ਹਰ ਸਾਲ ਵਾਂਗ ਠੰਢ ਦੀ ਦਸਤਕ ਨਾਲ ਧੁੰਦ ਦਾ ਕਹਿਰ ਦਿਸਣ ਲੱਗਾ ਹੈ ਧੁੰਦ ਕਾਰਨ ਫਲਾਈਟਾਂ ਰੱਦ ਅਤੇ ਦੇਰੀ ਨਾਲ ਚੱਲ ਰਹੀਆਂ ਹਨ ਉੱਥੇ ਸਭ ਤੋਂ ਜ਼ਿਆਦਾ ਰੇਲਾਂ ਪ੍ਰਭਾਵਿਤ ਹੋ ਰਹੀਆਂ ਹਨ ਰੋਜ਼ਾਨਾ ਲੱਖਾਂ ਲੋਕਾਂ ਲਈ ਸੁਵਿਧਾਜਨਕ ਰੇਲਾਂ ਦਾ ਰੱਦ ਹੋਣਾ ਤੇ ਦੇਰੀ ਨਾਲ ਚੱਲਣਾ ਆਮ ਗੱਲ ਹੋ ਗਈ ਹੈ ਪੂਰਾ ਉੱਤਰ ਭਾਰਤ ਭਿਆਨਕ ਠੰਢ ਨਾਲ ਕੰਬ ਰਿਹਾ ਹੈ ਸਕੂਲਾਂ ’ਚ ਛੁੱਟੀਆਂ ਹੋ ਗਈਆਂ ਹਨ ਅਤੇ ਡਾਕਟਰ ਸਾਵਧਾਨ ਰਹਿਣ ਦੀ ਚਿਤਾਵਨੀ ਦੇ ਰਹੇ ਹਨ ਸਭ ਤੋਂ ਵੱਡੀ ਦਿੱਕਤ ਇਹ ਹੈ ਕਿ ਕੋਈ ਵੀ ਮੌਸਮ ਜਦੋਂ ਆਪਣੇ ਸਿਖ਼ਰ ’ਤੇ ਪਹੁੰਚਦਾ ਹੈ, ਤਾਂ ਉਸ ਦੀ ਸਭ ਤੋਂ ਜ਼ਿਆਦਾ ਮਾਰ ਉਸ ਤਬਕੇ ਨੂੰ ਪੈਂਦੀ ਹੈ, ਜੋ ਆਮ ਦਿਨਾਂ ’ਚ ਵੀ ਆਪਣੇ ਜੀਵਨ-ਗੁਜ਼ਾਰੇ ਦੇ ਸਾਧਨ ਪੂਰੀ ਤਰ੍ਹਾਂ ਨਹੀਂ ਜੁਟਾ ਪਾਉਂਦਾ ਅਜਿਹੇ ’ਚ, ਮੌਸਮ ਦੀ ਮਾਰ ਅਤਿ ਗਰੀਬ ਤਬਕੇ ਲਈ ਇੱਕ ਆਫ਼ਤ ਵਾਂਗ ਹੁੰਦੀ ਹੈ। (Cold)
ਇਹ ਵੀ ਪੜ੍ਹੋ : Train Accident: ਯਾਤਰੀ ਰੇਲਗੱਡੀ ਪਟੜੀ ਤੋਂ ਲੱਥੀ, ਐਮਰਜੈਂਸੀ ਸੰਪਰਕ ਨੰਬਰ ਜਾਰੀ
ਦਰਅਸਲ, ਇਹ ਵੀ ਇੱਕ ਵਿਡੰਬਨਾ ਹੈ ਕਿ ਅੱਜ ਦੇ ਆਧੁਨਿਕ ਅਤੇ ਡਿਜੀਟਲ ਯੁੱਗ ’ਚ ਅੱਜ ਤੱਕ ਅਸੀਂ ਅਜਿਹੀ ਤਕਨੀਕੀ ਵਿਵਸਥਾ ਸਥਾਪਿਤ ਨਹੀਂ ਕਰ ਸਕੇ ਕਿ ਜੋ ਧੁੰਦ ’ਚ ਹਵਾਈ, ਰੇਲ ਅਤੇ ਸੜਕੀ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾ ਸਕੇ ਵਿਸ਼ਵ ’ਚ ਤਮਾਮ ਉਲਟ ਮੌਸਮੀ ਹਾਲਾਤਾਂ ’ਚ ਲੋਕਾਂ ਨੇ ਜਿਉਣ ਦੇ ਸੁਖਾਲੇ ਰਾਹ ਲੱਭੇ ਹਨ ਪਰ ਜੇਕਰ ਸੜਕੀ ਆਵਾਜਾਈ ਦੀ ਗੱਲ ਕਰੀਏ ਤਾਂ ਧੁੰਦ ’ਚ ਵਾਹਨਾਂ ਦੀ ਰਫ਼ਤਾਰ ਰੁਕ ਜਿਹੀ ਜਾਂਦੀ ਹੈ ਨਿਸ਼ਚਿਤ ਰੂਪ ਨਾਲ ਸੜਕ ਹਾਦਸੇ ਦਿਸਣ ਦੂਰੀ ’ਚ ਕਮੀ ਦੇ ਚੱਲਦਿਆਂ ਹੁੰਦੇ ਹਨ, ਪਰ ਕਿਤੇ ਨਾ ਕਿਤੇ ਹਾਦਸੇ ਕਿਸੇ ਦੀ ਲਾਪਰਵਾਹੀ ਅਤੇ ਤੇਜ਼ ਰਫ਼ਤਾਰ ਨਾਲ ਵਾਹਨ ਚਲਾਉਣ ਨਾਲ ਵੀ ਹੁੰਦੇ ਹਨ। (Cold)
ਜਿਸ ਸਮੇਂ ਅਸੀਂ ਇਸ ਠੰਢ ਨੂੰ ਲੈ ਕੇ ਪ੍ਰੇਸ਼ਾਨ ਹਾਂ, ਪਹਾੜੀ ਇਲਾਕਿਆਂ ਦੀਆਂ ਆਪਣੀ ਵੱਖਰੀਆਂ ਚਿੰਤਾਵਾਂ ਹਨ ਉੱਤਰਾਖੰਡ ਤੋਂ ਲੈ ਕੇ ਹਿਮਾਚਲ ਅਤੇ ਕਸ਼ਮੀਰ ਤੱਕ ’ਚ ਇਸ ਵਾਰ ਭਿਆਨਕ ਠੰਢ ਦੇ ਬਾਵਜੂਦ ਜ਼ਿਆਦਾ ਬਰਫ਼ਬਾਰੀ ਨਹੀਂ ਹੋਈ ਹੈ ਬਿਨਾਂ ਸ਼ੱਕ, ਮੌਸਮ ਦੀ ਤਲਖੀ ਤੋਂ ਪੂਰੀ ਤਰ੍ਹਾਂ ਮੁਕਤ ਹੋਣਾ ਸੰਭਵ ਨਹੀਂ ਹੈ, ਪਰ ਆਮ ਜਨਤਾ ਦੀ ਚੌਕਸੀ ਤੇ ਸਰਗਰਮੀ ਨਾਲ ਕਈ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕਦੀ ਹੈ ਠੰਢ ਦੇ ਇਸ ਮੌਸਮ ’ਚ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਲੋੜਵੰਦਾਂ ਨੂੰ ਖਾਣਾ, ਗਰਮ ਕੱਪੜੇ ਅਤੇ ਰੈਣ-ਬਸੇਰੇ ਦੀ ਸੁਵਿਧਾ ਮੁਹੱਈਆ ਕਰਵਾ ਉਨ੍ਹਾਂ ਦਾ ਸਹਾਰਾ ਬਣੀਏ। (Cold)