ਹਨ ਫੁੱਟਬਾਜ਼ੀ ਦਾ ਨੁਕਸਾਨ ਸਿਰਫ਼ ਕਾਂਗਰਸ ਪਾਰਟੀ ਨੂੰ ਹੀ ਨਹੀਂ ਸਗੋਂ ਇਸ ਦਾ ਬੁਰਾ ਅਸਰ ਸਰਕਾਰ ਦੇ ਕੰਮਕਾਜ ‘ਤੇ ਵੀ ਪੈ ਰਿਹਾ ਹੈ ਪੰਜਾਬ ਤੇ ਰਾਜਸਥਾਨ ‘ਚ ਕਾਂਗਰਸ ਦੀ ਸਰਕਾਰ ਹੈ ਗੁੱਟਬਾਜੀ ਕਾਰਨ ਮੰਤਰੀ ਆਪਣੀ ਊਰਜਾ ਸਰਕਾਰੀ ਕੰਮਾਂ ਨੂੰ ਅੱਗੇ ਵਧਾਉਣ ਦੀ ਬਜਾਇ ਇੱਕ-ਦੁਜੇ ਨੂੰ ਠਿੱਬੀ ਲਾਉਣ ‘ਚ ਲਾ ਰਹੇ ਹਨ ਹਰਿਆਣਾ ‘ਚ ਕਾਂਗਰਸ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਣ ਦਾ ਮੌਕਾ ਗੁਆ ਰਹੀ ਹੈ ਕਾਂਗਰਸ ਸੱਤਾ ‘ਚ ਹੈ ਜਾਂ ਵਿਰੋਧੀ ਧਿਰ ‘ਚ ਜਦੋਂ ਤੱਕ ਆਗੂ ਆਪਣੇ ਸਵਾਰਥਾਂ ਨੂੰ ਛੱਡ ਕੇ ਜਨਤਾ ਦੇ ਮਸਲਿਆਂ ਵੱਲ ਧਿਆਨ ਨਹੀਂ ਦਿੰਦੇ ਉਦੋਂ ਤੱਕ ਪਾਰਟੀ ਆਪਣੇ ਖੁਰੇ ਹੋਏ ਆਧਾਰ ਨੂੰ ਬਹਾਲ ਨਹੀਂ ਕਰ ਸਕਦੀ ਹਾਈ ਕਮਾਨ ਨੂੰ ਪਾਰਟੀ ਲਈ ਮਜ਼ਬੂਤ, ਸਪੱਸ਼ਟ ਤੇ ਠੋਸ ਫੈਸਲੇ ਲੈਣੇ ਪੈਣਗੇ ਸਭ ਨੂੰ ਖੁਸ਼ ਰੱਖ ਕੇ ਅੱਗੇ ਵਧਣਾ ਔਖਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।