ਫਿਰਕਾਪ੍ਰਸਤੀ ਦੇਸ਼ ਦੀ ਅੰਦਰੂਨੀ ਮਜ਼ਬੂਤੀ ’ਚ ਅੜਿੱਕਾ
ਪਹਿਲਾਂ ਰਾਜਸਥਾਨ ਦੇ ਕਰੌਲੀ ਜ਼ਿਲੇ੍ਹ ’ਚ, ਇਸ ਤੋਂ ਬਾਅਦ ਮੱਧ ਪ੍ਰਦੇਸ਼ ਦੇ ਖਰਗੌਨ ਤੇ ਹੁਣ ਦਿੱਲੀ ਦੇ ਜਹਾਂਗੀਰਪੁਰੀ ’ਚ ਸ੍ਰੀਰਾਮ ਨੌਮੀ ਤੇ ਹਨੂੰਮਾਨ ਜੀ ਦੇ ਜਨਮ ਦਿਨ ’ਤੇ ਵਾਪਰ ਰਹੀਆਂ ਇਹ ਫਿਰਕਾਪ੍ਰਸਤੀ ਘਟਨਾਵਾਂ ਦੇਸ਼ ਲਈ ਚਿੰਤਾਜਨਕ ਹਨ ਇਹ ਫਿਰਕਾਪ੍ਰਸਤੀ ਨਫ਼ਰਤਾਂ ਹੀ ਹਨ, ਜਿਨ੍ਹਾਂ ਨੇ ਭਾਰਤ ਨੂੰ ਵੰਡ ਦਿੱਤਾ ਦੇਸ਼ ਦੀ ਵੰਡ ਨੂੰ ਭਾਵੇਂ 75 ਸਾਲ ਤੋਂ ਉੱਤੇ ਹੋ ਰਹੇ ਹਨ ਪਰ ਫਿਰਕਾਪ੍ਰਸਤੀ ਨਫ਼ਰਤਾਂ ਘੱਟ ਹੋਣ ਦਾ ਨਾਂਅ ਹੀ ਨਹੀਂ ਲੈ ਰਹੀਆਂ ਇਸ ਨਾਲ ਪਹਿਲਾਂ ਪਿਛਲੇ ਸਾਲ ਬੰਗਾਲ ’ਚ ਦੁਰਗਾ ਪੂਜਾ ’ਤੇ ਦੰਗਾ ਹੋਇਆ, ਜਿਸ ਦੇ ਜਵਾਬ ’ਚ ਬੰਗਲਾਦੇਸ਼ ਦੇ ਢਾਕਾ ’ਚ ਕਈ ਮੰਦਰਾਂ ’ਤੇ ਹਮਲੇ ਹੋਏ ਨਵਰਾਤਰੇ, ਦੁਸਹਿਰਾ, ਦੀਵਾਲੀ, ਸ੍ਰੀ ਰਾਮ ਨੌਮੀ, ਹਨੂੰਮਾਨ ਜੈਅੰਤੀ ਵਰਗੇ ਤਿਉਹਾਰਾਂ ’ਤੇ ਦਿਨ ਬ ਦਿਨ ਫਿਰਕਾਪ੍ਰਸਤੀ ਤਨਾਅ ਵਧਣ ਲੱਗਾ ਹੈ ਇਸ ’ਤੇ ਬਹੁ ਗਿਣਤੀ, ਘੱਟ ਗਿਣਤੀ ਨੂੰ ਜ਼ਿੰਮੇਵਾਰਾਂ ਠਹਿਰਾਉਦੇ ਹਨ।
ਘੱਟ ਗਿਣਤੀ ਇਸ ਨੂੰ ਦੱਖਣੀ ਪੰਥੀ ਵਿਚਾਰਧਾਰਾ ਦੇ ਲੋਕਾਂ ਦਾ ਕੀਤਾ ਧਰਿਆ ਦੱਸਣ ਲੱਗਦੇ ਹਨ ਇਸ ਤੋਂ ਪਹਿਲਾਂ ਪਿਛਲੇ ਹੀ ਮਹੀਨੇ ਕੇਰਲ, ਕਰਨਾਟਕ ’ਚ ਹਿਜਾਬ ਨੂੰ ਲੈ ਕੇ ਕਾਫੀ ਤਨਾਅ ਰਿਹਾ ਉੱਤਰ ਪ੍ਰਦੇਸ਼ ਤੇ ਮਹਾਰਾਸ਼ਟਰ ’ਚ ਧਾਰਮਿਕ ਸਥਾਨਾਂ ’ਤੇ ਲੱਗੇ ਸਪੀਕਰਾਂ ਨੂੰ ਲੈ ਕੇ ਵੀ ਮਹੌਲ ਗਰਮਾਇਆ ਉਕਤ ਸਾਰੀਆਂ ਘਟਨਾਵਾਂ ਤੋਂ ਇੱਕ ਗੱਲ ਸਾਫ ਹੈ ਕਿ ਦੇਸ਼ ’ਚ ਇੱਕ ਬਹੁਤ ਵੱਡਾ ਵਰਗ ਅਜਿਹਾ ਹੈ, ਜੋ ਫਿਰਕਾਪ੍ਰਸਤੀ ਤੌਰ ’ਤੇ ਬਹੁਤ ਹੀ ਤੰਗ ਹੋ ਚੁੱਕਾ ਹੈ ਇਹ ਵਰਗ ਬਹੁ ਗਿਣਤੀ ਵੀ ਹੈ ਤੇ ਘੱਟ ਗਿਣਤੀ ਵੀ ਫਿਰਕੂ ਸੌੜਤਾ ਕਾਰਨ ਆਉਣ ਵਾਲੀ ਇੱਕ ਪੂਰੀ ਪੀੜ੍ਹੀ ਪ੍ਰਭਾਵਿਤ ਹੋ ਰਹੀ ਹੈ ਅੱਜ ਜਦੋਂਕਿ ਵਿਸ਼ਵ ਤੇ ਸਾਰੇ ਸਮਾਜ, ਸਿੱਖਿਆ, ਤਕਨੀਕੀ ਤੇ ਲੋਕਤੰਤਰ ਪਹਿਚਾਣ ਨੂੰ ਹਾਸਲ ਕਰਨ ਵੱਲ ਅੱਗੇ ਵਧ ਰਹੇ ਹਨ।
ਭਾਰਤ ਆਰਥਿਕ ਤੌਰ ’ਤੇ ਪੂਰੀ ਤਰ੍ਹਾਂ ਖੁੱਲ੍ਹ ਚੁੱਕਾ ਦੇਸ਼ ਹੈ ਭਾਰਤ ਨੂੰ ਇਸ ਦੇ ਲੋਕਾਂ ਨੇ ਆਪਣੀ ਮਿਹਨਤ ਦੇ ਬਲਬੂਤੇ ਨਾ ਸਿਰਫ ਆਰਥਿਕ ਮਜ਼ਬੂਤੀ ਦੇ ਕੇ ਵਿਸ਼ਵ ਦੀ ਪੰਜਵੀਂ ਸਭ ਤੋਂ ਵੱਡੀ ਅਰਥਵਿਵਸਥਾ ਬਣਾ ਦਿੱਤਾ, ਸਗੋਂ ਰਾਜਨੀਤਿਕ ਤੌਰ ’ਤੇ ਵੀ ਦੇਸ਼ ਵਿਸ਼ਵ ਲੀਡਰ ਬਣਨ ਵੱਲ ਵੀ ਅੱਗੇ ਹੈ ਹੁਣ ਯੂਕ੍ਰੇਨ-ਰੂਸ ਯੁੱਧ ’ਤੇ ਅਮਰੀਕਾ ਯੂਰਪ ਦੇ ਦਬਾਅ ਵੀ ਭਾਰਤ ਨੂੰ ਉਸ ਦੀ ਨਿਰਪੱਖਤਾ ਤੋਂ ਟਸ ਤੋਂ ਮਸ ਨਹੀਂ ਕਰ ਸਕੇ ਆਰਥਿਕ ਤੇ ਰਾਜਨੀਤਿਕ ਮਜ਼ਬੂਤੀ ਦੀ ਤਰ੍ਹਾਂ ਦੇਸ਼ ਅੰਦਰੂਨੀ ਤੌਰ ’ਤੇ ਵੀ ਅਜੇ ਓਨਾ ਮਜ਼ਬੂਤ ਨਹੀਂ ਹੋ ਸਕਿਆ, ਜਿੰਨਾ ਕਿ ਹੋਣਾ ਚਾਹੀਦਾ ਸੀ ਭਾਰਤ ਦੀ ਅੰਦਰੂਨੀ ਮਜ਼ਬੂਤੀ ਉਦੋਂ ਤੱਕ ਹਾਸਲ ਨਹੀਂ ਹੋ ਸਕਦੀ, ਜਦੋਂ ਤੱਕ ਕਿ ਦੇਸ਼ ’ਚ ਦੂਜਿਆਂ ਨੂੰ ਸਨਮਾਨ ਦੇਣ ਦੀ ਭਾਵਨਾ ਪੈਦਾ ਨਹੀਂ ਹੁੰਦੀ, ਬਹੁ ਗਿਣਤੀ ਹੋ ਜਾਂ ਘੱਟ ਗਿਣਤੀ ਸਭ ਨੂੰ ਇੱਕ-ਦੂਜੇ ਦਾ ਸਨਮਾਨ ਕਰਨਾ ਸਿੱਖਣਾ ਹੋਵੇਗਾ।
ਧਰਮ ਇੱਕ ਨਿੱਜੀ ਵਿਸ਼ਾ ਹੈ, ਧਰਮ ਨੂੰ ਜਨਤਕ ਤੌਰ ’ਤੇ ਥੋਪਣਾ ਫਿਰਕਾਪ੍ਰਸਤੀ ਹੈ, ਇਹੀ ਵਿਵਾਦਾਂ ਦੀ ਵਜ੍ਹਾ ਹੈ ਆਪਣੇ ਧਰਮ ਦੀ ਉੱਤਮਤਾ ਸਥਾਪਤ ਕਰਨਾ ਤੇ ਦੂਜੇ ਧਰਮਾਂ ਨੂੰ ਕਮਜ਼ੋਰ ਕਰਨਾ ਇੱਕ ਵੱਡੀ ਵਜ੍ਹਾ ਹੈ, ਜੋ ਦੇਸ਼ ਨੂੰ ਅੰਦਰੂਨੀ ਤੌਰ ’ਤੇ ਮਜ਼ਬੂਤ ਨਹੀਂ ਹੋਣ ਦੇ ਰਹੀ ਚੰਗਾ ਹੋਵੇਗਾ ਕਿ ਧਰਮ ਤੋਂ ਉੱਪਰ ਉੱਠ ਕੇ ਦੇਸ਼-ਰਾਸ਼ਟਰ ਨੂੰ ਸਮਝਿਆ ਜਾਵੇ ਦੇਸ਼ ਹੈ ਤਾਂ ਆਜ਼ਾਦੀ ਹੈ, ਆਜ਼ਾਦੀ ਹੈ ਤਾਂ ਧਰਮ ਹੈ, ਨਹੀਂ ਤਾਂ ਸਭ ਤਹਿਸ-ਨਹਿਸ ਹੈ ਭਾਰਤੀ ਹੋਣ ਦੇ ਜਜ਼ਬੇ ਨਾਲ ਜਿਉਣਾ ਚਾਹੀਦਾ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਖਾਇਆ ਜਾਵੇ ਕਿ ਦੇਸ਼ ਸਰਵਉੱਚ ਹੈ ਫਿਰਕਾਪ੍ਰਸਤੀ ਤੋਂ ਇਲਾਵਾ ਖੇਤਰਵਾਦ, ਜਾਤੀਵਾਦ, ਭਾਸ਼ਾਵਾਦ ਇਨ੍ਹਾਂ ਸਾਰੀਆਂ ਸੌੜਤਾਵਾਂ ਨੂੰ ਖਤਮ ਕਰਨਾ ਹੋਵੇਗਾ ਭਾਰਤ ’ਚ ਜੇਕਰ ਸੌੜਤਾਂ ਨੂੰ ਮਿਟਾ ਲਿਆ ਜਾਵੇ, ਤਾਂ ਭਾਰਤ ਜਿੰਨਾ ਖੁਸ਼ਹਾਲ, ਸਮਰੱਥ ਤੇ ਮਜ਼ਬੂਤ ਕੋਈ ਵੀ ਦੇਸ਼ ਨਹੀਂ ਹੋਵੇਗਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ