Cyber Fraud News: ਰਾਹੁਲ ਇੱਕ ਆਮ ਵਿਅਕਤੀ ਸੀ, ਜੋ ਇੱਕ ਛੋਟੀ ਜਿਹੀ ਕੰਪਨੀ ’ਚ ਕੰਮ ਕਰਕੇ ਆਪਣਾ ਘਰ ਚਲਾਉਂਦਾ ਸੀ ਉਸ ਦੀ ਜ਼ਿੰਦਗੀ ਸਿੱਧੀ-ਸਾਦੀ ਸੀ ਅਤੇ ਉਹ ਹਮੇਸ਼ਾ ਆਪਣੇ ਖਰਚਿਆਂ ’ਤੇ ਧਿਆਨ ਰੱਖਦਾ ਸੀ। ਇੱਕ ਦਿਨ, ਦੁਪਹਿਰ ਸਮੇਂ ਜਦੋਂ ਉਹ ਆਪਣੇ ਦਫਤਰ ਦੇ ਕੰਮ ’ਚ ਰੁੱਝਿਆ ਸੀ, ਉਸ ਸਮੇਂ ਉਸ ਕੋਲ ਇੱਕ ਅਣਜਾਣ ਨੰਬਰ ਤੋਂ ਕਾਲ ਆਈ।
ਪਹਿਲਾਂ ਤਾਂ ਉਸ ਨੇ ਸੋਚਿਆ ਕਿ ਇਹ ਕੋਈ ਗਲਤੀ ਨਾਲ ਕੀਤੀ ਗਈ ਕਾਲ ਹੋਵੇਗੀ, ਪਰ ਕਾਲ ਚੁੱਕਣ ’ਤੇ ਦੂਜੇ ਪਾਸਿਓਂ ਬੜੀ ਮਿੱਠੀ ਆਵਾਜ਼ ’ਚ ਇੱਕ ਵਿਅਕਤੀ ਬੋਲਿਆ, ‘ਨਮਸਤੇ, ਮੈਂ ਤੁਹਾਡੇ ਬੈਂਕ ਤੋਂ ਬੋਲ ਰਿਹਾ ਹਾਂ ।’ ਰਾਹੁਲ ਥੋੜ੍ਹਾ ਹੈਰਾਨ ਹੋ ਗਿਆ ਪਰ ਫਿਰ ਸ਼ਾਂਤ ਸੁਰ ’ਚ ਜਵਾਬ ਦਿੱਤਾ, ‘ਜੀ ਬੋਲੋ!’ Cyber Fraud News
ਕਾਲਰ ਨੇ ਕਿਹਾ, ‘ਸਰ, ਤੁਹਾਡੇ ਬੈਂਕ ਖਾਤੇ ਨਾਲ ਜੁੜੀਆਂ ਕੁਝ ਮਹੱਤਵਪੂਰਨ ਜਾਣਕਾਰੀਆਂ ਅੱਪਡੇਟ ਕਰਨੀਆਂ ਹਨ। ਤੁਹਾਨੂੰ ਕੁਝ ਮਿੰਟਾਂ ਲਈ ਪ੍ਰੇਸ਼ਾਨੀ ਹੋ ਸਕਦੀ ਹੈ, ਪਰ ਇਹ ਪ੍ਰਕਿਰਿਆ ਬਹੱਦ ਜ਼ਰੂਰੀ ਹੈ ਤਾਂ ਕਿ ਤੁਹਾਡਾ ਖਾਤਾ ਸੁਰੱਖਿਅਤ ਰਹੇ।’ ਰਾਹੁਲ ਨੇ ਸੋਚਿਆ ਕਿ ਬੈਂਕ ਵੱਲੋਂ ਕਾਲ ਆਉਣੀ ਆਮ ਗੱਲ ਹੋ ਸਕਦੀ ਹੈ, ਅਤੇ ਉਹ ਉਸ ਵਿਅਕਤੀ ਦੀਆਂ ਗੱਲਾਂ ’ਚ ਆ ਗਿਆ। ਸਾਹਮਣੇ ਵਾਲਾ ਵਿਅਕਤੀ ਬੇਹੱਦ ਪ੍ਰੋਫੈਸ਼ਨਲ ਅੰਦਾਜ਼ ’ਚ ਗੱਲ ਕਰ ਰਿਹਾ ਸੀ, ਜਿਸ ਨਾਲ ਰਾਹੁਲ ਨੂੰ ਸ਼ੱਕ ਹੋਣ ਦਾ ਕੋਈ ਮੌਕਾ ਨਹੀਂ ਮਿਲਿਆ। Cyber Fraud News
ਉਸ ਨੇ ਰਾਹੁਲ ਤੋਂ ਉਸ ਦੇ ਡੈਬਿਟ ਕਾਰਡ ਦਾ ਨੰਬਰ, ਓਟੀਪੀ ਅਤੇ ਹੋਰ ਜ਼ਰੂਰੀ ਜਾਣਕਾਰੀ ਮੰਗ ਲਈ, ਇਹ ਕਹਿੰਦਿਆਂ ਕਿ ਸਿਰਫ ਵੈਰੀਫਿਕੇਸ਼ਨ ਲਈ ਹੈ। ਕਾਲ ਖਤਮ ਹੋਣ ਤੋਂ ਕੁਝ ਹੀ ਮਿੰਟਾਂ ਬਾਅਦ, ਰਾਹੁਲ ਦੇ ਮੋਬਾਇਲ ’ਤੇ ਇੱਕ ਮੈਸੇਜ਼ ਆਇਆ। ਮੈਸੇਜ਼ ਦੇਖਦਿਆਂ ਹੀ ਰਾਹੁਲ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਮੈਸੇਜ਼ ’ਚ ਲਿਖਿਆ ਸੀ ਕਿ ਉਸ ਦੇ ਖਾਤੇ ’ਚੋਂ ਇੱਕ ਵੱਡੀ ਰਕਮ ਕੱਢ ਲਈ ਗਈ ਸੀ। ਉਹ ਤੁਰੰਤ ਬੈਂਕ ਦੀ ਕਸਟਮਰ ਕੇਅਰ ਸੇਵਾ ’ਚ ਸੰਪਰਕ ਕਰਨ ਦੀ ਕੋਸ਼ਿਸ਼ ਕਰਨ ਲੱਗਾ, ਪਰ ਉਦੋਂ ਤੱਕ ਬਹੁਤ ਦੇਰ ਹੋ ਗਈ ਸੀ। ਉਸ ਦਾ ਬੈਂਕ ਖਾਤਾ ਲਗਭਗ ਖਾਲੀ ਹੋ ਗਿਆ ਸੀ।
Cyber Fraud News
ਰਾਹੁਲ ਨੇ ਫੌਰਨ ਨਜ਼ਦੀਕੀ ਪੁਲਿਸ ਸਟੇਸ਼ਨ ’ਚ ਜਾ ਕੇ ਸ਼ਿਕਾਇਤ ਦਰਜ ਕਰਵਾਈ ਅਤੇ ਸਾਈਬਰ ਕ੍ਰਾਈਮ ਵਿਭਾਗ ਨਾਲ ਵੀ ਸੰਪਰਕ ਕੀਤਾ, ਪਰ ਉਸ ਨੂੰ ਇਹ ਸਮਝ ਆ ਗਿਆ ਸੀ ਕਿ ਉਹ ਇੱਕ ਸਾਈਬਰ ਧੋਖਾਧੜੀ ਦਾ ਸ਼ਿਕਾਰ ਹੋ ਗਿਆ ਸੀ। ਉਸ ਨੇ ਬੈਂਕ ਨਾਲ ਵੀ ਸੰਪਰਕ ਕੀਤਾ, ਬੈਂਕ ਨੇ ਰਾਹੁਲ ਨੂੰ ਸਾਫ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਇਸ ਤਰ੍ਹਾਂ ਦੀ ਜਾਣਕਾਰੀ ਫੋਨ ’ਤੇ ਨਹੀਂ ਮੰਗੀ ਅਤੇ ਕਈ ਵਾਰ ਗ੍ਰਾਹਕਾਂ ਨੂੰ ਅਪੀਲ ਵੀ ਕੀਤੀ ਸੀ ਕਿ ਉਹ ਅਜਿਹੀ ਜਾਣਕਾਰੀ ਕਿਸੇ ਨੂੰ ਵੀ ਨਾ ਦੇਣ । ਬੈਂਕ ਵੱਲੋਂ ਕਦੇ ਵੀ ਕਾਲ ਕਰਕੇ ਕਸਟਮਰ ਦੀ ਡਿਟੇਲਸ ਅੱਪਡੇਟ ਨਹੀਂ ਕੀਤੀ ਜਾ ਸਕਦੀ। ਇਹ ਕਹਾਣੀ ਸਿਰਫ ਰਾਹੁਲ ਦੀ ਨਹੀਂ, ਸਗੋਂ ਉਨ੍ਹਾਂ ਸਾਰੇ ਲੋਕਾਂ ਦੀ ਹੈ ਜੋ ਇਸ ਤਰ੍ਹਾਂ ਦੀ ਧੋਖਾਧੜੀ ਦਾ ਸ਼ਿਕਾਰ ਹੁੰਦੇ ਹਨ। ਅਣਜਾਣ ਕਾਲਾਂ ਤੋਂ ਹਮੇਸ਼ਾ ਚੌਕਸ ਰਹਿਣਾ ਜ਼ਰੂਰੀ ਹੈ ਅਤੇ ਕਿਸੇ ਵੀ ਹਾਲਤ ’ਚ ਆਪਣੀ ਗੁਪਤ ਜਾਣਕਾਰੀ ਸਾਂਝੀ ਨਹੀਂ ਕਰਨੀ ਚਾਹੀਦੀ।
ਸਾਈਬਰ ਠੱਗੀ ਤੋਂ ਬਚਣ ਦੇ ਤਰੀਕੇ:
ਸਾਈਬਰ ਠੱਗੀ ਤੋਂ ਬਚਣ ਲਈ ਤੁਸੀਂ ਕੁਝ ਮਹੱਤਵਪੂਰਨ ਸਾਵਧਾਨੀਆਂ ਵਰਤ ਸਕਦੇ ਹੋ। ਇਹ ਤਰੀਕੇ ਤੁਹਾਨੂੰ ਸੁਰੱਖਿਅਤ ਰੱਖਣ ’ਚ ਮੱਦਦ ਕਰਨਗੇ:-
- ਸੁਰੱਖਿਅਤ ਪਾਸਵਰਡ ਦੀ ਵਰਤੋਂ ਕਰੋ
- ਸ਼ੱਕੀ ਈਮੇਲ ਅਤੇ ਲਿੰਕ ਤੋਂ ਸਾਵਧਾਨ ਰਹੋ
- ਜਨਤਕ ਵਾਈਫਾਈ ਦੀ ਸਾਵਧਾਨੀ ਨਾਲ ਵਰਤੋਂ ਕਰੋ
- ਸੁਰੱਖਿਆ ਸਾਫਟਵੇਅਰ ਦੀ ਵਰਤੋਂ ਕਰੋ
- ਆਪਣੀ ਜਾਣਕਾਰੀ ਨੂੰ ਸਾਂਝਾ ਕਰਨ ’ਚ ਚੌਕਸੀ ਵਰਤੋ
- ਬੈਂਕਿੰਗ ਅਤੇ ਫਾਈਨੈਂਸ਼ੀਅਲ ਲੈਣ-ਦੇਣ ਦੇਣ ਲਈ ਅਧਿਕਾਰਕ ਐਪਸ ਦੀ ਵਰਤੋਂ ਕਰੋ
- ਆਨਲਾਈਨ ਸ਼ਾਪਿੰਗ ਲਈ ਸਿਰਫ਼ ਪ੍ਰਮਾਣਿਤ ਵੈਬਸਾਈਟਸ ਦੀ ਵਰਤੋਂ ਕਰੋ
- ਸ਼ੱਕੀ ਗਤੀਵਿਧੀਆਂ ਦੀ ਰਿਪੋਰਟ ਕਰਨ ਲਈ 1930 ਡਾਇਲ ਕਰੋ ਅਤੇ ਆਪਣੀ ਸ਼ਿਕਾਇਤ ਦਰਜ ਕਰਵਾਓ।
ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਹੋ, ਤਾਂ ਤੁਰੰਤ ਆਪਣੇ ਬੈਂਕ, ਸਥਾਨਕ ਪੁਲਿਸ ਜਾਂ ਸਾਈਬਰ ਕ੍ਰਾਈਮ ਸੈੱਲ ਨਾਲ ਸੰਪਰਕ ਕਰੋ। ਚੌਕਸ ਰਹਿਣਾ ਅਤੇ ਜ਼ਰੂਰੀ ਸਾਵਧਾਨੀਆਂ ਵਰਤਣਾ ਸਾਈਬਰ ਠੱਗੀ ਤੋਂ ਬਚਣ ਦਾ ਸਭ ਤੋਂ ਚੰਗਾ ਤਰੀਕਾ ਹੈ।
ਰਾਜੇਸ਼ ਬੈਨੀਵਾਲ, ਖੱਚਵਾਨਾ, ਰਾਜਸਥਾਨ
ਮੋ. 98172-38511