ਸੀਤਾਰਮਨ ਸੱਤਵੀਂ ਵਾਰ ਆਮ ਬਜਟ ਪੇਸ਼ ਕਰਕੇ ਬਣਾ ਰਹੇ ਨੇ ਰਿਕਾਰਡ, ਦੇਖੋ Live…

Budget 2024 Live

ਆਰਥਿਕ ਵਿਕਾਸ ਦਰ 6.5-7.0% ਰਹਿਣ ਅਤੇ ਮਹਿੰਗਾਈ ਘਟਣ ਦੀ ਸੰਭਾਵਨਾ | Budget 2024 Live

  • ਖੇਤੀਬਾੜੀ ’ਚ ਇੱਕ ਰੁਪਏ ਦੇ ਨਿਵੇਸ਼ ’ਤੇ 13.85 ਰੁਪਏ ਦਾ ਲਾਭ

ਨਵੀਂ ਦਿੱਲੀ (ਏਜੰਸੀ)। Budget 2024 Live : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੰਗਲਵਾਰ ਨੂੰ ਸੰਸਦ ’ਚ ਮੌਜ਼ੂਦਾ ਵਿੱਤੀ ਸਾਲ 2024-25 ਦਾ ਆਮ ਬਜਟ ਪੇਸ਼ ਕਰਕੇ ਨਵਾਂ ਰਿਕਾਰਡ ਬਣਾਉਣ ਜਾ ਰਹੇ ਹਨ। ਉਹ ਲਗਾਤਾਰ ਸੱਤਵੀਂ ਵਾਰ ਆਮ ਬਜਟ ਪੇਸ਼ ਕਰਨ ਵਾਲੇ ਦੇਸ਼ ਦੇ ਪਹਿਲੇ ਵਿੱਤ ਮੰਤਰੀ ਬਣ ਜਾਣਗੇ। ਸ੍ਰੀਮਤੀ ਸੀਤਾਰਮਨ ਹੁਣ ਤੱਕ ਛੇ ਵਾਰ ਬਜਟ ਪੇਸ਼ ਕਰ ਚੁੱਕੇ ਹਨ, ਜਿਸ ਵਿੱਚ ਅੰਤਰਿਮ ਬਜਟ ਵੀ ਸ਼ਾਮਲ ਹੈ। ਮੁਰਾਰੀ ਦੇਸਾਈ ਨੇ ਲਗਾਤਾਰ 6 ਵਾਰ ਬਜਟ ਪੇਸ਼ ਕੀਤਾ ਸੀ ਅਤੇ ਹੁਣ ਤੱਕ ਸਭ ਤੋਂ ਵੱਧ ਬਜਟ ਪੇਸ਼ ਕਰਨ ਦਾ ਰਿਕਾਰਡ ਉਨ੍ਹਾਂ ਦੇ ਨਾਂਅ ਹੈ।

ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਲੋਕ ਸਭਾ ਵਿੱਚ ਸਾਲ 2023-24 ਲਈ ਆਰਥਿਕ ਸਰਵੇਖਣ ਪੇਸ਼ ਕੀਤਾ, ਜਿਸ ਵਿੱਚ ਸਾਲ 2024-25 ਲਈ ਭਾਰਤ ਦੀ ਆਰਥਿਕ ਵਿਕਾਸ ਦਰ 6.5 ਤੋਂ 7.0 ਫੀਸਦੀ ਵਿੱਚ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ। ਸਾਲ 2023-24 ਵਿੱਚ ਭਾਰਤ ਦਾ ਕੁੱਲ ਘਰੇਲੂ ਉਤਪਾਦ (ਜੀਡੀਪੀ) 8.2 ਫੀਸਦੀ ਵਧਣ ਦਾ ਅਨੁਮਾਨ ਸੀ। ਆਰਥਿਕ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਸਰਕਾਰ ਵੱਲੋਂ ਲਗਾਤਾਰ ਮਜ਼ਬੂਤ ਆਰਥਿਕ ਸੁਧਾਰਾਂ ਕਾਰਨ ਦੇਸ਼ ਦੇ ਆਰਥਿਕ ਵਿਕਾਸ ਦੀਆਂ ਸੰਭਾਵਨਾਵਾਂ ਮਜ਼ਬੂਤ ਹੋਈਆਂ ਹਨ।

Budget 2024 Live

ਮਹਿੰਗਾਈ ਦੇ ਮਾਮਲੇ ਵਿੱਚ ਆਰਥਿਕ ਸਰਵੇਖਣ ਵਿੱਚ ਆਰਬੀਆਈ ਦੇ ਅੰਕੜਿਆਂ ਦਾ ਹਵਾਲਾ ਦਿੱਤਾ ਗਿਆ ਹੈ। ਰਿਜ਼ਰਵ ਬੈਂਕ ਦੇ ਅੰਦਾਜ਼ੇ ਮੁਤਾਬਕ ਜੇਕਰ ਮਾਨਸੂਨ ਆਮ ਵਾਂਗ ਰਹਿੰਦਾ ਹੈ ਅਤੇ ਕੋਈ ਨੀਤੀਗਤ ਝਟਕਾ ਨਹੀਂ ਹੁੰਦਾ, ਤਾਂ ਪ੍ਰਚੂਨ ਮਹਿੰਗਾਈ ਮੌਜ਼ੂਦਾ ਵਿੱਤੀ ਸਾਲ ’ਚ 4.5 ਫੀਸਦੀ ਅਤੇ ਅਗਲੇ ਵਿੱਤੀ ਸਾਲ ਤੱਕ 4.1 ਫੀਸਦੀ ’ਤੇ ਆ ਜਾਵੇਗੀ। ਇਸ ਦੇ ਨਾਲ ਹੀ ਅੰਤਰਰਾਸ਼ਟਰੀ ਮੁਦਰਾ ਫੰਡ ਨੇ 2024 ਵਿੱਚ ਪ੍ਰਚੂਨ ਮਹਿੰਗਾਈ ਦਰ 4.6 ਫੀਸਦੀ ਅਤੇ 2025 ਵਿੱਚ 4.2 ਫੀਸਦੀ ਰਹਿਣ ਦਾ ਅਨੁਮਾਨ ਲਾਇਆ ਹੈ। ਵਿਸ਼ਵ ਬੈਂਕ ਨੇ 2024 ਅਤੇ 2025 ਦੌਰਾਨ ਗਲੋਬਲ ਕੀਮਤਾਂ ਵਿੱਚ ਗਿਰਾਵਟ ਦੀ ਭਵਿੱਖਬਾਣੀ ਕੀਤੀ ਹੈ। ਇਸ ਸਭ ਦੇ ਆਧਾਰ ’ਤੇ ਆਰਥਿਕ ਸਰਵੇਖਣ ਨੇ ਉਮੀਦ ਜਤਾਈ ਹੈ ਕਿ ਭਾਰਤ ’ਚ ਪ੍ਰਚੂਨ ਮਹਿੰਗਾਈ ਦਰ ਹੇਠਾਂ ਆਵੇਗੀ। (Budget 2024 Live)

ਆਰਥਿਕ ਸਰਵੇਖਣ ਵਿੱਚ ਰੁਜ਼ਗਾਰ ’ਤੇ ਜ਼ੋਰ ਦਿੱਤਾ ਗਿਆ। ਇਸ ਹਿਸਾਬ ਨਾਲ ਭਾਰਤੀ ਅਰਥਵਿਵਸਥਾ ’ਚ ਵਰਕ ਫੋਰਸ ਦੀ ਲੋੜ ਤੇਜ਼ੀ ਨਾਲ ਵਧ ਰਹੀ ਹੈ। ਇਸ ਨੂੰ ਹਾਸਲ ਕਰਨ ਲਈ 2030 ਤੱਕ ਗੈਰ-ਖੇਤੀਬਾੜੀ ਖੇਤਰ ਵਿੱਚ ਸਾਲਾਨਾ ਔਸਤਨ 78.5 ਲੱਖ ਨੌਕਰੀਆਂ ਪੈਦਾ ਕਰਨ ਦੀ ਲੋੜ ਹੈ। ਆਰਥਿਕ ਸਰਵੇਖਣ ਵਿੱਚ ਕਿਹਾ ਗਿਆ ਹੈ ਕਿ ਅੱਗੇ ਜਾ ਕੇ ਸਰਵਿਸ ਖੇਤਰ ਵਿੱਚ ਚੰਗਾ ਵਾਧਾ ਹੋ ਸਕਦਾ ਹੈ।

Budget 2024 Live

ਇਸ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਿੱਚ ਕਾਰਪੋਰੇਟ ਸੈਕਟਰ ਦੀ ਭੂਮਿਕਾ ਵਧਣੀ ਚਾਹੀਦੀ ਹੈ। ਆਰਥਿਕ ਸਰਵੇਖਣ ਦਰਸਾਉਂਦਾ ਹੈ ਕਿ 2023 ਦੇ ਪਹਿਲੇ ਤਿੰਨ ਮਹੀਨਿਆਂ ਦੌਰਾਨ, ਸ਼ਹਿਰੀ ਖੇਤਰਾਂ ਵਿੱਚ ਬੇਰੁਜ਼ਗਾਰੀ ਦੀ ਦਰ 6.7 ਫੀਸਦੀ ਤੱਕ ਆ ਗਈ। ਹਾਲਾਂਕਿ, ਆਰਥਿਕ ਸਰਵੇਖਣ ਇਹ ਵੀ ਕਹਿੰਦਾ ਹੈ ਕਿ ਗਲੋਬਲ ਚੁਣੌਤੀਆਂ ਅਤੇ ਤਕਨਾਲੋਜੀ ਵਿੱਚ ਬਦਲਾਅ ਦੇ ਕਾਰਨ ਮੌਜੂਦਾ ਵਿੱਤੀ ਸਾਲ ਦੌਰਾਨ ਆਈਟੀ ਖੇਤਰ ਵਿੱਚ ਜ਼ਿਆਦਾ ਭਰਤੀ ਦੀ ਉਮੀਦ ਨਹੀਂ ਹੈ।

ਆਰਥਿਕ ਸਰਵੇਖਣ 2023-24 ਵਿੱਚ ਕਿਹਾ ਗਿਆ ਹੈ ਕਿ ਖੇਤੀਬਾੜੀ ਖੋਜ (ਸਿੱਖਿਆ ਸਮੇਤ) ਵਿੱਚ ਨਿਵੇਸ਼ ਕੀਤਾ ਗਿਆ ਹਰ ਰੁਪਇਆ 13.85 ਰੁਪਏ ਦਾ ਮੁਨਾਫਾ ਦਿੰਦਾ ਹੈ ਅਤੇ ਸਾਲ 2022-23 ਵਿੱਚ ਖੇਤੀਬਾੜੀ ਖੋਜ ’ਤੇ 19.65 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਗਏ ਹਨ ਆਰਥਿਕ ਸਰਵੇਖਣ ’ਚ ਕਿਹਾ ਗਿਆ ਹੈ ਕਿ ਵਿੱਤੀ ਸਾਲ 2023-24 ’ਚ ਅਨਾਜ ਦਾ ਉਤਪਾਦਨ 32 ਕਰੋੜ 88 ਲੱਖ ਟਨ ਤੋਂ ਥੋੜ੍ਹਾ ਘੱਟ ਹੈ, ਜਿਸ ਦਾ ਮੁੱਖ ਕਾਰਨ ਖਰਾਬ ਮਾਨਸੂਨ ਅਤੇ ਇਸ ’ਚ ਦੇਰੀ ਹੈ। ਖਾਣ ਵਾਲੇ ਤੇਲ ਦੀ ਘਰੇਲੂ ਉਪਲਬਧਤਾ 2015-16 ਵਿੱਚ 86.30 ਲੱਖ ਟਨ ਤੋਂ ਵਧ ਕੇ 2023-24 ਵਿੱਚ 121.33 ਲੱਖ ਟਨ ਹੋ ਗਈ ਹੈ। ਦਰਾਮਦ ਕੀਤੇ ਖਾਣ ਵਾਲੇ ਤੇਲ ਦਾ ਫੀਸਦੀ ਹਿੱਸਾ ਸਾਲ 2015-16 ਵਿੱਚ 63.2 ਫੀਸਦੀ ਤੋਂ ਘਟ ਕੇ ਸਾਲ 2022-23 ਵਿੱਚ 57.3 ਫੀਸਦੀ ਰਹਿ ਗਿਆ ਹੈ। ਘਰੇਲੂ ਮੰਗ ਅਤੇ ਖਪਤ ਵਧੀ ਹੈ।

ਅਗਲੇ ਪੰਜ ਸਾਲਾਂ ਦੀ ਸਥਿਤੀ ਅਤੇ ਦਿਸ਼ਾ ਤੈਅ ਕਰੇਗਾ ਬਜਟ : ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਛੇ ਦਹਾਕਿਆਂ ’ਚ ਲਗਾਤਾਰ ਤੀਜੀ ਵਾਰ ਕਿਸੇ ਸਰਕਾਰ ਦੇ ਸੱਤਾ ’ਚ ਆਉਣ ਨੂੰ ਲੋਕਤੰਤਰ ਦੀ ਸ਼ਾਨਦਾਰ ਯਾਤਰਾ ’ਚ ਇੱਕ ਮਹੱਤਵਪੂਰਨ ਮੀਲ ਪੱਥਰ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਜੋ ਬਜਟ ਪੇਸ਼ ਕਰਨ ਜਾ ਰਹੀ ਹੈ, ਉਹ ਬਹੁਤ ਮਹੱਤਵਪੂਰਨ ਹੈ ਅਤੇ ਇਹ ਅਗਲੇ ਪੰਜ ਸਾਲਾਂ ਲਈ ਦੇਸ਼ ਦੀ ਸਥਿਤੀ ਅਤੇ ਦਿਸ਼ਾ ਤੈਅ ਕਰੇਗੀ। ਸੋਮਵਾਰ ਨੂੰ ਸੰਸਦ ਦੇ ਮਾਨਸੂਨ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਸੰਸਦ ਭਵਨ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ, ਇਹ ਬਜਟ ਅੰਮ੍ਰਿਤਕਾਲ ਦਾ ਮਹੱਤਵਪੂਰਨ ਬਜਟ ਹੈ।

ਸਾਨੂੰ ਪੰਜ ਸਾਲਾਂ ਦਾ ਮੌਕਾ ਮਿਲਿਆ ਹੈ, ਅੱਜ ਦਾ ਬਜਟ ਉਨ੍ਹਾਂ ਪੰਜ ਸਾਲਾਂ ਲਈ ਸਾਡੇ ਕੰਮਾਂ ਦੀ ਦਿਸ਼ਾ ਵੀ ਤੈਅ ਕਰੇਗਾ ਅਤੇ 2047 ਵਿੱਚ ਜਦੋਂ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ, ਤਾਂ ਵਿਕਸਿਤ ਭਾਰਤ ਦਾ ਜੋ ਸੁਫਨਾ ਹੈ, ਉਸ ਨੂੰ ਪੂਰਾ ਕਰਨ ਲਈ ਮਜ਼ਬੂਤ ਨੀਂਹ ਰੱਖਣ ਵਾਲਾ ਬਜਟ ਦੇਸ਼ ਦੇ ਸਾਹਮਣੇ ਪੇਸ਼ ਹੋਵੇਗਾ। ਇਹ ਹਰ ਨਾਗਰਿਕ ਲਈ ਮਾਣ ਵਾਲੀ ਗੱਲ ਹੈ ਕਿ ਭਾਰਤ ਵੱਡੀ ਆਰਥਿਕਤਾ ਵਾਲੇ ਦੇਸ਼ਾਂ ਵਿੱਚੋਂ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਦੇਸ਼ ਹੈ। ਅਸੀਂ ਪਿਛਲੇ 3 ਸਾਲਾਂ ਵਿੱਚ ਲਗਾਤਾਰ 8 ਫੀਸਦੀ ਵਿਕਾਸ ਦਰ ਨਾਲ ਅੱਗੇ ਵਧ ਰਹੇ ਹਾਂ ਅਤੇ ਤਰੱਕੀ ਕਰ ਰਹੇ ਹਾਂ। ਅੱਜ ਭਾਰਤ ਸਾਕਾਰਾਤਮਕ ਦ੍ਰਿਸ਼ਟੀਕੋਣ, ਨਿਵੇਸ਼ ਅਤੇ ਮੌਕਿਆਂ ਦੇ ਸਿਖਰ ’ਤੇ ਹੈ। ਇਹ ਆਪਣੇ ਆਪ ਵਿੱਚ ਭਾਰਤ ਦੀ ਵਿਕਾਸ ਯਾਤਰਾ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਹੈ।