ਮਾਪਿਆਂ ਦੇ ਕਲੇਸ਼ ‘ਚ ਉਲਝ ਗਏ ਬਾਲ ਵਰੇਸ ਦੇ ਚਾਅ ਮਲ੍ਹਾਰ

Child Wares, Quarrels Thrown. Parents, Confrontation

ਸਿੱਖਿਆ ਵਿਭਾਗ ਵੱਲੋਂ ਪੀੜਤ ਬੱਚਿਆਂ ਦੀ ਸ਼ਨਾਖਤ ਸ਼ੁਰੂ

ਅਸ਼ੋਕ ਵਰਮਾ, ਬਠਿੰਡਾ

ਮਾਲਵੇ ‘ਚ ਮਾਸੂਮ ਜਿੰਦਾਂ ਮਾਪਿਆਂ ਦੇ ਆਪਸੀ ਕਾਟੋ-ਕਲੇਸ਼ ਤੋਂ ਬਚ ਨਹੀਂ ਸਕੀਆਂ ਹਨ ਇਸ ਲਾਅਨਤ ਨੇ ਬੱਚਿਆਂ ਦੀਆਂ ਰੀਝਾਂ ਤੇ ਅਰਮਾਨਾਂ ਨੂੰ ਰਾਖ ਕਰ ਦਿੱਤਾ ਹੈ ਵਿਆਹ ਮੌਕੇ ਸੱਤ ਜਨਮਾਂ ਤੱਕ ਸਾਥ ਨਿਭਾਉਣ ਦੀਆਂ ਕਸਮਾਂ ਖਾਣ ਵਾਲਿਆਂ ‘ਚ ਪਈ ਦੁਫੇੜ ਦਾ ਬੱਚਿਆਂ ਦੀ ਮਾਨਸਿਕਤਾ ‘ਤੇ ਅਸਰ ਪੈਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਬਠਿੰਡਾ ਪ੍ਰਸ਼ਾਸਨ ਦੇ ਆਦੇਸ਼ਾਂ ‘ਤੇ ਜ਼ਿਲ੍ਹਾ ਸਿੱਖਿਆ ਵਿਭਾਗ ਬਠਿੰਡਾ ਹੁਣ ਅਜਿਹੇ ਮਾਪਿਆਂ ਦੇ ਬੱਚਿਆਂ ਦੀ ਸ਼ਨਾਖਤ ਕਰਨ ਦੀ ਪਹਿਲਕਦਮੀ ਕਰਕੇ ਰਾਹ ਦਸੇਰਾ ਬਣਿਆ ਹੈ ਪ੍ਰਾਇਮਰੀ ਸਕੂਲਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਨਾਸਾਜ਼ਗਾਰ ਹਾਲਾਤਾਂ ‘ਚ ਰਹਿ ਰਹੇ ਬੱਚਿਆਂ ਦੇ ਵੇਰਵੇ ਇਕੱਤਰ ਕਰਕੇ ਭੇਜਣ ਡਿਪਟੀ ਕਮਿਸ਼ਨਰ ਬਠਿੰਡਾ ਦੀ ਮੀਟਿੰਗ ਦੌਰਾਨ ਇਹ ਮਾਮਲਾ ਧਿਆਨ ‘ਚ ਲਿਆਂਦਾ ਗਿਆ ਸੀ ਜਿਨ੍ਹਾਂ ਅੱਗਿਓਂ ਜ਼ਿਲ੍ਹਾ ਸਿੱਖਿਆ ਦਫਤਰ ਨੂੰ ਕਾਰਵਾਈ ਲਈ ਕਿਹਾ ਸੀ

8 ਨੁਕਤਿਆਂ ਨੂੰ ਇਸ ਅਧਿਐਨ ਦਾ ਅਧਾਰ ਬਣਾਇਆ ਗਿਆ ਜਿਸ ਤਹਿਤ ਐਲੀਮੈਂਟਰੀ ਸਕੂਲਾਂ ‘ਚ ਅਧਿਆਪਕ ਇਹੋ ਜਿਹੇ ਬੱਚਿਆਂ ਦੀ ਪਛਾਣ ਕਰਕੇ ਲਿਖਤੀ ਪ੍ਰੋਫਾਰਮ ਭਰ ਰਹੇ ਹਨ ਹਾਲਾਂਕਿ ਅਜਿਹੇ ਬੱਚਿਆਂ ਦੀ ਗਿਣਤੀ ਵੱਡੀ ਨਹੀਂ ਪ੍ਰੰਤੂ ਇਸ ਮੁਹਿੰਮ ਦੌਰਾਨ ਮੁਢਲੇ ਪੜਾਅ ‘ਤੇ ਜੋ ਤੱਥ ਸਾਹਮਣੇ ਆਏ ਹਨ ਉਹ ਸਮਾਜ ਨੂੰ ਸ਼ਰਮਸਾਰ ਤੇ ਹੈਰਾਨ ਕਰ ਦੇਣ ਵਾਲੇ ਹਨ ਬਲਾਕ ਬਠਿੰਡਾ ਦੇ ਇੱਕ ਐਲੀਮੈਂਟਰੀ ਸਕੂਲ ‘ਚ ਪੜ੍ਹਦੀ ਬੱਚੀ ਨੂੰ ਮਾਂ ਦੀ ਤੋਟ ਮਹਿਸੂਸ ਕਰ ਰਹੀ ਹੈ ਪਿਤਾ ਨਾਲ ਅਣਬਣ ਕਰਕੇ ਮਾਂ ਨੇ ਪਹਿਲਾਂ ਘਰ ਛੱਡ ਦਿੱਤਾ ਤੇ ਫਿਰ ਪੰਚਾਇਤੀ ਤੌਰ ‘ਤੇ ਤਲਾਕ ਲੈ ਲਿਆ ਵਕਤ ਨੇ 5ਵੀਂ ਕਲਾਸ ‘ਚ ਪੜ੍ਹ ਰਹੀ ਬੱਚੀ ਨੂੰ ਜ਼ਿੰਦਗੀ ਦੀ ਜੰਗ ਸ਼ੁਰੂ ਕਰਨ ਤੋਂ ਪਹਿਲਾਂ ਹਰਾ ਦਿੱਤਾ ਹੈ

ਇੱਕ ਅਧਿਆਪਕ ਨੇ ਦੱਸਿਆ ਕਿ ਬੱਚੀ ਕਾਫੀ ਹੁਸ਼ਿਆਰ ਹੈ ਜੇਕਰ ਉਸ ਦੀ ਚੰਗੀ ਤਰ੍ਹਾਂ ਸਾਂਭ-ਸੰਭਾਲ ਕੀਤੀ ਜਾਏ ਤਾਂ ਉਹ ਕਾਫੀ ਅੱਗੇ ਜਾ ਸਕਦੀ ਹੈ ਰਾਮਾਂ ਮੰਡੀ ਦੇ ਇੱਕ ਪ੍ਰਾਇਮਰੀ ਸਕੂਲ ਦਾ ਬੱਚਾ ਮਾਂ ਦੀ ਮੌਤ ਦਾ ਦਰਦ ਸਹਿਣ ਲਈ ਮਜ਼ਬੂਰ ਹੈ ਇਸ ਬੱਚੇ ਨੇ ਤਾਂ ਆਪਣੀ ਮਾਂ ਦੀ ਗੋਦ ਦਾ ਚੰਗੀ ਤਰ੍ਹਾਂ ਨਿੱਘ ਵੀ ਨਹੀਂ ਮਾਣਿਆ ਸੀ ਕਿ ਉਹ ਛੱਡ ਕੇ ਚਲੀ ਗਈ ਦੋ ਸਕੇ ਭੈਣ ਭਰਾਵਾਂ ਦੀ ਮਾਸੂਮੀਅਤ ਨਸ਼ਿਆਂ ਨੇ ਡੰਗ ਦਿੱਤੀ ਹੈ ਕਿ ਉਹ ਚੁੱਪ ਚੁੱਪ ਰਹਿਣ ਲੱਗੇ ਹਨ ਪਿਤਾ ਸ਼ਰਾਬ ਪੀਕੇ ਮਾਂ ਦੀ ਕੁੱਟਮਾਰ ਕਰਦਾ ਸੀ ਦੁਖੀ ਹੋਈ ਮਾਂ ਇੱਕ ਵਾਰ ਅਜਿਹੀ ਗਈ ਕਿ ਮੁੜ ਵਾਪਸ ਨਹੀਂ ਆਈ ਲੜਕੇ ਦਾ ਪ੍ਰਸ਼ਨ ਹੈ ਕਿ ਜੇ ਸ਼ਰਾਬ ਕਰਕੇ ਮਾਵਾਂ ਤੁਰ ਜਾਂਦੀਆਂ ਹਨ ਤਾਂ ਠੇਕੇ ਬੰਦ ਕਿਓਂ ਨਹੀਂ ਹੁੰਦੇ

ਇਸ ਤਰ੍ਹਾਂ ਦੀ ਸਥਿਤੀ ਵਾਲੇ ਦੋ ਹੋਰ ਬੱਚਿਆਂ ਦੀ ਕਹਾਣੀ ਵੀ ਕੋਈ ਵੱਖਰੀ ਨਹੀਂ ਹੈ ਮਾਂ ਝਗੜਾਲੂ ਕਿਸਮ ਦੀ ਔਰਤ ਸੀ ਪਰ ਪਿਤਾ ਘੱਟ ਬੋਲਣ ਵਾਲਾ ਦੋਵਾਂ ਦੀ ਲੜਾਈ ਪੁਲਿਸ ਕੋਲ ਵੀ ਗਈ ਸੀ ਅੰਤ ਨੂੰ ਤਲਾਕ ਹੋ ਗਿਆ, ਜਿਸ ਕਰਕੇ ਬੱਚੇ ਪਿਤਾ ਸਹਾਰੇ ਹਨ ਇਹ ਕੁਝ ਮਿਸਾਲਾਂ ਹਨ ਸਮਾਜਿਕ ਹਾਲਾਤਾਂ ਤੇ ਮਹਿਲਾ ਥਾਣਿਆਂ ਤੇ ਅਦਾਲਤਾਂ ‘ਚ ਚੱਲਦੇ ‘ਮੈਟਰੀਮੋਨੀਅਲ’ ਵਿਵਾਦਾਂ ਦੀ ਪੜਚੋਲ ਕਰੀਏ ਤਾਂ ਪੰਜਾਬ ਭਰ ‘ਚ ਤਾਂ ਏਦਾਂ ਦੀਆਂ ਪੀੜਾਂ ਝੱਲ ਰਹੇ ਬੱਚਿਆਂ ਦਾ ਅੰਕੜਾ ਕਾਫੀ ਵੱਡਾ ਹੋ ਸਕਦਾ ਹੈ ਅਧਿਆਪਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਬੱਚਿਆਂ ਦੇ ਚਾਅ ਮਲ੍ਹਾਰ ਰੁੱਸ ਗਏ ਹਨ ਜਦੋਂਕਿ ਇਨ੍ਹਾਂ ਦਾ ਕਸੂਰ ਕੋਈ ਨਹੀਂ ਹੈ।

ਬੱਚਿਆਂ ਦੀ ਪਛਾਣ ਦਾ ਕੰਮ ਜਾਰੀ

ਜ਼ਿਲ੍ਹਾ ਸਿੱਖਿਆ ਅਫਸਰ (ਐਲੀਮੈਂਟਰੀ) ਹਰਦੀਪ ਸਿੰਘ ਤੱਗੜ੍ਹ ਦਾ ਕਹਿਣਾ ਸੀ ਕਿ ਇਨ੍ਹਾਂ ਨੁਕਤਿਆਂ ਨਾਲ ਸਬੰਧਿਤ ਬੱਚਿਆਂ ਦੀ ਪਛਾਣ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਇਹ ਵੇਰਵੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਸੌਂਪੇ ਜਾਣੇ ਹਨ।

ਬੱਚਿਆਂ ਦੀ ਸਾਂਭ-ਸੰਭਾਲ ਦੇ ਯਤਨ

ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀ ਨਵੀਨ ਗੜ੍ਹਵਾਲ ਦਾ ਕਹਿਣਾ ਸੀ ਕਿ ਬੱਚਿਆਂ ਦੇ ਵੇਰਵੇ ਆਉਣ ਤੋਂ ਬਾਅਦ ਉਨ੍ਹਾਂ ਦੀ ਭਲਾਈ ਤੇ ਲੋੜਾਂ ਦੀ ਪੂਰਤੀ ਲਈ ਰੂਪਰੇਖਾ ਉਲੀਕੀ ਜਾਏਗੀ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।