ਏਜੰਸੀ) ਲੰਦਨ। ਵਿਰਾਟ ਕੋਹਲੀ ਦੀ ਅਗਵਾਈ ‘ਚ ਖਿਤਾਬ ਬਚਾਉਣ ਲਈ ਚੈਂਪੀਅੰਜ਼ ਟਰਾਫੀ ‘ਚ ਉੱਤਰਨ ਜਾ ਰਹੀ ਭਾਰਤੀ ਕ੍ਰਿਕਟ ਟੀਮ ਐਤਵਾਰ ਨੂੰ ਆਪਣੇ ਪਹਿਲੇ ਅਭਿਆਸ ਮੈਚ ‘ਚ ਨਿਊਜ਼ੀਲੈਂਡ ਦਾ ਸਾਹਮਣਾ ਕਰੇਗੀ ਜਿੱਥੇ ਸਾਰਿਆਂ ਦੀਆਂ ਨਜ਼ਰਾਂ ਲੰਬਾ ਆਰਾਮ ਕਰਨ ਤੋਂ ਬਾਅਦ ਵਾਪਸ ਪਰਤ ਰਹੇ ਆਫ ਸਪਿੱਨਰ ਰਵੀਚੰਦਰਨ ਅਸ਼ਵਿਨ ਦੀ ਫਿਟਨੱੈਸ ‘ਤੇ ਰਹਿਣਗੀਆਂ ਭਾਰਤੀ ਕ੍ਰਿਕਟ ਟੀਮ ਦੇ ਜਿਆਦਾਤਰ ਖਿਡਾਰੀ ਇੰਡੀਅਨ ਪ੍ਰੀਮੀਅਰ ਲੀਗ ਦੇ 10ਵੇਂ ਸੈਸ਼ਨ ‘ਚ ਖੇਡ ਕੇ ਲੰਦਨ ਦੌਰੇ ‘ਤੇ ਪਹੁੰਚੇ ਹਨ ਜਿੱਥੇ ਉਨ੍ਹਾਂ ਦਾ ਟੀਚਾ ਆਪਣੇ ਖਿਤਾਬ ਦਾ ਬਚਾਅ ਕਰਨਾ ਹੈ। Champions Trophy
ਚੈਂਪੀਅੰਜ਼ ਟਰਾਫੀ: Champions Trophy
ਸਗੋਂ ਵਿਦੇਸ਼ੀ ਜ਼ਮੀਨ ‘ਤੇ ਹਮੇਸ਼ਾ ਤਰੁਪ ਦਾ ਪੱਤਾ ਸਾਬਤ ਹੋਣ ਵਾਲੇ ਤਜ਼ਰਬੇਕਾਰ ਆਫ ਸਪਿੱਨਰ ਅਸ਼ਵਿਨ ਕਰੀਬ ਡੇਢ ਮਹੀਨ ਦੇ ਲੰਬੇ ਆਰਾਮ ਤੋਂ ਬਾਅਦ ਟੀਮ ਨਾਲ ਜੁੜੇ ਹਨ ਉਨ੍ਹਾਂ ਦੀ ਫਿਟਨੈੱਸ ਨੂੰ ਪਰਖਣ ਦੇ ਲਿਹਾਜ਼ ਨਾਲ ਇਹ ਅਭਿਆਸ ਮੈਚ ਅਹਿਮ ਸਾਬਤ ਹੋਵੇਗਾ ਅਸ਼ਵਿਨ ਟੀਮ ਦੇ ਘਰੇਲੂ ਲੰਬੇ ਅਤੇ ਥਕਾਊ ਟੈਸਟ ਸੈਸ਼ਨ ‘ਚ ਸਾਰੇ 13 ਮੈਚਾਂ ‘ਚ ਲਗਾਤਾਰ ਖੇਡਿਆ ਹੈ ਅਤੇ ਉਹ ਇਸ ਦੌਰਾਨ ਸਭ ਤੋਂ ਸਫਲ ਗੇਂਦਬਾਜ਼ ਵੀ ਸਾਬਤ ਹੋਏ ਸਨ, ਨਾਲ ਹੀ ਖੱਬੇ ਹੱਥ ਦੇ ਸਪਿੱਨਰ ਰਵਿੰਦਰ ਜਡੇਜਾ ਨੇ ਵੀ ਘਰੇਲੂ ਟੈਸਟ ਸੈਸ਼ਨ ‘ਚ ਕਮਾਲ ਦੀ ਖੇਡ ਵਿਖਾਈ ਸੀ ਜਿਸ ਕਾਰਨ ਮਾਹਿਰ ਸਪਿੱਨਰਾਂ ‘ਚ ਉਨ੍ਹਾਂ ਨੂੰ ਵੀ ਤਰਜ਼ੀਹ ਮਿਲ ਸਕਦੀ ਹੈ
ਉਂਜ ਚੇਨੱਈ ਦੇ ਗੇਂਦਬਾਜ਼ ਨੇ ਬ੍ਰਿਟੇਨ ਦੌਰੇ ਤੋਂ ਪਹਿਲਾਂ ਕਿਹਾ ਸੀ ਕਿ ਇਸ ਵਾਰ ਉਹ ਅਲੱਗ ਤਰਕੀਬ ਨਾਲ ਖੇਡਣਗੇ ਤਾਂ ਉਨ੍ਹਾਂ ਦੀ ਨਵੀਂ ਰਣਨੀਤੀ ‘ਤੇ ਵੀ ਨਜ਼ਰ ਰਹੇਗੀ ਇਸ ਤੋਂ ਇਲਾਵਾ ਟੀਮ ਦੇ ਖਿਡਾਰੀਆਂ ਲਈ ਆਈਪੀਐੱਲ ਦੇ ਟੀ-20 ਫਾਰਮੈਂਟ ਤੋਂ ਬਾਅਦ ਖੁਦ ਨੂੰ 50 ਓਵਰਾਂ ਦੇ ਖੇਡ ਲਈ ਤਿਆਰ ਕਰਨ ਦੇ ਲਿਹਾਜ਼ ਨਾਲ ਅਤੇ ਬ੍ਰਿਟੇਨ ਦੇ ਹਾਲਾਤਾਂ ‘ਚ ਖੁਦ ਨੂੰ ਢਾਲਣ ਲਈ ਵੀ ਨਿਊਜ਼ੀਲੈਂਡ ਖਿਲਾਫ ਮੈਚ ਅਹਿਮ ਸਾਬਤ ਹੋਵੇਗਾ ਅਭਿਆਸ ਮੈਚ ਹੋਣ ਦੀ ਵਜ੍ਹਾ ਨਾਲ ਭਾਰਤੀ ਟੀਮ ਦੇ ਸਾਰੇ 15 ਖਿਡਾਰੀਆਂ ਨੂੰ ਵੀ ਇਸ ‘ਚ ਖੇਡਣ ਦਾ ਮੌਕਾ ਮਿਲ ਸਕਦਾ ਹੈ ਜੋ ਤਿਆਰੀ ਦੇ ਲਿਹਾਜ਼ ਨਾਲ ਜ਼ਰੂਰੀ ਹੋਵੇਗਾ ਬੱਲੇਬਾਜ਼ਾਂ ‘ਚ ਰੋਹਿਤ ਨੇ ਪਿਛਲੇ ਕੁਝ ਸਮੇਂ ‘ਚ ਬੱਲੇ ਤੋਂ ਪ੍ਰਭਾਵਿਤ ਨਹੀਂ ਕੀਤਾ ਹੈ ਅਤੇ ਉਹ ਫਿਟਨੈੱਸ ਸਬੰਧੀ ਵੀ ਸਵਾਲਾਂ ਦੇ ਘੇਰੇ ‘ਚ ਰਹੇ ਮੁੰਬਈ ਲਈ ਉਨ੍ਹਾਂ ਨੇ ਵਿਜੈ ਹਜ਼ਾਰੇ ‘ਚ ਕੁਝ ਮੈਚ ਖੇਡੇ ਸਨ
ਚੈਂਪੀਅੰਜ਼ ਟਰਾਫੀ: Champions Trophy
ਪਰ ਫਿਰ ਹੈਮਸਟਿੰਗ ਸੱਟ ਕਾਰਨ ਉਨ੍ਹਾਂ ਨੂੰ ਕਰੀਬ ਢਾਈ ਮਹੀਨੇ ਮੈਦਾਨ ਤੋਂ ਬਾਹਰ ਹੋਣਾ ਪਿਆ ਪਰ ਆਈਪੀਐੱਲ ‘ਚ ਵਾਪਸੀ ਕਰਕੇ ਨਾ ਸਿਰਫ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕੀਤਾ ਸਗੋਂ ਆਪਣੀ ਕਪਤਾਨੀ ‘ਚ ਟੀਮ ਨੂੰ ਚੈਂਪੀਅਨ ਵੀ ਬਣਾਇਆ ਰੋਹਿਤ ਫਿਲਹਾਲ ਚੰਗੀ ਫਾਰਮ ‘ਚ ਹਨ ਅਤੇ ਟੀਮ ਪ੍ਰਬੰਧਨ ਨੇ ਉਨ੍ਹਾਂ ‘ਤੇ ਭਰੋਸਾ ਦਿਖਾਉਂਦਿਆਂ ਉਨ੍ਹਾਂ ਨੂੰ ਫਿਰ ਤੋਂ ਓਪਨਿੰਗ ਕ੍ਰਮ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਹੈ ਰੋਹਿਤ ਨੇ ਕੀਵੀ ਟੀਮ ਖਿਲਾਫ ਘਰੇਲੂ ਸੀਰੀਜ਼ ਦੇ ਪੰਜਵੇਂ ਅਤੇ ਆਖਰੀ ਇੱਕ ਰੋਜ਼ਾ ‘ਚ 70 ਦੌੜਾਂ ਦੀ ਅਹਿਮ ਪਾਰੀ ਖੇਡੀ ਸੀ ਅਤੇ ਉਨ੍ਹਾਂ ਦੇ ਮੋਢਿਆਂ ‘ਤੇ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਉਣ ਦੀ ਜ਼ਿੰਮੇਵਾਰੀ ਹੈ ਉਮੀਦ ਹੈ ਕਿ ਆਈਪੀਐੱਲ ਖਿਤਾਬ ਨੇ ਵੀ ਉਨ੍ਹਾਂ ਦੇ ਹੌਸਲੇ ਨੂੰ ਕਾਫੀ Àੁੱਚਾ ਕੀਤਾ ਹੈ ਅਤੇ ਇਸ ਦਾ ਨਤੀਜਾ ਇੱਥੇ ਵੇਖਣ ਨੂੰ ਮਿਲੇਗਾ ਸ਼ਿਖਰ ਨੇ ਸਗੋਂ ਪਿਛਲੇ ਕੁਝ ਸਮੇਂ ‘ਚ ਬੱਲੇ ਤੋਂ ਖਾਸ ਪ੍ਰਭਾਵਿਤ ਤਾਂ ਨਹੀਂ ਕੀਤਾ ਹੈ ਪਰ ਸਲਾਮੀ ਬੱਲੇਬਾਜ਼ ਲੋਕੇਸ਼ ਰਾਹੁਲ ਦੇ ਮੋਢੇ ‘ਚ ਸੱਟ ਕਾਰਨ ਧਵਨ ਨੂੰ ਓਪਨਿੰਗ ਕ੍ਰਮ ‘ਚ ਰੋਹਿਤ ਨਾਲ ਫਿਰ ਤੋਂ ਉੱਤਰਨ ਦਾ ਮੌਕਾ ਮਿਲਿਆ ਹੈ।
ਚੈਂਪੀਅੰਜ਼ ਟਰਾਫੀ:
ਸਾਲ 2013 ‘ਚ ਧੋਨੀ ਦੀ ਕਪਤਾਨੀ ‘ਚ ਚੈਂਪੀਅਨ ਬਣੀ ਭਾਰਤੀ ਟੀਮ ‘ਚ ਸਰਵੋਤਮ ਬੱਲੇਬਾਜ਼ ਰਹੇ ਧਵਨ ਲਈ ਆਪਣੇ ਤਜ਼ਰਬੇ ਦਾ ਇਸਤੇਮਾਲ ਕਰਦਿਆਂ ਨਤੀਜਾ ਦੇਣਾ ਅਹਿਮ ਹੋਵੇਗਾ ਟੀਮ ਦੇ ਸਭ ਤੋਂ ਤਜ਼ਰਬੇਕਾਰ ਖਿਡਾਰੀ ਅਤੇ ਪਿਛਲੇ ਸੈਸ਼ਨ ‘ਚ ਖਿਤਾਬ ਦਿਵਾਉਣ ਵਾਲੇ ਸਾਬਕਾ ਕਪਤਾਨ ਧੋਨੀ ਮੱਧ ਕ੍ਰਮ ਦੀ ਜ਼ਿੰਮੇਵਾਰੀ ਸੰਭਾਲਣਗੇ ਅਤੇ ਉਨ੍ਹਾਂ ਨਾਲ ਯੁਵਰਾਜ ਸਿੰਘ ਅਤੇ ਕੇਦਾਰ ਜਾਧਵ ਵਰਗੇ ਖਿਡਾਰੀ ਰਹਿਣਗੇ ਭਾਰਤ ਨੂੰ ਨਿਊਜ਼ੀਲੈਂਡ ਖਿਲਾਫ ਅਭਿਆਸ ਮੈਚ ‘ਚ ਆਪਣਾ ਚੰਗਾ ਪ੍ਰਦਰਸ਼ਨ ਕਰਨਾ ਹੋਵੇਗਾ ਕਿਉਂਕਿ ਕੀਵੀ ਟੀਮ ਇੱਥੇ ਹਾਲ ‘ਚ ਤ੍ਰਿਕੋਣੀ ਇੱਕ ਰੋਜ਼ਾ ਸੀਰੀਜ਼ ਜਿੱਤਣ ਤੋਂ ਬਾਅਦ ਉੱਚੇ ਹੌਸਲੇ ਨਾਲ ਉੱਤਰ ਰਹੀ ਹੈ ਅਤੇ ਭਾਰਤ ਨੂੰ ਇਸ ਸਾਲ ਘਰੇਲੂ ਸੀਰੀਜ਼ ‘ਚ ਵੀ ਸਖਤ ਟੱਕਰ ਦੇ ਚੁੱਕੀ ਹੈ।