ਲੱਦਾਖ ਨੂੰ ਕਸ਼ਮੀਰ ਨਾਲ ਜੋੜਨ ਵਾਲਾ ਰਾਸ਼ਟਰੀ ਰਾਜਮਾਰਗ ਅਜੇ ਵੀ ਬੰਦ
ਸ੍ਰੀਨਗਰ, ਏਜੰਸੀ। ਕਸ਼ਮੀਰ ਘਾਟੀ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਨ ਵਾਲੇ ਸ੍ਰੀਨਗਰ ਜੰਮੂ ਰਾਸ਼ਟਰੀ ਰਾਜਮਾਰਗ ‘ਤੇ ਵੀਰਵਾਰ ਨੂੰ ਨਾਗਰਿਕ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਗਈ। ਸੁਰੱਖਿਆ ਬਲਾਂ ਦੇ ਕਾਫਲੇ ਦੇ ਸੁਰੱਖਿਅਤ ਆਵਾਜਾਈ ਲਈ ਅਧਿਕਾਰੀਆਂ ਨੇ ਬੁੱਧਵਾਰ ਨੂੰ ਰਾਜਮਾਰਗ ‘ਤੇ ਨਾਗਰਿਕ ਵਾਹਨਾਂ ਦੀ ਆਵਾਜਾਈ ‘ਤੇ ਪਾਬੰਦੀ ਲਗਾ ਦਿੱਤੀ ਸੀ।
ਲੱਦਾਖ ਖੇਤਰ ਨੂੰ ਕਸ਼ਮੀਰ ਨਾਲ ਜੋੜਨ ਵਾਲਾ ਰਾਸ਼ਟਰੀ ਰਾਜਮਾਰਗ ਅਜੇ ਵੀ ਬੰਦ ਹੈ। ਹਾਲਾਂਕਿ ਇਸ ਮਾਰਗ ‘ਤੇ ਬਰਫ ਨੂੰ ਹਟਾਉਣ ਦਾ ਕੰਮ ਲਗਭਗ ਪੂਰਾ ਹੋ ਚੁੱਕਾ ਹੈ। ਉੱਧਰ 86 ਕਿਲੋਮੀਟਰ ਲੰਬਾ ਇਤਿਹਾਸਕ ਮੁਗਲ ਰੋਡ ਅਤੇ ਅਨੰਤਨਾਗ ਕਿਸ਼ਤਵਾੜ ਰੋਡ ਵੀ ਬਰਫ ਦੇ ਜਮਾਵ ਕਾਰਨ ਬੰਦ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।