ਕਾਂਗਰਸ ਤੇ ਆਪ ਨੇ ਮੰਗਿਆ ਅਸਤੀਫਾ, ਸੀਐਮ ਆਪਣੇ ਬਿਆਨ ‘ਤੇ ਕਾਇਮ
- ਧੀਆਂ ਦੇ ਅਪਮਾਨ ‘ਤੇ ਅਸਤੀਫਾ ਦੇਣ ਖੱਟਰ : ਸੁਰਜੇਵਾਲਾ
ਚੰਡੀਗੜ੍ਹ (ਅਨਿਲ ਕੱਕੜ)। ਕਾਂਗਰਸ ਸੰਚਾਰ ਵਿਭਾਗ ਦੇ ਮੁਖੀ ਰਣਦੀਪ ਸਿੰਘ ਸੁਰਜੇਵਾਲਾ ਨੇ ਜਬਰ-ਜਨਾਹ ਦੀਆਂ ਘਟਨਾਵਾਂ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਬਿਆਨ ‘ਤੇ ਸਖ਼ਤ ਪ੍ਰਤੀਕਿਰਿਆ ਪ੍ਰਗਟਾਉਂਦਿਆਂ ਕਿਹਾ ਹੈ ਕਿ ਇਸ ਨਾਲ ਦੇਸ਼ ਦੀਆਂ ਧੀਆਂ ਦਾ ਅਪਮਾਨ ਹੋਇਆ ਹੈ ਅਤੇ ਮੁੱਖ ਮੰਤਰੀ ਨੂੰ ਇਸ ਲਈ ਉਨ੍ਹਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਅਤੇ ਮਾਫੀ ਮੰਗਣੀ ਚਾਹੀਦੀ ਹੈ ਸੁਰਜੇਵਾਲਾ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਖੱਟਰ ਦਾ ਬਿਆਨ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲਾ ਅਤੇ ਭਾਰਤੀ ਜਨਤਾ ਪਾਰਟੀ ਦੀ ਤਾਲਿਬਾਨੀ ਸੋਚ ਦਾ ਪ੍ਰਤੀਕ ਹੈ।
ਇਹ ਵੀ ਪੜ੍ਹੋ : ਨਵ ਨਿਯੁਕਤ ਡੀਐਸਪੀ ਮੋਹਿਤ ਸਿੰਗਲਾ ਦਾ ਕੀਤਾ ਸਨਮਾਨ
ਇਸ ਤੋਂ ਸਾਫ ਹੈ ਕਿ ਖੱਟਰ ਲੜਕੇ ਅਤੇ ਲੜਕੀਆਂ ਦੇ ਮੇਲ-ਮਿਲਾਪ ਅਤੇ ਔਰਤਾਂ ਅਤੇ ਪੁਰਸ਼ਾਂ ਦੀ ਆਪਸੀ ਗੱਲਬਾਤ ‘ਤੇ ਪਾਬੰਦੀ ਲਾਉਣਾ ਚਾਹੁੰਦੇ ਹਨ ਉਨ੍ਹਾਂ ਨੇ ਕਿਹਾ ਕਿ ਹਰਿਆਣਾ ‘ਚ ਆਏ ਦਿਨ ਜਬਰ-ਜਨਾਹ ਅਤੇ ਸਾਮੂਹਿਕ ਜਬਰ-ਜਨਾਹ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਅਤੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਇਸ ਦਾ ਵੱਡਾ ਕਾਰਨ ਲੜਕੇ ਅਤੇ ਲੜਕੀਆਂ ਅਤੇ ਮਹਿਲਾ ਅਤੇ ਪੁਰਸ਼ਾਂ ਦਰਮਿਆਨ ਗੱਲਬਾਤ ਕਰਨਾ ਹੈ ਸੁਰਜੇਵਾਲਾ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਔਰਤਾਂ ਦੀ ਆਜ਼ਾਦੀ ਸਬੰਧੀ ਮੁੱਖ ਮੰਤਰੀ ਨੇ ਇਤਰਾਜ਼ਯੋਗ ਬਿਆਨ ਦਿੱਤਾ ਸੀ ਕਾਂਗਰਸ ਬੁਲਾਰੇ ਨੇ ਇਸ ਸਬੰਧੀ ਟਵੀਟ ਕਰਕੇ ਵੀ ਕਿਹਾ, ‘ਹਰਿਆਣਾ ਦੇ ਮੁੱਖ ਮੰਤਰੀ ਖੱਟਰ ਅਤੇ ਭਾਜਪਾ ਦੀ ‘ਤਾਲਿਬਾਨੀ ਸੋਚ’ ਫਿਰ ਹੋਈ ਉਜਾਗਰ ਜਰਾ ਸੋਚੋ-ਨੌਜਵਾਨ ਲੜਕੇ ਲੜਕੀਆਂ ਮਿਲਣ, ਗੱਲ ਕਰਨ ਤਾਂ ਉਹ ਜਬਰ-ਜਨਾਹ ਦਾ ਕਾਰਨ ਕਿਵੇਂ ਹੋ ਸਕਦਾ ਹੈ।
ਇਹ ਵੀ ਪੜ੍ਹੋ : UPI Money Transfer : Online ਗਲਤ ਅਕਾਊਂਟ ’ਚ ਪਾ ਦਿੱਤਾ ਫੰਡ? ਜਾਣੋ ਕਿਵੇਂ ਹੋਵੇਗਾ ਰਿਫੰਡ!
ਕੀ 80 ਫੀਸਦੀ ਜਬਰ-ਜਨਾਹ ਦੀਆਂ ਘਟਨਾਵਾਂ ਝੂਠੀਆਂ ਹਨ? ਪਰ ਭਾਜਪਾ ਅਗਵਾਈ ਦਾ ਇਹੀ ਮੰਨਣਾ ਹੈ ਧੀਆਂ ਦੇ ਅਪਮਾਨ ਲਈ ਮਾਫੀ ਮੰਗੋ’ ਜ਼ਿਕਰਯੋਗ ਹੈ ਕਿ ਖੱਟਰ ਨੇ ਸ਼ੁੱਕਰਵਾਰ ਨੂੰ ਪੰਚਕੂਲਾ ਜ਼ਿਲ੍ਹੈ ਦੇ ਕਾਲਕਾ ਸ਼ਹਿਰ ‘ਚ ਕਿਹਾ ਸੀ, ‘ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਜਬਰਜਨਾਹ ਅਤੇ ਛੇੜਛਾੜ ਦੀਆਂ ਜੋ ਘਟਨਾਵਾਂ ਹਨ, ਇਹ 80 ਤੋਂ 90 ਫੀਸਦੀ ਜਾਣਕਾਰਾਂ ਦਰਮਿਆਨ ਹੁੰਦੀ ਹੈ ਮੁਲਜ਼ਮ ਅਤੇ ਪੀੜਤ ਇੱਕ ਦੂਜੇ ਨੂੰ ਜਾਣਦੇ ਹਨ ਕਈ ਮਾਮਲਿਆਂ ‘ਚ ਤਾਂ ਉਹ ਇੱਕ ਦੂਜੇ ਨੂੰ ਲੰਮੇ ਸਮੇਂ ਤੱਕ ਜਾਣਦੇ ਹਨ ਅਤੇ ਇੱਕ ਦਿਨ ਬਹਿਸ ਹੋ ਜਾਂਦੀ ਹੈ ਤਾਂ ਉਸ ਦਿਨ ਐਫਆਈਆਰ ਦਰਜ ਕਰਵਾ ਦਿੱਤੀ ਜਾਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ‘ਉਸ ਨੇ ਮੇਰਾ ਬਲਾਤਕਾਰ ਕੀਤਾ’।
ਅਜਿਹੇ ਬਿਆਨ ਦੇਣ ਵਾਲੇ ਸੀਐਮ ਦੇ ਸੂਬੇ ‘ਚ ਔਰਤਾਂ ਕਿਵੇਂ ਸੁਰੱਖਿਅਤ ਹੋਣਗੀਆਂ : ਕੇਜਰੀਵਾਲ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਬਰ-ਜਨਾਹ ਦੀਆਂ ਘਟਨਾਵਾਂ ‘ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਵਿਵਾਦਿਤ ਬਿਆਨ ਦੀ ਅੱਜ ਆਲੋਚਨਾ ਕੀਤੀ ਅਤੇ ਇਸ ਸੂਬੇ ‘ਚ ਔਰਤਾਂ ਦੀ ਸੁਰੱਖਿਆ ਦੇ ਮੁੱਦੇ ਨੂੰ ਚੁੱਕਿਆ ਕੇਜਰੀਵਾਲ ਨੇ ਟਵੀਟ ਕੀਤਾ, ‘ਖੱਟਰ ਦੇ ਬਿਆਨ ਸਬੰਧੀ ਔਰਤਾਂ ‘ਚ ਗੁੱਸਾ ਹੈ ਔਰਤਾਂ ਦਾ ਕਹਿਣਾ ਹੈ ਕਿ ਜਦੋਂ ਇੱਕ ਮੁੱਖ ਮੰਤਰੀ ਉਨ੍ਹਾਂ ਖਿਲਾਫ਼ ਇਸ ਤਰ੍ਹਾਂ ਦਾ ਬਿਆਨ ਦੇ ਸਕਦਾ ਹੈ ਤਾਂ ਉਨ੍ਹਾਂ ਦੇ ਸੂਬੇ ‘ਚ ਔਰਤਾਂ ਕਿਵੇਂ ਸੁਰੱਖਿਅਤ ਹੋ ਸਕਦੀਆਂ ਹਨ।
ਸੀਐਮ ਖੱਟਰ ਦੀ ਸਫਾਈ, ਸਹਿਮਤੀ ਨਾਲ ਜਬਰ-ਜਨਾਹ ਦੀ ਗੱਲ ਮੈਂ ਨਹੀਂ ਕਹੀ
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਆਪਣੇ ਵਿਵਾਦਿਤ ਬਿਆਨ ‘ਤੇ ਅੱਜ ਸਫਾਈ ਦਿੰਦਿਆਂ ਕਿਹਾ ਕਿ ਮੇਰੇ ਬਿਆਨ ‘ਤੇ ਸਿਆਸਤ ਨਾ ਹੋਵੇ, ਸਹਿਮਤੀ ਨਾਲ ਜਬਰ-ਜਨਾਹ ਦੀ ਗੱਲ ਮੈਂ ਨਹੀਂ ਕਹੀ ਇਹ ਮੇਰੇ ਵੱਲੋਂ ਕਹੀ ਗਈ ਗੱਲ ਨਹੀਂ ਹੈ ਇਹ ਜਾਂਚ ਤੋਂ ਸਾਹਮਣੇ ਆਇਆ ਫੈਕਟ ਹੈ, ਇਸ ਨੂੰ ਸਮਾਜਿਕ ਤੌਰ ‘ਤੇ ਡੀਲ ਕਰਨਾ ਚਾਹੀਦਾ ਹੈ ਇਸ ‘ਚ ਸਿਆਸਤ ਨਹੀਂ ਵੇਖਣੀ ਚਾਹੀਦੀ।