ਚੀਨ ਦੀ ਬੇਭਰੋਸਗੀ

China
China

ਭਾਰਤ ਵੱਲੋਂ ਚੀਨ ਦੇ ਵਨ ਬੈਲਟ ਵਨ ਰੋਡ ਪ੍ਰੋਗਰਾਮ ਤੋਂ ਕਿਨਾਰਾ ਕਰ ਲੈਣਾ ਢੁੱਕਵਾਂ ਤੇ ਦਮਦਾਰ ਫੈਸਲਾ ਹੈ ਭਾਰਤ ਦੇ ਅੰਦਰੂਨੀ ਇਤਰਾਜ਼ ਦਾ ਸੰਦੇਸ਼ ਚੀਨ ਸਰਕਾਰ ਤੱਕ ਪਹੁੰਚ ਗਿਆ ਹੈ ਇਸੇ ਕਾਰਨ ਹੀ ਹੁਣ ਚੀਨ ਦਾ ਸਰਕਾਰੀ ਮੀਡੀਆ ਇਹ ਜਾਣ ਕੇ ਕਿ ਭਾਰਤ ਦਾ ਦੂਰ ਚੀਨ ਦੀਆਂ ਨੀਤੀਆਂ ਦਾ ਨਤੀਜਾ ਹੈ ਫਿਰ ਵੀ ਉਹ ਭਾਰਤ ਨੂੰ ਕੋਸ ਰਿਹਾ ਹੈ।

ਭਾਵੇਂ ਚੀਨ ਦਾਅਵਾ ਕਰ ਰਿਹਾ ਹੈ ਕਿ ਉਹ ਸਿਲਕ ਰੂਟ ਰਾਹੀਂ ਪ੍ਰਾਚੀਨ ਸੱਭਿਅਤਾਵਾਂ ਦੇ ਸੰਗਮ ਤੇ ਸਾਂਝੇ ਵਾਪਾਰ ਨੂੰ ਸੁਰਜੀਤ ਕਰਨ ਦਾ ਜਤਨ ਕਰ ਰਿਹਾ ਹੈ ਪਰ ਚੀਨ ਦੀ ਵਿਦੇਸ਼ ਨੀਤੀ ‘ਚ ਜਿਸ ਨਿਰਲੱਜਤਾ ਦਾ ਇਜ਼ਹਾਰ ਕੀਤਾ ਜਾਂਦਾ ਹੈ ਉਸ ਦੇ ਮੁਤਾਬਕ ਭਾਰਤ ਲਈ ਇਸ ਸਿਲਕ ਰੂਟ ਤੋਂ ਬਾਹਰ ਹੋਣਾ ਵਧੀਆ ਫੈਸਲਾ ਹੈ ਵਪਾਰ ਦੀ ਹੋਂਦ ਤੇ ਸਾਰਥਿਕਤਾ ਅਮਨ, ਭਾਈਚਾਰੇ ਤੇ ਖੁਸ਼ਹਾਲੀ ਨਾਲ ਜੁੜੀ ਹੋਈ ਹੈ ਆਰਥਿਕ ਤਰੱਕੀ ਕਿੰਨੀ ਵੀ ਹੋ ਜਾਏ ਜਦੋਂ ਤੱਕ ਅਮਨ ਚੈਨ ਦੀ ਗਾਰੰਟੀ ਨਹੀਂ ਮਿਲਦੀ ਉਦੋਂ ਤੱਕ ਵਿੱਤੀ ਮਿੱਤਰਤਾ ਵੀ ਭਰੋਸੇਯੋਗ ਨਹੀਂ ਹੁੰਦੀ ਇੱਕ ਪਾਸੇ ਚੀਨ ਪਾਕਿ ਵਿਚਲੇ ਉਹਨਾਂ ਅੱਤਵਾਦੀਆਂ ਨੂੰ ਬਚਾਉਣ ਲਈ ਹਰ ਹੀਲਾ ਵਰਤ ਰਿਹਾ ਹੈ ।

ਜੋ ਭਾਰਤ ‘ਚ ਅਮਨ-ਸ਼ਾਂਤੀ ਭੰਗ ਕਰਨ ਦੇ ਦੋਸ਼ੀ ਹਨ ਦੂਜੇ ਪਾਸੇ ਪਠਾਨਕੋਟ ਹਵਾਈ ਫੌਜ ਦੇ ਕੇਂਦਰ ‘ਤੇ ਹਮਲੇ ਦੇ ਸਾਜਿਸ਼ਕਾਰੀ ਮਸੂਦ ਅਜ਼ਹਰ ‘ਤੇ ਸੰਯੁਕਤ ਰਾਸ਼ਟਰ ਦੇ ਪਾਬੰਦੀ ਦਾ ਮਤਾ ਚੀਨ ਦੇ ਦਖ਼ਲ ਕਾਰਨ ਪਾਸ ਨਾ ਹੋ ਸਕਿਆ ਖੁਦ ਪਾਕਿਸਤਾਨ ਅਜਿਹੇ ਅੱਤਵਾਦੀਆਂ ਨੂੰ ਕਦੇ ਨਜ਼ਰਬੰਦ ਕਦੇ ਹਿਰਾਸਤ ‘ਚ ਲੈ ਚੁੱਕਾ ਹੈ ਚੀਨ ਦੀਆਂ ਮਕਬੂਜ਼ਾ ਕਸ਼ਮੀਰ ‘ਚ ਸਰਗਰਮੀਆਂ ਵੀ ਭਾਰਤ ਲਈ ਚਿੰਤਾਜਨਕ ਹਨ ਕਸ਼ਮੀਰ ਤੋਂ ਲੈ ਕੇ ਨੇਪਾਲ ਤੇ ਹਿੰਦ ਮਹਾਂਸਾਗਰ ਤੱਕ ਚੀਨ ਭਾਰਤ ਦੀ ਘੇਰਾਬੰਦੀ ਦੀ ਕੋਸ਼ਿਸ਼ ‘ਚ ਹੈ ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਿਰ ਇਸ ਗੱਲ ਦੀ ਫਿਕਰਮੰਦੀ ਜ਼ਾਹਿਰ ਕਰ ਰਹੇ ਹਨ।

ਕਿ ਚੀਨ ਸਿਲਕ ਰੂਟ ਰਾਹੀਂ ਅਫ਼ਰੀਕਾ, ਪੱਛਮੀ ਯੂਰਪ ਤੇ ਏਸ਼ੀਆ ਨੂੰ ਜੋੜਨ ਦੇ ਨਾਂਅ ਹੇਠ ਦੁਨੀਆਂ ਦੀ 60 ਫੀਸਦੀ ਅਬਾਦੀ ‘ਚ ਆਪਣਾ ਆਰਥਿਕ ਸਾਮਰਾਜੀ ਪ੍ਰਭਾਵ ਪੈਦਾ ਕਰਨਾ ਚਾਹੁੰਦਾ ਹੈ ਚੀਨ ਵੱਲੋਂ ਪਾਇਆ ਜਾ ਰਿਹਾ ਹੈ ਵਿੱਤੀ ਮਿੱਤਰਤਾ ਦਾ ਚੋਗਾ ਉਸ ਦੀ ਅਮਰੀਕਾ ਖਿਲਾਫ਼ ਪੇਸ਼ਬੰਦੀ ਦਾ ਹਿੱਸਾ ਹੈ ਚੀਨ ਦੇ ਆਪਣੇ ਗੁਆਂਢੀ ਤੇ ਖੇਤਰ ਦੇ ਕਈ ਮੁਲਕਾਂ ਨਾਲ ਵਿਵਾਦ ਚੱਲ ਰਹੇ ਹਨ ਭਾਰਤ, ਜਪਾਨ, ਫਿਲੀਪੀਂਸ ਤੇ ਤਾਈਵਾਨ ਨਾਲ ਖਿੱਚੋਤਾਣ ਜਾਰੀ ਹੈ  12000 ਕਿੱਲੋਮੀਟਰ ਰੇਲ ਚਲਾ ਕੇ ਚੀਨ ਵਪਾਰ ‘ਚ ਇੱਕ ਵੱਡਾ ਹਉੂਆ ਖੜ੍ਹਾ ਕਰਨ ਦੀ ਕੋਸ਼ਿਸ਼ ‘ਚ ਹੈ ਇਹ ਚੰਗਾ ਸੰਕੇਤ ਹੈ ।

ਕਿ ਦੁਨੀਆ ਦੇ ਵੱਡੇ-ਛੋਟੇ ਮੁਲਕਾਂ ਨੇ ਚੀਨ ਦੇ ਵਿਛਾਏ ਜਾਲ ‘ਚ ਧੜਾਧੜ ਪੈਰ ਫਸਾਉਣ ਦੀ ਬਜਾਇ ਇਸ ਨੂੰ ਡੂੰਘੀ ਨਜ਼ਰ ਨਾਲ ਵੇਖਿਆ ਹੈ ਅਤੇ 65 ਦੇਸ਼ਾਂ ‘ਚੋਂ ਸਿਰਫ਼ 29 ਦੇਸ਼ਾਂ ਨੇ ਹਿੱਸਾ ਲਿਆ ਹੈ ਦੁਨੀਆ ਦੇ ਗਰੀਬ ਮੁਲਕ ਚੀਨ ਅਮਰੀਕਾ ਦੀ ਇਸ ਧੜੇਬੰਦੀ ‘ਚ ਉਲਝਣ ਦੀ ਬਜਾਇ ਆਪਣੀ ਅਜ਼ਾਦ ਹਸਤੀ ਨੂੰ ਕਾਇਮ ਰੱਖਣ ਲਈ ਸੁਚੇਤ ਹੋ ਰਹੇ ਹਨ ਆਪਣੇ ਘਰੇਲੂ ਉਤਪਾਦਨ ਤੇ ਵਿਕਾਸ ਦਰ ‘ਚ ਵਾਧੇ ਲਈ ਚੀਨ ਗਰੀਬ ਤੇ ਵਿਕਾਸਸ਼ੀਲ ਮੁਲਕਾਂ ਨਾਲ ਨੇੜਤਾ ਬਣਾਉਣ ਦਾ ਚਾਹਵਾਨ ਹੈ ਇਹ ਯੋਜਨਾ ਜ਼ਰੂਰ ਸਿਰੇ ਚੜ੍ਹ ਸਕਦੀ ਹੈ ਜੇਕਰ ਆਰਥਿਕ ਤੇ ਵਿਦੇਸ਼ ਨੀਤੀ ‘ਚ ਸਮਾਨਤਾ ਹੋਵੇ ਚੀਨ ਨੂੰ ਉਨ੍ਹਾਂ 40ਤੋਂ ਵੱਧ ਦੇਸ਼ਾਂ ਦੇ ਸ਼ੱਕ ਦੂਰ ਕਰਨੇ ਪੈਣਗੇ ਜੋ ਉਸ ਦੀ ਕਥਨੀ ਤੇ ਕਰਨੀ ‘ਚ ਫ਼ਰਕ ਵੇਖ ਰਹੇ ਹਨ ਸਾਰੇ ਸੰਸਾਰ ਦੀ ਤਰੱਕੀ ‘ਤੇ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਬਸ਼ਰਤੇ ਅਗਵਾਈ ਕਰਨ ਵਾਲਾ ਦੇਸ਼ ਇਮਾਨਦਾਰ ਤੇ ਸਪੱਸ਼ਟ ਹੋਵੇ।