ਕਰਤੱਵ ਦੀ ਪੁਕਾਰ
ਦਇਆਨੰਦ ਦੇ ਜੀਵਨ ਦੀ ਇੱਕ ਘਟਨਾ ਹੈ ਸਖ਼ਤ ਤਪ ਤੋਂ ਬਾਅਦ, ਘੋਰ ਅਭਿਆਸ ਕਾਰਨ, ਜਦੋਂ ਉਸ ਲਈ ਮੁਕਤੀ ਦਾ ਦੁਆਰ ਖੁੱਲ੍ਹ ਗਿਆ ਤਾਂ ਉਸ ਨੇ ਸੋਚਿਆ ਕਿ ਹੁਣ ਇਸ ਸਰੀਰ ਨੂੰ ਜ਼ਿੰਦਾ ਰੱਖਣ ਦਾ ਕੋਈ ਲਾਭ ਨਹੀਂ ਮੰਗੋਤਰੀ ਨੇੜੇ ਇੱਕ ਟੀਸੀ ’ਤੇ ਪਹੁੰਚਿਆ, ਇਸ ਇੱਛਾ ਨਾਲ ਕਿ ਟੀਸੀ ਤੋਂ ਛਾਲ ਮਾਰ ਕੇ ਸਰੀਰ ਨੂੰ ਛੱਡ ਦਿਆਂ, ਪਰੰਤੂ ਉਦੋਂ ਅੰਦਰੋਂ ਆਵਾਜ਼ ਆਈ, ‘‘ਦਇਆਨੰਦ! ਇਹ ਕੀ ਕਰ ਰਿਹਾ ਹੈਂ? ਆਪਣੇ ਲਈ ਮੋਕਸ਼ ਦਾ ਦੁਆਰ ਖੁੱਲ੍ਹ ਗਿਆ, ਇਸ ’ਚ ਤੈਨੂੰ ਸ਼ਾਂਤੀ ਮਿਲ ਗਈ? ਹੇਠਾਂ ਇਸ ਬਲ਼ਦੇ ਹੋਏ ਸੰਸਾਰ ਨੂੰ ਵੇਖ! ਅੱਗ ਦੀਆਂ ਲਾਟਾਂ, ਭਾਂਬੜ, ਕੀ ਇਨ੍ਹਾਂ ਕਰੋੜਾਂ ਲੋਕਾਂ ’ਤੇ ਤੈਨੂੰ ਤਰਸ ਨਹੀਂ ਆਉਦਾ? ਕੀ ਉਨ੍ਹਾਂ ਪ੍ਰਤੀ ਤੇਰਾ ਕੋਈ ਕਰਤੱਵ ਨਹੀਂ? ਅੱਗੇ ਵਧ! ਇਸ ਅੱਗ ਨੂੰ ਸ਼ਾਂਤ ਕਰਨ ਦਾ ਯਤਨ ਕਰ!’’
ਉਦੋਂ ਇੱਕ ਦੂਜੀ ਆਵਾਜ਼ ਨੇ ਕਿਹਾ, ‘‘ਮੈਂ ਇੱਕ ਛੋਟੀ ਜਿਹੀ ਬੂੰਦ ਇਸ ਵਿਸ਼ਾਲ ਜਵਾਲਾ ਨੂੰ ਕਿਵੇਂ ਬੁਝਾ ਸਕਾਂਗੀ?’’ ਅਤੇ ਪਹਿਲੀ ਆਵਾਜ਼ ਨੇ ਅਧਿਕਾਰ ਨਾਲ ਕਿਹਾ, ‘‘ਇਹ ਅੱਗ ਬੁਝੇ ਜਾਂ ਨਾ ਬੁਝੇ, ਤੇਰਾ ਕਰਤੱਵ ਇਹ ਹੈ ਕਿ ਇਸ ਨੂੰ ਬੁਝਾਉਣ ਦਾ ਯਤਨ ਕਰ ਬੇਸ਼ੱਕ ਹੀ ਅਜਿਹਾ ਕਰਦੇ ਹੋਏ ਸੁਆਹ ਹੋ ਜਾਵੇਂ, ਪਰੰਤੂ ਕਰਤੱਵ ਇਹੀ ਹੈ’’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ