Sirsa News: ਮੁੱਖ ਮੰਤਰੀ ਨਾਇਬ ਸੈਣੀ ਨੇ ਸਰਸਾ ’ਚ ਮੈਡੀਕਲ ਕਾਲਜ ਦੀ ਰੱਖੀ ਨੀਂਹ

Sirsa News
Sirsa News: ਸਰਸਾ : ਨੀਂਹ ਪੱਥਰ ਰੱਖਣ ਮੌਕੇ ਮੈਡੀਕਲ ਕਾਲਜ ਦਾ ਨਕਸ਼ਾ ਵੇਖਦੇ ਹੋਏ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਸਿਹਤ ਮੰਤਰੀ ਆਰਤੀ ਰਾਓ ਤੇ ਹੋਰ

Sirsa News: 1010 ਕਰੋੜ ਦੀ ਲਾਗਤ ਨਾਲ 21 ਏਕੜ ’ਚ 24 ਮਹੀਨਿਆਂ ਦੌਰਾਨ ਬਣ ਕੇ ਹੋਵੇਗਾ ਤਿਆਰ

Sirsa News: ਸਰਸਾ (ਸੱਚ ਕਹੂੰ ਨਿਊਜ਼/ਸੁਨੀਲ ਵਰਮਾ)। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੀਰਵਾਰ ਨੂੰ ਸਰਸਾ ਵਿੱਚ ਬਾਬਾ ਸਰਸਾਈਨਾਥ ਸਰਕਾਰੀ ਮੈਡੀਕਲ ਕਾਲਜ ਦੀ ਨੀਂਹ ਰੱਖੀ। ਇਸ ਪ੍ਰੋਗਰਾਮ ਦੀ ਪ੍ਰਧਾਨਗੀ ਸਿਹਤ ਤੇ ਆਯੁਸ਼ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਕੀਤੀ। ਇਸ ਮੌਕੇ ਮੁੱਖ ਮੰਤਰੀ ਨੇ ਕਿਹਾ ਕਿ 1010 ਕਰੋੜ ਰੁਪਏ ਦੀ ਲਾਗਤ ਨਾਲ ਕਰੀਬ 21 ਏਕੜ ਜ਼ਮੀਨ ’ਤੇ ਮੈਡੀਕਲ ਕਾਲਜ ਬਣਾਇਆ ਜਾਵੇਗਾ।

Read Also : Punjab News: ਪੰਜਾਬ ਦਾ ਕਲੇਸ਼ ਮੁੱਕਿਆ, ਰਾਜਪਾਲ ਦੀਆਂ ਸਿਫਤਾਂ

ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਸਰਸਾ ਵਿੱਚ ਸਾਢੇ ਪੰਜ ਏਕੜ ਜ਼ਮੀਨ ਵਿੱਚ ਕੈਂਸਰ ਇਲਾਜ ਕੇਂਦਰ ਵੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਮੈਡੀਕਲ ਹੱਬ ਅਤੇ ਫਿਟ ਇੰਡੀਆ ਬਣਾਉਣ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੁਫਨੇ ਨੂੰ ਸਾਕਾਰ ਕਰਨ ਲਈ ਹਰਿਆਣਾ ਨੇ ਪਹਿਲ ਕੀਤੀ ਹੈ ਅਤੇ ਸਰਕਾਰ ਨੇ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਸਥਾਪਤ ਕਰਨ ਦੀ ਪਹਿਲ ਕੀਤੀ ਹੈ। ਹੁਣ ਤੱਕ ਸੂਬੇ ਵਿੱਚ 9 ਨਵੇਂ ਮੈਡੀਕਲ ਕਾਲਜ ਖੋਲ੍ਹੇ ਜਾ ਚੁੱਕੇ ਹਨ।  Sirsa News

2014 ਤੋਂ ਪਹਿਲਾਂ ਸੂਬੇ ਵਿੱਚ ਸਿਰਫ਼ 6 ਮੈਡੀਕਲ ਕਾਲਜ ਸਨ। ਹੁਣ ਸੂਬੇ ਵਿੱਚ ਮੈਡੀਕਲ ਕਾਲਜਾਂ ਦੀ ਗਿਣਤੀ 15 ਹੋ ਗਈ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਆਪਣੀ ਮਾਤਾ ਦੇ ਨਾਂਅ ’ਤੇ ਕਾਲਜ ਦੇ ਵਿਹੜੇ ’ਚ ਇੱਕ ਰੁੱਖ ਲਾ ਕੇ ਵਾਤਾਵਰਨ ਸ਼ੁੱਧ ਰੱਖਣ ਦਾ ਸੰਦੇਸ਼ ਵੀ ਦਿੱਤਾ।

Sirsa News

ਇਸ ਮੌਕੇ ਸਿਹਤ ਮੰਤਰੀ ਕੁਮਾਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸਰਸਾ ਵਿੱਚ ਮੈਡੀਕਲ ਕਾਲਜ ਦੀ ਲੋੜ ਸੀ ਅਤੇ ਸਰਸਾ ਵਾਸੀਆਂ ਦੀ ਇੱਕ ਪੁਰਾਣੀ ਮੰਗ ਵੀ ਸੀ, ਜਿਸ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਭੂਮੀ ਪੂਜਨ ਕਰਕੇ ਪੂਰਾ ਕਰ ਦਿੱਤਾ ਹੈ। ਇਸ ਮੈਡੀਕਲ ਕਾਲਜ ਵਿੱਚ 540 ਬੈੱਡਾਂ ਦਾ ਪ੍ਰਬੰਧ ਹੋਵੇਗਾ ਅਤੇ ਨੌਜਵਾਨਾਂ ਲਈ 100 ਐੱਮਬੀਬੀਐਸ ਸੀਟਾਂ ਉਪਲਬਧ ਹੋਣਗੀਆਂ। ਸੂਬਾ ਸਰਕਾਰ ਆਉਣ ਤੋਂ ਪਹਿਲਾਂ 2014 ਵਿੱਚ ਐੱਮਬੀਬੀਐੱਸ ਦੀਆਂ 700 ਸੀਟਾਂ ਸਨ, ਜੋ ਮੌਜ਼ੂਦਾ ਸਰਕਾਰ ਨੇ ਵਧਾ ਕੇ 2185 ਕਰ ਦਿੱਤੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ 1300 ਸੀਟਾਂ ਦਾ ਹੋਰ ਵਾਧਾ ਕੀਤਾ ਜਾਵੇਗਾ।

ਵਿਧਾਇਕ ਗੋਕੁਲ ਸੇਤੀਆ ਨੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੀ ਤਾਰੀਫ਼ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਨੇ ਧਾਰਮਿਕ ਨਗਰੀ ਸਰਸਾ ਨੂੰ ਵੱਡਾ ਤੋਹਫ਼ਾ ਦਿੱਤਾ ਹੈ ਉਨ੍ਹਾਂ ਨੇ ਸਰਸਾ ਨੂੰ ਇੰਨੀ ਵੱਡੀ ਸੌਗਾਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦਾ ਕੰਮ ਸਿਰਫ ਖਾਮੀਆਂ ਲੱਭਣਾ ਨਹੀਂ ਹੈ। ਜੇਕਰ ਸਰਕਾਰ ਚੰਗਾ ਕੰਮ ਕਰੇਗੀ ਤਾਂ ਅਸੀਂ ਸ਼ਲਾਘਾ ਕਰਾਂਗੇ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਦੀ ਸ਼ਖ਼ਸੀਅਤ ਦੀ ਪ੍ਰਸ਼ੰਸਾ ਕਰਦੇ ਹਨ, ਅਜਿਹਾ ਮੁੱਖ ਮੰਤਰੀ ਉਨ੍ਹਾਂ ਨਹੀਂ ਦੇਖਿਆ।

Sirsa News

ਸਾਬਕਾ ਵਿਧਾਇਕ ਅਤੇ ਹਲਕਾ ਸੁਪਰੀਮੋ ਗੋਪਾਲ ਕਾਂਡਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਅਤੇ ਮੌਜ਼ੂਦਾ ਕੇਂਦਰੀ ਮੰਤਰੀ ਮਨੋਹਰ ਲਾਲ ਨੇ ਸਰਸਾ ਵਿੱਚ ਮੈਡੀਕਲ ਕਾਲਜ ਨੂੰ ਮਨਜ਼ੂਰੀ ਦਿੱਤੀ ਸੀ। ਮੌਜ਼ੂਦਾ ਮੁੱਖ ਮੰਤਰੀ ਨਾਇਬ ਸੈਣੀ ਨੇ ਮੈਡੀਕਲ ਕਾਲਜ ਦਾ ਭੂਮੀ ਪੂਜਨ ਕਰਵਾ ਕੇ ਸਰਸਾ ਨੂੰ ਨਿਵੇਕਲਾ ਤੋਹਫਾ ਦਿੱਤਾ ਹੈ, ਜਿਸ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ। ਗੋਪਾਲ ਕਾਂਡਾ ਨੇ ਕਿਹਾ ਕਿ ਜਿਸ ਤਰ੍ਹਾਂ ਵਿਧਾਇਕ ਦੀ ਸੋਚ ਬਦਲੀ ਹੈ, ਉਸੇ ਤਰ੍ਹਾਂ ਸਰਸਾ ਦੇ ਲੋਕਾਂ ਨੂੰ ਵੀ ਆਪਣੀ ਸੋਚ ਬਦਲਣੀ ਚਾਹੀਦੀ ਹੈ ਅਤੇ ਜ਼ਿਲ੍ਹੇ ਦੀਆਂ ਸਾਰੀਆਂ ਪੰਜ ਸੀਟਾਂ ’ਤੇ ਭਾਜਪਾ ਨੂੰ ਜਿਤਾਉਣਾ ਚਾਹੀਦਾ ਹੈ।

ਇਸ ਮੌਕੇ ਡੇਰਾ ਬਾਬਾ ਸਰਸਾਈਨਾਥ ਦੇ ਮਹੰਤ ਸੁੰਦਰੀਨਾਥ, ਸਾਬਕਾ ਸੰਸਦ ਮੈਂਬਰ ਸੁਨੀਤਾ ਦੁੱਗਲ, ਓਡੀਸ਼ਾ ਦੇ ਸਾਬਕਾ ਰਾਜਪਾਲ ਪ੍ਰੋ. ਗਣੇਸ਼ੀ ਲਾਲ, ਸਿਹਤ ਵਿਭਾਗ ਦੇ ਏਸੀਐੱਸ ਸੁਮਿੱਤਰਾ ਮਿਸ਼ਰਾ, ਡਾ. ਸਾਕੇਤ ਕੁਮਾਰ ਸਮੇਤ ਕਈ ਪਤਵੰਤੇ ਹਾਜ਼ਰ ਸਨ।