ਜਨਮਦਿਨ ਦੀ ਖੁਸ਼ੀ ਬੇਜੁਬਾਨ ਪੰਛੀਆਂ ਨਾਲ ਕੀਤੀ ਸਾਂਝੀ

Sunam News
ਜਨਮਦਿਨ ਦੀ ਖੁਸ਼ੀ ਬੇਜੁਬਾਨ ਪੰਛੀਆਂ ਨਾਲ ਕੀਤੀ ਸਾਂਝੀ

ਜਨਮਦਿਨ ਤੇ ਪੰਛੀਆਂ ਲਈ 51 ਪਾਣੀ ਦੇ ਕਟੋਰੇ ਰੱਖੇ | Sunam News

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Sunam News: ਅੱਜ-ਕੱਲ੍ਹ ਦੇ ਕਲਯੁਗੀ ਸਮੇਂ ’ਚ ਜਿੱਥੇ ਹੱਥ ਨੂੰ ਹੱਥ ਖਾ ਰਿਹਾ ਹੈ, ਪਰ ਉਥੇ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿਖਿਆਵਾਂ ’ਤੇ ਚਲਦੇ ਹੋਏ ਕਿਸੇ ਵੀ ਖੁਸ਼ੀ ਦੇ ਮੌਕੇ ’ਤੇ ਫਾਲਤੂ ਖਰਚਾ ਕਰਨ ਦੀ ਬਜਾਏ ਲੋੜਵੰਦਾਂ ਤੇ ਬੇਜ਼ੁਬਾਨ ਪਸ਼ੂ-ਪੰਛੀਆਂ ਦੀ ਸੇਵਾ ਕਰਕੇ ਆਪਣੀਆਂ ਖੁਸ਼ੀਆਂ ਉਨ੍ਹਾਂ ਨਾਲ ਸਾਂਝੀਆਂ ਕਰ ਰਹੇ ਹਨ। ਇਸੇ ਤਹਿਤ ਸੁਨਾਮ ਬਲਾਕ ਦੇ ਪਿੰਡ ਰਾਮਗੜ੍ਹ ਜਵੰਦਾ ਦੇ ਡੇਰਾ ਸ਼ਰਧਾਲੂ ਚਮਕੌਰ ਸਿੰਘ ਇੰਸਾਂ ਸਪੁੱਤਰ ਭੂਰਾ ਸਿੰਘ ਇੰਸਾਂ ਨੇ ਆਪਣੇ ਜਨਮਦਿਨ ਦੀ ਖੁਸ਼ੀ ’ਚ ਆਪਣੇ ਨਿਵਾਸ ਸਥਾਨ ਵਿਖੇ ਨਾਮ ਚਰਚਾ ਕਰਵਾਈ, ਨਾਮ ਚਰਚਾ ਦੀ ਸ਼ੁਰੂਆਤ ਪ੍ਰੇਮੀ ਸੇਵਕ ਹਰਜਸ ਸਿੰਘ ਇੰਸਾਂ ਨੇ ਬੇਨਤੀ ਦੇ ਸ਼ਬਦ ਨਾਲ ਕੀਤੀ। Sunam News

ਇਹ ਖਬਰ ਵੀ ਪੜ੍ਹੋ : Today Gold Price In India: ਅੱਜ ਇਨ੍ਹਾਂ ਮਹਿੰਗਾ ਹੋਇਆ ਸੋਨਾ, ਚਾਂਦੀ ਵੀ ਚਮਕੀ, ਜਾਣੋ

ਇਸ ਮੌਕੇ ਕਵੀਰਾਜਾਂ ਵੱਲੋਂ ਸ਼ਬਦਬਾਣੀ ਕੀਤੀ ਗਈ ਤੇ ਪਵਿੱਤਰ ਗ੍ਰੰਥਾਂ ’ਚੋਂ ਸੰਤਾਂ ਮਹਾਤਮਾ ਦੇ ਅਨਮੋਲ ਬਚਨ ਸਾਧ-ਸੰਗਤ ਨੂੰ ਪੜ੍ਹ ਕੇ ਸੁਣਾਏ ਗਏ ਤੇ ਨਾਮ ਚਰਚਾ ਉਪਰੰਤ ਚਮਕੌਰ ਸਿੰਘ ਇੰਸਾਂ ਵੱਲੋਂ ਬੇਜ਼ੁਬਾਨ ਪੰਛੀਆਂ ਲਈ 51 ਪਾਣੀ ਵਾਲੇ ਕਟੋਰੇ ਸਾਧ-ਸੰਗਤ ਨੂੰ ਵੰਡੇ ਗਏ ਤੇ ਸਾਧ-ਸੰਗਤ ਵੱਲੋਂ ਇਹ ਕਟੋਰੇ ਵੱਖ-ਵੱਖ ਜਗ੍ਹਾ ’ਤੇ ਪੰਛੀਆਂ ਦੇ ਪਾਣੀ ਪੀਣ ਦੇ ਲਈ ਰੱਖੇ ਗਏ ਹਨ। ਇਸ ਮੌਕੇ ਪ੍ਰੇਮੀ ਸੇਵਕ ਹਰਜਸ ਸਿੰਘ ਇੰਸਾਂ, ਸਵਰਨਜੀਤ ਇੰਸਾਂ 15 ਮੈਂਬਰ, ਰਾਜੂ ਸਿੰਘ ਇੰਸਾਂ 15 ਮੈਂਬਰ, ਸੋਨੀ ਸਿੰਘ ਇੰਸਾਂ 15 ਮੈਂਬਰ, ਸੀਰਾ ਸਿੰਘ ਇੰਸਾਂ 15 ਮੈਂਬਰ, ਜਗਰੂਪ ਸਿੰਘ ਇੰਸਾਂ 15 ਮੈਂਬਰ, ਪ੍ਰਦੀਪ ਇੰਸਾਂ ਆਈਟੀ ਵਿੰਗ, ਭੈਣ ਵਿੰਦਰ ਕੌਰ ਇੰਸਾਂ 15 ਮੈਂਬਰ, ਭੈਣ ਸੁਖਪਾਲ ਕੌਰ ਇੰਸਾਂ 15 ਮੈਂਬਰ, ਭੈਣ ਮਨਜੀਤ ਕੌਰ ਇੰਸਾਂ 15 ਮੈਂਬਰ, ਸੁਜਾਨ ਭੈਣ ਅਮਰਜੀਤ ਕੌਰ ਇੰਸਾਂ ਤੇ ਹੋਰ ਸਾਧ-ਸੰਗਤ ਹਾਜ਼ਰ ਸੀ।