Weather: ਮੀਂਹ ਦਾ ਬਦਲਦਾ ਪੈਟਰਨ

Weather

Weather: ਇਸ ਵਾਰ ਮੌਨਸੂਨ ਦਾ ਪੈਟਰਨ ਆਮ ਸਾਲਾਂ ਨਾਲੋਂ ਬਿਲਕੁਲ ਵੱਖਰਾ ਰਿਹਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਔਸਤ ਨਾਲੋਂ ਵੱਧ ਵਰਖਾ ’ਚ ਰਾਜਸਥਾਨ ਸਭ ਤੋਂ ਉੱਪਰ ਹੈ ਟਿੱਬਿਆਂ ’ਚ ਨਦੀਆਂ ਵਹਿ ਗਈਆਂ ਤੇ ਕਈ ਡੈਮਾਂ ’ਚ ਪਾਣੀ ਓਵਰ ਫਲੋਅ ਹੈ ਕਈ ਜ਼ਿਲ੍ਹਿਆਂ ’ਚ ਵਰਖਾ ਔਸਤ ਨਾਲੋਂ 65 ਫੀਸਦੀ ਜ਼ਿਆਦਾ ਹੋਈ ਹੈ ਦੂਜੇ ਪਾਸੇ ਕਈ ਉੱਤਰੀ ਸੂਬਿਆਂ ’ਚ ਔਸਤ ਨਾਲੋਂ ਘੱਟ ਵਰਖਾ ਹੋਈ ਹੈ ਭਾਵੇਂ ਰਾਜਸਥਾਨ ’ਚ ਵੱਧ ਵਰਖਾ ਨਾਲ ਖੇਤੀ ਉਤਪਾਦਨ ਵਧੇਗਾ ਫਿਰ ਵੀ ਬਦਲਦੇ ਪੈਟਰਨ ਦੇ ਦੂਰਗਾਮੀ ਪ੍ਰਭਾਵਾਂ ਪ੍ਰਤੀ ਸੁਚੇਤ ਹੋਣਾ ਜ਼ਰੂਰੀ ਹੈ ਜਿਹੜੇ ਸÇੂਬਆਂ ’ਚ ਵਰਖਾ ਘੱਟ ਹੋਈ ਹੈ ਉੱਥੇ ਵੱਖਰੀਆਂ ਮੁਸ਼ਕਲਾਂ ਸਾਹਮਣੇ ਆਉਂਦੀਆਂ ਹਨ ਕਿਧਰੇ ਹੜ੍ਹ ਆਏ ਹੋਏ ਹਨ ਤੇ ਕਿਧਰੇ ਘੱਟ ਵਰਖਾ ਕਾਰਨ ਖੇਤੀ ਦੀਆਂ ਜ਼ਰੂਰਤਾਂ ਪੂਰੀਆਂ ਨਹੀਂ ਹੁੰਦੀਆਂ। Weather

Read This : Punjab Weather Today: ਪੰਜਾਬ ਦੇ ਇਨ੍ਹਾਂ 4 ਸ਼ਹਿਰਾਂ ’ਚ ਤੂਫਾਨੀ ਬਾਰਿਸ਼ ਦੀ ਸੰਭਾਵਨਾ, ਜਾਣੋ ਕਿਵੇਂ ਰਹੇਗਾ ਮੌਸਮ

ਸਰਕਾਰਾਂ ਨੂੰ ਇੱਕੋ ਸਮੇਂ ਘੱਟ ਵਰਖਾ ਤੇ ਵੱਧ ਵਰਖਾ ਵਾਲੇ ਖੇਤਰਾਂ ਲਈ ਨੀਤੀਆਂ ਬਣਾਉਣ ਲਈ ਕਾਫੀ ਮੁਸ਼ਕਲ ਆਉਂਦੀ ਹੈ ਘੱਟ ਵਰਖਾ ਦੀ ਸਥਿਤੀ ’ਚ ਪਾਣੀ ਦੀ ਬੱਚਤ ਬਹੁਤ ਜ਼ਰੂਰੀ ਹੈ ਦੂਜੇ ਪਾਸੇ ਖੇਤੀ ’ਚ ਸਮੇਂ ਅਨੁਸਾਰ ਤਬਦੀਲੀ ਦੀ ਰਫਤਾਰ ਬਹੁਤ ਮੱਠੀ ਹੈ ਘੱਟ ਪਾਣੀ ਵਾਲੀਆਂ ਫਸਲਾਂ ਦੀ ਬਿਜਾਈ ਤੇ ਸਿੰਚਾਈ ਦੀਆਂ ਨਵੀਆਂ ਤਕਨੀਕਾਂ ਨੂੰ ਅਪਣਾਉਣ ਦਾ ਰੁਝਾਨ ਬਹੁਤ ਘੱਟ ਹੈ ਇਸ ਦੇ ਨਾਲ ਹੀ ਘਰੇਲੂ ਪਾਣੀ ਦੀ ਖਪਤ ਘਟਾਉਣ ਲਈ ਜਾਗਰੂਕਤਾ ਬਹੁਤ ਘੱਟ ਹੈ ਲੋਕ ਵੱਧ ਪਾਣੀ ਦੀ ਵਰਤੋਂ ਨੂੰ ਆਪਣੀ ਸਹੂਲਤ ਮੰਨਦੇ ਹਨ ਰੇਨ ਵਾਟਰ ਹਾਰਵੈਸਟਿੰਗ ਮੁਹਿੰਮ ਬੇਹੱਦ ਕਮਜ਼ੋਰ ਹੈ ਸੂਬਾ ਸਰਕਾਰਾਂ ਸ਼ਹਿਰਾਂ ਨੂੰ ਵੱਧ ਤੋਂ ਵੱਧ ਨਹਿਰੀ ਪਾਣੀ ਦੇਣ ਦੇ ਵਾਅਦੇ ਕਰ ਰਹੀਆਂ ਹਨ ਪਰ ਪਾਣੀ ਦੀ ਉਪਲੱਬਧਤਾ ਦੇ ਅਨੁਸਾਰ ਕੋਈ ਪ੍ਰੋਗਰਾਮ ਨਹੀਂ ਬਣਾਇਆ ਜਾ ਰਿਹਾ ਸਰਕਾਰਾਂ ਨੂੰ ਬਦਲਦੇ ਜਲਵਾਯੂ ’ਚ ਸੰਤੁਲਿਤ ਨੀਤੀਆਂ ਬਣਾਉਣ ਲਈ ਵੱਡੇ ਕਦਮ ਚੁੱਕਣੇ ਪੈਣਗੇ Weather

LEAVE A REPLY

Please enter your comment!
Please enter your name here