Cell structure and processes | ਸੈੱਲ ਬਣਤਰ ਅਤੇ ਕਾਰਜ
ਜਿਵੇਂ ਇੱਟਾਂ ਚਿਣ ਦੀਵਾਰ ਹੈ ਬਣਦੀ
ਦੀਵਾਰ ਤੋਂ ਮਿਲ ਮਕਾਨ ਉੱਸਰਦੇ
ਉਂਝ ਹੀ ਸੈੱਲਾਂ ਤੋਂ ਮਿਲ ਟਿਸ਼ੂ ਬਣਦੇ
ਟਿਸ਼ੂ ਮਿਲ ਕੇ ਅੰਗ ਬਣਾਉਣ
ਭੌਤਿਕ ਆਧਾਰ ਜੀਵਨ ਦਾ ਬਚਾਓ
ਲੈਟਿਨ ਭਾਸ਼ਾ ਤੋਂ ਸੈਲੁਲਾ ਸ਼ਬਦ ਹੈ ਆਇਆ
ਇੱਕ ਛੋਟਾ ਕਮਰਾ ਇਸ ਦਾ ਅਰਥ ਹੈ ਸਮਝਾਇਆ
ਜੀਵਨ ਦੀ ਸਭ ਤੋਂ ਛੋਟੀ ਰਚਣਾਤਮਕ ਅਤੇ ਕਾਰਜਾਤਮਕ ਇਕਾਈ
ਪਿਆਰੇ ਬੱਚਿਓ ਇਹ ਹੈ ਸੈੱਲ ਕਹਿਲਾਈ
ਨੰਗੀ ਅੱਖ ਨਾਲ ਇਹ ਨਾ ਦਿਸਦਾ
ਵਿਗਿਆਨੀ ਦੇਖਣ ਇਸ ਨੂੰ ਸੂਖਮ ਦਰਸ਼ੀ ਲਗਾਈ
1665 ਵਿੱਚ ਕਾਰਕ ਦੀ ਪਤਲੀ ਪਰਤ ਵਿੱਚੋਂ ਲੱਭਿਆ ਇਸ ਨੂੰ
ਜਿਸ ਦਾ ਸਿਹਰਾ ਜਾਂਦਾ ਰਾਬਰਟ ਹੁਕ ਨੂੰ।
ਇੱਕ ਸੈੱਲ ਤੋਂ ਬਣੇ ਜੀਵ ਇੱਕ ਸੈਲੀ ਅਖਵਾਉਂਦੇ
ਜਿਵੇਂ ਅਮੀਬਾ ਪੈਰਾਮੀਸ਼ੀਅਮ ਅਤੇ ਸ਼ਤਰਮੁਰਗ ਦੇ ਅੰਡੇ
ਬਹੁ ਸੈੱਲਾਂ ਤੋਂ ਬਣੇ ਜੀਵ ਬਹੁਸੈਲੀ ਅਖਵਾਉਣ
ਮਨੁੱਖ, ਹਾਈਡਰਾ, ਮੱਛੀ, ਪੰਛੀ ਨੇ ਇਸ ਦੀ ਪਛਾਣ
ਸੈੱਲ ਦੇ ਮੁੱਖ ਤਿੰਨ ਭਾਗ ਨੇ ਹੁੰਦੇ
ਸੈੱਲ ਝਿੱਲੀ, ਸੈਲ ਦ੍ਰਵ ਅਤੇ ਕੇਂਦਰਕ ਉਹ ਅਖਵਾਉਂਦੇ
ਜੰਤੂ ਸੈੱਲ ਦੀ ਬਾਹਰੀ ਮੁਸਾਮਦਾਰ ਪਰਤ ਸੈੱਲ ਝਿੱਲੀ ਅਖਵਾਵੇ
ਚਰਬੀ ਅਤੇ ਪ੍ਰੋਟੀਨ ਤੋਂ ਬਣੀ ਇਹ ਲਚਕੀਲੀ ਹੁੰਦੀ ਜਾਵੇ
ਪਰਸਰਣ ਵਿਧੀ ਰਾਹੀਂ ਪਦਾਰਥਾਂ ਦੀ ਅਦਲਾ-ਬਦਲੀ ਕਰਵਾਏ
ਇੱਕ ਸੈੱਲੀ ਜੀਵਾਂ ਨੂੰ ਪਦਾਰਥਾਂ ਦਾ ਅੰਤਰ ਗ੍ਰਹਿਣ ਕਰਵਾਵੇ
ਪੌਦਾ ਸੈਲ ਇੱਕ ਹੋਰ ਪਰਤ ਨਾਲ ਢੱਕਿਆ ਜਾਵੇ
ਸੈਲੂਲੋਜ਼ ਤੋਂ ਬਣੀ ਇਹ ਪਰਤ ਸੈਲ ਭਿੱਤੀ ਅਖਵਾਵੇ
ਸੈੱਲ ਝਿੱਲੀ ਅੰਦਰ ਜੈਲੀ ਵਰਗਾ ਪਦਾਰਥ ਹੈ ਹੁੰਦਾ
ਸਾਈਟੋਪਲਾਜ਼ਮ ਜਾਂ ਸੈਲ ਦ੍ਰਵ ਹੈ ਉਹ ਅਖਵਾਉਂਦਾ
ਸੈੱਲ ਦੇ ਵੱਖ-ਵੱਖ ਕੰਮ ਜੋ ਚਲਾਉਂਦੇ
ਨਿੱਕੜੇ ਅੰਗ ਉਹ ਅਖਵਾਉਂਦੇ
ਅਤੇ ਸੈਲ ਦ੍ਰਵ ਅੰਦਰ ਪਾਏ ਜਾਂਦੇ
ਆਓ! ਸਭ ਤੋਂ ਪਹਿਲਾਂ ਗੱਲ ਕਰੀਏ ਐਂਡੋਪਲਾਜ਼ਮੀ ਜਾਲ਼ ਦੀ
ਰਚਨਾ ਇਨ੍ਹਾਂ ਦੀ ਵੀ ਪਲਾਜ਼ਮਾ ਝਿੱਲੀ ਦੇ ਨਾਲ ਦੀ
ਪੱਧਰਾ ਜਾਲ ਚਰਬੀ ਤੇ ਲਿਪਿਡ ਦੇ ਅਣੂ ਬਣਾਵੇ
ਸੈੱਲ ਦੀਆਂ ਕਿਰਿਆਵਾਂ ਇਹ ਚਲਾਵੇ
ਕੁਝ ਪ੍ਰੋਟੀਨ ਤੇ ਚਰਬੀ ਪਲਾਜ਼ਮਾ ਝਿੱਲੀ ਬਣਾਉਂਦੇ
ਕੁੱਝ ਐਂਜ਼ਾਈਮ ਅਤੇ ਹਾਰਮੋਨਾਂ ਦੇ ਤੌਰ ‘ਤੇ ਕੰਮ ਕਰਦੇ ਜਾਂਦੇ
ਖੁਰਦਰੇ ਜਾਲ ਤੇ ਰਾਈਬੋਜੋਮ ਲੱਗੇ ਹੁੰਦੇ
ਪ੍ਰੋਟੀਨ ਦਾ ਹੈ ਸੰਸਲੇਸ਼ਣ ਕਰਦੇ
ਅਗਲਾ ਨਿੱਕੜਾ ਅੰਗ ਗਾਲਜੀ ਕਾਇਆ ਅਖਵਾਵੇ
ਝਿੱਲੀ ਨਾਲ ਘਿਰਿਆ ਥੈਲੀਆਂ ਨਾਲ ਬਣਦਾ ਜਾਵੇ
ਇੱਕ-ਦੂਜੇ Àੁੱਪਰ ਪਈਆਂ ਥੈਲੀਆਂ ਸਿਸਟਰਨੀ ਕਹਾਵੇ
ਇਹ ਭੰਡਾਰਨ ਅਤੇ ਲਾਇਸੋਸੋਮ ਬਣਾਉਣ ਦੇ ਕੰਮ ਆਵੇ
ਲਾਈਸੋਸੋਮ ਸੈਲ ਦਾ ਮਲ ਤਿਆਗ ਤੰਤਰ ਅਖਵਾਉਂਦਾ
ਬਾਹਰੀ ਪਦਾਰਥ ਅਤੇ ਟੁੱਟੇ-ਫੁੱਟੇ ਨਿੱਕੜੇ ਅੰਗ ਹੈ ਖਾਂਦਾ
ਜੇਕਰ ਸੈਲ ਟੁੱਟ-ਭੱਜ ਜਾਵੇ
ਇਸ ਦੇ ਪਾਚਨ ਐਨਜ਼ਾਈਮ ਸੈੱਲ ਨੂੰ ਹੀ ਹਜ਼ਮ ਕਰ ਜਾਵੇ
ਤਾਂ ਹੀ ਲਾਈਸੋਸੋਮ ਆਤਮਘਾਤੀ ਪੋਟਲੀਆਂ ਅਖਵਾਉਂਦੇ
ਮਾਈਟੋਕਾਂਡਰੀਆ ਦੋਹਰੀ ਝਿੱਲੀ ਨਾਲ ਘਿਰਿਆ ਹੁੰਦਾ
ਸੈੱਲ ਦਾ ਸ਼ਕਤੀ ਘਰ ਹੈ ਇਹ ਅਖਵਾਉਂਦਾ
ਬਾਹਰੀ ਝਿੱਲੀ ਮੁਸਾਮਦਾਰ ਹੁੰਦੀ
ਅੰਦਰਲੀ ਵਲੇਵੇਂ ਖਾ ਸਤਿਹ ਹੈ ਵਧਾਉਂਦੀ
ਪਲਾਸਟਿਡ ਵਾਂਗ ਇਸ ਦਾ ਆਪਣਾ ਡੀ.ਐਨ.ਏ. ਤੇ ਰਾਈਬੋਜੋਮ ਹੁੰਦੇ
ਏ ਟੀ ਪੀ ਅਣੂਆਂ ਦੇ ਰੂਪ ਵਿੱਚ ਸੈੱਲ ਨੂੰ ਊਰਜਾ ਹੈ ਦੇਂਦੇ
ਮਾਈਟੋਕਾਂਡਰੀਆ ਵਾਂਗ ਪਲਾਸਟਿਡ ਵੀ ਰਹਿ ਸਕਦਾ ਹੈ ਸੁਤੰਤਰ
ਇਹਨਾਂ ਦੀ ਬਾਹਰੀ ਰਚਨਾ ਵਿਚ ਨਹੀਂ ਹੈ ਕੋਈ ਅੰਤਰ
ਪਰ ਇਹ ਲੱਭਦਾ ਹੈ ਕੇਵਲ ਪੌਦੇ ਸੈੱਲ ਅੰਦਰ
ਰੰਗੀਨ ਪਲਾਸਟਿਡ ਕਰੋਮੋਪਲਾਸਟ ਕਹਾਉਂਦੇ
ਪੀਲੇ ਸੰਤਰੀ ਅਤੇ ਕਲੋਰੋਫਿਲ ਵਰਨਕ ਵਾਲੇ ਕਲੋਰੋਪਲਾਟ ਅਖਵਾਉਂਦੇ
ਸਫ਼ੈਦ ਜਾਂ ਰੰਗਹੀਣ ਕਹਾਉਣ ਲਿਊਕੋਪਲਾਸਟ
ਆਪਣੇ ਅੰਦਰ ਜਮ੍ਹਾ ਕਰਦੇ ਪ੍ਰੋਟੀਨ ਤੇਲ ਅਤੇ ਸਟਾਰਚ
ਅਗਲੀ ਰਚਨਾ ਰਸਦਾਨੀ ਕਹਾਵੇ
ਪੌਦਾ ਸੈੱਲ ਵਿੱਚ ਵੱਡੀ ਅਤੇ ਜੰਤੂ ਸੈੱਲ ਵਿੱਚ ਛੋਟੀ ਪਾਈ ਜਾਵੇ
ਠੋਸ ਅਤੇ ਤਰਲ ਪਦਾਰਥਾਂ ਨੂੰ ਜਮ੍ਹਾ ਇਹ ਕਰਦੀਆਂ
ਅਮੀਨੋ ਐਸਿਡ ਖੰਡ ਕਾਰਬਨਿਕ ਐਸਿਡ ਅਤੇ ਪ੍ਰੋਟੀਨ ਆਪਣੇ ਅੰਦਰ ਭਰਦੀਆਂ
ਸੈਲ ਨੂੰ ਸਫਿਤੀ ਅਤੇ ਕਠੋਰਤਾ ਹੈ ਪ੍ਰਦਾਨ ਕਰਦੀਆਂ
ਸੈੱਲ ਝਿੱਲੀ ਸੈਲ ਦ੍ਰਵ ਤੋਂ ਬਾਅਦ
ਆਓ! ਹੁਣ ਗੱਲ ਕਰੀਏ ਕੇਂਦਰਕ ਦੀ
ਜੋ ਹੈ ਸੈੱਲ ਦਾ ਸਭ ਤੋਂ ਅੰਦਰਲਾ ਭਾਗ
ਦੋਹਰੀ ਕੇਂਦਰਕ ਝਿੱਲੀ ਹੁੰਦੀ ਇਸ ਦੀ
ਵਿੱਚ ਛੋਟੇ-ਛੋਟੇ ਛੇਕਾਂ ਨਾਲ
ਅੰਦਰ ਹੁੰਦੇ ਗੁਣਸੂਤਰ, ਜੋ ਹਨ ਅਨੁਵੰਸ਼ਿਕਤਾ ਦਾ ਆਧਾਰ
ਬਣਦੇ ਇਹ ਡੀ ਐੱਨ ਏ ਅਤੇ ਪ੍ਰੋਟੀਨ ਨਾਲ
ਕੇਂਦਰਕ ਸੈੱਲ ਦੀ ਜਣਨ ਕਿਰਿਆ ਵਿੱਚ ਮੁੱਖ ਭੂਮਿਕਾ ਨਿਭਾਉਂਦੇ
ਸੈੱਲ ਦ੍ਰਵ ਅਤੇ ਕੇਂਦਰਕ ਰਲ ਕੇ ਜੀਵ ਦ੍ਰਵ ਅਖਵਾਉਂਦੇ
ਆਸ ਹੈ ਸੈੱਲ ਦੀ ਰਚਨਾ ਹੁਣ ਤੁਸੀਂ ਕਦੇ ਨਹੀਂ ਭੁੱਲਦੇ।
ਰਪਵਿੰਦਰ ਕੌਰ ਸਾਇੰਸ ਮਿਸਟ੍ਰੈਸ
ਮੋ. 84274-00124
ਕਹਿਰ ਮਚਾਇਆ
ਦੁਨੀਆਂ ਵਿੱਚ ਤਬਾਹੀ ਲਿਆਇਆ,
ਜੱਗ ਨੇ ਇਸ ਦਾ ਅੰਤ ਨਾ ਪਾਇਆ
ਇਲਾਜ ਲਈ ਲੋਕਾਂ ਜੋਰ ਲਗਾਇਆ,
ਫੇਰ ਵੀ ਇਹ ਕਾਬੂ ਨਾ ਆਇਆ
ਗੱਲ ਸੁਣੋ ਭਰਾਵੋਂ ਮੇਰੀ ਇੱਕ ਜਚ ਕ,ੇ
ਕੋਰੋਨਾ ਵਾਇਰਸ ਤੋਂ ਰਹਿਣਾ ਸਦਾ ਬਚ ਕੇ
ਮਾਸਟਰ ਕੁਲਦੀਪ ਸਿੰਘ,
ਦੁਤਾਲ, ਪਟਿਆਲਾ
ਮੋ. 80540-42982
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.