ਫਿੰਗਰ ਪ੍ਰਿੰਟਸ ਤੇ ਫੋਟੋ ਦੇ ਬਾਇਓਮੈਟ੍ਰਿਕ ਅੱਪਡੇਟ ਲਈ ਹੋਵੇਗੀ 125 ਰੁਪਏ ਫੀਸ
ਨਵੀਂ ਦਿੱਲੀ (ਏਜੰਸੀ)। ਨਵੇਂ ਮਹੀਨੇ ਦੀ ਸ਼ੁਰੂਆਤ ਦੇ ਨਾਲ ਭਾਰਤੀ ਨਾਗਰਿਕਾਂ ਲਈ ਅਧਿਕਾਰਤ ਪਛਾਣ ਦਸਤਾਵੇਜ਼, ਆਧਾਰ ਕਾਰਡ ਸਬੰਧੀ ਨਿਯਮ ਵੀ ਬਦਲ ਗਏ ਹਨ। ਨਵੇਂ ਬਦਲਾਅ ਦੇ ਨਾਲ ਆਧਾਰ ਕਾਰਡ ਧਾਰਕਾਂ ਨੂੰ ਹੁਣ ਆਪਣੇ ਆਧਾਰ ਕਾਰਡ ’ਚ ਕੋਈ ਬਦਲਾਅ ਕਰਨ ਲਈ ਆਧਾਰ ਕਾਰਡ ਕੇਂਦਰ ਜਾਣ ਦੀ ਜ਼ਰੂਰਤ ਨਹੀਂ ਹੋਵੇਗੀ। ਯੂਨੀਕ ਆਈਡੈਂਟੀਫਿਕੇਸ਼ਨ ਅਥਾਰਟੀ ਆਫ ਇੰਡੀਆ ਦੇ ਅਨੁਸਾਰ ਉਪਭੋਗਤਾਵਾਂ ਲਈ ਪ੍ਰਕਿਰਿਆ ਨੂੰ ਸੌਖਾ ਬਣਾਉਣ ਲਈ ਆਧਾਰ ਕਾਰਡ ਧਾਰਕਾਂ ਦੀ ਡੇਮੋਗ੍ਰਾਫਿਕ ਜਾਣਕਾਰੀ ਹੁਣ ਆਨਲਾਈਨ ਅੱਪਡੇਟ ਕੀਤੀ ਜਾ ਸਕਦੀ ਹੈ।
Aadhaar Card Update
ਆਧਾਰ ਕਾਰਡ ਧਾਰਕ ਹੁਣ ਆਪਣਾ ਨਾਂਅ, ਪਤਾ, ਜਨਮ ਮਿਤੀ ਤੇ ਮੋਬਾਈਲ ਨੰਬਰ ਵਰਗੀ ਜਾਣਕਾਰੀ ਆਨਲਾਈਨ ਅਪਡੇਟ ਕਰ ਸਕਣਗੇ। ਇਸ ਤੋਂ ਇਲਾਵਾ, ਆਧਾਰ ਕਾਰਡ ਧਾਰਕਾਂ ਨੂੰ 31 ਦਸੰਬਰ, 2025 ਤੋਂ ਪਹਿਲਾਂ ਆਪਣੇ ਪੈਨ ਕਾਰਡ ਨੂੰ ਆਧਾਰ ਨਾਲ ਲਿੰਕ ਕਰਨ ਦੀ ਲੋੜ ਹੋਵੇਗੀ। ਯੂਆਈਡੀਏਆਈ ਦੀ ਅਧਿਕਾਰਤ ਵੈੱਬਸਾਈਟ ’ਤੇ ਜਾਣਕਾਰੀ ਅਨੁਸਾਰ ਫਿੰਗਰ ਪ੍ਰਿੰਟਸ ਤੇ ਫੋਟੋ ਦੇ ਬਾਇਓਮੈਟ੍ਰਿਕ ਅੱਪਡੇਟ ਲਈ 125 ਰੁਪਏ ਦੀ ਫੀਸ ਲਈ ਜਾਵੇਗੀ। ਹਾਲਾਂਕਿ, ਜੇਕਰ ਆਧਾਰ ਕਾਰਡ ਧਾਰਕ 5-7 ਸਾਲ ਦਾ ਹੈ ਤੇ ਪਹਿਲੀ ਵਾਰ ਅੱਪਡੇਟ ਕਰ ਰਿਹਾ ਹੈ, ਤਾਂ ਸੇਵਾ ਮੁਫ਼ਤ ਹੋਵੇਗੀ। ਇਸੇ ਤਰ੍ਹਾਂ, 15-17 ਸਾਲ ਦੀ ਉਮਰ ਦੇ ਕਾਰਡ ਧਾਰਕਾਂ ਨੂੰ ਕੋਈ ਫੀਸ ਨਹੀਂ ਦੇਣੀ ਪਵੇਗੀ ਭਾਵੇਂ ਉਹ ਆਪਣੀ ਉਮਰ ਦੋ ਵਾਰ ਅੱਪਡੇਟ ਕਰਦੇ ਹਨ।
Read Also : ਜਹਾਜ਼ ’ਚ ਸਫਰ ਕਰਨ ਵਾਲਿਆਂ ਲਈ ਜ਼ਰੂਰੀ ਖਬਰ, ਬਦਲਿਆ ਸ਼ਡਿਊਲ, ਜਾਣੋ
ਇਸ ਤੋਂ ਇਲਾਵਾ ਜੇਕਰ ਕਾਰਡ ਐਨਰੋਲਮੈਂਟ ਨੰਬਰ, ਜਨਮ ਮਿਤੀ, ਪਤਾ, ਮੋਬਾਈਲ ਨੰਬਰ ਅਤੇ ਈਮੇਲ ਪਤਾ ਨੂੰ ਲੈ ਕੇ ਡੈਮੋਗ੍ਰੈਫਿਕ ਅੱਪਡੇਟ ਕਰਵਾਉਂਦਾ ਹੈ, ਤਾਂ ਬਾਇਓਮੈਟ੍ਰਿਕ ਅੱਪਡੇਟ ਦੇ ਨਾਲ ਇਹ ਮੁਫ਼ਤ ਹੋਵੇਗਾ ਤੇ ਜੇਕਰ ਵੱਖਰੇ ਤੌਰ ’ਤੇ ਕੀਤਾ ਜਾਂਦਾ ਹੈ, ਤਾਂ 75 ਰੁਪਏ ਦੀ ਫੀਸ ਲਈ ਜਾਵੇਗੀ। ਆਧਾਰ ਕਾਰਡ ਧਾਰਕ ਪਛਾਣ ਤੇ ਪਤੇ ਦਾ ਸਬੂਤ ਜਾਂ ਨਾਂਅ, ਜਨਮ ਮਿਤੀ ਲਈ ਦਸਤਾਵੇਜ਼, ਆਧਾਰ ਪੋਰਟਲ ’ਤੇ ਮੁਫ਼ਤ ਜਮ੍ਹਾ ਕਰਵਾ ਸਕਦੇ ਹਨ। ਹਾਲਾਂਕਿ, ਇਹ ਸਹੂਲਤ 14 ਜੂਨ, 2026 ਤੱਕ ਮੁਫ਼ਤ ਰਹੇਗੀ। ਆਧਾਰ ਰੀਪ੍ਰਿੰਟ ਲਈ ਹੁਣ 40 ਦੀ ਫੀਸ ਲਈ ਜਾਵੇਗੀ। ਇਸ ਤੋਂ ਇਲਾਵਾ, ਆਧਾਰ ਕਾਰਡ ਲਈ ਪਹਿਲੇ ਬਿਨੈਕਾਰ ਲਈ ਘਰ ਨਾਮਾਂਕਣ ਸੇਵਾ ਚਾਰਜ 700 ਰੁਪਏ ਹੋਵੇਗਾ। ਉਸੇ ਪਤੇ ’ਤੇ ਵਾਧੂ ਵਿਅਕਤੀਆਂ ਲਈ, ਇਹ ਚਾਰਜ ਪ੍ਰਤੀ ਵਿਅਕਤੀ 350 ਰੁਪਏ ਹੋਵੇਗਾ।














