ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ | National Cancer Awareness Day
ਕੈਂਸਰ ਵਰਗੀ ਘਾਤਕ ਬਿਮਾਰੀ ਬਾਰੇ ਜਾਗਰੂਕ ਕਰਨ ਅਤੇ ਇਸ ਬਿਮਾਰੀ ਤੋਂ ਬਚਾਅ ਲਈ ਵਰਤੀਆਂ ਜਾ ਸਕਣ ਵਾਲੀਆਂ ਸਾਵਧਾਨੀਆਂ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਹਰ ਸਾਲ 7 ਨਵੰਬਰ ਨੂੰ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਮਨਾਇਆ ਜਾਂਦਾ ਹੈ। ਭਾਰਤ ਵਿੱਚ ਕੈਂਸਰ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਕੈਂਸਰ ਮਨੁੱਖਾਂ ਵਿੱਚ ਮੌਤ ਦਾ ਦੂਜਾ ਪ੍ਰਮੁੱਖ ਕਾਰਨ ਹੈ। ਅੱਜ ਦੇ ਆਧੁਨਿਕ ਅਤੇ ਵਿਗਿਆਨਕ ਯੁੱਗ ਵਿੱਚ ਕੈਂਸਰ ਨਾਮੁਰਾਦ ਬਿਮਾਰੀ ਨਹੀਂ ਹੈ। ਇਸ ਦਾ ਇਲਾਜ ਕੀਤਾ ਜਾ ਸਕਦਾ ਹੈ ਪਰ ਜੇ ਮਰੀਜ਼ ਨੂੰ ਸਹੀ ਸਮੇਂ ’ਤੇ ਸਹੀ ਇਲਾਜ ਮਿਲ ਜਾਵੇ। (National Cancer Awareness Day)
ਇਹ ਵੀ ਪੜ੍ਹੋ : ਕੇਂਦਰੀ ਜ਼ੇਲ੍ਹ ਫਿਰੋਜ਼ਪੁਰ ’ਚੋਂ 10 ਮੋਬਾਇਲ ਬਰਾਮਦ, 9 ਹਵਾਲਾਤੀ ਨਾਮਜ਼ਦ
ਕੈਂਸਰ ਕੋਈ ਨਵੀਂ ਬਿਮਾਰੀ ਨਹੀਂ ਹੈ। ਪਹਿਲਾਂ ਸਾਡੇ ਕੋਲ ਚੈਕਿੰਗ ਦੇ ਸਾਧਨ ਨਹੀਂ ਸਨ ਜਿਸ ਕਰਕੇ ਮਰੀਜ਼ਾਂ ਨੂੰ ਬਿਮਾਰੀ ਦਾ ਪਤਾ ਨਹੀਂ ਸੀ ਲੱਗਦਾ। ਹਾਂ ਪੁਰਾਣੇ ਸਮੇਂ ਵਿੱਚ ਇਸ ਦੀ ਦਰ ਘੱਟ ਹੋ ਸਕਦੀ ਹੈ। ਹੁਣ ਬਿਮਾਰੀ ਦਾ ਪਤਾ ਲਾਉਣ ਦੇ ਆਧੁਨਿਕ ਸਾਧਨ ਵੀ ਹਨ ਤੇ ਉਸ ਦਾ ਇਲਾਜ ਵੀ ਸੰਭਵ ਹੈ। ਇਸ ਲਈ ਇਸ ਨੂੰ ਨਾਮੁਰਾਦ ਬਿਮਾਰੀ ਨਹੀਂ ਕਿਹਾ ਜਾਣਾ ਚਾਹੀਦਾ। ਇੱਕ ਅੰਦਾਜ਼ੇ ਮੁਤਾਬਕ ਭਾਰਤ ਵਿਚ 1.5 ਮਿਲੀਅਨ ਤੋਂ ਵੱਧ ਲੋਕ ਕੈਂਸਰ ਨਾਲ ਜੀਅ ਰਹੇ ਹਨ ਤੇ ਲੱਖਾਂ ਤੋਂ ਵੱਧ ਕੇਸ ਹਰ ਸਾਲ ਰਜਿਸਟਰ ਕੀਤੇ ਜਾਂਦੇ ਹਨ। ਭਾਰਤ ਵਿੱਚ ਨੌਂ ਵਿੱਚੋਂ ਇੱਕ ਵਿਅਕਤੀ ਨੂੰ ਉਸਦੇ ਜੀਵਨ ਕਾਲ ਵਿੱਚ ਕੈਂਸਰ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਫੇਫੜਿਆਂ ਤੇ ਛਾਤੀ ਦੇ ਕੈਂਸਰ ਕ੍ਰਮਵਾਰ ਮਰਦਾਂ ਤੇ ਔਰਤਾਂ ਵਿੱਚ ਕੈਂਸਰ ਦੇ ਪ੍ਰਮੁੱਖ ਸਥਾਨ ਸਨ। (National Cancer Awareness Day)
ਕੈਂਸਰ ਕਾਰਨ ਹੋਣ ਵਾਲੀਆਂ 71 ਪ੍ਰਤੀਸ਼ਤ ਮੌਤਾਂ ਦੇ ਸ਼ਿਕਾਰ 30-60 ਉਮਰ ਵਰਗ ਦੇ ਲੋਕ
ਇਸ ਵਿਚ ਖਤਰਨਾਕ ਪੱਖ ਇਹ ਹੈ ਕਿ ਕੈਂਸਰ ਕਾਰਨ ਹੋਣ ਵਾਲੀਆਂ 71 ਪ੍ਰਤੀਸ਼ਤ ਮੌਤਾਂ ਦੇ ਸ਼ਿਕਾਰ 30-60 ਉਮਰ ਵਰਗ ਦੇ ਲੋਕ ਹੁੰਦੇ ਹਨ। ਕੈਂਸਰ ਦਾ ਇਲਾਜ ਤੇ ਇਸ ਤੋਂ ਛੁਟਕਾਰਾ ਦੁਆਉਣਾ ਇੱਕ ਜਟਿਲ ਪ੍ਰਕਿਰਿਆ ਹੈ। ਭਾਰਤ ਦੇ ਸਾਬਕਾ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਹਰਸ਼ਵਰਧਨ ਨੇ ਸਤੰਬਰ 2014 ਵਿੱਚ ਪਹਿਲੀ ਵਾਰ ਰਾਸ਼ਟਰੀ ਕੈਂਸਰ ਜਾਗਰੂਕਤਾ ਦਿਵਸ ਦਾ ਐਲਾਨ ਕੀਤਾ ਉਨ੍ਹਾਂ ਨੇ ਕੈਂਸਰ ਕੰਟਰੋਲ ’ਤੇ ਇੱਕ ਰਾਜ-ਪੱਧਰੀ ਅੰਦੋਲਨ ਸ਼ੁਰੂ ਕੀਤਾ ਤੇ ਲੋਕਾਂ ਨੂੰ ਮੁਫਤ ਟੈਸਟਾਂ ਲਈ ਮਿਉਂਸਪਲ ਕਲੀਨਿਕਾਂ ਵਿੱਚ ਰਿਪੋਰਟ ਕਰਨ ਲਈ ਉਤਸ਼ਾਹਿਤ ਕੀਤਾ। ਆਮ ਤੌਰ ’ਤੇ ਕੈਂਸਰ ਦੇ ਲੱਛਣ ਸਾਧਾਰਨ ਰੂਪ ਵਿਚ ਕਮਜ਼ੋਰੀ, ਸਰੀਰ ਦਾ ਭਾਰ ਘੱਟ ਹੋਣ ਜਾਂ ਥਕਾਵਟ ਦੇ ਰੂਪ ਵਿਚ ਦਿਖਾਈ ਦਿੰਦੇ ਹਨ। (National Cancer Awareness Day)
ਜੇਕਰ ਕਿਸੇ ਵੀ ਵਿਅਕਤੀ ਨੂੰ ਇੱਕ ਹਫ਼ਤੇ ਤੋਂ ਜ਼ਿਆਦਾ ਅਸਾਧਾਰਨ ਲੱਛਣ ਮਹਿਸੂਸ ਹੋ ਰਹੇ ਹੋਣ ਤਾਂ ਇਹ ਸਲਾਹ ਦਿੱਤੀ ਜਾਂਦੀ ਹੈ ਕਿ ਉਸ ਨੂੰ ਡਾਕਟਰੀ ਜਾਂਚ ਕਰਵਾ ਲੈਣੀ ਚਾਹੀਦੀ ਹੈ। ਇੱਕ ਰਿਪੋਰਟ ਅਨੁਸਾਰ ਪਿਛਲੇ ਦਸ ਸਾਲਾਂ ਵਿੱਚ ਕੈਂਸਰ ਦੇ ਕੇਸਾਂ ਵਿੱਚ 20% ਤੋਂ ਜਿਆਦਾ ਵਾਧਾ ਹੋਇਆ ਹੈ। ਇਸ ਬਿਮਾਰੀ ਕਾਰਨ ਹੋਈਆਂ ਮੌਤਾਂ ਵਿੱਚ ਵੀ ਕਾਫੀ ਵਾਧਾ ਹੋਇਆ ਹੈ। ਕੈਂਸਰ ਦੀਆਂ ਬਹੁਤ ਵੱਖ-ਵੱਖ ਕਿਸਮਾਂ ਉਜਾਗਰ ਹੋਈਆਂ ਹਨ ਜਿਵੇਂ ਛਾਤੀ ਦੇ ਕੈਂਸਰ, ਕੋਲਨ ਕੈਂਸਰ, ਪ੍ਰੋਸਟੇਟ ਕੈਂਸਰ, ਪੇਟ ਦਾ ਕੈਂਸਰ, ਜਿਗਰ ਦਾ ਕੈਂਸਰ, ਚਮੜੀ ਦਾ ਕੈਂਸਰ, ਮੂੰਹ ਦਾ ਕੈਂਸਰ, ਸਿਰ ਅਤੇ ਗਰਦਨ ਦਾ ਕੈਂਸਰ, ਗਲੇ ਦਾ ਕੈਂਸਰ, ਬੱਚੇਦਾਨੀ ਦਾ ਕੈਂਸਰ, ਸਰਵਾਈਕਲ ਕੈਂਸਰ, ਗੁਰਦੇ ਦਾ ਕੈਂਸਰ, ਦਿਮਾਗ ਦਾ ਕੈਂਸਰ, ਥਾਇਰਾਇਡ ਕੈਂਸਰ, ਬਲੱਡ ਕੈਂਸਰ, ਅੱਖਾਂ ਅਤੇ ਰੀੜ੍ਹ ਦੀ ਹੱਡੀ ਦਾ ਕੈਂਸਰ ਤੇ ਹੋਰ ਵੀ ਕਈ ਤਰ੍ਹਾਂ ਦਾ ਕੈਂਸਰ।
ਇਹ ਵੀ ਪੜ੍ਹੋ : ਰਾਜਪਾਲ ਸੰਵਿਧਾਨ ਦੀ ਮਰਿਆਦਾ ਸਮਝਣ
ਵਿਸ਼ਵ ਸਿਹਤ ਸੰਗਠਨ ਅਨੁਸਾਰ ਕੈਂਸਰ ਦੁਨੀਆ ਦੀ ਅਜਿਹੀ ਦੂਜੀ ਬਿਮਾਰੀ ਹੈ ਜਿਸ ਕਾਰਨ ਸਭ ਤੋਂ ਵਧ ਲੋਕ ਮਰ ਰਹੇ ਹਨ। ਬਹੁਤੇ ਡਾਕਟਰਾਂ ਦਾ ਕਹਿਣਾ ਹੈ ਕਿ ਕੈਂਸਰ ਵਧਦੀ ਉਮਰ ਵਿੱਚ ਹੋਣ ਵਾਲੀ ਇੱਕ ਬਿਮਾਰੀ ਹੈ ਪਰ ਅੱਜ-ਕੱਲ੍ਹ ਇਹ ਬਿਮਾਰੀ ਜ਼ਿਆਦਾ ਨੌਜਵਾਨਾਂ ਵਿੱਚ ਹੋ ਰਹੀ ਹੈ। ਜਾਣਕਾਰੀ ਅਨੁਸਾਰ ਕੈਂਸਰ ਦੇ 40 ਫੀਸਦੀ ਅਜਿਹੇ ਮਾਮਲੇ ਹਨ ਜੋ ਤੰਬਾਕੂ ਸਬੰਧੀ ਕੈਂਸਰ ਦੇ ਹੁੰਦੇ ਹਨ। ਤੰਬਾਕੂ ਕਾਰਨ ਇਹ ਬਿਮਾਰੀ 20-25 ਸਾਲਾਂ ਦੇ ਨੌਜਵਾਨਾਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਵਿੱਚ 10-20 ਸਾਲਾਂ ਵਿੱਚ ਹੀ ਕੈਂਸਰ ਦਾ ਪਤਾ ਲੱਗ ਜਾਂਦਾ ਹੈ। (National Cancer Awareness Day)
ਕੈਂਸਰ ਨਾਲ ਪੀੜਤ ਬਹੁਤੇ ਨੌਜਵਾਨ ਅਜਿਹੇ ਆਉਂਦੇ ਹਨ ਜੋ ਸਿਗਰੇਟ, ਪਾਨ, ਤੰਬਾਕੂ, ਖੈਨੀ, ਗੁਟਖਾ ਆਦਿ ਦੀ ਵਰਤੋਂ ਕਰਦੇ ਹਨ। ਇਹ ਨੌਜਵਾਨ ਬਹੁਤ ਛੋਟੀ ਉਮਰ ਵਿੱਚ ਹੀ ਇਨ੍ਹਾਂ ਚੀਜਾਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੰਦੇ ਹਨ। ਪਰ ਉਹ ਇਨ੍ਹਾਂ ਚੀਜਾਂ ਦੇ ਨੁਕਸਾਨ ਨਹੀਂ ਜਾਣਦੇ। ਤੰਬਾਕੂ ਖਾਣ ਕਾਰਨ ਲੋਕ ਓਰਲ, ਪੈਨਕ੍ਰੀਟਿਕ, ਸਰਵਾਈਕਲ, ਓਵਰੀ, ਫੇਫੜੇ ਤੇ ਛਾਤੀ ਦੇ ਕੈਂਸਰ ਤੋਂ ਪੀੜਤ ਹੋ ਰਹੇ ਹਨ। ਪਤਾ ਲੱਗਾ ਹੈ ਕਿ ਯੂਰਪ ਅਤੇ ਅਮਰੀਕਾ ਨੇ ਤੰਬਾਕੂ ਦੇ ਸੇਵਨ ਨੂੰ ਲੈ ਕੇ ਸਖਤ ਕਦਮ ਚੁੱਕੇ ਹਨ। ਇਸ ਤੋਂ ਬਾਅਦ ਉੱਥੇ ਤੰਬਾਕੂ ਕਾਰਨ ਕੈਂਸਰ ਦੇ ਹੋਣ ਵਾਲੇ ਮਾਮਲਿਆਂ ਵਿੱਚ ਕਮੀ ਆਈ ਹੈ। ਤੰਬਾਕੂ ਦੇ ਸੇਵਨ ਤੋਂ ਇਲਾਵਾ ਕੈਂਸਰ ਦੇ ਹੋਰ ਵੀ ਬਹੁਤੇ ਕਾਰਨ ਸਾਹਮਣੇ ਆਏ ਹਨ। ਕੈਂਸਰ ਨਾਲ ਹੋਣ ਵਾਲੀਆਂ ਇੱਕ ਤਿਹਾਈ ਮੌਤਾਂ ਦਾ ਕਾਰਨ ਸਰੀਰ ਦੀ ਲੰਬਾਈ ਨਾਲੋਂ ਭਾਰ ਦਾ ਕਿਤੇ ਵੱਧ ਹੋਣਾ ਵੀ ਹੈ।
ਇਹ ਵੀ ਪੜ੍ਹੋ : SL Vs BAN: ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ ਹਰਾ ਕੇ ਕੀਤਾ ਉਲਟਫੇਰ
ਨੌਜਵਾਨਾਂ ਵੱਲੋਂ ਆਮ ਤੌਰ ’ਤੇ ਵਰਤੇ ਜਾਂਦੇ ਜੰਕ ਅਤੇ ਫਾਸਟ ਫੂਡ ਦੀ ਵਰਤੋਂ ਵੀ ਕਿਤੇ ਨਾ ਕਿਤੇ ਕੈਂਸਰ ਨੂੰ ਸੱਦਾ ਦੇ ਰਹੀ ਹੈ। ਇਸ ਤੋਂ ਇਲਾਵਾ ਆਰਟੀਫੀਸ਼ੀਅਲ ਸਵੀਟਨਰ ਦੀ ਵਰਤੋਂ, ਬਾਡੀ ਉੱਤੇ ਪਸੀਨੇ ਦੀ ਬਦਬੂ ਤੋਂ ਛੁਟਕਾਰਾ ਦੇਣ ਲਈ ਵਰਤੋਂ ਕੀਤੇ ਜਾਂਦੇ ਡੀਓਡਰੰਟ ਪਰਫਿਊਮ ਅਤੇ ਵੱਖ-ਵੱਖ ਤਰ੍ਹਾਂ ਦੇ ਕਾਸਮੈਟਿਕ ਉਪਕਰਨ ਜਿਵੇਂ ਨੇਲ ਪੇਂਟ ਲਿਪਸਟਿਕ, ਕਰੀਮਾਂ ਅਤੇ ਦੁੱਧ ਦੇ ਨਾਂਅ ’ਤੇ ਵੇਚਿਆ ਜਾ ਰਿਹਾ ਜਾ ਰਿਹਾ ਚਿੱਟਾ ਜਹਿਰ ਆਦਿ ਵੀ ਕਿਤੇ ਨਾ ਕਿਤੇ ਕੈਂਸਰ ਨੂੰ ਸੱਦਾ ਦੇ ਰਹੇ ਹਨ। ਮਾਹਿਰਾਂ ਅਨੁਸਾਰ ਹਰੀਆਂ ਸਬਜੀਆਂ ਤੇ ਫਲਾਂ ਦਾ ਘੱਟ ਸੇਵਨ , ਮਿਲਾਵਟਖੋਰੀ, ਚੀਜਾਂ ਦਾ ਸ਼ੁੱਧ ਨਾ ਮਿਲਣਾ, ਕਸਰਤ ਨਾ ਕਰਨਾ ਤੇ ਸ਼ਰਾਬ ਪੀਣਾ ਵੀ ਕੈਂਸਰ ਹੋਣ ਦੇ ਮੁੱਖ ਕਾਰਨ ਹਨ।
ਸਿਹਤਮੰਦ ਜੀਵਨਸ਼ੈਲੀ ਨਾਲ ਮੋਟਾਪੇ ਨੂੰ ਰੋਕਿਆ ਜਾ ਸਕਦਾ ਹੈ
ਸਿਹਤਮੰਦ ਜੀਵਨਸ਼ੈਲੀ ਨਾਲ ਮੋਟਾਪੇ ਨੂੰ ਰੋਕਿਆ ਜਾ ਸਕਦਾ ਹੈ ਜੋ ਕਿ ਕੈਂਸਰ ਦਾ ਇੱਕ ਵੱਡਾ ਕਾਰਨ ਵੀ ਹੈ। ਮੋਟਾਪਾ ਕਈ ਬਿਮਾਰੀਆਂ ਨਾਲ ਜੁੜਿਆ ਹੋਇਆ ਹੈ ਤੇ ਕੈਂਸਰ ਉਨ੍ਹਾਂ ਵਿੱਚੋਂ ਇੱਕ ਹੈ। ਸਿਹਤਮੰਦ ਵਜ਼ਨ ਬਣਾਈ ਰੱਖਣਾ ਅਤੇ ਸਰੀਰਕ ਤੌਰ ’ਤੇ ਸਰਗਰਮ ਰਹਿਣਾ ਕਈ ਕਿਸਮਾਂ ਦੇ ਕੈਂਸਰ ਦੇ ਜੋਖਮ ਨੂੰ ਘਟਾ ਸਕਦਾ ਹੈ। ਮੱਧਮ ਕਸਰਤ ਜਿਵੇਂ ਕਿ 30 ਮਿੰਟ ਦੀ ਐਰੋਬਿਕ, ਸਵੇਰ ਅਤੇ ਸ਼ਾਮ ਦੀ ਸੈਰ, ਜਾਗਿੰਗ ਆਦਿ ਵੱਖ-ਵੱਖ ਬਿਮਾਰੀਆਂ ਦੇ ਜੋਖਮ ਨੂੰ ਕਾਫੀ ਹੱਦ ਤੱਕ ਘਟਾ ਸਕਦੀ ਹੈ। ਇੱਕ ਸੰਤੁਲਿਤ ਤੇ ਸਿਹਤਮੰਦ ਖੁਰਾਕ ਖਾਓ। ਰਿਫਾਇੰਡ ਕਾਰਬੋਹਾਈਡ੍ਰੇਟ, ਚੀਨੀ , ਪ੍ਰੋਸੈਸਡ ਭੋਜਨ, ਫਾਸਟ ਫੂਡ ਅਤੇ ਡੀਪ ਫ੍ਰਾਇਡ ਭੋਜਨ ਤੁਹਾਡੇ ਕੈਂਸਰ ਦੇ ਜੋਖਮ ਨੂੰ ਵਧਾਉਂਦੇ ਹਨ। ਇਸ ਲਈ ਇਸ ਤਰ੍ਹਾਂ ਦੇ ਭੋਜਨ ਤੋਂ ਜਿੰਨਾ ਹੋ ਸਕੇ ਗੁਰੇਜ ਕਰੋ। (National Cancer Awareness Day)
ਜੈਤੂਨ ਦਾ ਤੇਲ, ਤਾਜੇ ਫਲ, ਸਬਜੀਆਂ, ਜੂਸ, ਬਦਾਮ ਅਤੇ ਅਖਰੋਟ ਆਪਣੇ ਆਹਾਰ ਵਿੱਚ ਸ਼ਾਮਿਲ ਕਰੋ । ਇਸ ਲਈ ਭਾਰਤ ਵਿੱਚ ਵੀ ਜੇਕਰ ਆਮ ਲੋਕ ਤੇ ਮੀਡੀਆ ਖਤਰਨਾਕ ਭੋਜਨ ਪਦਾਰਥਾਂ ਦੀ ਵਰਤੋਂ ਅਤੇ ਤੰਬਾਕੂ ਦੀ ਵਰਤੋਂ ਪ੍ਰਤੀ ਵਧੇਰੇ ਗੰਭੀਰਤਾ ਨਾਲ ਕੰਮ ਕਰਨ ਤਾਂ ਇਸ ਕੈਂਸਰ ’ਤੇ ਕਾਬੂ ਪਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇੱਕ ਭਿਆਨਕ ਗੱਲ ਹੋਰ ਵੀ ਹੈ ਕਿ ਕੈਂਸਰ ਦਾ ਪਤਾ ਲੱਗਣ ਦੇ ਬਾਵਜੂਦ ਵੀ ਬਹੁਤੇ ਲੋਕ ਬਹੁਤੇ ਮੱਧ ਵਰਗੀ ਪਰਿਵਾਰ ਇਸਦੇ ਅਤੀ ਮਹਿੰਗੇ ਇਲਾਜ ਕਾਰਨ ਇਲਾਜ ਤੋਂ ਵਾਂਝੇ ਹੀ ਰਹਿ ਜਾਂਦੇ ਹਨ। ਇਸ ਲਈ ਸਾਰਿਆਂ ਨੂੰ ਮੇਰਾ ਸੁਝਾਅ ਇਹ ਹੈ ਕਿ ਅਸੀਂ ਕੈਂਸਰ ਹੋਣ ਦੇ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਇਸ ਤੋਂ ਬਚਣ ਵਿੱਚ ਹੀ ਆਪਣੀ ਭਲਾਈ ਸਮਝੀਏ ਕਿਉਂਕਿ ਰੋਕਥਾਮ ਇਲਾਜ ਨਾਲੋਂ ਬਿਹਤਰ ਹੈ। (National Cancer Awareness Day)