ਕੈਨੇਡਾ ਨੇ ਭਾਰਤ ਲਈ ਸਿੱਧੀ ਉੱਡਾਣ ’ਤੇ ਪਾਬੰਦੀ 21 ਸਤੰਬਰ ਤੱਕ ਵਧਾਈ
ਟੋਰੰਟੋ (ਏਜੰਸੀ)। ਕੈਨੇਡਾ ਨੇ ਦੇਸ਼ ’ਚ ਕੋਰੋਨਾ ਵਾਇਰਸ (ਕੋਵਿਡ-10) ਮਹਾਂਮਾਰੀ ਦੇ ਪ੍ਰਸਾਰ ਨੂੰ ਰੋਕਣ ਦੇ ਮੱਦੇਨਜ਼ਰ ਭਾਰਤ ਨਾਲ ਸਿੱਧੀ ਯਾਤਰਾ ਉੱਡਾਣਾਂ ’ਤੇ ਲਾਈ ਪਾਬੰਦੀ ਨੂੰ 21 ਸਤੰਬਰ ਤੱਕ ਵਧਾ ਦਿੱਤਾ ਹੈ ਕੈਨੇਡਾ ਦੇ ਆਵਾਜਾਈ ਵਿਭਾਗ ਨੇ ਸੋਮਵਾਰ ਨੂੰ ਇੱਕ ਬਿਆਨ ’ਚ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਕੈਨੇਡਾ ਦੀ ਜਨਤਕ ਸਿਹਤ ਏਜੰਸੀ ਦੀ ਨਵੀਂ ਜਨਤਕ ਸਿਹਤ ਸਲਾਹ ਦੇ ਅਧਾਰ ’ਤੇ ਕੈਨੇਡਾ ਆਵਾਜਾਈ ਵਿਭਾਗ ਨੋਟਿਸ ਟੂ ਏਅਰਮੇਨ ਦਾ ਵਿਸਥਾਰ ਕਰ ਰਿਹਾ ਹੈ, ਜਿਸ ਦੇ ਤਹਿਤ ਭਾਰਤ ਤੋਂ ਕੈਨੇਡਾ ਲਈ ਸਾਰੀਆਂ ਸਿੱਧੀਆਂ ਵਪਾਰਕ ਤੇ ਨਿੱਜੀ ਮੁਸਾਫਰ ਉੱਡਾਣਾਂ ਨੂੰ 21 ਸਤੰਬਰ ਤੱਕ ਪਾਬੰਦੀ ਲਾ ਦਿੱਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ