ਵੋਟ ਦਾ ਹੱਕ ਬਾਸ਼ਿੰਦੇ ਨੂੰ 

one nation one election

ਵੋਟ ਦਾ ਹੱਕ ਬਾਸ਼ਿੰਦੇ ਨੂੰ 

ਜੰਮੂ ਕਸ਼ਮੀਰ ਦੇ ਚੋਣ ਅਧਿਕਾਰੀ ਨੇ ਸੂਬੇ ’ਚ ਕਿਸੇ ਵੀ ਚੋਣ ਲਈ ਉਹਨਾਂ ਲੋਕਾਂ ਨੂੰ ਵੀ ਵੋਟ ਪਾਉਣ ਦਾ ਅਧਿਕਾਰ ਦਿੱਤਾ ਹੈ ਜੋ ਕਸ਼ਮੀਰ ’ਚ ਆਪਣੇ ਕਾਰੋਬਾਰ ਲਈ ਰਹਿ ਰਹੇ ਹਨ ਜੰਮੂ ਕਸ਼ਮੀਰ ਦੀਆਂ ਸਿਆਸੀ ਪਾਰਟੀਆਂ ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਇਸ ਦਾ ਵਿਰੋਧ ਕਰ ਰਹੀਆਂ ਹਨ ਅਸਲ ’ਚ ਸਰਕਾਰ ਦੇ ਇਸ ਫੈਸਲੇ ’ਚ ਕੋਈ ਗਲਤ ਗੱਲ ਨਹੀਂ  ਤਕਨੀਕੀ ਤੌਰ ’ਤੇ ਧਾਰਾ 370 ਤੋੜੇ ਜਾਣ ਤੋਂ ਬਾਅਦ ਬਾਹਰੋਂ ਆਏ ਵਿਅਕਤੀ, ਜੋ ਪੱਕੇ ਤੌਰ ’ਤੇ ਕਸ਼ਮੀਰ ’ਚ ਰਹਿ ਰਹੇ ਹਨ, ਉਹਨਾਂ ਦਾ ਵੋਟ ਪਾਉਣ ਦਾ ਹੱਕ ਤਾਂ ਬਣਦਾ ਹੀ ਹੈ ਕਾਰੋਬਾਰ ਕਰ ਰਹੇ ਇਹ ਲੋਕ ਦਹਾਕਿਆਂ ਤੋਂ ਇੱਥੇ ਰਹਿ ਰਹੇ ਹਨ

ਇਹ ਲੋਕ ਸਥਾਨਕ ਪ੍ਰਸ਼ਾਸਨਿਕ ਸੰਸਥਾਵਾਂ ਨੂੰ ਟੈਕਸ ਵੀ ਦਿੰਦੇ ਹਨ ਉਂਜ ਵੀ ਕਸ਼ਮੀਰ ਦੇਸ਼ ਦਾ ਅਟੁੱਟ ਅੰਗ ਹੈ ਕੌਮਾਂਤਰੀ ਪੱਧਰ ’ਤੇ ਅਜਿਹੀਆਂ ਬਹੁਤ ਮਿਸਾਲਾਂ ਹਨ ਕਿ ਵਿਅਕਤੀ ਜਿਸ ਦੇਸ਼ ਦਾ ਨਾਗਰਿਕ ਬਣ ਗਿਆ ਤਾਂ ਉੱਥੇ ਉਹ ਵੋਟ ਪਾ ਸਕਦਾ ਹੈ ਯੂਰਪ ਦੇ ਹੋਰ ਬਹੁਤ ਸਾਰੇ ਮੁਲਕਾਂ ’ਚ ਪ੍ਰਵਾਸੀ ਭਾਰਤੀਆਂ ਨੂੰ ਨਾ ਸਿਰਫ ਵੋਟ ਦਾ ਅਧਿਕਾਰ ਮਿਲਿਆ ਹੈ ਸਗੋਂ ਉਹ ਐੱਮਪੀ, ਐੱਮਐੱਲਏ ਵੀ ਬਣ ਰਹੇ ਹਨ ਕੈਨੇਡਾ ਅੰਦਰ ਤਾਂ ਉੱਥੋਂ ਦੀ ਸਰਕਾਰ ’ਚ ਰੱਖਿਆ ਮੰਤਰੀ ਦਾ ਅਹੁਦਾ ਵੀ ਭਾਰਤੀ ਮੂਲ ਦੇ ਇੱਕ ਸੰਸਦ ਮੈਂਬਰ ਨੂੰ ਦਿੱਤਾ ਸੀ ਇੰਗਲੈਂਡ ’ਚ ਹੁਣ ਵੀ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਦੌੜ ’ਚ ਇੱਕ ਪ੍ਰਵਾਸੀ ਭਾਰਤੀ ਵੀ ਹੈ ਜਿੱਥੋਂ ਤੱਕ ਭਾਰਤ ’ਚ ਪ੍ਰਵਾਸੀਆਂ ਦਾ ਸਬੰਧ ਹੈ ਪੰਜਾਬ ’ਚ ਵੱਸਦੇ ਬਿਹਾਰੀ ਨਾ ਸਿਰਫ਼ ਵੋਟਾਂ ਪਾ ਰਹੇ ਹਨ ਸਗੋਂ ਚੋਣਾਂ ਵੀ ਲੜ ਰਹੇ ਹਨ

ਜੇਕਰ ਬਿਹਾਰੀਆਂ ਦੇ ਵੋਟ ਪਾਉਣ ਨਾਲ ਪੰਜਾਬ ਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਕਸ਼ਮੀਰ ’ਚ ਪ੍ਰਵਾਸੀਆਂ ਦੀ ਵੋਟ ਨੂੰ ਵਿਵਾਦਿਤ ਮੁੱਦਾ ਨਹੀਂ ਬਣਾਉਣਾ ਚਾਹੀਦਾ ਤਾਮਿਲਨਾਡੂ, ਆਂਧਰਾ ਸਮੇਤ ਪੂਰੇ ਦੇਸ਼ ’ਚ ਵੱਸਦੇ ਪੰਜਾਬੀ ਵੀ ਉੱਥੇ ਵੋਟ ਪਾਉਂਦੇ ਹਨ ਦੇਸ਼ ਦੇ ਸੰਵਿਧਾਨ ਨੇ ਹਰ ਨਾਗਰਿਕ ਨੂੰ ਵੋਟ ਦਾ ਅਧਿਕਾਰ ਦਿੱਤਾ ਹੈ ਤਾਂ ਇਸ ਨੂੰ ਖੇਤਰਵਾਦ ਨਾਲ ਜੋੜ ਕੇ ਵੇਖਣਾ ਲੋਕਤੰਤਰ ਤੇ ਸੰਵਿਧਾਨ ਦੀ ਨਿਰਾਦਰੀ ਹੈ ਕਸ਼ਮੀਰੀ ਆਗੂਆਂ ਨੂੰ ਲੋਕਤੰਤਰੀ ਤਰੀਕੇ ’ਤੇ ਖੁੱਲ੍ਹੇ ਦਿਮਾਗ ਨਾਲ ਸੋਚਣ ਦੀ ਜ਼ਰੂਰਤ ਹੈ ਪੂਰਾ ਵਿਸ਼ਵ ਇੱਕ ਹੋ ਰਿਹਾ ਹੈ ਤਾਂ ਦੇਸ਼ ਅੰਦਰ ਖੇਤਰ ਦੇ ਆਧਾਰ ਅਤੇ ਬੇਗਾਨੇਪਣ ਦੀ ਭਾਵਨਾ ਤੋਂ ਬਚਣਾ ਚਾਹੀਦਾ ਹੈ

ਕਸ਼ਮੀਰ ਸਾਰੇ ਕਸ਼ਮੀਰੀਆਂ ਦਾ ਹੈ ਉੱਥੋਂ ਦੇ ਨਿਵਾਸੀਆਂ ਦੀ ਪਰਖ ਪ੍ਰਵਾਸੀਆਂ ਤੇ ਮੂਲ ਕਸ਼ਮੀਰੀਆਂ ਦੇ ਆਧਾਰ ’ਤੇ ਨਹੀਂ ਹੋਣੀ ਚਾਹੀਦੀ ਵੋਟ ਲੋਕਤੰਤਰ ਦੀ ਰੂਹ ਹੈ ਹਰ ਵਸਨੀਕ ਨੂੰ ਵੋਟ ਦਾ ਅਧਿਕਾਰ ਮਿਲਣਾ ਉਸ ਦਾ ਸੰਵਿਧਾਨਕ ਤੇ ਕਾਨੂੰਨੀ ਹੱਕ ਹੈ  ਪ੍ਰਵਾਸੀਆਂ ਨੂੰ ਵੋਟ ਦਾ ਅਧਿਕਾਰ ਮਿਲਣਾ ਕਸ਼ਮੀਰੀਅਤ ’ਚ ਵਾਧੇ ਦਾ ਪ੍ਰਤੀਕ ਹੈ ਚੰਗਾ ਹੋਵੇ ਜੇਕਰ ਸੂਬੇ ਦੀ ਬਿਹਤਰੀ ਲਈ ਸਾਰੇ ਕਸ਼ਮੀਰੀ ਵੋਟ ਦੇ ਅਧਿਕਾਰ ਦੀ ਪੂਰੀ ਸੂਝ ਤੇ ਜਿੰਮੇਵਾਰੀ ਨਾਲ ਵਰਤੋਂ ਕਰਨ ਇਸ ਵਿੱਚ ਹੀ ਕਸ਼ਮੀਰ ਦਾ ਭਲਾ ਹੈ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ