ਗਠਜੋੜ, ਦਲਬਦਲੀ ਤੇ ਵਾਪਸੀਆਂ

Punjab Assembly Election 2022 Sachkahoon

ਗਠਜੋੜ, ਦਲਬਦਲੀ ਤੇ ਵਾਪਸੀਆਂ

ਅਗਲੇ ਸਾਲ ਪੰਜ ਰਾਜਾਂ ’ਚ ਆ ਰਹੀਆਂ ਵਿਧਾਨ ਸਭਾ ਚੋਣਾਂ ਸਬੰਧੀ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਜ਼ੋਰਾਂ ’ਤੇ ਹਨ ਦਲਬਦਲੀਆਂ, ਵਾਪਸੀਆਂ ਤੋਂ ਲੈ ਕੇ ਗਠਜੋੜ ਬਣਾਉਣ ਦਾ ਮਾਹੌਲ ਹੈ ਵੱਡੀ ਘਟਨਾ ਪੰਜਾਬ ਦੀ ਹੈ ਜਿੱਥੇ ਕਈ ਵਾਰ ਸੂਬੇ ਦੀ ਸੱਤਾ ਸੰਭਾਲ ਚੁੱਕੇ ਸ਼੍ਰੋਮਣੀ ਅਕਾਲੀ ਦਲ ਨੇ ਬਸਪਾ ਨਾਲ ਸਮਝੌਤਾ ਕਰ ਲਿਆ ਹੈ ਵੱਡੀ ਗੱਲ ਹੈ ਕਿ ਅਕਾਲੀ ਦਲ ਨੇ ਸਰਕਾਰ ਬਣਨ ’ਤੇ ਉਪ ਮੁੱਖ ਮੰਤਰੀ ਦਾ ਅਹੁਦਾ ਬਸਪਾ ਦੇ ਖਾਤੇ ਪਾ ਦਿੱਤਾ ਹੈ ਪੰਜਾਬ ਅਜਿਹਾ ਸੂਬਾ ਹੈ ਜਿੱਥੇ ਦਲਿਤ ਵੋਟ ਪੂਰੇ ਦੇਸ਼ ’ਚ ਸਭ ਤੋਂ ਵੱਧ ਹੈ ਖਾਸਕਰ ਸੂਬੇ ਦੇ ਦੁਆਬਾ ਖੇਤਰ ’ਚ ਬਸਪਾ ਭਾਵੇਂ ਦੋ ਦਹਾਕਿਆਂ ਤੋਂ ਕੋਈ ਵੱਡਾ ਪ੍ਰਦਰਸ਼ਨ ਨਹੀਂ ਕਰ ਸਕੀ।

ਪਰ ਪਾਰਟੀ ਦੀ ਸਿਆਸੀ ਜ਼ਮੀਨ ਦਾ ਬਹੁਤ ਮਹੱਤਵ ਹੈ ਅਕਸਰ ਗਠਜੋੜ ਦਾ ਮਕਸਦ ਚੋਣਾਂ ਜਿੱਤਣਾ ਹੁੰਦਾ ਹੈ ਤੇ ਮੁੱਦਿਆਂ ਦੀ ਗੱਲ ਮਗਰੋਂ ਹੁੰਦੀ ਹੈ ਭਾਵੇਂ ਅਕਾਲੀ ਦਲ ਪ੍ਰਧਾਨ ਨੇ ਕਿਹਾ ਹੈ ਕਿ ਗਠਜੋੜ ਸਿਰਫ਼ ਚੋਣਾਂ ਲਈ ਨਹੀਂ, ਚੋਣਾਂ ਤੋਂ ਮਗਰੋਂ ਵੀ ਜਾਰੀ ਰਹੇਗਾ ਪਰ ਦੋਵਾਂ ਪਾਰਟੀਆਂ ਨੇ ਇਸ ਮਾਮਲੇ ’ਚ ਅਜੇ ਆਪਣੀ ਸਿਧਾਂਤਕ ਸਾਂਝ ਸਪੱਸ਼ਟ ਕਰਨੀ ਹੈ ਪਿਛਲੇ ਮਹੀਨਿਆਂ ’ਚ ਹੋਈਆਂ ਨਗਰ ਕੌਂਸਲ ਚੋਣਾਂ ’ਚ ਅਕਾਲੀ ਦਲ ਭਾਜਪਾ ਨਾਲੋਂ ਤੋੜ-ਵਿਛੋੜੇ ਦੇ ਬਾਵਜ਼ੂਦ ਸੂਬੇ ’ਚ ਦੂਜੀ ਵੱਡੀ ਪਾਰਟੀ ਵਜੋਂ ਉੱਭਰਿਆ ਸੀ ਇਸ ਲਈ ਪਾਰਟੀ ਨੇ ਬਸਪਾ ਦੇ ਵੋਟ ਬੈਂਕ ਦਾ ਸਹਾਰਾ ਲੈਣ ਦੀ ਰਣਨੀਤੀ ਘੜੀ ਹੈ ਅਕਾਲੀ ਦਲ ਅਜਿਹਾ ਕਰਕੇ ਭਾਜਪਾ ਦੀ ਘਾਟ ਪੂਰੀ ਕਰਨ ਦੀ ਕੋਸ਼ਿਸ਼ ਕਰੇਗਾ।

ਦਰਅਸਲ ਗਠਜੋੜ ਦੇਸ਼ ਦੀ ਸਿਆਸਤ ਦੀ ਹਕੀਕਤ ਬਣ ਚੁੱਕਾ ਹੈ ਸੂਬਿਆਂ ਤੋਂ ਲੈ ਕੇ ਕੇਂਦਰ ਤੱਕ ਗਠਜੋੜ ਸਰਕਾਰਾਂ ਚੱਲ ਰਹੀਆਂ ਹਨ ਇਹ ਗੱਲ ਹੁਣ ਅਕਾਲੀ ਦਲ ਤੇ ਬਸਪਾ ਦੋਵਾਂ ਨੂੰ ਵੇਖਣੀ ਪਵੇਗੀ ਕਿ ਉਹ ਪੰਜਾਬ ਦੇ ਮੁੱਦਿਆਂ ਪ੍ਰਤੀ ਕਿਸ ਤਰ੍ਹਾਂ ਦੀ ਪਹੁੰਚ ਅਪਣਾਉਂਦੇ ਹਨ ਭਾਵੇਂ ਦੋਵਾਂ ਪਾਰਟੀਆਂ ਦਰਮਿਆਨ ਸੀਟਾਂ ਦੀ ਵੰਡ ਹੋ ਗਈ ਹੈ ਪਰ ਏਜੰਡੇ ’ਤੇ ਸਹਿਮਤੀ ਤੋਂ ਬਾਅਦ ਹੀ ਤਸਵੀਰ ਸਾਹਮਣੇ ਆਵੇਗੀ ਓਧਰ ਉੱਤਰ ਪ੍ਰਦੇਸ਼ ’ਚ ਕਾਂਗਰਸ ਦੇ ਸਿਰਕੱਢ ਆਗੂ ਜਿਤਿਨ ਪ੍ਰਸਾਦ ਨੇ ਭਾਜਪਾ ਦਾ ਪੱਲਾ ਫੜ ਲਿਆ ਹੈ ਬੰਗਾਲ ’ਚ ਸਰਕਾਰ ਬਣਨ ਤੋਂ ਬਾਦ ਭਾਜਪਾ ’ਚ ਗਏ ਤ੍ਰਿਣਮੂਲ ਕਾਂਗਰਸ ਦੇ ਵੱਡੇ ਤੇ ਪੁਰਾਣੇ ਆਗੂ ਮੁਕੁਲ ਰਾਏ ਨੇ ਪੁੱਤਰ ਸਮੇਤ ਪਾਰਟੀ ’ਚ ਵਾਪਸੀ ਕਰ ਲਈ ਹੈ।

ਇਹ ਘਟਨਾ ਕਈ ਸੁਆਲ ਖੜ੍ਹੇ ਕਰਦੀ ਹੈ ਕਿ ਕੋਈ ਆਗੂ ਚੋਣਾਂ ਤੋਂ ਪਹਿਲਾਂ ਕਿਵੇਂ ਆਪਣੀ ਪਾਰਟੀ ਨੂੰ ਨਕਾਰ ਦਿੰਦਾ ਹੈ ਦੂਜੀਆਂ ਪਾਰਟੀਆਂ ਦੇ ਆਗੂ ਖਿੱਚਣ ਵਾਲੀ ਪਾਰਟੀ ਦੀ ਵਿਚਾਰਧਾਰਾ ਤੇ ਰਣਨੀਤੀ ’ਤੇ ਵੀ ਸਵਾਲ ਖੜੇ੍ਹ ਹੁੰਦੇ ਹਨ ਕਿ ਕੀ ਕਿਸੇ ਪਾਰਟੀ ’ਚ ਆਉਣ ਵਾਲਾ ਆਗੂ ਕਿਸ ਲਾਲਚਵੱਸ ਆਉਂਦਾ ਹੈ ਅਤੇ ਦੂਜੀ ਪਾਰਟੀ ਸਿਰਫ਼ ਗਿਣਤੀ ਵਧਾਉਣ ਲਈ ਆਗੂਆਂ ਨੂੰ?ਧੜਾ -ਧੜ ਸ਼ਾਮਲ ਕਰ ਲੈਂਦੀ ਹੈ ਦਲਬਦਲੀਆਂ ਦਾ ਦੌਰ ਪਾਰਟੀਆਂ ਦੀ ਵਿਚਾਰਧਾਰਾ ਦੇ ਕੱਚੇਪਣ ਦੇ ਨਾਲ-ਨਾਲ ਆਗੂ ਦੀ ਨਿੱਜੀ ਰਾਜਨੀਤਕ ਕਮਜ਼ੋਰ ਪਹੁੰਚ ਨੂੰ ਉਜਾਗਰ ਕਰਦਾ ਹੈ ਸਿਆਸੀ ਅਜ਼ਾਦੀ ਦੇ ਰਾਹ ’ਤੇ ਸਿਧਾਂਤਕ ਪਕਿਆਈ ਨੂੰ ਬਚਾਉਣਾ ਜ਼ਰੂਰੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।