ਗੋਪਾਲ ਭਾਰਗਵ ਖਿਲਾਫ ਮਾਮਲਾ ਦਰਜ
ਝਾਬੂਆ, ਏਜੰਸੀ।
ਮੱਧ ਪ੍ਰਦੇਸ਼ ਦੇ ਝਾਬੂਆ ਵਿਧਾਨਸਭਾ ਉਪ ਚੋਣਾਂ ਦੌਰਾਨ ਕਾਂਗਰਸ ਵਿਧਾਇਕ ਕਾਂਤੀਲਾਲ ਭੁਰੀਆ ਖਿਲਾਫ ਅਪਜਾਨਿਕ ਟਿੱਪਣੀ ਕਰਨ ਦੇ ਮਾਮਲੇ ‘ਚ ਪੁਲਿਸ ਨੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਗੋਪਾਲ ਭਾਰਗਵ ਖਿਲਾਫ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਦੇ ਸਬੰਧ ‘ਚ ਕੇਸ ਦਰਜ ਕੀਤਾ ਗਿਆ ਹੈ। ਅਧਿਆਕਰ ਸੂਤਰਾਂ ਨੇ ਦੱਸਿਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਆਗੂ ਗੋਪਾਲ ਭਾਰਗਵ ਖਿਲਾਫ ਝਾਬੂਆ ਥਾਣੇ ‘ਚ ਚੋਣ ਅਧਿਕਾਰੀ ਅਭੈ ਖਰਾਡੀ ਦੀ ਰਿਪੋਰਟ ਦੇ ਆਧਾਰ ‘ਤੇ ਪੁਲਿਸ ਨੇ ਦੇਰ ਰਾਤ ਚੋਣ ਜ਼ਾਬਤੇ ਦੀ ਉਲੰਘਣਾ ਨਾਲ ਸਬੰਧਿਤ ਮਾਮਲਾ ਦਰਜ ਕਰ ਲਿਆ। ਝਾਬੂਆ ਵਿਧਾਨਸਭਾ ਉਪ ਚੋਣਾਂ ਲਈ ਸੋਮਵਾਰ ਨੂੰ ਇੱਥੇ ਭਾਜਪਾ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਇਸ ਮੌਕੇ ਸੀਨੀਅਰ ਭਾਜਪਾ ਆਗੂਆ ਦੀ ਹਾਜ਼ਰੀ ਵਿੱਚ ਚੋਣ ਮੀਟਿੰਗ ਕੀਤੀ ਗਈ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਗੋਪਾਲ ਭਾਰਗਵ ਨੇ ਕਾਂਗਰਸ ਦੇ ਉਮੀਦਵਾਰ ਭੂਰੀਆ ਨੂੰ ਪਾਕਿਸਤਾਨ ਦਾ ਪ੍ਰਤੀਨਿਧੀ ਦੱਸ ਦਿੱਤਾ ਸੀ। ਇਸ ਮਾਮਲੇ ਦੀ ਸ਼ਿਕਾਇਤ ਕਾਂਗਰਸ ਆਗੂਆ ਨੇ ਕਮਿਸ਼ਲ ਨੂੰ ਵੀ ਕੀਤੀ ਸੀ। ਦੇਰ ਰਾਤ ਇਸ ਟਿੱਪਣੀ ਨੂੰ ਚੋਣ ਜ਼ਾਬਤੇ ਦੀ ਉਲੰਘਣਾ ਮੰਨਦਿਆਂ ਪੁਲਿਸ ਨੇ ਚੋਦ ਅਧਿਕਾਰੀ ਦੀ ਸ਼ਿਕਾਇਤ ‘ਤੇ ਦੇਰ ਰਾਜ ਇੱਕ ਐਫਆਈਆਰ ਦਰਜ ਕਰ ਲਈ ਹੈ। ਝਾਬੂਆ ਵਿਧਾਨ ਸਭਾ ਉਪ ਚੋਣ ਲਈ 21 ਅਕਤੂਬਰ ਨੂੰ ਮਤਦਾਨ ਹੋਵੇਗਾ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।