ਨਿਊਜ਼ੀਲੈਂਡ ਦੀ ਪੰਜਵੀਂ ਜਿੱਤ, ਅੰਕ ਸੂਚੀ ‘ਚ ਸਭ ਤੋਂ ਟਾਪ ‘ਤੇ
ਏਜੰਸੀ, ਮੈਨਚੇਸਟਰ
ਕਾਲੋਰਸ ਬ੍ਰੇਥਵੇਟ (101) ਦੇ ਚਮਤਕਾਰੀ ਸੈਂਕੜੇ ਦੇ ਬਾਵਜੂਦ ਵੈਸਟ ਇੰਡੀਜ ਨੂੰ ਵਿਸ਼ਵ ਕੱਪ ਦੇ ਸਭ ਤੋਂ ਰੋਮਾਂਚਕ ਮੁਕਾਬਲੇ ‘ਚ ਸਿਰਫ ਪੰਜ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਿਸ ਨਾਲ ਉਨ੍ਹਾਂ ਦੀਆਂ ਉਮੀਦਾਂ ਲਗਭਗ ਧੋਤੀਆਂ ਗਈਆਂ ਹਨ ਨਿਊਜੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ (148) ਦੇ ਸਭ ਤੋਂ ਉੱਤਰ ਸੈਂਕੜੇ ਨਾਲ ਖਰਾਬ ਸ਼ੁਰੂਆਤ ਨਾਲ ਉਭਰਦੇ ਹੋਏ 50 ਓਵਰ ‘ਚ 8 ਵਿਕਟ 291 ਦੌੜਾਂ ਦਾ ਚੋਣੌਤੀਪੂਰਨ ਸਕੋਰ ਬਣਾਇਆ ਤੇ ਵਿੰਡੀਜ ਨੂੰ 49 ਓਵਰ ‘ਚ 286 ਦੌੜਾਂ ‘ਤੇ ਰੋਕ ਕੇ ਛੇ ਮੈਚਾਂ ‘ਚ ਆਪਣੀ ਪੰਜਵੀਂ ਜਿੱਤ ਦਰਜ ਕਰਨ ਨਾਲ ਸੈਮੀਫਾਈਨਲ ਲਈ ਆਪਣਾ ਦਾਅਵਾ ਮਜਬੂਤ ਕਰ ਲਿਆ ਨਿਊਜੀਲੈਂਡ ਦੇ ਹੁਣ 11 ਅੰਕ ਹੋ ਗਏ ਹਨ ਤੇ ਉਹ ਅੰਕ ਸੂਚੀ ‘ਚ ਪਹਿਲੇ ਸਥਾਨ ‘ਤੇ ਪਹੁੰਚ ਗਿਆ ਹੈ ਬ੍ਰੇਥਵੇਟ ਨੇ ਸਿਰਫ 82 ਗੇਂਦਾਂ ‘ਤੇ 9 ਚੌਂਕੇ ਤੇ 5 ਛੱਕਿਆਂ ਦੀ ਮੱਦਦ ਨਾਲ 101 ਦੌੜਾਂ ਦੀ ਜਬਰਦਸਤ ਪਾਰੀ ਖੇਡੀ ਪਰ 49ਵੇਂ ਓਵਰ ਦੀ ਆਖਰੀ ਗੇਂਦ ‘ਤੇ ਉਸ ਦੇ ਆਊਟ ਹੋਣ ਨਾਲ ਵਿੰਡੀਜ ਨੂੰ ਦਿਲ ਤੋੜਨ ਵਾਲੀ ਹਾਰ ਦਾ ਸਾਹਮਣਾ ਕਰਨਾ ਪਿਆ ਵਿੰਡੀਜ ਨੂੰ ਛੇ ਮੈਚਾਂ ‘ ਚੌਥੀ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਇਸ ਹਾਰ ਨਾਲ ਉਨ੍ਹਾਂ ਦੀਆਂ ਉਮੀਦਾਂ ਲਗਭਗ ਟੁੱਟ ਗਈਆ ਹਨ ਵਿੰਡੀਜ ਦੇ ਸਿਰਫ ਤਿੰਨ ਅੰਕ ਹਨ ਤੇ ਉਨ੍ਹਾਂ ਦੇ ਤਿੰਨ ਮੈਚ ਬਾਕੀ ਹਨ
ਟੀਚੇ ਦਾ ਪਿੱਤਾ ਕਰਦਿਆਂ ਕ੍ਰਿਸ ਗੇਲ ਤੇ ਸ਼ਿਮਰਾਨ ਹੈਤਮਾਏਰ ਨੇ ਤੀਜੇ ਵਿਕਟ ਨਹੀ 122 ਦੌੜਾਂ ਦੀ ਸਾਂਝੇਦਾਰੀ ਕੀਤੀ ਪਰ ਇਸ ਸਾਂਝੇਦਾਰੀ ਦੇ ਟੁੱਟਦੇ ਹੀ ਵਿੰਡੀਜ ਨੇ 22 ਦੌੜਾਂ ਦੇ ਅੰਦਰ-ਅੰਦਰ ਪੰਜ ਵਿਕਟ ਗਵਾ ਦਿੱਤੇ ਤੇਜ਼ ਗੇਂਦਬਾਜ ਟ੍ਰੈਂਟ ਬੋਲਟ ਨੇ ਪਹਿਲੇ ਸੱਤ ‘ਚੋਂ ਚਾਰ ਵਿਕਟ ਝਟਕਾਏ ਸੱਤ ਵਿਕਟ ਡਿੱਗ ਜਾਣ ਤੋਂ ਬਾਅਦ ਕਾਲੋਰਸ ਬ੍ਰੇਥਵੇਟ ਨੇ ਮੋਰਚਾ ਸਾਂਭਿਆ ਤੇ ਕੇਮਾਰ ਰੋਚ ਦੇ ਨਾਲ ਅੱਠਵੇਂ ਵਿਕਟ ਲਈ 47 ਤੇ ਸ਼ੇਲਡਨ ਕਾਟਲ ਨਾਲ ਨੌਵੇ ਵਿਕਟ ਲਈ 34 ਦੌੜਾਂ ਜੋੜ ਕੇ ਮੈਚ ‘ਚ ਰੋਮਾਂਚ ਬਣਾਈ ਰੱਖਿਆ. ਰੋਚ ਨੇ 14 ਤੇ ਕਾਟ੍ਰੇਲ ਨੇ 15 ਦੌੜਾਂ ਬਣਾਈਆਂ ਬ੍ਰੇਥਵੇਟ ਡਟੇ ਹੋਏ ਸਨ ਤੇ ਦੌੜਾਂ ਬਣਾਉਣ ਦਾ ਕੋਈ ਮੌਕਾ ਨਹੀਂ ਛੱਡ ਰਹੇ ਸਨ ਉਨ੍ਹਾਂ ਦਾ ਅਰਧ ਸੈਕੜਾ ਪੂਰਾ ਹੋ ਗਿਆ ਸੀ ਵਿਲੀਅਮਸਨ ਬ੍ਰੇਥਵੇਟ ਨੂੰ ਆਊਟ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਸਨ ਪਰ ਬ੍ਰੇਥਵੇਟ ਨੇ ਆਖਰੀ 18 ਗੇਂਦਾਂ ‘ਤੇ 33 ਦੌੜਾਂ ਦਾ ਅੰਕੜਾ ਨੇੜੇ ਕਰ ਦਿੱਤਾ ਬ੍ਰੇਥਵੇਟ ਨੇ 76 ਦੌੜਾਂ ‘ਤੇ ਪਹੁੰਚਦੇ ਹੀ ਆਪਣਾ ਸਭ ਤੋਂ ਉੱਤਮ ਵੰਨਡੇ ਸਕੋਰ ਬਣਾ ਦਿੱਤਾ ਬ੍ਰੇਥਵੇਟ ਨੇ 48ਵੇਂ ਓਵਰ ‘ਚ ਮੈਟ ਹੇਨਰੀ ‘ਤੇ ਲਗਾਤਾਰ ਦੋ ਛੱਕੇ ਲਾ ਕੇ ਕੀਵੀਓ ਦੇ ਮੱਥੇ ‘ਤੇ ਮੁੜ੍ਹਕਾ ਲਿਆ ਦਿੱਤਾ ਉਨ੍ਹਾਂ ਨੇ ਚੌਂਥੀ ਗੇਂਦ ‘ਤੇ ਛੱਕਾ ਜੜ ਦਿੱਤਾ ਲਾਗਤਾਰ ਤਿੰਨ ਛੱਕੇ ਲੱਗ ਚੁੱਕੇ ਸਨ ਅਗਲੀ ਗੇਂਦ ‘ਤੇ ਚੌਂਕਾ ਪਿਆ ਉਨ੍ਹਾਂ ਨੇ ਇੱਕ ਦੌੜ ਕੱਢ ਕੇ ਸਟਰਾਈਕ ਆਪਣੇ ਕੋਲ ਰੱਖੀ ਇਸ ਓਵਰ ‘ਚ 25 ਦੌੜਾ ਆਈਆਂ ਤੇ ਵਿੰਡੀਜ ਨੂੰ ਹੁਣ ਚਾਹੀਦੀਆਂ ਸਨ 8 ਦੌੜਾਂ ਬ੍ਰੇਥਵੇਟ ਨੇ 49ਵੇਂ ਓਵਰ ਦੀ ਚੌਥੀਂ ਗੇਂਦ ‘ਤੇ ਦੋ ਦੌੜਾਂ ਲੈ ਕੇ ਆਪਣਾ ਪਹਿਲਾ ਵੰਨਡੇ ਸੈਂਕੜਾ ਪੂਰਾ ਕਰ ਲਿਆ ਪਰ ਇਸ ਓਵਰ ਦੀ ਆਖਰੀ ਗੇਂਦ ‘ਤੇ ਬ੍ਰੇਥਵੇਟ ਆਊਟ ਹੋ ਗਏ ਅਤੇ ਨਿਊਜੀਲੈਂਡ ਨੇ ਪੰਜ ਦੌੜਾਂ ਨਾਲ ਦਿਲ ਰੋਕ ਰੌਮਾਚਕ ਜਿੱਤ ਹਾਸਲ ਕਰ ਲਈ
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।