ਕੇਂਦਰ ਸਰਕਾਰ ਦੇ ਉਪਾਵਾਂ ਨਾਲ ਛੋਟੇ ਕਿਸਾਨਾਂ ਦੀ ਤਾਕਤ ਵਧੇਗੀ : ਤੋਮਰ

Meeting Farmers

ਕੇਂਦਰ ਸਰਕਾਰ ਦੇ ਉਪਾਵਾਂ ਨਾਲ ਛੋਟੇ ਕਿਸਾਨਾਂ ਦੀ ਤਾਕਤ ਵਧੇਗੀ : ਤੋਮਰ

ਨਵੀਂ ਦਿੱਲੀ (ਏਜੰਸੀ)। ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਖੇਤੀ ਖੇਤਰ ਨੂੰ ਉਤਸ਼ਾਹ ਦੇਣ ਲਈ ਕੀਤੇ ਗਏ ਉਪਾਵਾਂ ਨਾਲ ਦੇਸ਼ ਦੇ ਛੋਟੇ ਕਿਸਾਨਾਂ ਦੀ ਤਾਕਤ ਵਧੇਗੀ ਤੋਮਰ ਨੇ ਗਲੋਬਲ ਇੰਡੀਅਨ ਸਾਇੰਟਿਸਟ ਐਂਡ ਟੇਕਨੋਕ੍ਰੇਟ (ਜੀਆਈਐਸਟੀ), ਯੂਐਸਏ ਵੱਲੋਂ ਭਾਰਤ ਦੀ ਅਜ਼ਾਦੀ ਦੇ ਮਹਾਂ ਉਤਸ਼ਵ ਤਹਿਤ ਕਰਵਾਏ ਵੈਬੀਨਾਰ ਨੂੰ ਸੰਬੋਧਨ ਕਰਦਿਆਂ ਅੱਜ ਕਿਹਾ ਕਿ ਸਰਕਾਰ ਦੇ ਕੌਮੀ ਖੁਰਾਕੀ ਤੇਲ ਮਿਸ਼ਨਜ਼ ਪਾਮ ਆਇਲ ਦੇ ਲਾਗੂ ਹੋਣ ਦੀ ਮਨਜ਼ੂਰੀ ਦੇਣ ਦੇ ਫੈਸਲੇ ਨਾਲ 11040 ਕਰੋੜ ਰੁਪਏ ਦੇ ਇਸ ਵੱਡੇ ਮਿਸ਼ਨ ’ਤੇ ਖਰਚ ਕੀਤੇੇ ਜਾਣਗੇ ਜਿਸ ਨਾਲ ਤਿਲਹਨ ਤੇ ਪਾਮ ਆਇਲ ਦਾ ਰਕਬਾ ਤੇ ਪੈਦਾਵਾਰ ਵਧਾਉਣ ’ਚ ਮੱਦਦ ਮਿਲੇਗੀ।

ਇਸ ਨਾਲ ਕਿਸਾਨਾਂ ਨੂੰ ਬੇਹੱਦ ਲਾਭ ਹੋਵੇਗਾ, ਪੂੰਜੀ ਨਿਵੇਸ਼ ਵਧੇਗੀ, ਰੁਜ਼ਗਾਰ ਪੈਦਾ ਹੋਵੇਗਾ ਤੇ ਆਯਾਤ ’ਤੇ ਨਿਰਭਰਤਾ ਵੀ ਘਟੇਗੀ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਤੋਂ ਬਚਾਉਣ ਲਈ ਕੇਂਦਰ ਸਰਕਾਰ ਕੀਮਤ ਦਾ ਮੈਕੇਨਿਜਮ ਵੀ ਬਣਾਏਗੀ ਤੋਮਰ ਨੇ ਕਿਹਾ ਕਿ ਦੇਸ਼ ਦੇ 80 ਫੀਸਦੀ ਤੋਂ ਵੱਧ ਕਿਸਾਨ ਅਜਿਹੇ ਹਨ, ਜਿਨ੍ਹਾਂ ਕੋਲ ਦੋ ਹੈਕਟੇਅਰ ਤੋਂ ਵੀ ਘੱਟ ਜ਼ਮੀਨ ਹੈ ਹੁਣ ਦੇਸ਼ ’ਚ ਇਨ੍ਹਾਂ ਛੋਟੇ ਕਿਸਾਨਾਂ ਨੂੰ ਧਿਆਨ ’ਚ ਰੱਖਦਿਆਂ ਖੇਤੀ ਸੁਧਾਰ ਕੀਤੇ ਜਾ ਰਹੇ ਹਨ।

ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਘੱਟੋ-ਘੱਟ ਸਮਰੱਥਨ ਮੁੱਲ (ਐਮਐਸਪੀ) ਨੂੰ ਡੇਢ ਗੁਣਾ ਕਰਨ, ਕਿਸਾਨ ਕ੍ਰੇਡਿਟ ਕਾਰਡ ਤੋਂ ਸਸਤੇ ਦਰ ਨਾਲ ਬੈਂਕ ਤੋਂ ਕਰਜ਼ਾ ਦੇਣ, ਸੋਲਰ ਪਾਵਰ ਨਾਲ ਜੁੜੀਆਂ ਯੋਜਨਾਵਾਂ ਖੇਤਾਂ ਤੱਕ ਪਹੁੰਚਾਉਣ, ਦੇਸ਼ ’ਚ 10 ਹਜ਼ਾਰ ਨਵੇਂ ਕਿਸਾਨ ਉਤਪਾਦਕ ਸੰਗਠਨ ਬਣਾਉਣ, ਆਤਮ ਨਿਰਭਰ ਭਾਰਤ ਅਭਿਆਨ ਤਹਿਤ ਇੱਕ ਲੱਖ ਕਰੋੜ ਰੁਪਏ ਦੇ ਖੇਤੀ ਇੰਫ੍ਰਾਸਟਕਰਚਰ ਫੰਡ ਸਮੇਤ ਖੇਤੀ ਨਾਲ ਸਬੰਧਿਤ ਖੇਤਰ ਲਈ ਲਗਭਗ 50 ਹਜ਼ਾਰ ਕਰੋੜ ਰੁਪਏ ਦੇ ਪੈਕੇਜ ਦੇਣ ਸਮੇਤ ਅਨੇਕ ਉਪਾਅ ਸਰਕਾਰ ਵੱਲੋਂ ਕੀਤੇ ਗਏ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ