ਸਫ਼ਾਈ ਬਣੇ ਜੀਵਨ ਦਾ ਅਟੁੱਟ ਅੰਗ

ਸਫ਼ਾਈ ਬਣੇ ਜੀਵਨ ਦਾ ਅਟੁੱਟ ਅੰਗ

ਸਫ਼ਾਈ ਰੱਖਣ ‘ਚ ਮੱਧ ਪ੍ਰਦੇਸ਼ ਨੇ ਇੱਕ ਵਾਰ ਫ਼ਿਰ ਬਾਜ਼ੀ ਮਾਰੀ ਹੈ ਸੂਬੇ ਦਾ ਸ਼ਹਿਰ ਇੰਦੌਰ ਪੂਰੇ ਦੇਸ਼ ‘ਚ ਲਗਾਤਾਰ ਚੌਥੀ ਵਾਰ ਪਹਿਲੇ ਨੰਬਰ ‘ਤੇ ਆਇਆ ਹੈ ਉਂਜ ਸਾਫ਼ ਪਹਿਲੇ 20 ਸ਼ਹਿਰਾਂ ‘ਚ ਮੱਧ ਪ੍ਰਦੇਸ਼ ਦੇ ਚਾਰ ਸ਼ਹਿਰ ਹਨ ਪਰ ਚੰਡੀਗੜ੍ਹ ਵਰਗੇ ਸਾਫ਼ ਤੇ ਸੁੰਦਰ ਸ਼ਹਿਰ ਨੂੰ ਵੀ  ਮੱਧ ਪ੍ਰਦੇਸ਼ ਨੇ ਪਿੱਛੇ ਛੱਡ ਕੇ ਨਵੀਂ ਮਿਸਾਲ ਕਾਇਮ ਕੀਤੀ ਹੈ ਚਿੰਤਾ ਵਾਲੀ ਗੱਲ ਇਹ ਹੈ ਕਿ ਦਿੱਲੀ ਸਾਡੇ ਦੇਸ਼ ਦੀ ਰਾਜਧਾਨੀ ਹੈ ਜੋ ਸਫ਼ਾਈ ਦੇ ਮਾਮਲੇ ‘ਚ ਸਾਰੇ ਦੇਸ਼ ਲਈ ਮਿਸਾਲ ਹੋਣੀ ਚਾਹੀਦੀ ਹੈ ਭਾਵੇਂ ਹਰ ਸਾਲ ਸਾਫ਼ ਸ਼ਹਿਰਾਂ ਦੀ ਸੂਚੀ ਜਾਰੀ ਹੁੰਦੀ ਹੈ ਪਰ ਇਸ ਮੁਹਿੰਮ ਨੂੰ ਅਜੇ ਪੂਰੇ ਦੇਸ਼ ‘ਚ ਚੰਗੀ ਤਰ੍ਹਾਂ ਅਪਣਾਉਣ ਦੀ ਸਖ਼ਤ ਲੋੜ ਹੈ ਨਾ ਸਿਰਫ਼ ਸੂਬਾ ਸਰਕਾਰਾਂ ਦੀ ਲਾਪਰਵਾਹੀ ਸਗੋਂ ਆਮ ਜਨਤਾ ਅੰਦਰ ਜਾਗਰੂਕਤਾ ਤੇ ਜਿੰਮੇਵਾਰੀ ਦੀ ਘਾਟ ਹੈ ਕਾਰਨ ਸਫ਼ਾਈ ਦੀ ਕਮੀ ਹੈ

ਇਹੀ ਕਾਰਨ ਹੈ ਕਿ ਵਿਦੇਸ਼ੀ ਅਜੇ ਵੀ ਭਾਰਤ ਘੁੰਮਣ ਆਏ ਨੱਕ ਬੁੱਲ੍ਹ ਵੱਟਦੇ ਹਨ  ਦਰਅਸਲ ਸਫ਼ਾਈ ਨੂੰ ਵੀ ਰਾਜਨੀਤਿਕ ਐਨਕ ਨਾਲ ਵੇਖਿਆ ਜਾਂਦਾ ਹੈ ਜਿਹੜੇ ਸੂਬਿਆਂ ‘ਚ ਗੈਰ-ਭਾਜਪਾ ਵਾਲੀਆਂ ਸਰਕਾਰਾਂ ਹੁੰਦੀਆਂ ਹਨ ਉੱਥੇ ਸਫ਼ਾਈ ਨੂੰ ਭਾਜਪਾ ਦੀ ਮੁਹਿੰਮ ਮੰਨ ਕੇ ਇਸ ਤੋਂ ਪਾਸਾ ਵੱਟਿਆ ਜਾਂਦਾ ਹੈ ਪਰ ਅਸਲੀਅਤ ਇਹ ਹੈ ਕਿ ਸਫ਼ਾਈ ਸਭ ਦੀ ਲੋੜ ਹੈ ਤੇ ਇਹ ਤੰਦਰੁਸਤੀ ਦਾ ਆਧਾਰ ਹੈ ਪਵਿੱਤਰ ਧਰਮ ਗੰ੍ਰਥਾਂ ‘ਚ ਵੀ ਸਫ਼ਾਈ ਨੂੰ ਮਹੱਤਵ ਦਿੱਤਾ ਗਿਆ ਹੈ

ਪ੍ਰਾਚੀਨ ਸਮੇਂ ਤੋਂ ਸਫ਼ਾਈ ਤੇ ਸ਼ੁੱਧਤਾ ਨੂੰ ਜੀਵਨ ਲਈ ਜ਼ਰੂਰੀ ਮੰਨਿਆ ਗਿਆ ਸਾਡੇ ਬਹੁਤੇ ਧਾਰਮਿਕ ਸਥਾਨਾਂ ‘ਤੇ ਸਫ਼ਾਈ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਪਰ ਲੋਕ ਆਪਣੇ ਜੀਵਨ ‘ਚ ਇਸ ਦੇ ਮਹੱਤਵ ਨੂੰ ਲਾਗੂ ਨਹੀਂ ਕਰ ਰਹੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸੰਨ 2011 ‘ਚ ਦੇਸ਼ ਅੰਦਰ ਸਫ਼ਾਈ ਦਾ ਇਨਕਲਾਬ ਲਿਆਂਦਾ ਤੇ 32 ਸ਼ਹਿਰਾਂ ਦੀ ਨੁਹਾਰ ਹੀ ਬਦਲ ਦਿੱਤੀ ਸਰਕਾਰ ਨੇ ਵੀ ਪੂਜਨੀਕ ਗੁਰੂ ਜੀ ਦੇ ਇਸ ਨੇਕ ਕਾਰਜ ਅਨੁਸਾਰ ਸਫ਼ਾਈ ਨੂੰ ਸਰਕਾਰੀ ਏਜੰਡੇ ‘ਚ ਸ਼ਾਮਲ ਕੀਤਾ

ਜੇਕਰ ਲੋਕ ਸਫ਼ਾਈ ਦੇ ਮਹੱਤਵ ਨੂੰ ਸਦਾ ਲਈ ਅਮਲੀ ਤੌਰ ‘ਤੇ ਆਪਣੀ ਜ਼ਿੰਦਗੀ ‘ਚ ਅਪਣਾ ਲੈਣ ਤਾਂ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਨਿਜਾਤ ਮਿਲ ਸਕਦੀ ਹੈ ਦੇਸ਼ ਅੰਦਰ ਪੂਜਨੀਕ ਗੁਰੂ ਜੀ ਵੱਲੋਂ ਚਲਾਏ ਗਏ ਸਫ਼ਾਈ ਮਹਾਂ ਅਭਿਆਨਾਂ ਤੇ ਸਰਕਾਰ ਦੀ ਮੁਹਿੰਮ ਨਾਲ ਡੇਂਗੂ, ਡਾਇਰੀਆ, ਮਲੇਰੀਆ ਵਰਗੀਆਂ ਬਿਮਾਰੀਆਂ ਦੀ ਕਰੋਪੀ ਘਟੀ ਹੈ ਜਰੂਰਤ ਇਸ ਗੱਲ ਦੀ ਹੈ ਕਿ ਸਫ਼ਾਈ ਨੂੰ ਮਨੁੱਖੀ ਜੀਵਨ ਦੀ ਇੱਕ ਆਦਤ ਤੇ ਸ਼ੈਲੀ ‘ਚ ਬਦਲਿਆ ਜਾਵੇ ਤਰੱਕੀ ਲਈ ਤੰਦਰੁਸਤੀ ਜ਼ਰੂਰੀ ਹੈ ਜਿਸ ਨਾਲ ਸਾਡਾ ਸਮਾਜਿਕ ਰੁਤਬਾ ਵੀ ਵਧਦਾ ਹੈ ਦੇਸ਼ ਨੂੰ ਗੰਦਗੀ ਦੇ ਕਲੰਕ ਤੋਂ ਮੁਕਤੀ ਲਈ ਹਰ ਕਿਸੇ ਨੂੰ ਅੱਗੇ ਆਉਣਾ ਪਵੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.