ਦੇਸ਼ ਦੀਆਂ ਖੇਡ ਸੰਸਥਾਵਾਂ ’ਚ ਚਰਿੱਤਰਹੀਣਤਾ (Character) ਦੀ ਚਰਚਾ ਚਿੰਤਾਜਨਕ ਹੈ। ਪਹਿਲਵਾਨਾਂ ਨੇ ਕੁਸ਼ਤੀ ਫੈਡਰੇਸ਼ਨ ਦੇ ਅਹੁਦੇਦਾਰਾਂ ’ਤੇ ਗੰਭੀਰ ਸਵਾਲ ਉਠਾਏ ਹਨ। ਫੈਡਰੇਸ਼ਨ ਦੇ ਸਹਾਇਕ ਸਕੱਤਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ ਤੇ ਫੈਡਰੇਸ਼ਨ ਦੇ ਸਾਰੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਹਨ। ਦੂਜੇ ਪਾਸੇ ਇੱਕ ਮੈਡੀਕਲ ਕਾਲਜ ਦੀਆਂ ਵਿਦਿਆਰਥਣਾਂ ਨੇ ਓਟੀ ਮਾਸਟਰ ’ਤੇ ਗੰਭੀਰ ਦੋਸ਼ ਲਾਏ ਹਨ ਚਰਿੱਤਰਹੀਣਤਾ ਖੇਡ ਜਾਂ ਵਿੱਦਿਅਕ ਸੰਸਥਾਵਾਂ ਦੇ ਰਸਤੇ ’ਚ ਵੱਡੀ ਰੁਕਾਵਟ ਹੈ। ਲੜਕੀਆਂ ਲਈ ਸੁਰੱਖਿਅਤ ਤੇ ਭਰੋਸੇਮੰਦ ਮਾਹੌਲ ਦਾ ਨਿਰਮਾਣ ਹੋਣਾ ਜ਼ਰੂਰੀ ਹੈ। ਜੇਕਰ ਮਾਹੌਲ ਵਧੀਆ ਹੋਵੇਗਾ ਤਾਂ ਲੜਕੀਆਂ ਪੜ੍ਹਾਈ ਤੇ ਖੇਡਾਂ ’ਚ ਹੋਰ ਅੱਗੇ ਵਧਣਗੀਆਂ ਅਸਲ ’ਚ ਚਰਿੱਤਰ ਹੀ ਸਾਡੀ ਸੰਸਕ੍ਰਿਤੀ ਦਾ ਸਭ ਤੋਂ ਵੱਡਾ ਤੋਹਫ਼ਾ ਹੈ।
ਚਰਿੱਤਰਵਾਨ (Character) ਲੋਕ ਹੀ ਅੱਗੇ ਵਧ ਸਕਦੇ ਹਨ। ਚਰਿੱਤਰ ਨੂੰ ਧਰਮਾਂ ’ਚ ਮਨੁੱਖ ਦਾ ਅਸਲੀ ਗਹਿਣਾ ਮੰਨਿਆ ਗਿਆ ਹੈ। ਕੋਈ ਵੀ ਪ੍ਰਾਪਤੀ ਚਰਿੱਤਰ ਤੋਂ ਵੱਡੀ ਨਹੀਂ ਹੋ ਸਕਦੀ ਖੇਡਾਂ ਸਿਰਫ਼ ਮੈਡਲ ਹਾਸਲ ਕਰਨ ਜਾਂ ਇਨਾਮੀ ਰਾਸ਼ੀ ਹਾਸਲ ਕਰਨ ਦਾ ਨਾਂਅ ਨਹੀਂ ਖੇਡਾਂ ਮਨੁੱਖ ਨੂੰ ਮਨੁੱਖ ਬਣਾਉਂਦੀਆਂ ਹਨ। ਹਰ ਖਿਡਾਰੀ ਜਾਂ ਅਹੁਦੇਦਾਰ ਦਾ ਚਰਿੱਤਰਵਾਨ ਹੋਣਾ ਜ਼ਰੂਰੀ ਹੈ ਖੇਡਾਂ ’ਚ ਜੇਕਰ ਚੰਗਾ ਮਾਹੌਲ ਹੋਵੇਗਾ ਤਾਂ ਲੜਕੀਆਂ ਬੇਖੌਫ਼ ਹੋ ਕੇ ਖੇਡ ’ਚ ਹਿੱਸਾ ਲੈਣਗੀਆਂ ਅਤੇ ਮਾਪੇ ਵੀ ਉਹਨਾਂ ਦਾ ਹੌਂਸਲਾ ਵਧਾਉਣਗੇ।
ਸੰਸਥਾਵਾਂ ’ਚ ਨੈਤਿਕਤਾ ਤੇ ਚਰਿੱਤਰ ਨੂੰ ਦਿਓ ਅਹਿਮ ਸਥਾਨ
ਉਂਜ ਵੀ ਢਾਂਚਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਹੈ ਕਿ ਸੰਸਥਾਵਾਂ ’ਚ ਨੈਤਿਕਤਾ ਤੇ ਚਰਿੱਤਰ ਨੂੰ ਅਹਿਮ ਸਥਾਨ ਦਿੱਤਾ ਜਾਵੇ ਅਸਲ ’ਚ ਇਹ ਚੀਜਾਂ ਸਾਡੇ ਸਮਾਜ ਦਾ ਹੀ ਮੁੱਖ ਅੰਗ ਹੋਣੀਆਂ ਚਾਹੀਦੀਆਂ ਹਨ। ਜੇਕਰ ਸਮਾਜ ’ਚ ਬੱਚਿਆਂ ਨੂੰ ਛੋਟੇ ਹੁੰਦਿਆਂ ਤੋਂ ਚਰਿੱਤਰ ਤੇ ਸਦਾਚਾਰ ਦੀ ਸਿੱਖਿਆ ਦਿੱਤੀ ਜਾਵੇਗੀ ਤਾਂ ਉਹ ਵੱਡੇ ਹੋ ਕੇ ਨੇਕ ਵਿਚਾਰਾਂ ਵਾਲਾ ਬਣਨਗੇ, ਪਰ ਜ਼ਿਆਦਾਤਰ ਉਲਟ ਹੋ ਰਿਹਾ ਹੈ ਬੱਚੇ ਨੂੰ ਇਸ ਤਰ੍ਹਾਂ ਦੀ ਸਿੱਖਿਆ ਤੇ ਪਾਲਣ-ਪੋਸ਼ਣ ਦਿੱਤਾ ਜਾਂਦਾ ਹੈ ਕਿ ਉਹ ਵੱਡਾ ਹੋ ਕੇ ਪੈਸਾ ਕਮਾਉਣ ਵਾਲੀ ਮਸ਼ੀਨ ਬਣੇ, ਵੱਡੀ ਨੌਕਰੀ/ਅਹੁਦੇ ’ਤੇ ਬੈਠ ਕੇ ਪੈਸਾ ਕਮਾਏ ਇਸ ਰੁਝਾਨ ਨੇ ਬੱਚੇ ਅੰਦਰ ਸੰਸਕਾਰਾਂ ਨੂੰ ਬਿਲਕੁੱਲ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ।
ਬੱਚੇ ਨੂੰ ਸਿੱਖਿਆ ਦੇਣ ’ਚ ਕਮੀ (Character)
ਬੱਚੇ ਨੂੰ ਦਾਨੀ, ਸਹਿਯੋਗੀ ਗਰੀਬਾਂ ਦਾ ਮੱਦਦਗਾਰ, ਨਿਰਦੋਸ਼ਾਂ ਦੀ ਰੱਖਿਆ ਕਰਨ ਵਾਲਾ ਤੇ ਸਦਾਚਾਰੀ ਬਣਨ ਦੀ ਸਿੱਖਿਆ ਨਹੀਂ ਦਿੱਤੀ ਜਾਂਦੀ। ਨਾ ਤਾਂ ਸਿੱਖਿਆ ਢਾਂਚਾ ’ਚ ਅਜਿਹਾ ਪ੍ਰਬੰਧ ਹੈ ਤੇ ਨਾ ਹੀ ਸਮਾਜ ਅਤੇ ਧਰਮ ਦੀ ਸਾਂਝ ਵੱਲ ਗੌਰ ਕੀਤੀ ਜਾ ਰਹੀ ਹੈ। ਇਸ ਮਾੜੇ ਰੁਝਾਨ ਦਾ ਹੀ ਨਤੀਜਾ ਹੈ ਬੱਚਾ ਵੱਡਾ ਹੋ ਕੇ ਉਪਕਾਰੀ ਬਣਨ ਦੀ ਬਜਾਇ ਵਿਕਾਰੀ ਹੀ ਬਣ ਜਾਂਦਾ ਹੈ। ਇਸ ਲਈ ਜ਼ਰੂਰੀ ਹੈ ਕਿ ਜੇਕਰ ਸਿੱਖਿਆ ਤੇ ਖੇਡ ਪ੍ਰਬੰਧਾਂ ਸਮੇਤ ਹੋਰ ਖੇਤਰਾਂ ’ਚ ਸੁਰੱਖਿਅਤ ਮਾਹੌਲ ਪੈਦਾ ਕਰਨਾ ਹੈ ਤਾਂ ਚਰਿੱਤਰ ਨਿਰਮਾਣ ’ਤੇ ਜ਼ੋਰ ਦੇਣਾ ਪਵੇਗਾ ਚਰਿੱਤਰ ਨਿਰਮਾਣ ਦੀ ਸ਼ੁਰੂਆਤ ਪਰਿਵਾਰ ਤੋਂ ਲੈ ਕੇ ਸਮਾਜ ਨਾਲ ਜੁੜੀ ਹੋਣੀ ਚਾਹੀਦੀ ਹੈ। ਸਮਾਜ ਨੂੰ ਧਰਮਾਂ ਦੀ ਉੱਚੀ ਸੁੱਚੀ ਸਿੱਖਿਆ ਨਾਲ ਜੋੜਨ ਦਾ ਕੋਈ ਹੋਰ ਬਦਲ ਨਹੀਂ ਹੈ।