ਕਿਹਾ, ਕਈ ਕੰਪਨੀਆਂ ਚਲਾ ਰਹੀਆਂ ਹਨ ਮਨਜ਼ੂਰੀ ਤੋਂ ਵੱਧ ਮਸ਼ੀਨਰੀ
(ਰਘਬੀਰ ਸਿੰਘ) ਲੁਧਿਆਣਾ। ਸਰਕਾਰ ਵੱਲੋਂ ਵਾਤਾਵਰਨ ਨੂੰ ਸੁਧਾਰਨ ਅਤੇ ਪਾਣੀ ਨੂੰ ਸ਼ੁੱਧ ਕਰਨ ਲਈ ਚਲਾਈ ਜਾ ਰਹੀ ਮੁਹਿੰਮ ਦੇ ਸਮਰਥਨ ਵਿੱਚ ਹੁਣ ਕਾਰੋਬਾਰੀ ਵੀ ਅੱਗੇ ਆ ਗਏ ਹਨ। ਸ਼ਹਿਰ ਦੇ ਵਪਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਪੱਤਰ ਲਿਖ ਕੇ ਵਾਤਾਵਰਨ ਸੁਰੱਖਿਆ ਸਬੰਧੀ ਸਰਕਾਰੀ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਰੰਗਾਈ ਦੇ ਕਾਰੋਬਾਰੀ ਅਤੇ ਪੰਜਾਬ ਡਾਇਰਜ਼ ਐਸੋਸੀਏਸ਼ਨ ਤਾਜਪੁਰ ਰੋਡ ਦੇ ਡਾਇਰੈਕਟਰ ਬੱਬੀ ਜਿੰਦਲ ਨੇ ਦੱਸਿਆ ਕਿ ਲੁਧਿਆਣਾ ਦੀਆਂ ਕਈ ਰੰਗਾਈ ਕੰਪਨੀਆਂ ਹਨ, ਭਾਵੇਂ ਉਹ ਸਕੈਟਰਡ ਹੋਮ ਜੰ ਲੈਂਡ ਪਲਾਂਟੇਸ਼ਨ ਹੋਣ, ਉਹ ਪ੍ਰਮਿਸ਼ਨ ਨਾਲੋਂ ਕਿਤੇ ਜ਼ਿਆਦਾ ਪਾਣੀ ਜ਼ਮੀਨ ’ਚੋਂ ਕੱਢ ਰਹੀਆਂ ਹਨ ਅਤੇ ਡਿਸਚਾਰਜ ਕਰ ਰਹੀਆਂ ਹਨ। ਸਰਕਾਰ ਨੂੰ ਇਸ ਦੀ ਤੁਰੰਤ ਜਾਂਚ ਕਰਕੇ ਕਾਰਵਾਈ ਕਰਨੀ ਚਾਹੀਦੀ ਹੈ। ਇਸ ਦੇ ਲਈ ਹਰੇਕ ਡਾਇੰਗ ਯੂਨਿਟ ਦੇ ਅੰਦਰ ਕਿੰਨੀ ਮਸ਼ੀਨਰੀ ਲਗਾਈ ਗਈ ਹੈ ਅਤੇ ਇਹ ਰੋਜ਼ਾਨਾ ਕਿੰਨਾ ਪਾਣੀ ਛੱਡ ਰਹੀਆਂ ਹਨ, ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਪੀਪੀਸੀਬੀ ਤੋਂ ਇਲਾਵਾ ਗੁਰੂ ਨਾਨਕ ਇੰਜਨੀਅਰਿੰਗ ਕਾਲਜ (ਜੀਐਨਈ), ਲੁਧਿਆਣਾ ਤੋਂ ਇਸ ਦੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ। ਜੀਐਨਈ ਕਾਲਜ ਕੋਲ ਸਾਰਾ ਡਾਟਾ ਹੈ ਕਿ ਕਿਹੜੀ ਡਾਇੰਗ ਮਸ਼ੀਨ ਕਿੰਨਾ ਪਾਣੀ ਛੱਡਦੀ ਹੈ। ਉਨ੍ਹਾਂ ਕਿਹਾ ਕਿ ਜੀਐਨਈ ਨੇ ਇਸ ਤੋਂ ਪਹਿਲਾਂ ਲੁਧਿਆਣਾ ਦੇ ਤਿੰਨ ਸੀਈਟੀਪੀ ਪਲਾਂਟਾਂ ਦੀ ਰੋਜ਼ਾਨਾ ਡਿਸਚਾਰਜ ਰਿਪੋਰਟ 15 ਐਮਐਲਡੀ, 40 ਐਮਐਲਡੀ ਅਤੇ 50 ਐਮਐਲਡੀ ਡਾਇੰਗ ਯੂਨਿਟਾਂ ਦੀ ਮਸ਼ੀਨਰੀ ਦੀ ਗਿਣਤੀ ਕਰਕੇ ਤਿਆਰ ਕੀਤੀ ਸੀ। ਇਸ ਰਿਪੋਰਟ ਨੇ ਖੇਤਰ ਵਿੱਚ ਸੀਈਟੀਪੀ ਪਲਾਂਟ ਸਥਾਪਤ ਕਰਨ ਅਤੇ ਪ੍ਰਦੂਸ਼ਣ ਨੂੰ ਖਤਮ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਸ ਸੰਦਰਭ ਵਿੱਚ ਜੇਕਰ ਲੁਧਿਆਣਾ ਦੇ ਬਾਕੀ ਸਾਰੇ ਡਾਇੰਗ ਯੂਨਿਟਾਂ ਦੀ ਮਸ਼ੀਨਰੀ ਅਨੁਸਾਰ ਰੋਜ਼ਾਨਾ ਡਿਸਚਾਰਜ ਰਿਪੋਰਟ ਤਿਆਰ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ ਪ੍ਰਦੂਸ਼ਣ ਨੂੰ ਜੜ ਤੋਂ ਖਤਮ ਕੀਤਾ ਜਾ ਸਕਦਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ