ਸੁਪਰੀਮ ਕੋਰਟ ਨੇ ਇਸ ਗੱਲ ’ਤੇ ਹੈਰਾਨੀ ਪ੍ਰਗਟਾਈ ਹੈ ਕਿ ਦਿੱਲੀ ’ਚ ਤਿੰਨ ਹਜ਼ਾਰ ਟਨ ਸੁੱਕੇ ਕੂੜੇ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ ਅਦਾਲਤ ਨੇ ਇਸ ਸਬੰਧੀ ਦਿੱਲੀ ਨਗਰ ਨਿਗਮ, ਐਨਡੀਐਮਸੀ ਅਤੇ ਦਿੱਲੀ ਕੈਂਟ ਬੋਰਡ ਨੂੰ ਨੋਟਿਸ ਜਾਰੀ ਕੀਤਾ ਹੈ। ਅਸਲ ’ਚ ਚਿੰਤਾ ਵਾਲੀ ਗੱਲ ਇਹ ਹੈ ਕਿ ਵਿਗਿਆਨ ਦੀ ਭਾਰੀ ਤਰੱਕੀ ਦੇ ਬਾਵਜੂਦ ਦੇਸ਼ ਦੀ ਰਾਜਧਾਨੀ ਦਾ ਕੂੜੇ ਤੋਂ ਮੁਕਤ ਨਹੀਂ ਹੋ ਰਹੀ ਰਾਜਧਾਨੀ ਦੇਸ਼ ਦਾ ਦਿਲ ਹੁੰਦਾ ਹੈ ਜਾਂ ਇਹ ਉਹ ਸ਼ੀਸ਼ਾ ਹੁੰਦਾ ਹੈ ਜਿੱਥੋਂ ਸਾਰੇ ਮੁਲਕ ਦੀ ਝਲਕ ਮਿਲ ਸਕਦੀ ਹੈ। ਅਜੇ ਵੀ ਦਿੱਲੀ ਅੰਦਰ ਕੂੜੇ ਦੇ ਢੇਰ ਦਿਸਣੇ ਦਿੱਲੀ ਦੀ ਸ਼ਾਨ ’ਤੇ ਧੱਬਾ ਹੈ। ਅਸਲ ’ਚ ਅੱਜ ਤਕਨੀਕ ਇਸ ਹੱਦ ਤੱਕ ਵਧ ਚੁੱਕੀ ਹੈ। (Delhi)
ਪਵਿੱਤਰ ਭੰਡਾਰੇ ਸਬੰਧੀ ਡੇਰਾ ਸੱਚਾ ਸੌਦਾ ਨੇ ਕੀਤਾ ਟਵੀਟ, ਦਿੱਤੀ ਵੱਡੀ ਅਪਡੇਟ
ਕਿ ਕੂੜਾ ਵੀ ਵਿਕਾਸ ਕਾਰਜ ’ਚ ਸਹਾਇਕ ਬਣ ਚੁੱਕਾ ਹੈ ਕੂੜੇ ਤੋਂ ਬਿਜਲੀ ਤਿਆਰ ਕਰਨ ਦੇ ਪ੍ਰਾਜੈਕਟ ਵੀ ਲੱਗ ਸਕਦੇ ਹਨ। ਫਿਰ ਰਾਜਧਾਨੀ ’ਚ ਇਹ ਕੰਮ ਲਟਕਿਆ ਰਹਿਣਾ ਚਿੰਤਾ ਵਾਲੀ ਗੱਲ ਹੈ ਇਸੇ ਤਰ੍ਹਾਂ ਦੇ ਦੇਸ਼ ਦੇ ਕਈ ਨਗਰ ਨਿਗਮ ਸੁੱਕੇ ਕੂੜੇ ਤੋਂ ਖਾਦ ਬਣਾ ਕੇ ਚੰਗੀ ਕਮਾਈ ਵੀ ਕਰ ਰਹੇ ਹਨ ਛੱਤੀਸਗੜ੍ਹ ਦੁਰਰਾ ਨਿਗਮ ਤੇ ਰਾਇਆ ਨਗਰ ਨਿਗਮ ਬਿਹਾਰ ਦਾ ਨਾਂਅ ਕੂੜੇ ਤੋਂ ਕਮਾਈ ’ਚ ਆਊਂਦਾ ਹੈ ਦੁਨੀਆ ਦੇ ਬਹੁਤੇ ਮੁਲਕਾਂ ’ਚ ਰਾਜਧਾਨੀਆਂ ਸ਼ੀਸ਼ੇ ਵਾਂਗ ਚਮਕਦੀਆਂ ਹੈ ਦਿੱਲੀ ਆਪਣੇ ਇਤਿਹਾਸਕ ਇਮਾਰਤਾਂ ਕਾਰਨ ਪੂਰੇ ਵਿਸ਼ਵ ਲਈ ਖਿੱਚ ਦਾ ਕੇਂਦਰ ਹੈ ਜੇਕਰ ਇਸ ਨੂੰ ਸਾਫ ਸੁਥਰਾ ਰੱਖ ਕੇ ਇਸ ਦੀ ਸਾਂਭ ਸੰਭਾਲ ਕੀਤੀ ਜਾਵੇ ਤਾਂ ਸੈਰ ਸਪਾਟਾ (ਪ੍ਰਯਟਨ) ਉਦਯੋਗ ਪ੍ਰਫੁੱਲਤ ਹੋ ਸਕਦਾ। (Delhi)