ਸ਼ਸ਼ੋਪੰਜ ਵੀ ਹੈ ਨਾਕਾਮਯਾਬੀ ਦਾ ਕਾਰਨ

ਸ਼ਸ਼ੋਪੰਜ ਵੀ ਹੈ ਨਾਕਾਮਯਾਬੀ ਦਾ ਕਾਰਨ

29 ਸਾਲ ਦੇ ਅਲੈਗਜੈਂਡਰ ਗ੍ਰਾਹਮ ਬੇਲ ਨੇ 1876 ‘ਚ ਟੈਲੀਫੋਨ ਬਣਾਇਆ ਅਤੇ ਉਸ ਦਾ ਪੇਟੈਂਟ ਕਰਵਾਇਆ ਸੀ ਉਸ ਦੀ ਇਸ ਨਵੀਂ ਖੋਜ ਦੀ ਮੰਗ ਵੀ ਬਹੁਤ ਸੀ ਪੈਸੇ ਦੀ ਘਾਟ ਸੀ ਇਸ ਲਈ ਉਸ ਨੂੰ ਕਿਸੇ ਵੱਡੀ ਕੰਪਨੀ ਦੀ ਜ਼ਰੂਰਤ ਸੀ ਉਨ੍ਹਾਂ ਦਿਨਾਂ ‘ਚ ‘ਵੈਸਟਰਨ ਯੂਨੀਅਨ’ ਇੱਕ ਨਾਮੀ ਕੰਪਨੀ ਹੁੰਦੀ ਸੀ ਬੇਲ ਉਸ ਕੰਪਨੀ ਕੋਲ ਇਸ ਅਨੋਖੀ ਖੋਜ ਨੂੰ ਲੈ ਕੇ ਪਹੁੰਚੇ ਉਸ ਨੂੰ ਇਸ ਕੰਪਨੀ ਤੋਂ ਕਾਫ਼ੀ ਉਮੀਦਾਂ ਸਨ  ਉਨ੍ਹਾਂ ਕੰਪਨੀ ਨੂੰ ਕਿਹਾ ਕਿ ਉਸ ਦੇ ਪੇਟੈਂਟ ਅਤੇ ਛੋਟੀ ਜਿਹੀ ਕੰਪਨੀ ਨੂੰ ਖਰੀਦ ਲਵੇ

ਉਹ ਸਿਰਫ਼ ਇੱਕ ਪੈਕੇਜ ਦਾ ਇੱਕ ਲੱਖ ਡਾਲਰ ਚਾਹੁੰਦੇ ਸਨ ਵੈਸਟਰਨ ਯੂਨੀਅਨ ਦੇ ਪ੍ਰਧਾਨ ਨੇ ਉਸ ਦੀ ਇਹ ਗੱਲ ਸੁਣਦਿਆਂ ਹੀ ਆਪਣੇ ਮੱਥੇ ‘ਤੇ ਤਿਉੜੀਆਂ ਪਾ ਲਈਆਂ ਅਤੇ ਉਸ ਦੀ ਇਸ ਪੇਸ਼ਕਸ਼ ਇਹ ਕਹਿ ਕੇ ਠੁਕਰਾ ਦਿੱਤੀ ਕਿ ਉਸ ਵੱਲੋਂ ਮੰਗੀ ਜਾਣ ਵਾਲੀ ਇਹ ਰਕਮ ਬਹੁਤ  ਜ਼ਿਆਦਾ ਹੈ ਉਸ ਤੋਂ ਬਾਅਦ ਕੀ ਹੋਇਆ , ਇਹ ਇਤਿਹਾਸ ਹੈ ਖ਼ਰਬਾਂ ਡਾਲਰ ਦੇ ਉਦਯੋਗ ਦਾ ਜਨਮ ਹੋਇਆ ਅਤੇ ‘ਏਟੀਐਂਡਟੀ’ ਹੋਂਦ ‘ਚ ਆਇਆ

ਪ੍ਰੇਰਨਾ: ਜੋ ਚੀਜ਼ ਸਾਨੂੰ ਸਾਰਿਆਂ ਨੂੰ ਪਿੱਛੇ ਧੱਕਦੀ ਹੈ, ਉਹ ਹੈ ‘ਆਪਣੇ ਬਾਰੇ ਸ਼ੱਕ’ ਤਕਨੀਕੀ ਜਾਣਕਾਰੀ ਦੀ ਕਮੀ ਕਾਰਨ ਅਸੀਂ ਪਿੱਛੇ ਨਹੀਂ ਰਹਿੰਦੇ, ਸਗੋਂ ਅਕਸਰ ਅਸੀਂ ਆਤਮ-ਵਿਸ਼ਵਾਸ ਦੀ ਘਾਟ ਕਾਰਨ ਪਿੱਛੇ ਰਹਿ ਜਾਂਦੇ ਹਾਂ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.