ਮੁੱਖ ਮੰਤਰੀ ਭਗਵੰਤ ਮਾਨ ਨੇ ਨਸ਼ਿਆਂ ਖਿਲਾਫ ਕੱਢੀ ਸਾਈਕਲ ਰੈਲੀ
(ਸੱਚ ਕਹੂੰ ਨਿਊਜ਼) ਸੰਗਰੂਰ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਦੇ ਜ਼ਿਲ੍ਹਾ ਸੰਗਰੂਰ ’ਚ ਨਸ਼ਿਆਂ ਖਿਲ਼ਾਫ ਸਾਈਕਲ ਰੈਲੀ ਕੱਢੀ ਗਈ। ਇਸ ਮੌਕੇ ਮੁੱਖ ਮੰਤਰੀ ਮਾਨ (CM Bhagwant Mann) ਨੇ ਸਾਈਕਲ ਰੈਲੀ ਨੂੰ ਹਰੀ ਝੰਡੀ ਵਿਖਾ ਕੇ ਰਵਾਨਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਵਿੱਤ ਮੰਤਰੀ ਹਰਪਾਲ ਚੀਮਾ, ਸੰਗਰਰੂ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਵੀ ਮੌਜ਼ੂਦ ਸਨ। ਮਾਨ ਨੇ ਕਿਹਾ ਕਿ ਮੈਂ ਡਰੱਗ ’ਚ ਫਸੇ ਨੌਜਵਾਨਾਂ ਦਾ ਕਸੂਰ ਨਹੀਂ ਮੰਨਦਾ ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਦਾ ਮੌਹਾਲ ਹੀ ਅਜਿਹਾ ਮਿਲ ਗਿਆ। ਡਿਗਰੀਆਂ ਲੈ ਕੇ ਨੌਜਵਾਨ ਘਰ ਆ ਕੇ ਬੈਠੇ ਰਹਿੰਦੇ ਸਨ। ਜਿਸ ਕਾਰਨ ਕੋਈ ਨਸ਼ਾ ਕਰਨ ਲੱਗ ਪਿਆ ਤੇ ਕੋਈ ਵਿਦੇਸ਼ ਚਲਾ ਗਿਆ।
ਜੇਕਰ ਉਨ੍ਹਾਂ ਨੂੰ ਕੰਮ ’ਤੇ ਲਾ ਦਿਓ, ਡਿਗਰੀ ਅਨੁਸਾਰ ਉਹ ਅਫਸਰ ਬਣ ਜਾਣ ਤਾਂ ਇੱਥੇ ਨਸ਼ਿਆਂ ਲਈ ਕੋਈ ਜਗ੍ਹਾਂ ਨਹੀਂ ਬਚੇਗੀ। ਪੰਜਾਬ ਦੀ ਧਰਤੀ ਐਨੀ ਉਪਜਾਊ ਹੈ ਕਿ ਇੱਥੇ ਜੋ ਮਰਜੀ ਬੀਜ ਦਿਓ ਪਰ ਨਫ਼ਰਤ ਲਈ ਇੱਥੇ ਕੋਈ ਜਗ੍ਹਾ ਨਹੀਂ ਹੈ।
ਜਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਸਖਤ ਆਦੇਸ਼ ਦਿੱਤੇ ਸਨ। ਉਨ੍ਹਾਂ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਨੂੰ ਇਸ ਲਈ ਸਖਤੀ ਕਰਨ ਦੇ ਹੁਕਮ ਦਿੱਤੇ ਹਨ। ਹਰ ਜ਼ਿਲ੍ਹੇ ਵਿੱਚ ਇੱਕ ਅਤੇ ਸਰਹੱਦੀ ਖੇਤਰ ਦੇ ਜ਼ਿਲ੍ਹਿਆਂ ਵਿੱਚ 2-2 ਐਸਟੀਐਫ ਦੀਆਂ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਐਸਐਸਪੀ, ਪੁਲਿਸ ਕਮਿਸ਼ਨਰ ਅਤੇ ਡਿਪਟੀ ਕਮਿਸ਼ਨਰ ਨੂੰ ਐਸਟੀਐਫ ਨਾਲ ਸਹਿਯੋਗ ਕਰਨ ਲਈ ਕਿਹਾ ਗਿਆ ਹੈ। ਮਾਨ ਨੇ ਕਿਹਾ ਕਿ ਜੇਕਰ ਨਸ਼ੇ ਦੀ ਸ਼ਿਕਾਇਤ ਮਿਲਦੀ ਹੈ ਤਾਂ ਉਸ ਥਾਣੇ ਦੇ ਐਸਐਚਓ ਅਤੇ ਐਸਐਸਪੀ ਜ਼ਿੰਮੇਵਾਰ ਹੋਣਗੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ