ਫ਼ਰੀਦਕੋਟ (ਗੁਰਪ੍ਰੀਤ ਪੱਕਾ) ਫਰੀਦਕੋਟ ਵਿਖੇ ਸੀਮਾ ਸੁਰੱਖਿਆ ਬਲ, ਫਰੀਦਕੋਟ ਦੇ ਕੈਂਪਸ ਵਿਖੇ ਬ੍ਰਿਗੇਡੀਅਰ ਸ੍ਰੀ ਜੀ.ਐਸ.ਚੀਮਾ, ਡਿਪਟੀ ਇੰਸਪੈਕਟਰ ਜਨਰਲ/ਕਮਾਂਡਰ ਆਰਟਿਲਰੀ ਹੈੱਡਕੁਆਰਟਰ ਅਤੇ ਦਿਵਾਕਰ ਕੁਮਾਰ, ਕਮਾਂਡੈਂਟ 1044 ਆਰਟਿਲਰੀ ਦੀ ਅਗਵਾਈ ਹੇਠ ਖੂਨਦਾਨ ਕੈਂਪ ਲਗਾਇਆ ਗਿਆ। ਰੈਜੀਮੈਂਟ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਲਈ ਕੈਂਪ ਲਾਇਆ ਗਿਆ ਜਿਸ ਵਿੱਚ ਰਾਸ਼ਨ, ਕਿਤਾਬਾਂ, ਭਾਂਡੇ, ਕੱਪੜੇ ਅਤੇ ਹੋਰ ਸਮੱਗਰੀ ਇਕੱਠੀ ਕੀਤੀ ਗਈ। (Faridkot News)
ਇਸ ਕੈਂਪ ਵਿੱਚ ਅਮਿਤ ਤਿਵਾਤੀਆ, ਡਿਪਟੀ ਕਮਾਂਡੈਂਟ ਅਤੇ ਇੰਸਪੈਕਟਰ ਨਵਜੋਤ ਸਿੰਘ ਅਤੇ ਫੋਰਸ ਦੇ ਹੋਰ ਕਰਮਚਾਰੀ ਵੀ ਮੌਜੂਦ ਸਨ। ਇਕੱਤਰ ਕੀਤੀ ਸਹਾਇਤਾ ਰਾਸ਼ੀ ਤੇ ਸਮੱਗਰੀ ਕੈਂਪਸ ਦੇ ਬਾਹਰ ਰਹਿ ਰਹੇ ਗਰੀਬਾਂ ਵਿੱਚ ਵੰਡੀ ਗਈ। ਇਨ੍ਹਾਂ ਵਸਤੂਆਂ ਨੂੰ ਪ੍ਰਾਪਤ ਕਰਨ ਵਾਲੇ ਬੇਹੱਦ ਖੁਸ਼ ਸਨ ਅਤੇ ਉਨ੍ਹਾਂ ਦਾ ਸੀਮਾ ਸੁਰੱਖਿਆ ਬਲ ’ਤੇ ਭਰੋਸਾ ਹੋਰ ਮਜ਼ਬੂਤ ਹੋਇਆ ਸੀ। ਸੀਮਾ ਸੁਰੱਖਿਆ ਬਲ ਹਰ ਸੰਭਵ ਤਰੀਕੇ ਨਾਲ ਆਲੇ-ਦੁਆਲੇ ਦੇ ਲੋਕਾਂ ਦੀ ਮੱਦਦ ਲਈ ਹਮੇਸ਼ਾ ਤਿਆਰ ਬਰ ਤਿਆਰ ਰਹਿੰਦਾ ਹੈ। (Faridkot News)
Also Read : Lok Sabha Election: ਪੀਐੱਮ ਮੋਦੀ, ਸ਼ਾਹ ਤੇ ਨੱਢਾ ਨੇ ਦੇਸ਼ ਵਾਸੀਆਂ ਨੂੰ ਕੀਤੀ ਮਹੱਤਵਪੂਰਨ ਅਪੀਲ, ਪੜ੍ਹੋ ਤੇ ਜਾਣੋ