Water Crisis: ਰਵਾਇਤੀ ਤੇ ਆਧੁਨਿਕ ਤਕਨਾਲੋਜੀ ਦਾ ਸੰਗਮ ਪਾਣੀ ਸੰਕਟ ਦਾ ਹੱਲ

Water Crisis
Water Crisis: ਰਵਾਇਤੀ ਤੇ ਆਧੁਨਿਕ ਤਕਨਾਲੋਜੀ ਦਾ ਸੰਗਮ ਪਾਣੀ ਸੰਕਟ ਦਾ ਹੱਲ

Water Crisis: ਪਾਣੀ ਦਾ ਸੰਕਟ ਅੱਜ ਦੀ ਦੁਨੀਆ ਦੇ ਸਭ ਤੋਂ ਗੰਭੀਰ ਮੁੱਦਿਆਂ ਵਿੱਚੋਂ ਇੱਕ ਹੈ। ਵਧਦੀ ਅਬਾਦੀ, ਬੇਕਾਬੂ ਉਦਯੋਗੀਕਰਨ ਅਤੇ ਜਲਵਾਯੂ ਬਦਲਾਅ ਨੇ ਪਾਣੀ ਦੀ ਉਪਲੱਬਧਤਾ ਨੂੰ ਗੰਭੀਰਤਾ ਨਾਲ ਪ੍ਰਭਾਵਿਤ ਕੀਤਾ ਹੈ। ਇਸ ਸੰਕਟ ਨਾਲ ਨਜਿੱਠਣ ਲਈ, ਸਾਨੂੰ ਰਵਾਇਤੀ ਜਲ ਸੰਭਾਲ ਤਕਨੀਕਾਂ ਅਤੇ ਆਧੁਨਿਕ ਵਿਗਿਆਨ ਤੇ ਤਕਨਾਲੋਜੀ ਦੇ ਤਾਲਮੇਲ ਦੀ ਲੋੜ ਹੈ। ਪਾਣੀ ਦੀ ਸੰਭਾਲ ਦਾ ਅਰਥ ਹੈ ਪਾਣੀ ਦੇ ਸਰੋਤਾਂ ਦਾ ਸਮਝਦਾਰੀ ਨਾਲ ਪ੍ਰਬੰਧਨ ਕਰਨਾ ਤਾਂ ਜੋ ਭਵਿੱਖ ਵਿੱਚ ਪਾਣੀ ਦੀ ਕੋਈ ਕਮੀ ਨਾ ਹੋਵੇ। ਭਾਰਤ ਕੋਲ ਦੁਨੀਆ ਦੇ ਸਿਰਫ਼ 4% ਤਾਜ਼ੇ ਪਾਣੀ ਦਾ ਭੰਡਾਰ ਹੈ, ਪਰ ਇਸ ਦੀ 18% ਅਬਾਦੀ ਪਾਣੀ ਦੇ ਸੰਕਟ ਦਾ ਸਾਹਮਣਾ ਕਰ ਰਹੀ ਹੈ। Water Crisis

ਇਸ ਸਮੱਸਿਆ ਦੇ ਹੱਲ ਲਈ, ਸਰਕਾਰ ਅਤੇ ਭਾਈਚਾਰਿਆਂ ਦੀ ਭਾਗੀਦਾਰੀ ਜ਼ਰੂਰੀ ਹੈ। ਆਂਧਰਾ ਪ੍ਰਦੇਸ਼ ਵਿੱਚ, ਜਲ ਸ਼ਕਤੀ ਅਭਿਆਨ ਤੇ ਨੀਰੂ-ਚੇਤੂ ਵਰਗੀਆਂ ਯੋਜਨਾਵਾਂ ਨੇ ਪਾਣੀ ਦੀ ਉਪਲੱਬਧਤਾ ਵਧਾਉਣ ਵਿੱਚ ਮੱਦਦ ਕੀਤੀ ਹੈ। ਸਥਾਨਕ ਭਾਈਚਾਰੇ ਆਪਣੇ ਰਵਾਇਤੀ ਗਿਆਨ ਅਤੇ ਨਵੇਂ ਤਕਨੀਕੀ ਉਪਾਵਾਂ ਨੂੰ ਅਪਣਾ ਕੇ ਪਾਣੀ ਦੀ ਬਿਹਤਰ ਵਰਤੋਂ ਕਰ ਸਕਦੇ ਹਨ। ਮਹਾਰਾਸ਼ਟਰ ਦਾ ‘ਹਿਵਾਰੇ ਬਾਜ਼ਾਰ ਮਾਡਲ’ ਇਸ ਪਿੰਡ ਵਿੱਚ ਰਵਾਇਤੀ ਅਤੇ ਆਧੁਨਿਕ ਤਕਨੀਕਾਂ ਦੀ ਵਰਤੋਂ ਕਰਕੇ ਭੂਮੀਗਤ ਪਾਣੀ ਦਾ ਪੱਧਰ ਵਧਾਇਆ ਗਿਆ। ਮੀਂਹ ਦੇ ਪਾਣੀ ਦੀ ਸੰਭਾਲ ਅਤੇ ਖੂਹਾਂ ਦੀ ਸਫਾਈ ਕਾਰਨ ਇੱਥੇ ਪਾਣੀ ਦੀ ਉਪਲੱਬਧਤਾ ਵਿੱਚ ਵਾਧਾ ਹੋਇਆ। Water Crisis

ਇਹ ਖਬਰ ਵੀ ਪੜ੍ਹੋ : Punjab News: ਪੰਜਾਬ ’ਚ ਹਜ਼ਾਰ ਕਿਲੋਮੀਟਰ ਪੇਂਡੂ ਸੜਕਾਂ ਬਣਾਉਣ ਦਾ ਰਾਹ ਪੱਧਰਾ, ਟੈਂਡਰ ਜਾਰੀ

ਰਾਜਸਥਾਨ ਦੀ ‘ਜੌਹਰ ਪ੍ਰਣਾਲੀ’ ਛੋਟੇ ਤਲਾਬਾਂ (ਜੋਹੜਾਂ) ਦੇ ਨਿਰਮਾਣ ਨਾਲ ਭੂਮੀਗਤ ਪਾਣੀ ਦੇ ਪੱਧਰ ਵਿੱਚ ਸੁਧਾਰ ਹੋਇਆ ਅਤੇ ਸੋਕੇ ਦੀ ਸਮੱਸਿਆ ਘਟੀ। ਉੱਤਰਾਖੰਡ ਦਾ ‘ਚਲ-ਖਾਲ ਸਿਸਟਮ’ ਇਹ ਛੋਟੇ ਜਲ ਭੰਡਾਰ ਮੀਂਹ ਦੇ ਪਾਣੀ ਨੂੰ ਸਟੋਰ ਕਰਦੇ ਹਨ ਤੇ ਭੂਮੀਗਤ ਪਾਣੀ ਨੂੰ ਰਿਚਾਰਜ ਕਰਨ ਵਿੱਚ ਮੱਦਦ ਕਰਦੇ ਹਨ। ਪਾਣੀ ਦੀ ਕੁਸ਼ਲ ਵਰਤੋਂ ਲਈ ਰਵਾਇਤੀ ਤਰੀਕਿਆਂ ਤੇ ਨਵੀਆਂ ਤਕਨੀਕਾਂ ਨੂੰ ਅਪਣਾਉਣਾ ਜ਼ਰੂਰੀ ਹੈ। ਪਾਣੀ ਦੀ ਸੰਭਾਲ ਲਈ ਜੰਗਲਾਂ, ਨਦੀਆਂ, ਤਲਾਬਾਂ ਤੇ ਮਿੱਟੀ ਵਿੱਚ ਸੰਤੁਲਨ ਬਣਾਈ ਰੱਖਣਾ ਜ਼ਰੂਰੀ ਹੈ। ਰਾਜਸਥਾਨ ਵਿੱਚ ਓਰਾਨ (ਪਵਿੱਤਰ ਜੰਗਲ) ਖੇਤਰ ਪਾਣੀ ਦੇ ਸਰੋਤਾਂ ਤੇ ਜੈਵ ਵਿਭਿੰਨਤਾ ਦੀ ਰੱਖਿਆ ਕਰਦੇ ਹਨ, ਜਿਸ ਨਾਲ ਮਾਰੂਥਲੀਕਰਨ ਨੂੰ ਰੋਕਿਆ ਜਾਂਦਾ ਹੈ। ਮੇਘਾਲਿਆ ਦੇ ਵਾਟਰਫਾਲ ਰੀਸਟੋਰੇਸ਼ਨ ਪ੍ਰੋਜੈਕਟ ਦੇ ਤਹਿਤ, ਜੰਗਲਾਂ ਅਤੇ ਜਲ ਗ੍ਰਹਿਣ ਖੇਤਰਾਂ ਨੂੰ ਮੁੜ-ਸੁਰਜੀਤ ਕੀਤਾ ਜਾ ਰਿਹਾ ਹੈ, ਜਿਸ ਨਾਲ ਪਾਣੀ ਦੇ ਸਰੋਤਾਂ ਦੀ ਸੰਭਾਲ ਕੀਤੀ ਜਾ ਰਹੀ ਹੈ। Water Crisis

ਮੱਧ ਪ੍ਰਦੇਸ਼ ਵਿੱਚ ਨਰਮਦਾ ਸੇਵਾ ਯਾਤਰਾ ਪਹਿਲਕਦਮੀ ਦਾ ਉਦੇਸ਼ ਨਰਮਦਾ ਨਦੀ ਦੇ ਕੰਢੇ ਰੁੱਖ ਲਾ ਕੇ ਪਾਣੀ ਦੀ ਸੰਭਾਲ ਅਤੇ ਵਾਤਾਵਰਣ ਸੁਧਾਰ ਨੂੰ ਉਤਸ਼ਾਹਿਤ ਕਰਨਾ ਹੈ। ਜਲਵਾਯੂ ਪਰਿਵਰਤਨ ਅਤੇ ਅਨਿਯਮਿਤ ਬਾਰਿਸ਼ ਪਾਣੀ ਦੀ ਕਮੀ ਨੂੰ ਵਧਾ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਰਵਾਇਤੀ ਪਾਣੀ ਸੰਭਾਲ ਪ੍ਰਣਾਲੀਆਂ ਮੱਦਦਗਾਰ ਸਾਬਤ ਹੋ ਸਕਦੀਆਂ ਹਨ। ਜਲਵਾਯੂ ਪਰਿਵਰਤਨ, ਉਦਯੋਗਿਕ ਪ੍ਰਦੂਸ਼ਣ, ਅਸਮਾਨ ਪਾਣੀ ਦੀ ਵੰਡ ਅਤੇ ਸਰਕਾਰੀ ਯੋਜਨਾਵਾਂ ਵਿੱਚ ਰਵਾਇਤੀ ਪ੍ਰਣਾਲੀਆਂ ਦੀ ਅਣਦੇਖੀ ਮੁੱਖ ਰੁਕਾਵਟਾਂ ਹਨ। ਭਾਈਚਾਰਿਆਂ ਨੂੰ ਜਲ ਸਰੋਤਾਂ ਦੇ ਪ੍ਰਬੰਧਨ ਲਈ ਮਜ਼ਬੂਤ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਉਹ ਪਾਣੀ ਦੀ ਟਿਕਾਊ ਵਰਤੋਂ ਕਰ ਸਕਣ। ਮਹਾਰਾਸ਼ਟਰ ਦੀਆਂ ‘ਪਾਣੀ ਪੰਚਾਇਤਾਂ’ ਇਨ੍ਹਾਂ ਪੰਚਾਇਤਾਂ ਰਾਹੀਂ ਕਿਸਾਨਾਂ ਨੂੰ ਪਾਣੀ ਦੀ ਬਰਾਬਰ ਵੰਡ ਯਕੀਨੀ ਬਣਾਈ ਜਾਂਦੀ ਹੈ।

ਝਾਰਖੰਡ ਵਿੱਚ, ਗ੍ਰਾਮ ਸਭਾਵਾਂ ਗ੍ਰਾਮ ਸਭਾ ਐਕਟ ਦੇ ਤਹਿਤ ਛੋਟੇ ਜਲ ਭੰਡਾਰਾਂ ਦਾ ਪ੍ਰਬੰਧਨ ਕਰ ਰਹੀਆਂ ਹਨ। ਓਡੀਸ਼ਾ ਵਿੱਚ ’ਪਾਣੀ ਪੰਚਾਇਤ’ ਇਹ ਯੋਜਨਾ ਭਾਈਚਾਰਕ ਭਾਗੀਦਾਰੀ ਨਾਲ ਪਾਣੀ ਪ੍ਰਬੰਧਨ ਨੂੰ ਉਤਸ਼ਾਹਿਤ ਕਰਦੀ ਹੈ। ਸ਼ਹਿਰਾਂ ਨੂੰ ਵਧੇਰੇ ਪਾਣੀ ਸਪਲਾਈ ਕੀਤਾ ਜਾਂਦਾ ਹੈ, ਜਿਸ ਨਾਲ ਪੇਂਡੂ ਖੇਤਰਾਂ ਵਿੱਚ ਇਸ ਦੀ ਘਾਟ ਪੈਦਾ ਹੋ ਜਾਂਦੀ ਹੈ। ਉਦਾਹਰਣ ਵਜੋਂ, ਚੇਨਈ ਲਈ ਪਾਣੀ ਆਲੇ-ਦੁਆਲੇ ਦੇ ਪਿੰਡਾਂ ਤੋਂ ਲਿਆ ਜਾਂਦਾ ਹੈ, ਜਿਸ ਨਾਲ ਕਿਸਾਨਾਂ ਲਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਹਿਮਾਲਿਆ ਦੇ ਗਲੇਸ਼ੀਅਰ ਤੇਜ਼ੀ ਨਾਲ ਪਿਘਲ ਰਹੇ ਹਨ, ਜਿਸ ਨਾਲ ਗੰਗਾ ਵਰਗੀਆਂ ਨਦੀਆਂ ਦਾ ਵਹਾਅ ਘਟ ਰਿਹਾ ਹੈ ਅਤੇ ਪਾਣੀ ਦਾ ਸੰਕਟ ਵਧ ਰਿਹਾ ਹੈ। Water Crisis

ਸਰਕਾਰੀ ਯੋਜਨਾਵਾਂ ਵਿੱਚ ਰਵਾਇਤੀ ਜਲ ਸੰਭਾਲ ਪ੍ਰਣਾਲੀਆਂ ਨੂੰ ਬਹੁਤਾ ਮਹੱਤਵ ਨਹੀਂ ਦਿੱਤਾ ਜਾਂਦਾ। ਬਹੁਤ ਸਾਰੇ ਉਦਯੋਗ ਗੰਦਾ ਪਾਣੀ ਦਰਿਆਵਾਂ ਅਤੇ ਤਲਾਬਾਂ ਵਿੱਚ ਛੱਡਦੇ ਹਨ, ਜਿਸ ਨਾਲ ਪਾਣੀ ਦੇ ਸਰੋਤ ਦੂਸ਼ਿਤ ਹੋ ਜਾਂਦੇ ਹਨ। ਰਵਾਇਤੀ ਜਲ ਸੰਭਾਲ ਪ੍ਰਣਾਲੀਆਂ ਨੂੰ ਕਾਨੂੰਨੀ ਦਰਜਾ ਦਿੱਤਾ ਜਾਣਾ ਚਾਹੀਦਾ ਹੈ। ਵਿਗਿਆਨਕ ਸੰਸਥਾਵਾਂ, ਸਰਕਾਰੀ ਏਜੰਸੀਆਂ ਤੇ ਸਥਾਨਕ ਭਾਈਚਾਰਿਆਂ ਵਿਚਕਾਰ ਭਾਈਵਾਲੀ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ। ਆਈਆਈਟੀ ਮਦਰਾਸ ਪੇਂਡੂ ਖੇਤਰਾਂ ਵਿੱਚ ਮੀਂਹ ਦੇ ਪਾਣੀ ਦੀ ਸੰਭਾਲ ਲਈ ਤਕਨੀਕੀ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਜਲ ਪ੍ਰਬੰਧਨ ਯੋਜਨਾਵਾਂ ਵਿੱਚ ਸਥਾਨਕ ਲੋਕਾਂ ਦੀ ਭਾਗੀਦਾਰੀ ਵਧਾਈ ਜਾਣੀ ਚਾਹੀਦੀ ਹੈ। ਪਾਣੀ, ਜੰਗਲ ਅਤੇ ਜ਼ਮੀਨ ਨੂੰ ਇਕੱਠੇ ਜੋੜ ਕੇ ਸੰਭਾਲ ਯੋਜਨਾਵਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ। Water Crisis

ਜਲਵਾਯੂ ਬਦਲਾਅ ਦੇ ਪ੍ਰਭਾਵਾਂ ਨੂੰ ਘਟਾਉਣ ਲਈ ਰਣਨੀਤੀਆਂ ਆਧੁਨਿਕ ਤਕਨਾਲੋਜੀਆਂ ਅਤੇ ਰਵਾਇਤੀ ਗਿਆਨ ਨੂੰ ਜੋੜ ਕੇ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਸ਼ਹਿਰਾਂ ਨੂੰ ਗੰਦੇ ਪਾਣੀ ਦੀ ਮੁੜ ਵਰਤੋਂ ਲਈ ਪ੍ਰਣਾਲੀਆਂ ਵਿਕਸਤ ਕਰਨੀਆਂ ਚਾਹੀਦੀਆਂ ਹਨ। ਪਾਣੀ ਦੀ ਸੰਭਾਲ ਸਿਰਫ਼ ਸਰਕਾਰੀ ਯਤਨਾਂ ਨਾਲ ਹੀ ਸੰਭਵ ਨਹੀਂ ਹੈ, ਸਗੋਂ ਇਸ ਵਿੱਚ ਭਾਈਚਾਰਿਆਂ ਦੀ ਭਾਗੀਦਾਰੀ ਵੀ ਬਹੁਤ ਮਹੱਤਵਪੂਰਨ ਹੈ। ਰਵਾਇਤੀ ਗਿਆਨ ਅਤੇ ਆਧੁਨਿਕ ਤਕਨਾਲੋਜੀ ਨੂੰ ਜੋੜ ਕੇ ਜਲ ਸਰੋਤਾਂ ਦਾ ਕੁਸ਼ਲਤਾ ਨਾਲ ਪ੍ਰਬੰਧਨ ਕੀਤਾ ਜਾ ਸਕਦਾ ਹੈ। ਜਲ ਸ਼ਕਤੀ ਅਭਿਆਨ ਤੇ ਮਨਰੇਗਾ ਵਰਗੀਆਂ ਯੋਜਨਾਵਾਂ ਨਾਲ ਏਆਈ-ਅਧਾਰਿਤ ਨਿਗਰਾਨੀ ਪ੍ਰਣਾਲੀਆਂ ਨੂੰ ਜੋੜ ਕੇ ਪਾਣੀ ਦੀ ਸੰਭਾਲ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। Water Crisis

ਇਹ ਪਾਣੀ ਦੇ ਸੰਕਟ ਨਾਲ ਨਜਿੱਠਣ ਅਤੇ ਭਵਿੱਖ ਲਈ ਪਾਣੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਿੱਚ ਮੱਦਦ ਕਰੇਗਾ। ਪਾਣੀ ਦੀ ਸੰਭਾਲ ਨੂੰ ਕਾਨੂੰਨੀ ਮਾਨਤਾ, ਵਿਗਿਆਨਕ ਸਹਿਯੋਗ, ਸਥਾਨਕ ਭਾਗੀਦਾਰੀ, ਪਾਣੀ ਦੀ ਰੀਸਾਈਕਲਿੰਗ ਅਤੇ ਜਲਵਾਯੂ ਅਨੁਕੂਲਨ ਉਪਾਵਾਂ ਨੂੰ ਅਪਣਾ ਕੇ ਪ੍ਰਭਾਵਸ਼ਾਲੀ ਬਣਾਇਆ ਜਾ ਸਕਦਾ ਹੈ। ਪਾਣੀ ਦੇ ਸੰਕਟ ਨਾਲ ਨਜਿੱਠਣ ਲਈ, ਸਾਨੂੰ ਬੀਤੇ ਸਮੇਂ ਦੀਆਂ ਸਿੱਖਿਆਵਾਂ ਅਤੇ ਭਵਿੱਖ ਦੀਆਂ ਤਕਨਾਲੋਜੀਆਂ ਵਿਚਕਾਰ ਸੰਤੁਲਨ ਬਣਾਉਣ ਦੀ ਲੋੜ ਹੈ। ਰਵਾਇਤੀ ਜਲ ਸੰਭਾਲ ਪ੍ਰਣਾਲੀਆਂ ਸਾਨੂੰ ਸਥਿਰਤਾ ਅਤੇ ਸਥਾਨਕ ਅਨੁਕੂਲਨ ਦਾ ਗਿਆਨ ਦਿੰਦੀਆਂ ਹਨ, ਜਦੋਂਕਿ ਆਧੁਨਿਕ ਤਕਨਾਲੋਜੀਆਂ ਜਲ ਸਰੋਤਾਂ ਦੇ ਕੁਸ਼ਲ ਪ੍ਰਬੰਧਨ ਵਿੱਚ ਮੱਦਦ ਕਰ ਸਕਦੀਆਂ ਹਨ। ਜੇਕਰ ਅਸੀਂ ਇਕੱਠੇ ਕੰਮ ਕਰੀਏ, ਤਾਂ ਪਾਣੀ ਦੇ ਸੰਕਟ ਦਾ ਸਥਾਈ ਹੱਲ ਪ੍ਰਾਪਤ ਕੀਤਾ ਜਾ ਸਕਦਾ ਹੈ।

ਕੌਸ਼ੱਲਿਆ ਭਵਨ, ਬਰਵਾ (ਸਿਵਾਨੀ) ਭਿਵਾਨੀ, ਹਰਿਆਣਾ
ਮੋ. 94665-26148
ਡਾ. ਸੱਤਿਆਵਾਨ ਸੌਰਭ