ਸਿਨੇਮਾ ਜਗਤ ‘ਚ ਮਾਹੌਲ ਬਦਲ ਰਿਹਾ ਹੈ ਦਰਸ਼ਕਾਂ ਦੇ ਅਨੁਭਵਾਂ ਤੋਂ ਸਪੱਸ਼ਟ ਨਜ਼ਰ ਆ ਰਿਹਾ ਹੈ ਕਿ ਜੋ ਕੁਝ ਫ਼ਿਲਮਾਂ ‘ਚ ਹੋਣਾ ਚਾਹੀਦਾ ਹੈ ਉਹ ਉਨ੍ਹਾਂ ਨੂੰ ਮਿਲ ਰਿਹਾ ਹੈ ਫ਼ਿਲਮ ਵੇਖਣ ਆਏ ਪਰਿਵਾਰ ਦੇ ਪੂਰੇ ਮੈਂਬਰ ਜਿਨ੍ਹਾਂ ‘ਚ ਬੱਚੇ, ਬੁੱਢੇ, ਜਵਾਨ ,ਔਰਤ ਮਰਦ ਸਭ ਇਹ ਕਹਿਣ ਕਿ ਪੂਰੇ ਪੈਸੇ ਵਸੂਲ ਹੋ ਗਏ ਤਾਂ ਫ਼ਿਲਮ ਦੀ ਸਫ਼ਲਤਾ ‘ਤੇ ਕੋਈ ਸ਼ੱਕ ਨਹੀਂ ਰਹਿ ਜਾਂਦਾ ਤਿੰਨ ਚਾਰ ਦਹਾਕਿਆਂ ਤੋਂ ਕੁੱਟਮਾਰ, ਅਸ਼ਲੀਲਤਾ,ਫੈਸ਼ਨ, ਉੱਚੀਆਂ ਇਮਾਰਤਾਂ , ਮਹਾਂਨਗਰਾਂ ਦੀ ਸੰਸਕ੍ਰਿਤੀ ਦੇ ਦ੍ਰਿਸ਼ਾ ਵਾਲੀਆਂ ਫ਼ਿਲਮਾਂ ਦਰਸ਼ਕਾਂ ਨੂੰ ਬੇਗਾਨੇਪਣ ਦਾ ਅਹਿਸਾਸ ਕਰਵਾਉਂਦੀਆਂ ਰਹੀਆਂ ਫ਼ਿਲਮਾਂ ‘ਚ ਸਿਗਰਟਨੋਸ਼ੀ ਤੇ ਸ਼ਰਾਬ ਪੀਣ ਦੇ ਦ੍ਰਿਸ਼ਾਂ ਨੂੰ ਨੌਜਵਾਨ ਪੀੜ੍ਹੀ ਨੇ ਸਟੇਟਸ ਸਿੰਬਲ ਸਮਝ ਕੇ ਅਪਣਾ ਲਿਆ ਦਰਸ਼ਕ ਨੂੰ ਇਹ ਮਹਿਸੂਸ ਹੁੰਦਾ ਸੀ।
ਕਿ ਫ਼ਿਲਮ ਵਿਚਲੇ ਸੰਸਾਰ ਦੀ ਉਸ ਦੇ ਸੰਸਾਰ ਨਾਲ ਕੋਈ ਵਾਸਤਾ ਨਹੀਂ ਅਖੀਰ ਗੱਲ ਇੱਥੇ ਤੱਕ ਪਹੁੰਚ ਗਈ ਕਿ ਫ਼ਿਲਮਾਂ ਕੁਰਾਹੇ ਪਏ ਲੋਕਾਂ ਦਾ ਹੀ ਗੁਣਗਾਨ ਕਰਨ ਲੱਗੀਆਂ ਤੇ ਸੁਚੇਤ ਦਰਸ਼ਕ ਫ਼ਿਲਮਾਂ ਤੋਂ ਨਿਰਾਸ਼ ਹੋਣ ਲੱਗੇ ਛੋਟੇ-ਵੱਡੇ ਸ਼ਹਿਰਾਂ ਤੇ ਕਸਬਿਆਂ ‘ਚ ਸਿਨੇਮਾ ਹਾਲ ਖੰਡਰ ਹੋ ਗਏ ਤੇ ਇਮਾਰਤਾਂ ਢਾਹ ਕੇ ਹੋਰ ਕਾਰੋਬਾਰ ਲਈ ਇਮਾਰਤਾਂ ਬਣਨ ਲੱਗੀਆਂ ਖਾਸਕਰ ਪੇਂਡੂ ਲੋਕਾਂ ਦੇ ਜੀਵਨ ਨਾਲ ਤਾਂ ਫ਼ਿਲਮ ਦਾ ਵਾਸਤਾ ਹੀ ਖ਼ਤਮ ਹੋ ਗਿਆ ਫ਼ਿਲਮਾਂ ਸਿਰਫ਼ ਮਹਾਂਨਗਰ ਦੀ ਜੀਵਨਸ਼ੈਲੀ ਤੱਕ ਸੀਮਿਤ ਹੋ ਕੇ ਰਹਿ ਗਈਆਂ ਅਸ਼ਲੀਲਤਾ ‘ਚ ਲਗਾਤਾਰ ਵਾਧਾ ਹੁੰਦਾ ਗਿਆ ਕੋਈ ਵਿਰਲੀ ਫ਼ਿਲਮ ਹੀ ਜ਼ਿੰਦਗੀ ਦੇ ਸਕਾਰਾਤਮਕ ਪਹਿਲੂ ਦੀ ਕਹਾਣੀ ਪੇਸ਼ ਕਰਦੀ ਸੁਚੇਤ ਦਰਸ਼ਕਾਂ ਵੱਲੋਂ ਘਟੀਆ ਫ਼ਿਲਮਾਂ ਨੂੰ ਨਕਾਰੇ ਜਾਣ ਦਾ ਹੀ ਨਤੀਜਾ ਹੈ ।
ਇਹ ਵੀ ਪੜ੍ਹੋ : ਚੀਨ ਨੂੰ ਸਹੀ ਜਵਾਬ ਦਾ ਢੰਗ
ਕਿ ਮਨੋਰੰਜਨ ਦੇ ਨਾਂਅ ‘ਤੇ ਸੱਭਿਆਚਾਰ ਨਾਲ ਖਿਲਵਾੜ ਕਰਨ ਵਾਲੀਆਂ ਫ਼ਿਲਮਾਂ ਕਰੋੜਾਂ ਰੁਪਏ ਦੀ ਮਸ਼ਹੂਰੀ ਦੇ ਬਾਵਜੂਦ ਆਪਣਾ ਨਿਰਮਾਣ ਬਜਟ ਵੀ ਪੂਰਾ ਨਹੀਂ ਕਰ ਸਕੀਆਂ ਪੱਛਮ ਦੀ ਜੀਵਨਸ਼ੈਲੀ ‘ਲਿਵ ਇਨ ਰਿਲੇਸ਼ਨ’ ਦਾ ਰੁਝਾਨ ਫ਼ਿਲਮ ਕੱਟੀ ਬੱਟੀ ਬੁਰੀ ਤਰ੍ਹਾਂ ਫ਼ਲਾਪ ਹੋ ਗਈ ਕਮੇਡੀ ਦੇ ਨਾਂਅ ‘ਤੇ ਅਸ਼ਲੀਲਤਾ ਪਰੋਸਣ ਵਾਲੀ ਫ਼ਿਲਮ ਦਾ ‘ਦ ਗਰੈਂਡ ਮਸਤੀ’ ਵੀ ਆਪਣਾ ਖਰਚਾ ਪੂਰਾ ਨਹੀਂ ਕਰ ਸਕੀ, ਭਾਵੇਂ ਇਸ ਫ਼ਿਲਮ ਲਈ ਸਟਾਰ ਸਲਮਾਨ ਖਾਨ ਨੇ ਗਾਣਾ ਵੀ ਗਾ ਦਿੱਤਾ ਦਰਸ਼ਕ ਚੰਗਾ ਪਸੰਦ ਕਰਦੇ ਹਨ ਦਰਸ਼ਕ ਸਿਰਫ਼ ਮਨੋਰੰਜਨ ਨਹੀਂ ਚਾਹੁੰਦਾ ਸਗੋਂ ਅਜਿਹੇ ਸੁਨੇਹੇ ਦੀ ਆਸ ਵੀ ਕਰਦਾ ਹੈ ।
ਜੋ ਉਸ ਦੇ ਆਸ-ਪਾਸ ਵਾਪਰ ਰਹੇ ਗਲਤ ਰੁਝਾਨ ਨੂੰ ਰੋਕਣ ‘ਚ ਮੱਦਦ ਕਰ ਸਕੇ ਦਰਸ਼ਕ ਅਜਿਹੀ ਫ਼ਿਲਮ ਚਾਹੁੰਦਾ ਹੈ ਜੋ ਬੁਰਾਈ ਪ੍ਰਤੀ ਨਫ਼ਰਤ ਤੇ ਨੇਕੀ ਪ੍ਰਤੀ ਜਜ਼ਬੇ ਜਗਾ ਸਕੇ ਫ਼ਿਲਮਾਂ ਦੇ ਖੇਤਰ ‘ਚ ਕ੍ਰਾਂਤੀ ਦਾ ਆਗਾਜ਼ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਕਰ ਦਿੱਤਾ ਹੈ ਆਪ ਜੀ ਨੇ ਸਮਾਜ ਸੁਧਾਰਕ ਫ਼ਿਲਮਾਂ ਦਾ ਅਜਿਹਾ ਬੀੜਾ ਚੁੱਕਿਆ ਹੈ ।
ਕਿ ਆਪ ਜੀ ਦੀ ਦੂਸਰੀ ਫ਼ਿਲਮ 300 ਦਿਨ ਦਾ ਸਫ਼ਰ ਵੀ ਪਾਰ ਚੁੱਕੀ ਹੈ ਦੋ ਫ਼ਿਲਮਾਂ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਦੋ ਹੋਰ ਫ਼ਿਲਮਾਂ ਆਉਣ ਲਈ ਤਿਆਰ ਹਨ ਆਪ ਜੀ ਦੀਆਂ ਫ਼ਿਲਮਾਂ ਸਦਕਾ ਹੀ ਹੋਰ ਫ਼ਿਲਮਕਾਰਾਂ ਨੇ ਇਹ ਗੱਲ ਸਮਝ ਲਈ ਹੈ ਕਿ ਚੰਗੀਆਂ ਫ਼ਿਲਮਾਂ ਹੀ ਅਸਲ ਕਾਮਯਾਬੀ ਹਾਸਲ ਕਰ ਸਕਦੀਆਂ ਹਨ । ਫ਼ਿਲਮ ਦ੍ਰਿਸ਼ਟੀ , ਦ੍ਰਿਸ਼ਟੀਕੋਣ, ਮਿਹਨਤ ਤੇ ਲਗਨ ਦੀ ਮੰਗ ਕਰਦੀ ਹੈ ਸਿਰਫ਼ ਪੈਸੇ ਦੇ ਲੋਭ ‘ਚ ਮਨੋਰੰਜਨ ਦੇ ਨਾਂਅ ‘ਤੇ ਕੱਚਾ ਪਿੱਲਾ ਪਰੋਸਣ ਦਾ ਸਮਾਂ ਲੰਘ ਚੁੱਕਾ ਹੈ ਭਾਰਤੀ ਦਰਸ਼ਕ ਫ਼ਿਲਮ ‘ਚ ਭਾਰਤੀ ਸਮਾਜ ਦੀਆਂ ਸਮੱਸਿਆ ਤੇ ਹੱਲ ਚਾਹੁੰਦਾ ਹੈ ਦਰਸ਼ਕ ਫ਼ਿਲਮ ‘ਚ ਫ਼ਿਲਾਸਫ਼ੀ ਚਾਹੁੰਦਾ ਹੈ ਬਦਲ ਰਿਹਾ ਸਿਨੇਮਾ ਦੇਸ਼ ਬਦਲੇਗਾ ਸੰਚਾਰ ਦੇ ਇਸ ਤਾਕਤਵਰ ਸਾਧਨ ਦਾ ਸਮਰੱਥਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ।