ਚੀਨ ਦੀਆਂ ਆਰਥਿਕ ਨੀਤੀਆਂ ਕਾਰਨ ਵਧੇਗਾ ਕਵਾਡ ਦਾ ਮਹੱਤਵ
ਭਾਰਤ ਦੇ ਸੰਸਾਰਿਕ ਸੰਮੇਲਨ ਰਾਇਸੀਨਾ ਡਾਇਲਾਗ ‘ਤੇ ਰੂਸ ਦੁਆਰਾ ਕੀਤੇ ਗਏ ਸਵਾਲ ਨਾਲ ਇੱਕ ਵਾਰ ਫ਼ਿਰ ਤੋਂ ਹਿੰਦ ਪ੍ਰਸ਼ਾਂਤ ਚਰਚਾ ਵਿਚ ਆ ਗਿਆ ਹੈ ਨਵੀਂ ਦਿੱਲੀ ਵਿਚ ਰੂਸ ਦੇ ਵਿਦੇਸ਼ ਮੰਤਰੀ ਦਾ ਇਹ ਬਿਆਨ ਯਕੀਨਨ ਭਾਰਤ ਨੂੰ ਹੈਰਾਨ ਕਰਦਾ ਹੈ ਦੋ ਸਾਲ ਪਹਿਲਾਂ ਅਮਰੀਕੀ ਰਾਸ਼ਟਰਪਤੀ ਦੁਆਰਾ ਪਹਿਲੀ ਵਾਰ ਏਸ਼ੀਆਈ ਜ਼ਮੀਨ ਤੋਂ ਏਸ਼ੀਆ ਪੈਸੀਫ਼ਿਕ ਦੀ ਥਾਂ ‘ਤੇ ਹਿੰਦ ਪੈਸੀਫ਼ਿਕ ਨਾਂਅ ਸੁਝਾਇਆ ਗਿਆ ਸੀ ਉਸੇ ਤੋਂ ਬਾਅਦ ਇਸ ਖੇਤਰ ਵਿਸ਼ੇਸ਼ ਨੂੰ ਇੰਡੋ ਪੈਸੀਫ਼ਿਕ ਖੇਤਰ ਦੇ ਨਾਂਅ ਨਾਲ ਜਾਣਿਆ ਜਾਣ ਲੱਗਾ
ਹਾਲਾਂਕਿ ਭਾਰਤੀ ਪ੍ਰਧਾਨ ਮੰਤਰੀ ਆਪਣੇ ਵੱਖ-ਵੱਖ ਵਿਦੇਸ਼ੀ ਦੌਰਿਆਂ ‘ਤੇ ਇੰਡੋ ਪੈਸੀਫ਼ਿਕ ਬਾਰੇ ਆਪਣਾ ਨਜ਼ਰੀਆ ਸਪੱਸ਼ਟ ਕਰਦੇ ਰਹੇ ਹਨ ਭਾਰਤੀ ਪ੍ਰਧਾਨ ਮੰਤਰੀ ਅਨੁਸਾਰ ਇੰਡੋ ਪੈਸੀਫ਼ਿਕ ਦਾ ਖੇਤਰ ਅਫ਼ਰੀਕਾ ਦੇ ਪੂਰਬੀ ਕੰਢੇ ਤੋਂ ਲੈ ਕੇ ਅਮਰੀਕਾ ਦੇ ਪੱਛਮੀ ਕੰਢੇ ਤੱਕ ਹੈ ਭਾਰਤੀ ਪ੍ਰਧਾਨ ਮੰਤਰੀ ਅਨੁਸਾਰ, ਇਸ ਖੇਤਰ ਨੂੰ ਇੱਕ ਖੇਤਰ ਵਿਸ਼ੇਸ਼ ਦੇ ਨਜ਼ਰੀਏ ਨਾਲ ਹੀ ਦੇਖਿਆ ਜਾਣਾ ਚਾਹੀਦਾ ਹੈ ਸਮੁੱਚਤਾ ਨਾਲ ਦੇਖੀਏ ਤਾਂ ਇੰਡੋ ਪੈਸੀਫ਼ਿਕ ਦਾ ਜਨਮ ਟਰੰਪ ਦੇ ਮਨੀਲਾ ਦੌਰੇ ਤੋਂ ਬਾਅਦ ਹੋਇਆ ਜਦੋਂ ਅਮਰੀਕਾ ਨੇ ਚੀਨ ਨੂੰ ਘੇਰਨ ਲਈ ਚਾਰ ਦੇਸ਼ਾਂ ਦੇ ਸਮੂਹ ਕਵਾਡ ਦਾ ਗਠਨ ਕੀਤਾ
ਜਿਸ ਤਰ੍ਹਾਂ ਚੀਨ ਆਪਣੀਆਂ ਆਰਥਿਕ ਗਤੀਵਿਧੀਆਂ ਦੁਆਰਾ ਖੇਤਰ ਵਿਸ਼ੇਸ਼ ਦੇ ਸਾਰੇ ਦੇਸ਼ਾਂ ‘ਤੇ ਆਪਣਾ ਪ੍ਰਭਾਵ ਸਥਾਪਿਤ ਕਰਨ ਦਾ ਯਤਨ ਕਰ ਰਿਹਾ ਹੈ ਇਸ ਨਾਲ ਅਮਰੀਕਾ ਦੀਆਂ ਚਿੰਤਾਂਵਾਂ ਵਧੀਆਂ ਅਤੇ ਚੀਨ ਨੂੰ ਵਧਣ ਤੋਂ ਰੋਕਣ ਲਈ ਅਮਰੀਕਾ ਨੇ ਨਵੇਂ-ਨਵੇਂ ਤਰੀਕੇ ਇਜ਼ਾਦ ਕਰਨੇ ਸ਼ੁਰੂ ਕਰ ਦਿੱਤੇ ਅਮਰੀਕਾ ਨੂੰ ਇਹ ਅਹਿਸਾਸ ਸੀ ਕਿ ਚੀਨ ਦਾ ਵਿਰੋਧ ਕੋਈ ਇੱਕ ਦੇਸ਼ ਇਕੱਲਾ ਨਹੀਂ ਕਰ ਸਕਦਾ ਇਸ ਲਈ ਉਸਨੇ ਏਸ਼ੀਆ ਦੇ ਦੋ ਵੱਡੇ ਦੇਸ਼ਾਂ ਭਾਰਤ ਅਤੇ ਜਾਪਾਨ ਨੂੰ ਕਵਾਡ ਦੇ ਜ਼ਰੀਏ ਜੋੜ ਕੇ ਚਾਰ ਦੇਸ਼ਾਂ ਦਾ ਨਵਾਂ ਸਮੂਹ ਬਣਾਇਆ 20ਵੀਂ ਸਦੀ ਵਿਚ ਜਿੱਥੇ ਵੱਡੀ ਸ਼ਕਤੀ ਦਾ ਪੈਮਾਨਾ ਫੌਜੀ ਤਾਕਤ ਸੀ
ਰੂਸ ਦੀ ਨਿਰਭਰਤਾ ਚੀਨ ‘ਤੇ ਵਧਦੀ ਜਾ ਰਹੀ
ਅੱਜ 21ਵੀਂ ਸਦੀ ਵਿਚ ਇਹ ਪੈਮਾਨਾ ਬਦਲ ਚੁੱਕਾ ਹੈ ਅਤੇ ਹੁਣ ਉਹੀ ਦੇਸ਼ ਵੱਡੀ ਸ਼ਕਤੀ ਦੇ ਰੂਪ ਵਿਚ ਜਾਣਿਆ ਜਾਂਦਾ ਹੈ ਜੋ ਫੌਜੀ ਸ਼ਕਤੀ ਦੇ ਨਾਲ-ਨਾਲ ਵੱਡੀ ਆਰਥਿਕ ਸ਼ਕਤੀ ਵੀ ਹੁੰਦਾ ਹੈ ਨਵੇਂ ਮਾਪਦੰਡਾਂ ਅਨੁਸਾਰ ਰੂਸ ਅਤੇ ਅਮਰੀਕਾ ਹੁਣ ਵੱਡੀਆਂ ਸ਼ਕਤੀਆਂ ਨਹੀਂ ਰਹੇ ਹਨ ਜਿੱਥੇ ਰੂਸ ਦੀ ਨਿਰਭਰਤਾ ਚੀਨ ‘ਤੇ ਵਧਦੀ ਜਾ ਰਹੀ ਹੈ, ਉੱਥੇ ਦੂਜੇ ਪਾਸੇ ਪੱਛਮੀ ਦੇਸ਼ਾਂ ਦਾ ਦਬਦਬਾ ਵੀ ਹੁਣ ਸਮਾਪਤ ਹੁੰਦਾ ਜਾ ਰਿਹਾ ਹੈ ਅਜਿਹੇ ਵਿਚ ਆਪਣੇ ਦਬਦਬੇ ਨੂੰ ਬਰਕਰਾਰ ਰੱਖਣ ਲਈ ਪੁਰਾਣੀਆਂ ਵੱਡੀਆਂ ਸ਼ਕਤੀਆਂ ਮੌਜ਼ੂਦਾ ਸਮੇਂ ਵਿਚ ਉੱਭਰਦੇ ਦੇਸ਼ਾਂ ਨੂੰ ਆਪਣੇ ਨਾਲ ਜੋੜਨ ਲਈ ਲਗਾਤਾਰ ਯਤਨ ਕਰ ਰਹੀਆਂ ਹਨ
ਕਵਾਡ ਨਾਲ ਜੁੜਨਾ ਅਤੇ ਇੰਡੋ ਪੈਸੀਫ਼ਿਕ ਰੀਜ਼ਨ ਦਾ ਸਮੱਰਥਨ ਕਰਨਾ ਭਾਰਤ ਦੇ ਆਪਣੇ ਜੰਗੀ ਅਤੇ ਆਰਥਿਕ ਹਿੱਤਾਂ ਲਈ ਜ਼ਰੂਰੀ ਸੀ ਇਸ ਦਾ ਉਦੇਸ਼ ਕਿਸੇ ਦੇਸ਼ ਵਿਸ਼ੇਸ਼ ਦਾ ਵਿਰੋਧ ਕਰਨਾ ਨਹੀਂ ਹੈ ਜਿੱਥੇ ਇੱਕ ਪਾਸੇ ਭਾਰਤ ਦਾ ਧਿਆਨ ਤਕਨੀਕ ਪ੍ਰਾਪਤ ਕਰਨ ਲਈ ਅਮਰੀਕਾ ਨਾਲ ਬਿਹਤਰ ਸਬੰਧ ਰੱਖਣ ਵੱਲ ਹੈ, ਉੱਥੇ ਆਪਣੀਆਂ ਫੌਜੀ ਅਤੇ ਵਪਾਰਕ ਜ਼ਰੂਰਤਾਂ ਲਈ ਰੂਸ ਅਤੇ ਚੀਨ ਨਾਲ ਵੀ ਬਿਹਤਰ ਸਬੰਧਾਂ ਲਈ ਭਾਰਤ ਵਚਨਬੱਧ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।