ਮਨ ਦੀ ਇਕਾਗਰਤਾ (Concentration of mind)
ਇੱਕ ਅਮੀਰ ਸੇਠ ਨੇ ਇੱਕ ਫ਼ਕੀਰ ਕੋਲ ਆ ਕੇ ਉਸ ਨੂੰ ਬੇਨਤੀ ਕੀਤੀ, ”ਮਹਾਰਾਜ, ਮੈਂ ਆਤਮ-ਗਿਆਨ ਪ੍ਰਾਪਤ ਕਰਨ ਲਈ ਤਪੱਸਿਆ ਕਰਦਾ ਹਾਂ ਪਰ ਮੇਰਾ ਮਨ ਇਕਾਗਰ ਨਹੀਂ ਹੁੰਦਾ” ਫ਼ਕੀਰ ਬੋਲਿਆ, ”ਮੈਂ ਕੱਲ੍ਹ ਤੇਰੇ ਘਰ ਆਵਾਂਗਾ ਤੇ ਤੈਨੂੰ ਇਕਾਗਰਤਾ ਦਾ ਮੰਤਰ ਦੇ ਦਿਆਂਗਾ” ਇਹ ਸੁਣ ਕੇ ਸੇਠ ਬਹੁਤ ਖੁਸ਼ ਹੋਇਆ ਸੇਠ ਨੇ ਉਨ੍ਹਾਂ ਦਾ ਖੂਬ ਸਵਾਗਤ-ਸਤਿਕਾਰ ਕੀਤਾ ਸੇਠ ਦੀ ਪਤਨੀ ਨੇ ਮੇਵਿਆਂ ਤੇ ਸ਼ੁੱਧ ਦੇਸੀ ਘਿਓ ਦਾ ਸੁਆਦਲਾ ਹਲਵਾ ਤਿਆਰ ਕੀਤਾ ਚਾਂਦੀ ਦੇ ਭਾਂਡੇ ‘ਚ ਹਲਵਾ ਪਰੋਸ ਕੇ ਫ਼ਕੀਰ ਨੂੰ ਦਿੱਤਾ ਗਿਆ ਤਾਂ ਫ਼ਕੀਰ ਨੇ ਤੁਰੰਤ ਆਪਣਾ ਕੁਮੰਡਲ ਅੱਗੇ ਕਰ ਦਿੱਤਾ ਤੇ ਬੋਲਿਆ,
”ਇਹ ਹਲਵਾ ਇਸ ‘ਚ ਪਾ ਦਿਓ” ਸੇਠ ਨੇ ਵੇਖਿਆ ਕਿ ਕੁਮੰਡਲ ‘ਚ ਪਹਿਲਾਂ ਹੀ ਹੋਰ ਖਾਣਾ ਭਰਿਆ ਹੋਇਆ ਹੈ ਉਹ ਸ਼ਸ਼ੋਪੰਜ ‘ਚ ਪੈ ਗਿਆ ਉਸ ਨੇ ਸੰਕੋਚ ਨਾਲ ਕਿਹਾ, ”ਮਹਾਰਾਜ, ਇਹ ਹਲਵਾ ਮੈਂ ਇਸ ‘ਚ ਕਿਵੇਂ ਪਾ ਸਕਦਾ ਹਾਂ ਕੁਮੰਡਲ ‘ਚ ਤਾਂ ਇਹ ਸਭ ਭਰਿਆ ਹੋਇਆ ਹੈ ਇਸ ‘ਚ ਹਲਵਾ ਪਾਉਣ ‘ਤੇ ਭਲਾ ਉਹ ਖਾਣ ਯੋਗ ਕਿੱਥੋਂ ਰਹਿ ਜਾਵੇਗਾ?” ਇਹ ਸੁਣ ਕੇ ਫ਼ਕੀਰ ਬੋਲਿਆ, ”ਪੁੱਤਰ, ਤੂੰ ਠੀਕ ਕਹਿੰਦਾ ਹੈਂ ਜਿਸ ਤਰ੍ਹਾਂ ਕਮੰਡਲ ‘ਚ ਹੋਰ ਖਾਣਾ ਭਰਿਆ ਹੈ,

ਉਸੇ ਤਰ੍ਹਾਂ ਤੇਰੇ ਦਿਮਾਗ ‘ਚ ਵੀ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਭਰੀਆਂ ਹਨ ਜੋ ਆਤਮ-ਗਿਆਨ ਦੇ ਰਾਹ ‘ਚ ਰੁਕਾਵਟ ਹਨ ਸਭ ਤੋਂ ਪਹਿਲਾਂ ਆਪਣੇ ਅੰਦਰ ਯੋਗਤਾ ਪੈਦਾ ਕਰੋ ਤਾਂ ਹੀ ਆਤਮ-ਗਿਆਨ ਦੇ ਯੋਗ ਬਣ ਸਕੋਗੇ ਜੇਕਰ ਦਿਲੋ-ਦਿਮਾਗ ‘ਚ ਵਿਕਾਰ ਤੇ ਮਾੜੇ ਸੰਸਕਾਰ ਭਰੇ ਰਹਿਣਗੇ ਤਾਂ ਇਕਾਗਰਤਾ ਕਿੱਥੋਂ ਆਵੇਗੀ? ਇਕਾਗਰਤਾ ਵੀ ਉਦੋਂ ਆਉਂਦੀ ਹੈ ਜਦੋਂ ਵਿਅਕਤੀ ਸ਼ੁੱਧਤਾ ਨਾਲ ਕੰਮ ਕਰਨ ਦਾ ਸੰਕਲਪ ਲੈਂਦਾ ਹੈ” ਫ਼ਕੀਰ ਦੀਆਂ ਗੱਲਾਂ ਸੁਣ ਕੇ ਸੇਠ ਨੇ ਉਸੇ ਸਮੇਂ ਸੰਕਲਪ ਲਿਆ ਕਿ ਉਹ ਫਾਲਤੂ ਦੀਆਂ ਗੱਲਾਂ ਨੂੰ ਦਿਲੋ-ਦਿਮਾਗ ‘ਚੋਂ ਕੱਢ ਦੇਵੇਗਾ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.













