ਪੰਜਾਬ ਦੇ ਸ਼ਹਿਰਾਂ ‘ਚ ਕਮਾਂਡੋ ਤੈਨਾਤ, ਹਰ ਜ਼ਿਲ੍ਹੇ ਨੂੰ ਮਿਲੀ ਵਾਧੂ ਫੋਰਸ

Commandos Force Found, Deployed Punjab Cities, Additional, Each District

ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ ‘ਚ ਜਿਆਦਾ ਫੋਰਸ ਤੈਨਾਤ, ਸਾਰੇ ਪੁਲਿਸ ਕਰਮਚਾਰੀਆਂ ਦੀ ਛੁੱਟੀ ਰੱਦ

  • 2105 ਕਮਾਂਡੋ ਦੀ ਪੰਜਾਬ ਦੇ ਜਿਲਿਆਂ ‘ਚ ਤੈਨਾਤੀ, ਡੀ.ਜੀ.ਪੀ. ਲਾਅ ਐਂਡ ਆਰਡਰ ਵਲੋਂ ਆਦੇਸ਼ ਜਾਰੀ

ਚੰਡੀਗੜ (ਅਸ਼ਵਨੀ ਚਾਵਲਾ)। ਜੰਮੂ ਕਸ਼ਮੀਰ ‘ਚ ਧਾਰਾ 370 ਹਟਾਉਣ ਤੋਂ ਬਾਅਦ ਪੰਜਾਬ ਸਰਕਾਰ ਨੂੰ ਸੂਬੇ ਵਿੱਚ ਅਮਨ ਅਤੇ ਸ਼ਾਂਤੀ ਨੂੰ ਖਤਰਾ ਮਹਿਸੂਸ ਹੋ ਰਿਹਾ ਹੈ ਜਿਸ ਕਾਰਨ ਲਗਭਗ ਹਰ ਜਿਲ੍ਹੇ ਵਿੱਚ ਹੀ ਵਾਧੂ ਫੋਰਸ ਤੈਨਾਤ ਕਰਨ ਦੇ ਨਾਲ ਹੀ ਸਾਰੇ ਪੁਲਿਸ ਕਰਮਚਾਰੀਆਂ ਦੀ ਛੁੱਟੀ ਨੂੰ ਰੱਦ ਕਰ ਦਿੱਤਾ ਗਿਆ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕਮਾਡੋ ਫੋਰਸ ਵੀ ਤੈਨਾਤ ਕਰ ਦਿੱਤੀ ਗਈ ਹੈ ਤਾਂ ਕਿ ਜਰੂਰਤ ਪੈਣ ‘ਤੇ ਹਰ ਸਥਿਤੀ ਨੂੰ ਕਾਬੂ ਵਿੱਚ ਕੀਤਾ ਜਾ ਸਕੇ। ਵਧੀਕ ਡੀ.ਜੀ.ਪੀ. ਲਾਅ ਐਂਡ ਆਰਡਰ ਵਲੋਂ ਆਦੇਸ਼ ਜਾਰੀ ਕਰਦੇ ਹੋਏ ਕਮਾਂਡੋ ਪੁਲਿਸ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿੱਚ ਭੇਜਿਆ ਗਿਆ ਹੈ ਅਤੇ ਸਭ ਤੋਂ ਜਿਆਦਾ ਪੁਲਿਸ ਲੁਧਿਆਣਾ ਅਤੇ ਅੰਮ੍ਰਿਤਸਰ ਸਣੇ ਜਲੰਧਰ ਵਿਖੇ ਭੇਜੀ ਗਈ ਹੈ।

ਜਦੋਂ ਕਿ ਬਾਕੀ ਜ਼ਿਲਿਆਂ ਵਿੱਚ ਕੁਝ ਘੱਟੇ ਪੁਲਿਸ ਦੀ ਨਫ਼ਰੀ ਅਤੇ ਕਮਾਡੋ ਦੀ ਤੈਨਾਤੀ ਕੀਤੀ ਗਈ ਹੈ। ਇਨਾਂ ਆਦੇਸ਼ਾਂ ਵਿੱਚ ਸਾਫ਼ ਤੌਰ ‘ਤੇ ਜੰਮੂ-ਕਸ਼ਮੀਰ ਲਈ ਲਏ ਗਏ ਫੈਸਲੇ ਨੂੰ ਮੁੱਖ ਕਾਰਨ ਦੱਸਿਆ ਗਿਆ ਹੈ। ਪੰਜਾਬ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਜਾਰੀ ਆਦੇਸ਼ਾਂ ਵਿੱਚ ਵੱਖ-ਵੱਖ ਬਟਾਲੀਅਨਾਂ ਦੇ ਪੁਲਿਸ ਅਧਿਕਾਰੀਆਂ ਨੂੰ ਹੋਰ ਵੀ ਫੋਰਸ ਤਿਆਰ ਕਰਨ ਦੇ ਆਦੇਸ਼ ਦਿੱਤੇ ਹਨ, ਜਿਨਾਂ ਨੂੰ ਤੈਨਾਤੀ ਲਈ ਸਹਿਰਾ ਵਿੱਚ ਭੇਜਿਆ ਜਾ ਸਕਦਾ ਹੈ।

ਜਾਰੀ ਆਦੇਸ਼ਾਂ ਅਨੁਸਾਰ ਲੁਧਿਆਣਾ ਵਿਖੇ 450, ਅੰਮ੍ਰਿਤਸਰ ਵਿਖੇ 450, ਜਲੰਧਰ ਵਿਖੇ 250, ਪਠਾਨਕੋਟ ਵਿਖੇ 150, ਪਟਿਆਲਾ ਵਿਖੇ 115, ਮੋਗਾ ਵਿਖੇ 115, ਮੁਹਾਲੀ ਵਿਖੇ 200, ਹੁਸ਼ਿਆਰਪੁਰ ਵਿਖੇ 100, ਸੰਗਰੂਰ ਵਿਖੇ 100, ਕਪੂਰਥਲਾ ਵਿਖੇ 75, ਬਟਾਲਾ ਵਿਖੇ 50 ਅਤੇ ਗੁਰਦਾਸਪੁਰ ਵਿਖੇ 50 ਕਮਾਂਡੋ ਦੀ ਤੈਨਾਤੀ ਕੀਤੀ ਗਈ ਹੈ। ਇਨਾਂ ਜਿਲਿਆਂ ਵਿੱਚ ਸਭ ਤੋਂ ਜਿਆਦਾ ਜਰੂਰਤ ਮਹਿਸੂਸ ਕੀਤੀ ਗਈ ਹੈ ਇਸ ਲਈ ਇਨਾਂ ਕਮਾਂਡੋ ਤੋਂ ਇਲਾਵਾ ਜ਼ਿਲ੍ਹਾ ਪੁਲਿਸ ਨੂੰ ਮੁੱਖ ਥਾਂਵਾਂ ‘ਤੇ ਭੇਜਦੇ ਹੋਏ ਚੌਕਸੀ ਰੱਖਣ ਦੇ ਆਦੇਸ਼ ਜਾਰੀ ਕੀਤੇ ਗਏ ਹਨ।