ਧੁੰਦ ਕਾਰਨ ਬੱਸ ਦੀ ਟਰੱਕ ਨਾਲ ਟੱਕਰ, 12 ਸਵਾਰੀਆਂ ਜ਼ਖਮੀ

Bus Collides with Truck Sachkahoon

ਧੁੰਦ ਕਾਰਨ ਬੱਸ ਦੀ ਟਰੱਕ ਨਾਲ ਟੱਕਰ, 12 ਸਵਾਰੀਆਂ ਜ਼ਖਮੀ

ਸ਼ਿਵਪੁਰੀ। ਮੱਧਪ੍ਰਦੇਸ਼ ਦੇ ਸ਼ਿਵਪੁਰੀ ਜ਼ਿਲੇ੍ਹ ਦੇ ਸੁਰਾਵਯਾ ਥਾਣਾ ਖੇਤਰ ਦੇ ਕੋਟਾ ਕਾਨਪੁਰ ਫੋਰਲੇਨ ਰਾਸ਼ਟਰੀ ਰਾਜਮਾਰਗ ’ਤੇ ਸੰਘਣੀ ਧੁੰਦ ਕਾਰਨ ਇੱਕ ਨਿੱਜੀ ਯਾਤਰੀ ਬੱਸ ਇੱਕ ਟਰੱਕ ਨਾਲ ਟਕਰਾ ਕੇ ਪਲਟ ਗਈ, ਜਿਸ ਨਾਲ ਲਗਭਗ 12 ਯਾਤਰੀ ਜ਼ਖਮੀ ਹੋ ਗਏ ਹਨ।
ਪੁਲਿਸ ਸੂਤਰਾਂ ਅਨੁਸਾਰ ਬੀਤੀ ਰਾਤ ਵਾਪਰੇ ਇਸ ਹਾਦਸੇ ਵਿੱਚ ਬੱਸ ਵਿੱਚ 12 ਸਵਾਰੀਆਂ ਸਵਾਰ ਸਨ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। ਇਸ ਦੇ ਨਾਲ ਹੀ ਹਾਦਸੇ ਤੋਂ ਬਾਅਦ ਆ ਰਹੇ ਚਾਰ ਟਰੱਕ ਅਤੇ ਇੱਕ ਪੱਥਰ ਨਾਲ ਭਰੀ ਟਰੈਕਟਰ ਟਰਾਲੀ ਧੁੰਦ ਕਾਰਨ ਹਾਦਸਾਗ੍ਰਸਤ ਵਾਹਨਾਂ ਨੂੰ ਦੇਖ ਨਾ ਸਕੇ ਅਤੇ ਸੜਕ ਛੱਡ ਕੇ ਜੰਗਲ ਵੱਲ ਉੱਤਰ ਗਈ। ਪੁਲਿਸ ਮੁਤਾਬਕ ਹਾਦਸੇ ਦਾ ਕਾਰਨ ਸੰਘਣੀ ਧੁੰਦ ਹੋ ਸਕਦੀ ਹੈ ਕਿਉਂਕਿ ਬੀਤੀ ਰਾਤ ਤੋਂ ਹੀ ਸੰਘਣੀ ਧੁੰਦ ਛਾਈ ਹੋਈ ਸੀ। ਜਖ਼ਮੀਆਂ ਨੂੰ ਕਰੇਰਾ ਅਤੇ ਸ਼ਿਵਪੁਰੀ ਦੇ ਹਸਪਾਤਲਾਂ ਵਿੱਚ ਲਿਜਾਇਆ ਗਿਆ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here