ਮੁੱਖ ਮੰਤਰੀ ਵੱਲੋਂ ਦਸਵੀਂ ’ਚੋਂ ਅੱਵਲ ਵਿਦਿਆਰਥਣਾਂ ਨੂੰ 51-51 ਹਜ਼ਾਰ ਰੁਪਏ ਦੇਣ ਦਾ ਐਲਾਨ

PSEB
10ਵੀ ਜਮਾਤ ਵਿੱਚੋ ਅਵਲ ਬੱਚੇ।

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ (Bhagwant Maan) ਭਗਵੰਤ ਸਿੰਘ ਮਾਨ ਨੇ ਸਿੱਖਿਆ ਬੋੋਰਡ ਵੱਲੋਂ ਅੱਜ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜੇ ’ਚੋਂ ਪੰਜਾਬ ਭਰ ’ਚੋਂ ਅੱਵਲ ਆਈਆਂ ਵਿਦਿਆਰਥਣਾਂ ਨੂੰ 51-51 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਜਰੀਏ ਦੱਸਿਆ ਹੈ ਕਿ ਅੱਜ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਦੇ ਜੋ ਨਤੀਜੇ ਐਲਾਨੇ ਗਏ, ਉਨ੍ਹਾਂ ’ਚ ਸਾਡੀਆਂ ਧੀਆਂ ਨੇ ਮੁੜ ਤੋਂ ਬਾਜੀ ਮਾਰੀ ਹੈ।

PSEB

ਪਹਿਲੇ ਤੇ ਦੂਜੇ ਸਥਾਨ ’ਤੇ ਫਰੀਦਕੋਟ ਜ਼ਿਲ੍ਹਾ ਤੇ ਤੀਜੇ ਸਥਾਨ ’ਤੇ ਮਾਨਸਾ ਜ਼ਿਲ੍ਹਾ ਰਿਹਾ ਹੈ। ਮੁੱਖ ਮੰਤਰੀ (Bhagwant Maan) ਵੱਲੋਂ ਪਾਸ ਹੋਏ ਸਾਰੇ ਬੱਚਿਆਂ ਤੇ ਉਨ੍ਹਾਂ ਦੇ ਮਾਪਿਆਂ-ਅਧਿਆਪਕਾਂ ਨੂੰ ਵੀ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਵਾਅਦੇ ਮੁਤਾਬਿਕ ਅੱਲ ਬੱਚਿਆਂ ਨੂੰ 51 ਹਜ਼ਾਰ ਰੁਪਏ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਦੱਸਣਯੋਗ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬੋਰਡ ਦੀਆਂ ਕਲਾਸਾਂ ’ਚੋਂ ਸੂਬੇ ’ਚੋਂ ਪਹਿਲੇ ਤਿੰਨ ਸਥਾਨਾਂ ਵਾਲੇ ਵਿਦਿਆਰਥੀਆਂ ਨੂੰ ਇਹ ਰਾਸ਼ੀ ਪ੍ਰਦਾਨ ਕੀਤੀ ਜਾਂਦੀ ਹੈ।

ਇਹ ਵੀ ਪੜ੍ਹੋ : ਸੋਲਰ ਪਾਵਰ ਪਲਾਟ ਨਾਲ ਚੱਲਣਗੇ ਹੁਣ ਲੁਧਿਆਣਾ ਦੇ 13 ਪੁਲਿਸ ਥਾਣੇ, ਡੀਜੀਪੀ ਗੌਰਵ ਯਾਦਵ ਵੱਲੋਂ ਉਦਘਾਟਨ