ਚੀਨ ਤੇ ਅਮਰੀਕਾ ਦਾ ਟਕਰਾਅ
ਮਨੁੱਖਾਂ ਵਾਂਗ ਹੀ ਦੇਸ਼ ਦਾ ਅਹੰਕਾਰ, ਜਿੱਦ ਤੇ ਅੜਬਾਈ ਭਿਆਨਕ ਟਕਰਾਅ ਪੈਦਾ ਕਰਦੀ ਹੈ ਦੋ ਸੰਸਾਰ ਜੰਗਾਂ ‘ਚ ਹਾਲਾਤਾਂ ਦੇ ਨਾਲ-ਨਾਲ ਕੌਮੀ ਆਗੂਆਂ ਦਾ ਸੁਭਾਅ ਤੇ ਮਾਨਸਿਕਤਾ ਵੀ ਜੰਗ ਦਾ ਕਾਰਨ ਰਹੀ ਹੈ ਚੀਨ ਅਤੇ ਅਮਰੀਕਾ ਦੇ ਹਾਲਾਤ ਵੀ ਇਸ ਤਰ੍ਹਾਂ ਬਣ ਰਹੇ ਹਨ ਕਿ ਆਗੂਆਂ ਦਾ ਸੁਭਾਅ ਤੇ ਮੂਡ ਵੀ ਹਾਲਾਤਾਂ ਨੂੰ ਬਦਲ ਸਕਦੇ ਹਨ ਤਾਈਵਾਨ ਦੇ ਮਾਮਲੇ ‘ਚ ਚੀਨ ਤੇ ਅਮਰੀਕਾ ਦਾ ਟਕਰਾਓ ਲਗਾਤਾਰ ਵਧ ਰਿਹਾ ਹੈਚੀਨ ਨੇ ਬੜੇ ਧੜੱਲੇ ਨਾਲ ਆਪਣੇ ਲੜਾਕੂ ਜਹਾਜ਼ ਤਾਈਵਾਨ ਦੇ ਹਵਾਈ ਖੇਤਰ ‘ਚ ਦਾਖ਼ਲ ਕੀਤੇ ਹਨ ਇਸ ਮਾਮਲੇ ‘ਚ ਚੀਨ ਨੇ ਕਿਸੇ ਤਰ੍ਹਾਂ ਦੀ ਲੁਕਾਛਿਪੀ ਕਰਨ ਦੀ ਬਜਾਇ ਸਿੱਧੇ ਤੌਰ ‘ਤੇ ਤਾਈਵਾਨ ਪ੍ਰਸ਼ਾਸਨ ਨੂੰ ਚੁਣੌਤੀ ਦਿੱਤੀ ਹੈ
ਦੂਜੇ ਪਾਸੇ ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮ ਨੇ ਇਸ ਕਾਰਵਾਈ ਨੂੰ ਕਬਜ਼ੇ ਦੀ ਰਿਹਰਸਲ ਕਰਾਰ ਦੇ ਚੀਨ ਦੇ ਇਰਾਦਿਆਂ ਨੂੰ ਸਪੱਸ਼ਟ ਕਰ ਦਿੱਤਾ ਹੈ ਚੀਨ ਦੀ ਇਹ ਕਾਰਵਾਈ ਤਾਈਵਾਨ ਨਾਲੋਂ ਵੀ ਜ਼ਿਆਦਾ ਅਮਰੀਕਾ ਨੂੰ ਸਿੱਧਾ ਸੰਦੇਸ਼ ਹੈ ਕਿ ਉਹ (ਅਮਰੀਕਾ) ਤਾਈਵਾਨ ‘ਚ ਆਪਣੀ ਦਖ਼ਲਅੰਦਾਜ਼ੀ ਨੂੰ ਬੰਦ ਕਰੇ ਚੀਨ ਦਾ ਇਹ ਸੰਦੇਸ਼ ਅਮਰੀਕਾ ਲਈ ਅਸਹਿ ਹੈ
ਦੂਜੇ ਪਾਸੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ, ਜੋ ਰਾਸ਼ਟਰਪਤੀ ਦੀਆਂ ਅਗਲੀਆਂ ਚੋਣਾਂ ਲੜ ਰਹੇ ਹਨ, ਵਾਸਤੇ ਤਾਈਵਾਨ ਦਾ ਮੁੱਦਾ ਬੇਹੱਦ ਜ਼ਰੂਰੀ ਬਣ ਗਿਆ ਹੈ ਅਮਰੀਕਾ ਤਾਈਵਾਨ ਦੀ ਹਮਾਇਤ ‘ਚ ਲਗਾਤਾਰ ਜੁਟਿਆ ਹੋਇਆ ਹੈ ਜੇਕਰ ਇੱਥੋਂ ਅਮਰੀਕਾ ਪਿਛਾਂਹ ਹਟਦਾ ਹੈ ਤਾਂ ਇਹ ਟਰੰਪ ਲਈ ਚੋਣਾਂ ‘ਚ ਵੀ ਮੁਸ਼ਕਲ ਪੈਦਾ ਕਰਦਾ ਹੈ ਤਾਈਵਾਨ ਦਾ ਮੁੱਦਾ ਪੂਰੇ ਏਸ਼ੀਆ ‘ਚ ਚੀਨ ਅਮਰੀਕਾ ਦੇ ਦਬਦਬੇ ਦੀ ਲੜਾਈ ਦਾ ਵੀ ਮਸਲਾ ਹੈ ਏਸ਼ੀਆ ‘ਚ ਅਮਰੀਕਾ ਤੇ ਚੀਨ ਦੋਵੇਂ ਆਪਣੇ-ਆਪਣੇ ਗੁੱਟਾਂ ਨੂੰ ਮਜ਼ਬੂਤ ਕਰਨ ਦੀ ਪੂਰੀ ਵਾਹ ਲਾ ਰਹੇ ਹਨ ਜੇਕਰ ਤਾਈਵਾਨ ‘ਚ ਲੜਾਈ ਸ਼ੁਰੂ ਹੁੰਦੀ ਹੈ ਤਾਂ ਇਹ ਸੰਸਾਰ ਜੰਗ ਦਾ ਰੂਪ ਧਾਰ ਸਕਦੀ ਹੈ ਜਿੱਥੋਂ ਤੱਕ ਚੀਨ ਦਾ ਸਬੰਧ ਹੈ
ਚੀਨ ਨਾ ਸਿਰਫ਼ ਤਾਈਵਾਨ ਸਗੋਂ ਲੱਦਾਖ਼ ‘ਚ ਭਾਰਤ ਨਾਲ ਕੀਤੇ ਸਮਝੌਤੇ ਤੋੜ ਕੇ ਜੰਗ ਵਾਲਾ ਮਾਹੌਲ ਪੈਦਾ ਕਰ ਰਿਹਾ ਹੈ ਚੀਨ ਦੀਆਂ ਕਾਰਵਾਈਆਂ ਅਮਰੀਕਾ ਸਮੇਤ ਭਾਰਤ ਨੂੰ ਉਕਸਾਉਣ ਵਾਲੀਆਂ ਹਨ ਜੰਗ ਕਿਸੇ ਵੀ ਦੇਸ਼ ਦੇ ਹਿੱਤ ‘ਚ ਨਹੀਂ ਹੈ ਅਮਨ-ਅਮਾਨ ਤੇ ਮਿੱਤਰਤਾ ਹੀ ਖੁਸ਼ਹਾਲੀ ਲਿਆ ਸਕਦੀ ਹੈ ਪਹਿਲੀਆਂ ਸੰਸਾਰ ਜੰਗਾਂ ਦਾ ਨੁਕਸਾਨ ਪੂਰਾ ਨਹੀਂ ਹੋ ਸਕਿਆ ਇਹਨਾਂ ਹਾਲਾਤਾਂ ‘ਚ ਭਾਰਤ ਨੂੰ ਪਾਲ਼ੇਬੰਦੀ ਦੇ ਮਾਮਲੇ ‘ਚ ਸੋਚ-ਸਮਝ ਕੇ ਕਦਮ ਰੱਖਣ ਦੀ ਜ਼ਰੂਰਤ ਹੈ ਸੰਯੁਕਤ ਰਾਸ਼ਟਰ ਤੇ ਹੋਰ ਕੌਮਾਂਤਰੀ ਮੰਚਾਂ ਨੂੰ ਉਕਸਾਊ ਕਾਰਵਾਈਆਂ ਰੋਕਣ ਲਈ ਠੋਸ ਕੰਮ ਕਰਨ ਦੀ ਜ਼ਰੂਰਤ ਹੈ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.