Sad News: ਜ਼ਹਿਰੀਲੇ ਜਾਨਵਰ ਦੇ ਕੱਟਣ ਨਾਲ ਚਾਰ ਸਾਲ ਦੇ ਬੱਚੇ ਦੀ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ

Sad News
Sad News: ਜ਼ਹਿਰੀਲੇ ਜਾਨਵਰ ਦੇ ਕੱਟਣ ਨਾਲ ਚਾਰ ਸਾਲ ਦੇ ਬੱਚੇ ਦੀ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ

(ਸੱਚ ਕਹੂੰ ਨਿਊਜ਼) ਫਤਿਆਬਾਦ। Sad News ਫਤਿਆਬਾਦ ਦੇ ਪਿੰਡ ਮਟਾਣਾ ਵਿਖੇ ਇੱਕ ਚਾਰ ਸਾਲ ਦੇ ਬੱਚੇ ਦੀ ਜਾਨਵਰ ਦੇ ਕੱਟਣ ਕਾਰਨ ਮੌਤ ਹੋ ਗਈ ਹੈ। ਬੱਚੇ ਦੀ ਮੌਤ ਦੀ ਖਬਰ ਪਿੰਡ ’ਚ ਫੈਲਦਿਆਂ ਹੀ ਸੋਗ ਦੀ ਲਹਿਰ ਦੌੜ ਗਈ। ਜਾਣਕਾਰੀ ਅਨੁਸਾਰ ਸਾਢੇ ਚਾਰ ਸਾਲ ਦਾ ਬੱਚਾ ਗੌਰਵ ਰਾਤ ਨੂੰ ਘਰੇ ਦੇ ਨੇਡ਼ੇ ਖੇਡ ਰਿਹਾ ਸੀ।

ਇਹ ਵੀ ਪੜ੍ਹੋ: Moga News: ਨੇਚਰ ਪਾਰਕ ਦੇ ਨੇੜੇ ਅਜਿਹਾ ਕੀ ਹੋਇਆ, ਇਲਾਕੇ ‘ਚ ਫੈਲੀ ਦਹਿਸ਼ਤ

ਇਸ ਦੌਰਾਨ ਗੌਰਵ ਅਚਾਨਕ ਰੋਣ ਲੱਗ ਪਿਆ। ਜਦੋਂ ਉਸ ਤੋਂ ਪੱਛਿਆ ਤਾਂ ਉਸ ਨੇ ਦੱਸਿਆ ਕਿ ਉਸ ਦੀ ਲੱਤ ’ਤੇ ਕਿਸੇ ਚੀਜ਼ ਨੇ ਕੱਟ ਲਿਆ ਹੈ। ਜਦੋਂ ਘਰਦਿਆਂ ਨੇ ਉਸ ਦੀ ਲੱਤ ਵੱਲ ਵੇਖਿਆ ਤਾਂ ਉਸ ਦੀ ਲੱਤ ’ਤੇ ਜ਼ਖਮ ਦਾ ਨਿਸ਼ਾਨ ਸੀ ਅਤੇ ਉਸ ਦਾ ਸਰੀਰ ਤੇਜ਼ੀ ਨਾਲ ਨੀਲਾ ਹੋਣ ਲੱਗਿਆ। ਬੱਚੇ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਹ ਸੱਪ ਦਾ ਡੰਗਿਆ ਨਹੀਂ ਹੈ। ਬੱਚੇ ਨੂੰ ਕਿਸੇ ਜ਼ਹਿਰੀਲੇ ਜਾਨਵਰ ਨੇ ਕੱਟਿਆ ਹੈ।

LEAVE A REPLY

Please enter your comment!
Please enter your name here