ਵਿਕਾਸ, ਸੁਧਾਰ ਅਤੇ ਬਦਲਾਅ ਦੇ ਰੰਗ

Development

ਅਜੋਕੀ ਰਾਜਨੀਤੀ ’ਚ ਵਿਕਾਸ ਤੇ ਸੁਧਾਰ ਅਜਿਹੇ ਸ਼ਬਦ ਹਨ ਜਿਨ੍ਹਾਂ ਦੀ ਸਭ ਤੋਂ ਵੱਧ ਚਰਚਾ ਹੁੰਦੀ ਹੈ ਅਤੇ ਚੋਣਾਂ ਇਹਨਾਂ ਦੇ ਧੁਰੇ ਦੁਆਲੇ ਹੀ ਘੁੰਮਦੀਆਂ ਹਨ ਭਾਵੇਂ ਪਾਰਟੀਆਂ ਇੱਕ-ਦੂਜੇ ’ਤੇ ਦੂਸ਼ਣਬਾਜੀ ਜਿਆਦਾ ਕਰਦੀਆਂ ਹਨ ਪਰ ਹੰੁਦੀ ਵਿਕਾਸ ਤੇ ਸੁਧਾਰ ਦੇ ਨਾਂਅ ’ਤੇ ਹੈ ਵਿਕਾਸ ਤੇ ਸੁਧਾਰ ਹੋਵੇ ਤਾਂ ਬਦਲਾਅ ਤਾਂ ਆਉਣਾ ਹੀ ਹੈ ਬਿਨਾਂ ਸ਼ੱਕ ਜੇਕਰ ਵਿਕਾਸ ਦਾ ਅਰਥ ਭੌਤਿਕ ਤਰੱਕੀ ਹੈ ਤਾਂ ਹੋ ਰਿਹਾ ਹੈ ਪਰ ਅਸਲ ਅਰਥਾਂ ’ਚ ਸਿਰਫ਼ ਭੌਤਿਕ ਤਰੱਕੀ ਹੀ ਵਿਕਾਸ ਨਹੀਂ ਫ਼ਿਰ ਵੀ ਜੇਕਰ ਇਸ ਨੂੰ ਛੱਡ ਵੀ ਦੇਈਏ ਤਾਂ ਸੁਧਾਰ ਅਤੇ ਬਦਲਾਅ ਦੀ ਤਸੱਲੀ ਪ੍ਰਗਟ ਕਰਨੀ ਬੜੀ ਔਖੀ ਹੈ ਜੇਕਰ ਸੁਧਾਰ ਤੇ ਬਦਲਾਅ ਦੀ ਗੱਲ ਕਰੀਏ ਤਾਂ ਇਹ ਦੋਵੇਂ ਚੀਜ਼ਾਂ ਹੀ ਗਾਇਬ ਹਨ ਅਤੇ ਪੰਜਾਬ ਦੇ ਪ੍ਰਸੰਗ ’ਚ ਗੱਲ ਕਰੀਏ ਤਾਂ ਕਲਤੇਆਮ ਤੇ ਲੁੱਟਮਾਰ ਦੀਆਂ ਘਟਨਾਵਾਂ ਜਿਸ ਹੱਦ ਤੱਕ ਪਹੰੁਚ ਗਈਆਂ ਹਨ ਆਮ ਆਦਮੀ ਦੀ ਸੁਰੱਖਿਆ ਬੜੀ ਮੁਸ਼ਕਲ ਹੈ ਗੈਂਗਸਟਰਾਂ ਨੇ ਕਾਨੂੰਨ ਦਾ ਮਜ਼ਾਕ ਬਣਾਇਆ ਹੈ l

ਨਿਰਦੋਸ਼ ਵਿਅਕਤੀਆਂ ਨੂੰ ਗਾਜਰ-ਮੂਲੀ ਵਾਂਗ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਇਹ ਬਿਆਨ ਜ਼ਰੂਰ ਆਉਂਦੇ ਹਨ ਕਾਨੂੰਨ ਪ੍ਰਬੰਧ ਕਾਇਮ ਰੱਖਾਂਗੇ ਅਮਨ ਸ਼ਾਂਤੀ ਭੰਗ ਨਹੀਂ ਕਰਨ ਦਿਆਂਗੇ ਅਸਲ ’ਚ ਨਿਸ਼ਾਨਾ ਬਣਾ ਕੇ ਹੱਤਿਆਵਾਂ ਹੋ ਰਹੀਆਂ ਹਨ ਦੂਜੇ ਪਾਸੇ ਔਰਤਾਂ ਦੇ ਗਲੋਂ-ਕੰਨੋਂ ਗਹਿਣੇ ਲਾਹੁਣ ਵਾਲੇ ਦਿਨ-ਦਿਹਾੜੇ ਗਲੀਆਂ ’ਚ ਵਾਰਦਾਤਾਂ ਕਰ ਰਹੇ ਹਨ ਉਹਨਾਂ ਦੀ ਵੀਡੀਓ ਵੀ ਵਾਇਰਲ ਹੰੁਦੀ ਹੈ ਕਿਸੇ ਲੁਟੇਰੇ ਨੇ ਆਪਣਾ ਮੂੰਹ ਨਹੀਂ ਢੱਕਿਆ ਹੁੰਦਾ, ਸ਼ਰ੍ਹੇਆਮ ਪਛਾਣ ਹੋ ਰਹੀ ਹੁੰਦੀ ਹੈ ਫਿਰ ਵੀ ਗਿ੍ਰਫ਼ਤਾਰੀ ਨਹੀਂ ਹੰੁਦੀ ਲੁਟੇਰਿਆਂ ਨੂੰ ਡਰ-ਭੈਅ ਹੈ ਹੀ ਨਹੀਂ ਕਿ ਕੋਈ ਉਨ੍ਹਾਂ ਨੂੰ ਓਏ ਆਖ ਜਾਵੇ ਜੇਕਰ ਜੇਲ੍ਹਾਂ ਦੀ ਗੱਲ ਕਰੀਏ ਤਾਂ 20 ਸਾਲ ਪਹਿਲਾਂ ਜੇਲ੍ਹਾਂ ’ਚੋਂ ਮੋਬਾਇਲ ਫੋਨ ਬਰਾਮਦ ਹੋਣੇ ਸ਼ੁਰੂ ਹੋਏ ਸਨ ਅੱਜ ਤੱਕ ਇਹ ਸਿਲਸਿਲਾ ਜਾਰੀ ਹੈ l

ਇਹ ਸਿਲਸਿਲਾ ਘਟਿਆ ਨਹੀਂ ਸਗੋਂ ਵਧਿਆ ਹੈ ਜੇਲ੍ਹਾਂ ਤਾਂ ਮੋਬਾਇਲ ਫੋਨ ਦੀ ਫੈਕਟਰੀ ਵਾਂਗ ਜਾਪ ਰਹੀਆਂ ਹਨ ਜੇਲ੍ਹਾਂ ਦੇ ਅੰਦਰ ਹੀ ਕਤਲਾਂ ਦੀਆਂ ਸਾਜਿਸ਼ਾਂ ਘੜੀਆਂ ਜਾ ਰਹੀਆਂ ਹਨ ਜੇਕਰ ਸੁਧਾਰ ਹੋਵੇ ਤਾਂ ਕੋਈ ਇਹ ਖ਼ਬਰ ਵੀ ਸਾਹਮਣੇ ਆਵੇ ਕਿ ਪੂਰੇ ਇੱਕ ਜਾਂ ਦੋ ਮਹੀਨਿਆਂ ਤੋਂ ਸੂਬੇ ਦੀਆਂ ਜੇਲ੍ਹਾਂ ’ਚੋਂ ਇੱਕ ਵੀ ਫੋਨ ਬਰਾਮਦ ਨਹੀਂ ਹੋਇਆ ਕੋਈ ਇਹ ਖਬਰ ਵੀ ਆਏ ਕਿ ਪਿਛਲੇ ਇੱਕ ਮਹੀਨੇ ਤੋਂ ਇੱਕ ਵੀ ਕਤਲ ਦੀ ਵਾਰਦਾਤ ਨਹੀਂ ਹੋਈ ਵਾਰਦਾਤਾਂ ਜਾਰੀ ਹਨ ਵਧ ਰਹੀਆਂ ਹਨ ਫ਼ਿਰ ਵੀ ਕਿਹਾ ਜਾ ਰਿਹਾ ਹੈ ਕਿ ਸੁਧਾਰ ਤੇ ਬਦਲਾਅ ਹੈ ਭਿ੍ਰਸ਼ਟਾਚਾਰ ਨਾਲ ਸਰਕਾਰ ਦੀ ਜੰਗ ਜ਼ਰੂਰ ਚੱਲ ਰਹੀ ਹੈ ਭਿ੍ਰਸ਼ਟ ਲੋਕ ਫੜੇ ਜਾ ਰਹੇ ਹਨ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਭਿ੍ਰਸ਼ਟਾਚਾਰ ਖ਼ਤਮ ਹੋ ਗਿਆ ਹੈ ਰਿਸ਼ਵਤਖੋਰੀ ਚੱਲ ਵੀ ਰਹੀ ਹੈ ਤੇ ਰੋਕਣ ਦੀ ਕੋਸ਼ਿਸ਼ ਵੀ ਹੋ ਰਹੀ ਹੈl

ਪਰ ਕਤਲੇਆਮ ਤੇ ਲੁੱਟ-ਖੋਹ ਰੋਕਣ ਲਈ ਜੰਗ ਨਹੀਂ ਨਜ਼ਰ ਆ ਰਹੀ ਹਾਲ ਦੀ ਘੜੀ ਇਹ ਦੋਵੇਂ ਚੀਜ਼ਾਂ ਸਿਸਟਮ ’ਤੇ ਭਾਰੂ ਹਨ ਸੁਧਾਰ ’ਤੇ ਭਾਰੂ ਹਨ ਸੁਧਾਰ ਤੇ ਢਕਿਆ ਸ਼ਬਦ ਅਜੇ ਕਿਸੇ ਨੂੰ ਧਰਵਾਸ ਨਹੀਂ ਦੇ ਰਹੇ ਸੁਧਾਰ ਸਿਰਫ਼ ਸ਼ੋਰ ਨਾਲ ਨਹੀਂ ਹੋਣਾ ਠੋਸ ਇੱਛਾ -ਸ਼ਕਤੀ ਤੇ ਇਨਸਾਨੀਅਤ ਲਈ ਜਬਰਦਸਤ ਭਾਵਨਾ ਨਾਲ ਹੋਣਾ ਹੈ ਜਨਤਾ ਦੇ ਦੁੱਖ ’ਚ ਮਨ ਦੁਖੀ ਕੀਤੇ ਬਿਨਾਂ ਇਹ ਸੰਭਵ ਨਹੀਂ ਜਨਤਾ ਦੇ ਦੁੁੱਖ ਨੂੰ ਆਪਣਾ ਦੁੱਖ ਮਹਿਸੂਸ ਕਰਨ ਨਾਲ ਹੀ ਜਜ਼ਬਾ ਪੈਦਾ ਹੁੰਦਾ ਹੈ ਫ਼ਿਰ ਇਹੀ ਜਜ਼ਬਾ ਸੁਧਾਰ ਲਈ ਕੁਝ ਕਰ ਗੁਜ਼ਰਨ ਦੀ ਤਾਕਤ ਦੇਂਦਾ ਹੈ ਜਨਤਾ ਦੁਖੀ ਤਾਂ ਹੁਕਮਰਾਨ ਦੁਖੀ ਇਹ ਭਾਵਨਾ ਕਿਸੇ ਜ਼ਮਾਨੇ ’ਚ ਹੰੁਦੀ ਸੀ ਤਾਜ਼ਾ ਹਾਲਾਤ ਵੀ ਸਿਸਟਮ ਨੂੰ ਪਰਖਣਗੇ l

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ