ਜਾਤੀ ਘਮਸਾਣ: ਮੈਂ ਦਲਿਤ ਹਾਂ ਤੁਸੀਂ ਕੌਣ ਹੋ?
ਸਾਡੇ ਸਿਆਸੀ ਆਗੂਆਂ ਵੱਲੋਂ ਲਗਭਗ ਤਿੰਨ ਦਹਾਕੇ ਪਹਿਲਾਂ ਜਾਤੀਵਾਦ ਦੇ ਜਿਸ ਜਿੰਨ ਨੂੰ ਪਿਟਾਰੇ ‘ਚੋਂ ਕੱਢਿਆ ਗਿਆ ਸੀ ਉਹ ਉੱਤਰ ਪ੍ਰਦੇਸ਼ ਅਤੇ ਬਿਹਾਰ ਜਿਹੇ ਸੂਬਿਆਂ ‘ਚ ਮੁੜ ਤੋਂ ਆਪਣੇ ਜ਼ਹਿਰੀਲੇ ਫਨ ਫੈਲਾਉਣ ਲੱਗਾ ਹੈ ਉੱਤਰ ਪ੍ਰਦੇਸ਼ ‘ਚ ਪਹਿਲਾਂ ਹੀ ਇਸ ਜਾਤੀਵਾਦ ਦੀ ਹਵਾ ਦਲਿਤਾਂ ਅਤੇ ਠਾਕੁਰਾਂ ਦਰਮਿਆਨ ਅਤੇ ਬਿਹਾਰ ‘ਚ ਦਲਿਤ ਅਤੇ ਉੱਚ ਜਾਤੀਆਂ ਦਰਮਿਆਨ ਨਫਰਤ ਫੈਲਾਉਣਾ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਇਸ ਹਫਤੇ ਸਾਨੂੰ ਅਜਿਹਾ ਜਾਤੀ ਸੰਘਰਸ਼ ਵੇਖਣ ਨੂੰ ਵੀ ਮਿਲਿਆ ਅਤੇ ਇਹ ਘਟਨਾਵਾਂ ਜਾਤੀਵਾਦ ਦੇ ਆਧਾਰ ‘ਤੇ ਮਤਭੇਦ ਨੂੰ ਉਤਸ਼ਾਹ ਦਿੰਦੀਆਂ ਹਨ ਪਰ ਕਿਸ ਨੂੰ ਪਰਵਾਹ ਹੈ
ਅੱਜ ਦੇ ਜਾਤੀਵਾਦੀ ਸਮਾਜ ‘ਚ ਜਿੱਥੇ ਜਾਤੀ ਬਨਾਮ ਜਾਤੀ ਦੀ ਲੜਾਈ ਹੁੰਦੀ ਹੈ ਅਤੇ ਜਿੱਥੇ ਜਾਤੀਵਾਦ ਕਿਸੇ ਆਗੂ ਦਾ ਸਿਆਸੀ ਭਵਿੱਖ ਤੈਅ ਕਰਦਾ ਹੈ ਉਥੇ ਕੋਈ ਵੀ ਪਾਰਟੀ ਜਾਤੀ ਵੋਟ ਬੈਂਕ ਨੂੰ ਖਤਰੇ ‘ਚ ਪਾਉਣਾ ਨਹੀਂ ਚਾਹੁੰਦੀ ਹੈ ਅਤੇ ਅੱਜ ਇਸ ਜਾਤੀ ਵੋਟ ਬੈਂਕ ਨੂੰ ਸੱਤਾ ਦੀ ਐਨਕ ਨਾਲ ਵੇਖਿਆ ਜਾਂਦਾ ਹੈ ਜਿੱਥੇ ਪਛਾਣ ਸਥਾਪਤ ਕਰਨ ਅਤੇ ਵੋਟ ਪ੍ਰਾਪਤ ਕਰਨ ਦੀ ਲੜਾਈ ਦਿਖਾਵੇ ਅਤੇ ਧਾਰਨਾ ਦੀ ਸਿਆਸਤ ‘ਚ ਬਦਲ ਗਈ ਹੈ ਇਹ ਅੱਜ ਦੀ ਸੱਚਾਈ ਨੂੰ ਦਰਸਾਉਂਦਾ ਹੈ ਅਤੇ ਦੇਸ਼ ‘ਚ ਪੈਦਾ ਸਮਾਜਿਕ-ਸਿਆਸੀ ਸਥਿਤੀ ਨੂੰ ਸਾਬਤ ਕਰਦਾ ਹੈ
ਉੱਤਰ ਪ੍ਰਦੇਸ਼ ਨੂੰ ਹੀ ਲਓ ਸੂਬੇ ਦੇ ਹਾਥਰਸ ‘ਚ ਚਾਰ ਠਾਕੁਰ ਲੜਕਿਆਂ ਵੱਲੋਂ ਇੱਕ 19 ਸਾਲਾਂ ਦਲਿਤ ਲੜਕੀ ਦੇ ਨਾਲ ਕਥਿਤ ਜਬਰ-ਜਨਾਹ ਦੀ ਘਟਨਾ ਨਾਲ ਦੋਵਾਂ ਜਾਤੀਆਂ ਆਹਮੋ-ਸਾਹਮਣੇ ਟਕਰਾਅ ਲਈ ਖੜ੍ਹੀਆਂ ਹਨ ਅਤੇ ਇਸ ਟਕਰਾਅ ‘ਚ ਮੁੱਖ ਮੰਤਰੀ ਠਾਕੁਰ ਯੋਗੀ ਅਦਿੱਤਿਆਨਾਥ ਅਤੇ ਭਾਜਪਾ ਫਸ ਗਏ ਹਨ ਅਤੇ ਸੂਬੇ ‘ਚ ਠਾਕੁਰ ਅਤੇ ਦਲਿਤ ਦੋਵਾਂ ਦੀ ਅਬਾਦੀ 20 ਫੀਸਦੀ ਹੈ 2017 ਦੀਆਂ ਵਿਧਾਨ ਸਭਾ ਚੋਣਾਂ ‘ਚ ਉੱਚ ਜਾਤੀਆਂ ਦੀ ਅਗਵਾਈ 44.4 ਫੀਸਦੀ ਤੱਕ ਪਹੁੰਚੀ ਜੋ ਕਿ 2012 ਦੀਆਂ ਚੋਣਾਂ ‘ਚ 32.7 ਫੀਸਦੀ ਸੀ
ਬਿਨਾ ਸ਼ੱਕ ਉੱਤਰ ਪ੍ਰਦੇਸ਼ ਜਾਤੀ ਹਿੰਸਾ ਦਾ ਇਤਿਹਾਸ ਰਿਹਾ ਹੈ ਅਤੇ ਯੋਗੀ ਦੇ ਸ਼ਾਸਨ ‘ਚ ਇਸ ‘ਚ ਵਾਧਾ ਹੋਇਆ ਅਤੇ ਦਲਿਤਾਂ ‘ਤੇ ਹਮਲੇ ਵਧੇ ਹਨ ਗੋਰਖਪੁਰ, ਸਹਾਰਨਪੁਰ, ਜੌਨਪੁਰ, ਆਗਰਾ, ਅਯੁੱਧਿਆ ‘ਚ ਅਜਿਹੀਆਂ ਘਟਨਾਵਾਂ ਵੇਖਣ ਨੂੰ ਮਿਲੀਆਂ ਹਨ ਇਸ ਦਾ ਕਾਰਨ ਇਹ ਹੈ ਕਿ ਠਾਕੁਰ ਆਪਣੀ ਹੋਂਦ ਸਥਾਪਤ ਕਰਨਾ ਚਾਹੁੰਦੇ ਹਨ ਅਤੇ ਦਲਿਤ ਆਪਣੇ ਅਧਿਕਾਰਾਂ ਲਈ ਸੰਘਰਸ਼ ਕਰਦੇ ਹਨ ਤਾਂ ਹਿੰਸਾ ਵਧਦੀ ਹੈ ਨਾਲ ਹੀ ਜ਼ਿੰਮੀਦਾਰ ਜ਼ਿਆਦਾਤਰ ਠਾਕੁਰ ਹਨ ਜਿਨ੍ਹਾਂ ਦੀ ਜ਼ਮੀਨ ‘ਤੇ ਖੁਦਮੁਖਤਿਆਰੀ ਹੈ ਅਤੇ ਉਹ ਦਲਿਤਾਂ ਦਾ ਦਮਨ ਕਰਦੇ ਹਨ ਸੁਪਰੀਮ ਕੋਰਟ ਨੇ ਹਾਥਰਸ ਦੀ ਘਟਨਾ ਨੂੰ ਭਿਆਨਕ ਦੱਸਿਆ ਹੈ ਅਤੇ ਇਸ ਨਾਲ ਇੱਕ ਵੱਡਾ ਵਿਵਾਦ ਪੈਦਾ ਹੋ ਗਿਆ ਹੈ 2017 ਦੀਆਂ ਚੋਣਾਂ ‘ਚ ਉਨ੍ਹਾਂ ਨੇ ਸਾਰੀਆਂ ਜਾਤੀਆਂ ਤੱਕ ਪਹੁੰਚਣ ਦਾ ਯਤਨ ਕੀਤਾ ਸੀ ਅਤੇ ਇਸੇ ਕਾਰਨ ਸੂਬੇ ‘ਚ ਭਾਜਪਾ ਨੂੰ ਜਿੱਤ ਮਿਲੀ ਸੀ
ਬਿਹਾਰ ‘ਚ ਜੇਕਰ ਮੁੱਖ ਮੰਤਰੀ ਅਤੇ ਜਨਤਾ ਦਲ (ਯੂ) ਪ੍ਰਧਾਨ ਨਿਤਿਸ਼ ਕੁਮਾਰ ਇੱਕ ਨਿਰਵਿਵਾਦ ਆਗੂ ਵਜੋਂ ਉੱਭਰੇ ਹਨ ਜਿਨ੍ਹਾਂ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ ਹੈ ਅਤੇ ਉਨ੍ਹਾਂ ਦਾ ਭਾਜਪਾ ਨਾਲ ਗੱਠਜੋੜ ਹੈ ਪਰ ਹਾਥਰਸ ‘ਚ ਜਬਰ-ਜਨਾਹ ਦੀ ਘਟਨਾ ਤੋਂ ਬਾਅਦ ਭਾਜਪਾ ਦੇ ਸਹਿਯੋਗੀ ਉਸ ਤੋਂ ਦੂਰ ਹਨ ਸੂਬੇ ‘ਚ ਰਾਸ਼ਟਰੀ ਜਨਤਾ ਦਲ ਦੇ ਲਾਲੂ ਯਾਦਵ ਹੁਣ ਮਹੱਤਵਪੂਰਨ ਸਿਆਸੀ ਸ਼ਕਤੀ ਨਹੀਂ ਰਹਿ ਗਏ ਅਤੇ ਉਹ ਜੇਲ੍ਹ ‘ਚ ਹੈ ਫਿਰ ਵੀ ਨਿਤਿਸ਼ ਦਾ ਰਾਹ ਆਸਾਨ ਨਹੀਂ ਹੈ ਕਿਉਂÎਕ ਉਨ੍ਹਾਂ ਦੀ ਕੋਰੋਨਾ ਤੋਂ ਬਾਅਦ ਲਾਕ ਡਾਊਨ ਦੌਰਾਨ ਪ੍ਰਵਾਸੀ ਮੁੱਦੇ ਨੂੰ ਚੰਗੀ ਤਰ੍ਹਾਂ ਨਾ ਸੰਭਾਲ ਸਕਣ ਕਾਰਨ ਉਨ੍ਹਾਂ ਦੀ ਹਰਮਨਪਿਆਰਤਾ ‘ਚ ਗਿਰਾਵਟ ਆਈ ਹੈ
ਉਨ੍ਹਾਂ ਸੁਸਾਸਨ ਦਾ ਮੁੱਦਾ ਵੀ ਹੁਣ ਇੰਨਾ ਸਫਲ ਨਹੀਂ ਰਹਿ ਗਿਆ ਹੈ ਕਿਉਂਕਿ ਸੂਬੇ ‘ਚ ਵਿਕਾਸ ਕਾਰਜ ਠੱਪ ਹੈ ਅਤੇ ਵਿੱਚ-ਵਿਚਾਲੇ ਉਨ੍ਹਾਂ ਦੇ ਸ਼ਾਸਨ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗਦੇ ਰਹੇ ਹਨ ਜਿਵੇਂ ਕਿ ਸ੍ਰਜਨ ਘਪਲਾ ਹੈ ਜਿਸ ‘ਚ ਭਾਗਲਪੁਰ ਸਰਕਾਰੀ ਖਜ਼ਾਨੇ ‘ਚੋਂ 1500 ਕਰੋੜ ਰੁਪਏ ਦੀ ਨਿਕਾਸੀ ਦਾ ਦੋਸ਼ ਹੈ ਅਤੇ ਹੁਣ ਇਸ ਘਪਲੇ ਦੀ ਜਾਂਚ ਸੀ.ਬੀ.ਆਈ. ਕਰ ਰਹੀ ਹੈ, ਹਾਲਾਂਕਿ ਨਿਤਿਸ਼ ਦਾ ਆਪਣਾ ਕੋਈ ਠੋਸ ਜਾਤੀ ਆਧਾਰ ਨਹੀਂ ਹੈ ਕਿਉਂਕਿ ਉਨ੍ਹਾਂ ਨੇ ਆਪਣੇ ਲਈ ਗੈਰ-ਯਾਦਵ, ਅਤਿ ਅਤੇ ਅਤਿ ਪਿੱਛੜੇ ਵਰਗ ਦਾ ਵੋਟ ਬੈਂਕ ਬਣਾਇਆ ਹੈ ਸੂਬੇ ‘ਚ ਉੱਚ ਜਾਤੀਆਂ ਦੀ ਅਬਾਦੀ 17 ਫੀਸਦੀ ਹੈ
ਜਿਸ ‘ਚ ਬ੍ਰਾਹਮਣ 5.7 ਫੀਸਦੀ ਅਤੇ ਰਾਜਪੂਤ 5.2 ਫੀਸਦੀ ਹਨ ਮਹਾਂ ਦਲਿਤਾਂ ਸਮੇਤ ਦਲਿਤਾਂ ਦੀ ਅਬਾਦੀ 16 ਫੀਸਦੀ ਹੈ ਅਤੇ ਯਾਦਵਾਂ ਦੀ ਅਬਾਦੀ 14.4 ਫੀਸਦੀ ਹੈ ਉੱਚ ਜਾਤ ਦੇ ਜ਼ਿਆਦਾਤਰ ਲੋਕ ਭਾਜਪਾ ਦੇ ਸਮੱਰਥਕ ਹਨ ਅਤੇ ਉਹ ਜਨਤਾ ਦਲ (ਯੂ) ਦੀ ਵੀ ਹਮਾਇਤ ਕਰਨਗੇ 2015 ਦੀਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੇ 54 ਫੀਸਦੀ ਵਿਧਾਇਕ ਉੱਚ ਜਾਤਾਂ ਦੇ ਸਨ ਜਦੋਂਕਿ ਵਿਧਾਨ ਸਭਾ ‘ਚ ਕੁੱਲ 21 ਫੀਸਦੀ ਵਿਧਾਇਕ ਉੱਚ ਜਾਤਾਂ ਦੇ ਸਨ ਇਸ ਤੋਂ ਇਲਾਵਾ ਕੇਂਦਰ ‘ਚ ਭਾਜਪਾ ਨੀਤ ਐਨਡੀਏ ਅਤੇ ਸੂਬੇ ‘ਚ ਦਲਿਤਾਂ ਦੇ ਆਗੂ ਵਜੋਂ ਰਾਮਬਿਲਾਸ ਪਾਸਵਾਨ ਦੇ ਅਚਾਨਕ ਦੇਹਾਂਤ ਨਾਲ ਰਾਹ ਹੋਰ ਵੀ ਮੁਸ਼ਕਲ ਹੋ ਗਈ ਹੈ ਅਤੇ ਉਸ ਨੇ ਆਗਾਮੀ ਚੋਣਾਂ ਲਈ ਅਨਿਚਸ਼ਤਤਾ ਵਧਾ ਦਿੱਤੀ ਹੈ ਕਿਉਂਕਿ ਲੋਕ ਜਨ ਸ਼ਕਤੀ ਪਾਰਟੀ ਦੇ ਪ੍ਰਧਾਨ ਅਤੇ ਰਾਮ ਬਿਲਾਸ ਪਾਸਵਾਨ ਦੇ ਪੁੱਤਰ ਚਿਰਾਗ ਪਾਸਵਾਨ ਨੇ ਇਕੱਲੇ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ ਇਸ ਨਾਲ ਭਾਜਪਾ ਅਤੇ ਜਨਤਾ ਦਲ (ਯੂ) ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ
ਹੁਣ ਤੱਕ ਸੂਬੇ ‘ਚ ਭਾਜਪਾ ਨੂੰ ਮੁੱਖ ਚੁਣੌਤੀ ਕਾਂਗਰਸ, ਖੱਬੇਪੱਖੀ, ਰਾਸ਼ਟਰੀ ਜਨਤਾ ਦਲ ਦੇ ਮਹਾਂਗਠਜੋੜ ਤੋਂ ਮਿਲ ਰਹੀ ਸੀ ਪਰ ਹੁਣ ਉਸ ਦੇ ਅਨੇਕਾਂ ਖੇਤਰੀ ਸਹਿਯੋਗੀ ਉਸ ਦਾ ਸਾਥ ਛੱਡ ਰਹੇ ਹਨ ਅਤੇ ਨਿਤਿਸ਼, ਪਾਸਵਾਨ ਦੀ ਮੌਤ ਦੇ ਪ੍ਰਭਾਵ ਤੋਂ ਚਿੰਤਤ ਹਨ ਅਤੇ ਇਸ ਦਾ ਲੋਕ ਜਨ ਸ਼ਕਤੀ ਪਾਰਟੀ ਦੇ ਭਵਿੱਖ ‘ਤੇ ਵੀ ਅਸਰ ਪਵੇਗਾ ਅਤੇ ਨਿਤਿਸ਼ ਨੇ ਖੁਦ ਅਨੇਕਾਂ ਮੁੱਦਿਆਂ ‘ਤੇ ਲੋਕ ਜਨ ਸ਼ਕਤੀ ਪਾਰਟੀ ਦੀ ਆਲੋਚਨਾ ਕੀਤੀ ਹੈ ਪਾਸਵਾਨ ਦੇ ਦੇਹਾਂਤ ਤੋਂ ਬਾਅਦ ਜਨਤਾ ਦਲ (ਯੂ) ਵੀ ਲੋਕ ਜਨ ਸ਼ਕਤੀ ਪਾਰਟੀ ‘ਤੇ ਹਮਲਾ ਨਹੀਂ ਕਰ ਸਕਦੀ ਹੈ ਭਾਜਪਾ ਸੂਬੇ ‘ਚ ਜਨਤਾ ਦਲ (ਯੂ) ਅਤੇ ਕੇਂਦਰ ‘ਚ ਐਨਡੀਏ ਦੇ ਸਹਿਯੋਗੀ ਵਜੋਂ ਜਦਯੂ ਅਤੇ ਲੋਕ ਜਨ ਸ਼ਕਤੀ ਪਾਰਟੀ ਦਰਮਿਆਨ ਸੰਤੁਲਨ ਬਣਾਉਣ ਦੀ ਭੂਮਿਕਾ ਨਿਭਾ ਰਹੀ ਹੈ ਪਰ ਅਜਿਹੀਆਂ ਅਫਵਾਹਾਂ ਵੀ ਉੱਡ ਰਹੀਆਂ ਹਨ ਕਿ ਭਾਜਪਾ ਨੇ ਹੀ ਚਿਰਾਗ ਨੂੰ ਉਕਸਾਇਆ ਹੈ
ਜੋ ਪੱਕੇ ਮੋਦੀ ਸਮਰਥਕ ਹਨ ਤਾਂਕਿ ਬਿਹਾਰ ‘ਚ ਮੁੱਖ ਮੰਤਰੀ ‘ਤੇ ਰੋਕ ਲਾਈ ਜਾ ਸਕੇ ਅਤੇ ਇਹ ਯਕੀਨੀ ਕੀਤਾ ਜਾ ਸਕੇ ਕਿ ਨਿਤਿਸ਼ ਇੰਨੇ ਮਜ਼ਬੂਤ ਨਾ ਹੋਣ ਜਾਣ ਕਿ ਉਹ 2013 ਵਾਂਗ ਐਨਡੀਏ ਤੋਂ ਵੱਖ ਹੋ ਜਾਣ ਸੂਬੇ ‘ਚ ਇਹ ਪਹਿਲੀਆਂ ਚੋਣਾਂ ਹੋਣਗੀਆਂ ਜਿਸ ‘ਚ ਰਾਸ਼ਟਰੀ ਜਨਤਾ ਦਲ ਮੁਖੀ ਲਾਲੂ ਪ੍ਰਸਾਦ ਯਾਦਵ ਨਹੀਂ ਹੋਣਗੇ ਉਹ ਜੇਲ੍ਹ ‘ਚ ਹੀ ਬੰਦ ਹਨ ਅਤੇ ਉੱਥੋਂ ਹੀ ਕਹਿਣਗੇ ਕਿ ਮੈਂ ਮੂਲ ਰਮਨਿਰਪੱਖਤਾਵਾਦੀ ਹਾਂ ਬਾਕੀ ਸਭ ਨੌਟੰਕੀ ਹਨ ਤੁਹਾਨੂੰ ਯਾਦ ਹੋਵੇਗਾ ਕਿ ਲਾਲੂ ਨੇ ਹੀ ਬਿਹਾਰ ‘ਚ ਜਾਤੀ ਸਿਆਸਤ ਦੀ ਸ਼ੁਰੂਆਤ ਕੀਤੀ ਸੀ ਅਤੇ ਇੱਕ ਨਵਾਂ ਸੱਤਾ ਸਮੀਕਰਨ ਬਣਿਆ ਸੀ ਕੀ ਉਨ੍ਹਾਂ ਦੇ ਪੁੱਤਰ ਤੇਜੱਸਵੀ ਯਾਦਵ ਆਪਣੀ ਵਿਰਾਸਤ ਨੂੰ ਅੱਗੇ ਵਧਾ ਸਕਣਗੇ? ਇੱਕ ਅਜਿਹੇ ਵਾਤਾਵਰਨ ‘ਚ ਜਿੱਥੇ ਜਾਤੀਵਾਦ ਹਾਵੀ ਹੋ ਰਿਹਾ ਹੋਵੇ
ਤ੍ਰਾਸਦੀ ਇਹ ਹੈ ਕਿ ਸਾਡੇ ਆਗੂ ਇਸ ਜਾਤੀਵਾਦ ਦਾਨਵ ਦੇ ਮਾੜੇ ਪ੍ਰਭਾਵਾਂ ਨੂੰ ਵੇਖਣਾ ਨਹੀਂ ਚਾਹੁੰਦੇ ਹਨ ਸਾਡੇ ਸਿਆਸਤਦਾਨ ਇਤਿਹਾਸ ਤੋਂ ਵੀ ਸਬਕ ਲੈਣਾ ਨਹੀਂ ਚਾਹੁੰਦੇ ਹਨ ਸਾਡਾ ਇਤਿਹਾਸ ਦੱਸਦਾ ਹੈ ਕਿ ਭਾਰਤ ‘ਚ ਸਾਰੇ ਸੰਘਰਸ਼ ਜਾਤ ‘ਤੇ ਅਧਾਰਿਤ ਰਹੇ ਹਨ ਸਮਾਂ ਆ ਗਿਆ ਹੈ ਕਿ ਅਸੀਂ ਕੀਮਤ ‘ਤੇ ਸੱਤਾ ਪ੍ਰਾਪਤ ਕਰਨ ਵਾਲੇ ਸਾਡੇ ਤੁਛ ਸਿਆਸਤਦਾਨ ਵੋਟ ਬੈਂਕ ਦੀ ਸਿਆਸਤ ਤੋਂ ਪਰੇ ਦੀ ਸੋਚਣ ਅਤੇ ਇਸ ਦੇ ਲੰਮੇ ਸਮੇਂ ਦੇ ਪ੍ਰਭਾਵਾਂ ਬਾਰੇ ‘ਤੇ ਵਿਚਾਰ ਕਰਨ ਜੇਕਰ ਇਸ ਆਦਤ ‘ਤੇ ਹੁਣ ਰੋਕ ਨਾ ਲਾਈ ਗਈ ਤਾਂ ਇਹ ਹੋਰ ਵਧੇਗੀ ਅਤੇ ਇਸ ਨਾਲ ਸਾਡੇ ਲੋਕਤੰਤਰ ਲਈ ਖਤਰਾ ਪੈਦਾ ਹੋਵੇਗਾ ਤੁਹਾਡਾ ਕੀ ਖਿਆਲ ਹੈ?
ਪੂਨਮ ਆਈ ਕੌਸ਼ਿਕ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.