ਬਰਖਾਸਤ ਹੋਣ ‘ਤੇ ਰਾਜਭਰ ਨੇ ਕਿਹਾ, ਫੈਸਲਾ ਦਾ ਸਵਾਗਤ ਹੈ
ਲਖਨਊ | ਸੁਹੇਲਦੇਵ ਭਾਰਤੀ ਸਮਾਜ ਪਾਰਟੀ (ਸੁਭਾਸਪਾ) ਪ੍ਰਧਾਨ ਓਮ ਪ੍ਰਕਾਸ਼ ਰਾਜਭਰ ਦੀ ਉੱਤਰ ਪ੍ਰਦੇਸ਼ ‘ਚ ਯੋਗੀ ਅਦਿੱਤਿਆਨਾਥ ਮੰਤਰੀ ਮੰਡਲ ‘ਚੋਂ ਛੁੱਟੀ ਕਰ ਦਿੱਤੀ ਗਈ ਹੈ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਦੀ ਸਿਫਾਰਸ਼ ‘ਤੇ ਰਾਜਪਾਲ ਰਾਮਨਾਇਕ ਨੇ ਅੱਜ ਰਾਜਭਰ ਨੂੰ ਮੰਤਰੀ ਅਹੁਦੇ ਤੋਂ ਮੁਕਤ ਕਰਨ ਲਈ ਆਪਣੀ ਪ੍ਰਵਾਨਗੀ ਦੇ ਦਿੱਤੀ ਯੋਗੀ ਸਰਕਾਰ ‘ਚ ਪੱਛੜੇ ਵਰਗ ਕਲਿਆਣ ਅਤੇ ਵਿਕਲਾਂਗ ਜਨ ਵਿਕਾਸ ਮੰਤਰੀ ਰਹੇ ਰਾਜਭਰ ਨੇ ਲੋਕ ਸਭਾ ਚੋਣਾਂ ‘ਚ ਸੀਟਾਂ ਦੀ ਵੰਡ ਸਬੰਧੀ ਭਾਰਤੀ ਜਨਤਾ ਪਾਰਟੀ (ਭਾਜਪਾ) ਤੋਂ ਵੱਖ ਹੋ ਕੇ ਚੋਣ ਲੜਨ ਦਾ ਐਲਾਲ ਕੀਤਾ ਸੀ ਇਸ ਤੋਂ ਪਹਿਲਾਂ ਵੀ ਰਾਜਭਰ ਪੱਛੜਾ ਵਰਗ ਦੇ ਮੁੱਦਿਆਂ ਸਬੰਧੀ ਯੋਗੀ ਸਰਕਾਰ ਨੂੰ ਘੇਰਦੇ ਰਹੇ ਹਨ ਹਾਲਾਂਕਿ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਮੰਤਰੀ ਮੰਡਲ ‘ਚੋਂ ਵਿਦਾਈ ਦੇ ਕਿਆਸ ਲਾਏ ਜਾ ਰਹੇ ਸਨ ਰਾਜਭਵਨ ਦੇ ਬੁਲਾਰੇ ਨੇ ਦੱਸਿਆ ਕਿ ਰਾਜਭਰ ਨੂੰ ਤੁਰੰਤ ਪ੍ਰਭਾਵ ਤੋਂ ਸੂਬਾ ਮੰਤਰੀ ਮੰਡਲ ਦੀ ਮੈਂਬਰਸ਼ਿਪ ਤੋਂ ਅਹੁਦਾ ਮੁਕਤ ਕਰ ਦਿੱਤਾ ਹੈ ਜ਼ਿਕਰਯੋਗ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਓਮ ਪ੍ਰਕਾਸ਼ ਰਾਜਭਰ ਦੇ ਬਿਆਨ, ਭਾਜਪਾ ਅਤੇ ਸਰਕਾਰ ਨੂੰ ਅਸਹਿਜ ਕਰ ਰਹੇ ਸਨ ਉਨ੍ਹਾਂ ਨੇ ਹਾਲ ਹੀ ‘ਚ ਕਿਹਾ ਸੀ ਕਿ ਮਾਇਆਵਤੀ ਵਧੀਆ ਪ੍ਰਧਾਨ ਮੰਤਰੀ ਸਾਬਤ ਹੋ ਸਕਦੀ ਹੈ ਉਨ੍ਹਾਂ ਨੇ ਗਠਜੋੜ ਦੀ ਪ੍ਰਸੰਸਾ ਕੀਤੀ ਸੀ ਅਤੇ ਭਾਜਪਾ ‘ਤੇ ਨਿਸ਼ਾਨਾ ਵਿੰਨ੍ਹਿਆ ਸੀ ਓਮ ਪ੍ਰਕਾਸ਼ ਰਾਜਭਰ ਜਦੋਂ ਤੋਂ ਭਾਜਪਾ ਨਾਲ ਜੁੜੇ ਹਨ ਉਦੋਂ ਤੋਂ ਉਸ ‘ਤੇ ਨਿਸ਼ਾਨਾ ਵੀ ਵਿੰਨ੍ਹ ਰਹੇ ਹਨ ਲਗਾਤਾਰ ਉਹ ਆਪਣੇ ਬਿਆਨਾਂ ਕਾਰਨ ਸੁਰਖੀਆਂ ‘ਚ ਰਹਿੰਦੇ ਹਨ ਉਨ੍ਹਾਂ ਨੇ ਹਾਲ ‘ਚ ਕਈ ਅਜਿਹੇ ਬਿਆਨ ਦਿੱਤੇ ਜਿਸ ਤੋਂ ਬਾਅਦ ਇਹ ਤੈਅ ਮੰਨਿਆ ਜਾ ਸੀ ਕਿ ਸਰਕਾਰ ਉਨ੍ਹਾਂ ‘ਤੇ ਕਾਰਵਾਈ ਕਰ ਸਕਦੀ ਹੈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।