ਟੀ-20 ਕੌਮਾਂਤਰੀ ਮੈਚਾਂ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ ਬਣੇ ਬੁਮਰਾਹ
(ਏਜੰਸੀ) ਦੁਬਈ। ਮੌਜ਼ੂਦਾ ਟੀ20 ਵਿਸ਼ਵ ਕੱਪ 2021 ’ਚ ਸਕਾਟਲੈਂਡ ਖਿਲਾਫ਼ ਮੈਚ ’ਚ ਦੋ ਵਿਕਟਾਂ ਹਾਸਲ ਕਰਨ ਤੋਂ ਬਾਅਦ ਤੇਜ਼ ਗੇਂਦਬਾਜ ਜਸਪ੍ਰੀਤ ਬੁਮਰਾਹ 64 ਵਿਕਟਾਂ ਦੇ ਨਾਲ ਭਾਰਤ ਦੇ ਲਈ ਟੀ20 ਕੌਮਾਂਤਰੀ ’ਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ ਬਣ ਗਏ।
ਉਹ ਹੁਣ ਹਮਵਤਨ ਲੈੱਗ ਸਪਿੱਨਰ ਯੁਜਵੇਂਦਰ ਚਹਿਲ ਤੋਂ ਇੱਕ ਵਿਕਟ ਅੱਗੇ ਹਨ। ਚਹਿਲ ਕੋਲ ਟੀ20 ਕੌਮਾਂਤਰੀ ’ਚ 63 ਵਿਕਟਾਂ ਹਨ। ਬੁਮਰਾਹ ਨੇ ਟੀ20 ਕੌਮਾਂਤਰੀ ਵਿਕਟਾਂ ਦੇ ਮਾਮਲੇ ’ਚ ਦਿੱਗਜ ਦੱਖਣੀ ਅਫਰੀਕੀ ਗੇਂਦਬਾਜ ਡੇਲ ਸਟੇਨ ਦੀ ਬਰਾਬਰੀ ਕਰ ਲਈ ਹੈ, ਜਿਨ੍ਹਾਂ ਦੇ ਨਾਂਅ 47 ਪਾਰੀਆਂ ’ਚ 64 ਵਿਕਟਾਂ ਹਨ, ਜਦਕਿ ਭਾਰਤੀ ਤੇਜ਼ ਗੇਂਦਬਾਜ ਨੇ 19.85 ਦੇ ਔਸਤ ਤੇ 6.55 ਦੀ ਇਕਾਨਮੀ ਨਾਲ 53 ਪਾਰੀਆਂ ’ਚ ਇਹ ਮੁਕਾਮ ਹਾਸਲ ਕੀਤਾ ਹੈ।
ਟੀ-20 ਇੰਟਰਨੈਸ਼ਨਲ ’ਚ ਬੁਮਰਾਹ ਦੀਆਂ 64 ਵਿਕਟਾਂ
ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੀ-20 ਇੰਟਰਨੈਸ਼ਨਲ ਮੈਚਾਂ ’ਚ ਕੁੱਲ 64 ਵਿਕਟਾਂ ਲੈ ਚੁੱਕੇ ਹਨ ਜੋ ਕਿਸੇ ਵੀ ਭਾਰਤੀ ਗੇਂਦਬਾਜ਼ ਦੀਆਂ ਸਭ ਤੋਂ ਜ਼ਿਆਦਾ ਵਿਕਟਾਂ ਹਨ। ਉਨ੍ਹਾਂ 63 ਵਿਕਟਾਂ ਲੈਣ ਵਾਲੇ ਭਾਰਤੀ ਸਪਿੱਨਰ ਯੁਜਵਿੰਦਰ ਚਹਿਲ ਨੂੰ ਪਿੱਛੇ ਛੱਡ ਦਿੱਤਾ ਹੈ ਤੀਜੇ ਨੰਬਰ ’ਤੇ 55 ਵਿਕਟਾਂ ਲੈਣ ਵਾਲੇ ਰਵੀਚੰਦਰਨ ਅਸ਼ਵਨੀ ਹਨ ਇਸ ਤੋਂ ਇਲਾਵਾ ਭੁਵਨੇਸ਼ਵਰ ਕੁਮਾਰ ਦੀਆਂ 50 ਤੇ ਰਵਿੰਦਰ ਜਡੇਜਾ ਦੀਆਂ 43 ਵਿਕਟਾਂ ਹਨ।
ਟੀ-20 ’ਚ ਸਭ ਤੋਂ ਜ਼ਿਆਦਾ ਮੇਡਨ ਓਵਰ ਰਿਕਾਰਡ ਵੀ ਬੁਮਰਾਹ ਦੇ ਨਾਂਅ
ਜਸਪ੍ਰੀਤ ਬੁਮਰਾਹ ਸਕਾਟਲੈਂਡ ਖਿਲਾਫ਼ ਮੁਕਾਬਲੇ ’ਚ ਆਪਣੇ ਨਾਂਅ ਇੱਕ ਹੋਰ ਰਿਕਾਰਡ ਬਣਾ ਲਿਆ ਉਹ ਟੀ-20 ਕੌਮਾਂਤਰੀ ਮੈਚਾਂ ’ਚ ਸਭ ਤੋਂ ਜ਼ਿਆਦਾ ਮੇਡਨ ਓਵਰ ਪਾਉਣ ਵਾਲੇ ਗੇਂਦਬਾਜ਼ ਬਣ ਗਏ ਹਨ। ਬੁਮਰਾਹ ਨੇ ਸ੍ਰੀਲੰਕਾ ਦੇ ਨੁਵਾਨ ਕੁਲਾਸੇਖਰਾ ਨੂੰ ਪਿੱਛੇ ਛੱਡ ਦਿੱਤਾ ਕੁਲਸੇਖਰਾ ਨੇ 58 ਮੈਚਾਂ ’ਚ 6 ਮੇਡਨ ਓਵਰ ਸੁੱਟੇ ਹਨ ਜਦੋਂਕਿ ਬੁਮਰਾਹ ਨੇ 54 ਮੈਚਾਂ ’ਚ 8 ਓਵਰ ਮੇਡਨ ਸੁੱਟੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ